ਕੁੜੀ ਗਰੀਬਾਂ ਦੀ

ਕੁੜੀ ਗਰੀਬਾਂ ਦੀ

ਤੱਕ ਕੇ ਕੁੜੀ ਗਰੀਬਾਂ ਦੀ ,
ਲੋਕਾਂ ਵਿੱਚ ਅਮੀਰ ਦਖਾਉਂਣ ਦੀ ,
ਜਰੂਰਤ ਕੀ ਸੀ ।
ਸਾਡੇ ਨਾਲ ਪਿਆਰ ਪਾ ਕੇ ,
ਲੋਕਾਂ ਵਿੱਚ ਝੂਠਾ ਪਿਆਰ ਜਿਤਾਉਂਣ ,
ਦੀ ਜਰੂਰਤ ਕੀ ਸੀ ।
ਸਾਡੀ ਆਪਣੇ ਘਰ ਇੱਜ਼ਤ ਸੀ ,
ਸਾਨੂੰ ਲੋਕਾਂ ਦੀ ਨਿੰਗਾ ਚ ਗਰਾਉਂਣ ,
ਦੀ ਜਰੂਰਤ ਕੀ ਸੀ ।
ਜੇ ਮੈਂ ਕੁੜੀ ਗਰੀਬਾਂ ਦੀ ਸੀ ,
ਮੇਰਾ ਮਜ਼ਾਕ ਬਣਾਉਣ ਦੀ
ਜਰੂਰਤ ਕੀ ਸੀ ।
ਅਸੀਂ ਦਿਲ ਹਮੇਸ਼ਾ ਸਾਫ਼ ,
ਰੱਖੀ ਦਾ ਸੀ ।
ਸਾਡੇ ਦਿਲ ਦਾ ਤਮਾਸ਼ਾ ਬਣਾਉਣ ,
ਜਰੂਰਤ ਕੀ ਸੀ ।
ਜੇ ਦਿਲੋਂ ਪਿਆਰ ਕੀਤਾ ਨਹੀਂ ਸੀ ,
”ਮੀਤ” ਮੇਰੇ ਨਾਲ ਦਗਾ ਕਮਾਉਣ ਦੀ ,
ਜਰੂਰਤ ਕੀ ਸੀ ।

-”ਹਾਕਮ ਸਿੰਘ ਮੀਤ ਬੌਂਦਲੀ
” ਮੰਡੀ ਗੋਬਿੰਦਗੜ੍ਹ ”