ਕੀ ਫਾਇਦਾ..?

ਕੀ ਫਾਇਦਾ..?

ਜਿਉਂਦੇ ਜੀਅ ਨਾਂ ਕੀਤੀ
ਜੇ ਤਰੀਫ਼ ਕਦੀ,
ਮਗਰੋਂ ਜੱਸ ਗਾਉਣ ਦਾ
ਕੀ ਫਾਇਦਾ।
ਪੱਛਿਆ ਨਾ ਜਿਉਂਦੇ ਜੀਅ
ਪਾਣੀ ਕਦੇ,
ਮਗਰੋਂ ਲੰਗਰ ਲਵਾਉਣ ਦਾ
ਕੀ ਫਾਇਦਾ।
ਜਿਉਂਦੇ ਜੀਅ ਨਾ ਕਦੀ
ਮਿਲਣੇ ਦੀ ਤਾਂਘ ਰੱਖੀ,
ਪਿੱਛੋਂ ਕੰਧਾਂ ਨਾਲ ਲੱਗ ਕੇ ਰੋਣ ਦਾ
ਕੀ ਫਾਇਦਾ।
ਜਾਣ ਵਾਲਾ ਤਾਂ ਤੁਰ ਗਿਆ
ਲੈ ਹੌਕੇ ਹਾਵੇ
”ਪ੍ਰੀਤ” ਮਗਰੋਂ ਪਛਤਾਉਣ ਦਾ
ਕੀ ਫਾਇਦਾ।

-ਹਰਪ੍ਰੀਤ ਕੌਰ, 604-442-7619