ਰੁਝਾਨ ਖ਼ਬਰਾਂ
ਜਸਟਿਨ ਟਰੂਡੋ ਦੇ ਮੁਕਾਬਲੇ ਕੈਨੇਡੀਅਨ ਲੋਕਾਂ ‘ਚ ਜਗਮੀਤ ਸਿੰਘ ਦੀ ਲੋਕਪ੍ਰਿਅਤਾ ਵੱਧੀ

ਜਸਟਿਨ ਟਰੂਡੋ ਦੇ ਮੁਕਾਬਲੇ ਕੈਨੇਡੀਅਨ ਲੋਕਾਂ ‘ਚ ਜਗਮੀਤ ਸਿੰਘ ਦੀ ਲੋਕਪ੍ਰਿਅਤਾ ਵੱਧੀ

ਸਰੀ : ਕੈਨੇਡਾ ‘ਚ ਹੋਰਨਾਂ ਪਾਰਟੀ ਲੀਡਰਾਂ ਦੇ ਮੁਕਾਬਲੇ ਜਗਮੀਤ ਸਿੰਘ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਲੀਡਰ ਵਜੋਂ ਉਭਰੇ ਹਨ, ਕਿਉਂਕਿ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਅਤੇ ਕਈ ਹੋਰ ਕਾਰਨਾਂ ਕਰਕੇ ਜਸਟਿਨ ਟਰੂਡੋ ਦੀ ਲੋਕਪ੍ਰਿਅਤਾ ਘੱਟ ਹੋਈ ਹੈ। ਇੱਕ ਸਰਵੇਖਣ ਅਨੁਸਾਰ ਜਗਮੀਤ ਸਿੰਘ ਨੂੰ ਸਭ ਤੋਂ ਵੱਧ 45% ਕੈਨੇਡੀਅਨ ਨੇ ਆਪਣਾ ਪਸੰਦੀਦਾ ਲੀਡਰ ਦੱਸਿਆ। ਜਦੋਂ ਕਿ ਟਰੂਡੋ ਦੀ ਲੋਕਪ੍ਰਿਅਤਾ ਇਸ ਸਰਵੇਖਣ ਅਨੁਸਾਰ 53 ਫੀਸਦੀ ਤੋਂ ਘੱਟ ਕੇ 41 ਫੀਸਦੀ ਰਹਿ ਗਈ ਹੈ। ਆਪਣੇ ਚੋਣ ਪ੍ਰਚਾਰ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ ਐਨ.ਡੀ.ਪੀ. ਸਰਕਾਰ ਬਣਨ ਤੇ ਕੈਨੇਡਾ ਵਿੱਚ ਹਰ ਕਿਸੇ ਲਈ ਤਜਵੀਜ਼ਸ਼ੁਦਾ ਦਵਾਈਆਂ ਮੁਫ਼ਤ ਉਪਲਬਧ ਕਰਵਾਉਣ ਦੀ ਯੋਜਨਾ ਲਿਆਂਦੀ ਜਾਵੇਗੀ। ਇਸ ਯੋਜਨਾ ਨਾਲ ਹਰ ਇਕ ਪਰਿਵਾਰ ਨੂੰ ਔਸਤਨ 550 ਡਾਲਰ ਦੀ ਬਚਤ ਹੋਵੇਗੀ। ਇਹ ਐਲਾਨ ਕਰਦਿਆਂ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਕਿਹਾ ਹੈ ਕਿ ਇਸ ਯੋਜਨਾ ਹੈਲਥ ਕੇਅਰ ਦਾ ਵਿਸਤਾਰ ਕੀਤਾ ਜਾਵੇਗਾ ਤਾਂ ਜੋ ਨੌਕਰੀ, ਉਮਰ, ਸਥਾਨ, ਸਿਹਤ ਸਥਿਤੀ ਜਾਂ ਆਮਦਨੀ ਦੀ ਪ੍ਰਵਾਹ ਕੀਤੇ ਬਿਨਾਂ ਸਾਰੇ ਕੈਨੇਡੀਅਨਾਂ ਲਈ ਮਿਆਰੀ ਕੁਆਲਿਟੀ ਵਾਲੀਆਂ ਦਵਾਈਆਂ ਦੀ ਕਵਰੇਜ ਸ਼ਾਮਲ ਕੀਤੀ ਜਾ ਸਕੇ।
ਜਗਮੀਤ ਸਿੰਘ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਲਿਬਰਲ ਪਾਰਟੀ ਫਾਰਮਾਕੇਅਰ ਲਿਆਉਣ ਦਾ ਵਾਅਦਾ ਕਰਦੀ ਆ ਰਹੀ ਹੈ ਅਤੇ ਪਿਛਲੇ ਛੇ ਸਾਲਾਂ ਦੌਰਾਨ ਜਸਟਿਨ ਟਰੂਡੋ ਨੇ ਵੀ ਆਪਣੇ ਫਾਰਮਾਕੇਅਰ ਦੇ ਵਾਅਦੇ ਨੂੰ ਹਕੀਕਤ ਬਣਾਉਣ ਦੀ ਦਿਸ਼ਾ ਵਿੱਚ ਕੋਈ ਵੀ ਕਦਮ ਨਹੀਂ ਚੁੱਕਿਆ।
ਜਗਮੀਤ ਸਿੰਘ ਵਿਿਦਆਰਥੀਆਂ ਲਈ ਅਹਿਮ ਐਲਾਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਰਕਾਰ 20,000 ਡਾਲਰ ਤੱਕ ਦੇ ਵਿਿਦਆਰਥੀ ਕਰਜ਼ੇ ਮੁਆਫ ਕਰੇਗੀ, ਫੈਡਰਲ ਗ੍ਰਾਂਟਾਂ ਦੀ ਰਕਮ ਦੁੱਗਣੀ ਕਰੇਗੀ ਅਤੇ ਗ੍ਰੈਜੂਏਟਾਂ ਨੂੰ ਪੰਜ ਸਾਲਾਂ ਲਈ ਆਪਣੇ ਕਰਜ਼ਿਆਂ ਦੇ ਫੈਡਰਲ ਹਿੱਸੇ ਦੀ ਅਦਾਇਗੀ ਕਰਨ ਦੀ ਜ਼ਰੂਰਤ ਨਹੀਂ ਹੋਏਗੀ।