ਰਜਬਾਹੇ ‘ਚ ਡੁੱਬਣ ਨਾਲ ਤਿੰਨ ਨੌਜਵਾਨਾਂ ਦੀ ਮੌਤ

 

ਰਜਬਾਹੇ ‘ਚ ਡੁੱਬਣ ਨਾਲ ਤਿੰਨ ਨੌਜਵਾਨਾਂ ਦੀ ਮੌਤ

ਬਠਿੰਡਾ, (ਵੀਰਪਾਲ ਭਗਤਾ, ਭਗਤਾ ਭਾਈਕਾ): ਬੀਤੇ ਦਿਨੀਂ ਭਗਤਾ ਭਾਈਕਾ ਨੇੜੇ ਲੰਘਦੇ ਰਜਵਾਹੇ ਵਿੱਚ ਨਹਾਉਣ ਲਈ ਗਏ ਤਿੰਨ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਜ਼ਿਆਦਾ ਗਰਮੀ ਹੋਣ ਕਾਰਨ ਭਗਤਾ ਭਾਈਕਾ ਦੇ ਕੁਝ ਨੌਜਵਾਨ ਰਜਵਾਹੇ ਵਿੱਚ ਨਹਾਉਣ ਲਈ ਗਏ ਸਨ ਇਸ ਦੌਰਾਨ ਤਿੰਨ ਨੌਜਵਾਨ ਪਾਣੀ ਦੇ ਵਹਾਅ ਵਿੱਚ ਰੁੜ੍ਹ ਗਏ। ਜਦੋਂ ਉਕਤ ਨੌਜਵਾਨ ਪਾਣੀ ਵਿੱਚ ਡੁੱਬ ਰਹੇ ਸਨ ਤਾਂ ਉਨ੍ਹਾਂ ਦੇ ਸਾਥੀਆਂ ਨੇ ਰੌਲਾ ਪਾਇਆ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ । ਇਕੱਤਰ ਲੋਕਾ ਨੇ ਭਾਰੀ ਜੱਦੋਜਹਿਦ ਨਾਲ ਤਿੰਨੋ ਲੜਕਿਆ ਨੂੰ ਵਾਰੋ ਵਾਰੀ ਸੂਏ ਚੋ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ। ਜਿੱਥੇ ਡਾਕਟਰਾ ਨੇ ਉਨਾ ਨੂੰ ਮ੍ਰਿਤਕ ਘੋਸਿਤ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਨਵਦੀਪ ਸਿੰਘ ਪੁੱਤਰ ਮਨਜੀਤ ਸਿੰਘ, ਵਿਵੇਕ ਪੁੱਤਰ ਸੰਤ ਬਹਾਦਰ ਅਤੇ ਪਵਿੱਤਰ ਸਿੰਘ ਪੁੱਤਰ ਯਾਦਵਿੰਦਰ ਸਿੰਘ ਵਜੋਂ ਹੋਈ ਹੈ। ਤਿੰਨਾਂ ਨੌਜਵਾਨਾਂ ਦੀ ਉਮਰ ਵੀਹ ਸਾਲ ਤੋਂ ਘੱਟ ਦੱਸੀ ਜਾਂਦੀ ਹੈ। ਨੌਜਵਾਨਾਂ ਦੀ ਮੌਤ ਕਾਰਨ ਭਗਤਾ ਭਾਈਕਾ ਖੇਤਰ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।