ਰੁਝਾਨ ਖ਼ਬਰਾਂ

ਜੈਨੀਫਰ ਹਾਈਲੈਂਡ ਸਰੀ ਪੁਲਿਸ ਸਰਵਿਸ ਦੀ ਪਹਿਲੀ ਡਿਪਟੀ ਚੀਫ਼ ਕਾਂਸਟੇਬਲ ਵਜੋਂ ਨਾਮਜ਼ਦ

ਸਰੀ, (ਇਸ਼ਪ੍ਰੀਤ ਕੌਰ): ਸੁਪਰਡੈਂਟ ਜੈਨੀਫਰ ਹਾਈਲੈਂਡ, ਜੋ ਕਿ ਇਸ ਸਮੇਂ ਰਿਜ਼ ਮੀਡੋਜ਼ ‘ਚ ਆਰ.ਸੀ.ਐਮ.ਪੀ. ਦੀ ਇੰਚਾਰਜ ਹੈ, ਤਿੰਨ ਡਿਪਟੀ ਚੀਫ਼ ਕਾਂਸਟੇਬਲਾਂ ‘ਚੋਂ ਪਹਿਲੀ ਕਾਂਸਟੇਬਲ ਚੁਣੀ ਗਈ ਹੈ ਜੋ ਸਰੀ ਪੁਲਿਸ ਸਰਵਿਸਜ਼ ਲਈ 25 ਜਨਵਰੀ ਤੋਂ ਆਪਣੀਆਂ ਸੇਵਾਵਾਂ ਨਿਭਾਵੇਗੀ। ਚੀਫ਼ ਕਾਂਸਟੇਬਲ ਨੌਰਮ ਨੇ ਜੈਨੀਫਰ ਨਾਮਜ਼ਦ ਕੀਤੇ ਜਾਣ ‘ਤੇ ਕਿਹਾ ਕਿ ਉਹ ਪਿਛਲੇ 20 ਸਾਲਾਂ ਤੋਂ ਆਰ.ਸੀ.ਐਮ.ਪੀ. ਨਾਲ ਕੰਮ ਕਰ ਰਹੀ ਹੈ ਅਤੇ ਇਸ ਤਰ੍ਹਾਂ ਹੀ ਉਹ ਸਰੀ ਪੁਲਿਸ ਸਰਵਿਸਜ਼ ਲਈ ਵੀ ਚੰਗੀਆਂ ਸੇਵਾਵਾਂ ਨਿਭਾਵੇਗੀ। ਜ਼ਿਕਰਯੋਗ ਹੈ ਕਿ 5 ਨਵੰਬਰ 2018 ਨੂੰ ਸਰੀ ਕੌਂਸਲ ਨੇ ਇਸ ਗੱਲ ‘ਤੇ ਮੋਹਰ ਲਗਾਉਂਦੇ ਹੋਏ ਸੂਬਈ ਅਤੇ ਫੈਡਰਲ ਸਰਕਾਰ ਨੂੰ ਨੋਟਿਸ ਜਾਰੀ ਕਰ ਦਿੱਤਾ ਸੀ ਕਿ ਉਹ ਆਰ.ਸੀ.ਐਮ.ਪੀ. ਨਾਲ ਆਪਣਾ ਸਮਝੌਤਾ ਖਤਮ ਕਰਨ ਜਾ ਰਹੀ ਹੈ ਅਤੇ ਇਸ ਦੀ ਥਾਂ ਆਪਣੀ ਲੋਕ ਪੁਲਿਸ ਸਰਵਿਸਜ਼ ਲਿਆਵੇਗੀ। ਜੈਨੀਫਰ ਨੇ ਕਿਹਾ ਕਿ ਉਮੀਦ ਹੈ ਜਦਲ ਹੀ ਬਾਕੀ ਰਹਿੰਦੇ ਦੋ ਕਾਂਸਟੇਬਲਾਂ ਨੂੰ ਵੀ ਜਲਦ ਹੀ ਨਾਮਜ਼ਦ ਕਰ ਲਿਆ ਜਾਵੇਗਾ।