ਰੁਝਾਨ ਖ਼ਬਰਾਂ
ਬੀ.ਸੀ. ‘ਚ 69 ਫੀਸਦੀ ਲੋਕ ਹੌਰਗਨ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ

ਬੀ.ਸੀ. ‘ਚ 69 ਫੀਸਦੀ ਲੋਕ ਹੌਰਗਨ ਸਰਕਾਰ ਦੇ ਕੰਮਾਂ ਤੋਂ ਸੰਤੁਸ਼ਟ

ਸਰੀ : (ਇਸ਼ਪ੍ਰੀਤ ਕੌਰ): ਇਕ ਨਵੇਂ ਪੋਲ ਸਰਵੇਖਣ ‘ਚ ਖੁਲਾਸਾ ਹੋਇਆ ਹੈ ਕਿ ਦੇਸ਼ ਭਰ ਵਿਚ ਸੂਬਾਈ ਸਰਕਾਰਾਂ ਨੂੰ ਲੋਕਾਂ ਵਲੋਂ ਮਿਲਦੇ ਸਮਰਥਨ ਵਿਚ ਅਲਬਰਟਾ ਵਿਚ ਭਾਰੀ ਕਮੀ ਦਰਜ ਕੀਤੀ ਜਾ ਰਹੀ ਹੈ। ਇਸ ਸਰਵੇਖਣ ਵਿਚ ਸ਼ਾਮਿਲ ਹੋਣ ਵਾਲੇ ਐਲਬਰਟਾ ਵਾਸੀਆਂ ਦੀ 27 ਫੀਸਦੀ ਆਬਾਦੀ ਦਾ ਕਹਿਣਾ ਹੈ ਕਿ ਉਹ ਜੇਸਨ ਕੈਨੀ ਸਰਕਾਰ ਦੀ ਕਾਰਗ਼ੁਜ਼ਾਰੀ ਤੋਂ ਕੁਝ ਸੰਤੁਸ਼ਟ ਹਨ। ਸਿਰਫ਼ 51 ਫੀਸਦੀ ਅਲਬਰਟਾ ਵਾਸੀਆਂ ਨੇ ਕਿਹਾ ਹੈ ਕਿ ਉਹ ਸਰਕਾਰ ਤੋਂ ਸੰਤੁਸ਼ਟ ਹਨ। ਲੈਜਰ ਵਲੋਂ ਇਹ ਪੋਲ ਸਰਵੇਖਣ 30 ਦਸੰਬਰ ਤੋਂ 3 ਜਨਵਰੀ ਦਰਮਿਆਨ ਕਰਵਾਇਆ ਗਿਆ ਸੀ। ਐਟਲਾਂਟਿਕ ਸੂਬਿਆਂ ਦੇ ਲੋਕਾਂ ਵਿਚ ਆਪਣੀਆਂ ਸਰਕਾਰਾਂ ਪ੍ਰਤੀ 78 ਫੀਸਦੀ ਸੰਤੁਸ਼ਟੀ ਸੀ, ਕਿਉਬੈਕ ਵਿਚ 72 ਫੀਸਦੀ, ਬੀਸੀ ਵਿਚ 69 ਫੀਸਦੀ, ਮੈਨਿਟੋਬਾ ਵਿਚ 66 ਫੀਸਦੀ, ਸੈਸਕੈਚੇਵਾਨ ਵਿਚ 58 ਫੀਸਦੀ, ਓਾਟਾਰੀਓ ਵਿਚ 57 ਫੀਸਦੀ ਲੋਕ ਆਪੋ ਆਪਣੀਆਂ ਸਰਕਾਰਾਂ ਤੋਂ ਸੰਤੁਸ਼ਟ ਦੱਸੇ ਗਏ ਹਨ। ਅਲਬਰਟਾ ਵਿਚ 27 ਫੀਸਦੀ ਲੋਕਾਂ ਨੇ ਕੈਨੀ ਸਰਕਾਰ ਤੋਂ ਪੂਰੀ ਸੰਤੁਸ਼ਟੀ ਪ੍ਰਗਟ ਕੀਤੀ ਹੈ।