ਰੁਝਾਨ ਖ਼ਬਰਾਂ
ਟਰੰਪ ਸਮਰਥਕਾਂ ਵੱਲੋਂ ਹਿੰਸਾ ਦੇ ਵਿਰੋਧ ‘ਚ ਟਰੰਪ ਦੀ ਪਤਨੀ ਸਮੇਤ ਵਾਈਟ ਹਾਊਸ ਦੀਆਂ ਤਿੰਨ ਮਹਿਲਾ ਅਧਿਕਾਰੀਆਂ ਨੇ ਦਿੱਤਾ ਅਸਤੀਫ਼ਾ

ਟਰੰਪ ਸਮਰਥਕਾਂ ਵੱਲੋਂ ਹਿੰਸਾ ਦੇ ਵਿਰੋਧ ‘ਚ ਟਰੰਪ ਦੀ ਪਤਨੀ ਸਮੇਤ ਵਾਈਟ ਹਾਊਸ ਦੀਆਂ ਤਿੰਨ ਮਹਿਲਾ ਅਧਿਕਾਰੀਆਂ ਨੇ ਦਿੱਤਾ ਅਸਤੀਫ਼ਾ

ਵਾਸ਼ਿੰਗਟਨ : ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਸਮਰਥਕਾਂ ਵੱਲੋਂ ਕੈਪੀਟਲ ਬਿਲਡਿੰਗ ਵਿੱਚ ਕੀਤੀ ਹਿੰਸਾ ਦੀ ਜਿੱਥੇ ਕੌਮਾਂਤਰੀ ਪੱਧਰ ‘ਤੇ ਨਿੰਦਾ ਹੋ ਰਹੀ ਹੈ, ਉੱਥੇ ਇਸ ਹਿੰਸਾ ਦੇ ਵਿਰੋਧ ‘ਚ ਵਾਈਟ ਹਾਊਸ ਦੀਆਂ ਤਿੰਨ ਮਹਿਲਾ ਅਧਿਕਾਰੀਆਂ ਨੇ ਆਪਣਾ ਅਸਤੀਫ਼ਾ ਦੇ ਦਿੱਤਾ ਹੈ, ਜਿਨ੍ਹਾਂ ਵਿੱਚ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਦੀ ਚੀਫ਼ ਆਫ਼ ਸਟਾਫ਼ ਵੀ ਸ਼ਾਮਲ ਹੈ। ਇਹ ਤਿੰਨੇ ਮਹਿਲਾ ਅਧਿਕਾਰੀ ਪਿਛਲੇ ਕਾਫ਼ੀ ਲੰਬੇ ਸਮੇਂ ਤੋਂ ਡੋਨਾਲਡ ਟਰੰਪ ਪ੍ਰਸ਼ਾਸਨ ਲਈ ਕੰਮ ਕਰ ਰਹੀਆਂ ਸਨ।ਕੈਪੀਟਲ ਬਿਲਡਿਗ ‘ਚ ਹੋਈ ਹਿੰਸਾ ਦੇ ਵਿਰੋਧ ‘ਚ ਅਸਤੀਫ਼ਾ ਦੇਣ ਵਾਲੀ ਪਹਿਲੀ ਮਹਿਲਾ ਅਧਿਕਾਰੀ ਸਟੇਫ਼ਨੀ ਗ੍ਰਿਸ਼ਮ ਹੈ, ਜੋ ਕਿ ਮੇਲਾਨੀਆ ਟਰੰਪ ਦੀ ਚੀਫ਼ ਆਫ਼ ਸਟਾਫ਼ ਵਜੋਂ ਸੇਵਾਵਾਂ ਨਿਭਾਅ ਰਹੀ ਸੀ। ਉਹ ਇਸ ਤੋਂ ਪਹਿਲਾਂ ਵਾਈਟ ਹਾਊਸ ਦੇ ਸਾਬਕਾ ਸੰਚਾਰ ਅਧਿਕਾਰੀ ਅਤੇ ਪ੍ਰੈਸ ਸਕੱਤਰ ਦੇ ਰੂਪ ਵਿੱਚ ਕੰਮ ਕਰ ਚੁੱਕੀ ਹੈ। ਅਸਤੀਫ਼ਾ ਦੇਣ ਵਾਲੀ ਦੂਜੀ ਪਹਿਲਾ ਅਧਿਕਾਰੀ ਅੰਨਾ ਕ੍ਰਿਸਟੀਨਾ ਹੈ, ਜਿਸ ਨੇ ਵਾਈਟ ਹਾਊਸ ਵਿੱਚ ਸੋਸ਼ਲ ਸੈਕਟਰੀ ਦਾ ਅਹੁਦਾ ਛੱਡਿਆ ਹੈ। ਅਸਤੀਫ਼ਾ ਦੇਣ ਵਾਲੀ ਤੀਜੀ ਮਹਿਲਾ ਸਾਰਾ ਮੈਥਿਊਜ਼ ਹੈ, ਜਿਸ ਨੇ ਪ੍ਰੈਸ ਸਹਿਯੋਗੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਸਟੇਫ਼ਨੀ ਗ੍ਰਿਸ਼ਮ, ਅੰਨਾ ਕ੍ਰਿਸਟੀਨਾ ਅਤੇ ਸਾਰਾ ਮੈਥਿਊਜ਼ ਟਰੰਪ ਪ੍ਰਸ਼ਾਸਨ ‘ਚ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੀਆਂ ਮਹਿਲਾ ਅਧਿਕਾਰੀਆਂ ਵਿੱਚੋਂ ਸਨ।