ਰੁਝਾਨ ਖ਼ਬਰਾਂ
ਵੈਸਟ ਵੈਨਕੂਵਰ ਦੇ ਕੌਂਸਲਰ ਵੀ ਛੁੱਟੀਆਂ ਦੌਰਾਨ ਵਿਦੇਸ਼ ਯਾਤਰਾ ਕਰਨ ਦੇ ਮਾਮਲੇ ‘ਚ ਘਿਰੇ

ਵੈਸਟ ਵੈਨਕੂਵਰ ਦੇ ਕੌਂਸਲਰ ਵੀ ਛੁੱਟੀਆਂ ਦੌਰਾਨ ਵਿਦੇਸ਼ ਯਾਤਰਾ ਕਰਨ ਦੇ ਮਾਮਲੇ ‘ਚ ਘਿਰੇ

ਵੈਨਕੂਵਰ (ਇਸ਼ਪ੍ਰੀਤ ਕੌਰ): ਕ੍ਰਿਸਮਿਸ ਦੀਆਂ ਛੁੱਟੀਆਂ ਦੌਰਾਨ ਵਿਦੇਸ਼ ਯਾਤਰਾ ਕਰਨ ਵਾਲੇ ਕੈਨੇਡੀਅਨ ਸਿਆਸਤਦਾਨਾਂ ਦੀ ਲਿਸਟ ਦਿਨੋਂ ਦਿਨ ਲੰਬੀ ਹੁੰਦੀ ਜਾ ਰਹੀ ਹੈ। ਇਸ ਮੁੱਦੇ ਨੇ ਕੈਨੇਡੀਅਨ ਸਿਆਸਤ ‘ਚ ਭੂਚਾਲ ਲਿਆਂਦਾ ਹੋਇਆ ਹੈ। ਬੀਤੇ ਹਫ਼ਤੇ ਉਂਟਾਰੀਓ ਦੇ ਖਜ਼ਾਨਾ ਮੰਤਰੀ ਰੋਡ ਫਿਲਿਪਜ਼ ਤੋਂ ਬਾਅਦ ਅਲਬਰਟਾ ਦੇ 8 ਵਿਧਾਇਕਾਂ ਦੇ ਛੁਟੀਆਂ ਦੌਰਾਨ ਵਿਦੇਸ਼ ਯਾਤਰਾ ਕਰਨ ‘ਤੇ ਉਥੋਂ ਦੀ ਸਰਕਾਰ ਨੂੰ ਲਗਾਤਾਰ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਇਸ ਲਿਸਟ ‘ਚ ਵੈਨਕੂਵਰ ਦੇ ਇੱਕ ਕੌਂਸਲਰ ਪੀਟਰ ਲੰਬਰ ਦਾ ਨਾਮ ਵੀ ਜੁੜ ਗਿਆ ਹੈ।ਪੀਟਰ ਦਾ ਕਹਿਣਾ ਹੈ ਕਿ ਉਹ ਆਪਣੀ 6 ਮਹੀਨੇ ਦੀ ਪੋਤੀ ਨੂੰ ਵੇਖਣ ਲਈ ਬੀਤੇ ਦਿਨੀਂ ਕੈਲੇਫੋਰਨੀਆ ਗਏ ਸਨ। ਜਦੋਂ ਉਨ੍ਹਾਂ ਨੂੰ ਕੈਨੇਡਾ ਸਰਕਾਰ ਵਲੋਂ ਕੋਵਿਡ-19 ਦੇ ਮੱਦੇ ਨਜ਼ਰ ਲਗਾਈਆਂ ਪਾਬੰਦੀਆਂ ਬਾਰੇ ਪੁੱਛਿਆ ਗਿਆ ਤਾਂ ਉਹ ਕਿਹਾਂ ਮੈਂ ਸਾਰੇ ਸੂਬਾਈ ਪ੍ਰੋਟੋਕਾਲਾਂ ਅਤੇ ਸਾਵਧਾਨੀਆਂ ਦੀ ਪਾਲਣਾ ਕੀਤੀ ਹੈ। ਉਨ੍ਹਾਂ ਕਿਹਾ ਯਾਤਰਾ ਕਰਨ ਤੋਂ ਪਹਿਲਾਂ ਅਸੀਂ ਕੋਵਿਡ-19 ਟੈਸਟ ਕਰਵਾਇਆ ਸੀ ਅਤੇ ਪੂਰੀ ਯਾਤਰਾ ਦੌਰਾਨ ਾਸਕ ਪਹਿਨ ਕੇ ਸਮਾਜਿਕ ਦੂਰੀ ਨਿਯਮ ਦਾ ਪਾਲਣ ਵੀ ਕੀਤਾ। ਦਸੰਬਰ 31 ਨੂੰ ਜਦੋਂ ਵਾਪਸ ਪਰਤੇ ਤਾਂ ਕੁਆਰੰਟੀਨ ਵੀ ਰਹੇ। ਜ਼ਿਕਰਯੋਗ ਹੈ ਵਿਕਟੋਰੀਆ ਦੇ ਸਿਰੀ ਕੌਂਸਲਰ ਸ਼ਾਰਮਾਰਕਰ ਡੂਬੋ ਨੂੰ ਵੀ ਇਸੇ ਮਾਮਲੇ ‘ਚ ਮੁਆਫੀ ਮੰਗਣੀ ਪਈ ਸੀ ਜਦੋਂ ਉਹ ਛੁੱਟੀਆਂ ਦੌਰਾਨ ਸੋਮਾਲੀਆ ਜਾ ਕੇ ਆਏ ਸਨ।