ਰੁਝਾਨ ਖ਼ਬਰਾਂ
ਕਿਸਾਨਾਂ ਨੇ ਟ੍ਰੈਕਟਰ ਮਾਰਚ ਕੱਢਕੇ ਘੇਰੀ ਦਿੱਲੀ

ਕਿਸਾਨਾਂ ਨੇ ਟ੍ਰੈਕਟਰ ਮਾਰਚ ਕੱਢਕੇ ਘੇਰੀ ਦਿੱਲੀ

ਨਵੀਂ ਦਿੱਲੀ : ਦਿੱਲੀ ਦੀ ਸਰਹੱਦ ‘ਤੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੜਾਕੇ ਦੀ ਠੰਡ ‘ਚ ਡੱਟੇ ਕਿਸਾਨਾਂ ਵਲੋਂ ਰੋਸ ਪ੍ਰਦਰਸ਼ਨ ਕਰਦੇ ਹੋਏ ਦਿੱਲੀ ਦੀਆਂ ਸਾਰੀਆਂ ਸਰਹੱਦਾਂ ਅਤੇ ਕੇ.ਐਮ.ਪੀ ਐਕਸਪ੍ਰੈਸ ਵੇਅ ‘ਤੇ ਟਰੈਕਟਰ ਮਾਰਚ ਕੱਢਿਆ ਗਿਆ ਇਸ ਮਾਰਚ ‘ਚ ਭਾਰਤ ਭਰ ਦੇ ਸੂਬਿਆਂ ‘ਚੋਂ ਕਿਸਾਨ ਸ਼ਾਮਲ ਹੋਏ ਅਤੇ ਮਾਰਚ ਸਿੰਘੂ ਬਾਰਡਰ ਤੋਂ ਟਿਕਰੀ, ਟਿਕਰੀ ਬਾਰਡਰ ਸ਼ਾਹਜਾਪੁਰ, ਗਾਜ਼ੀਪੁਰ ਬਾਰਡਰ ਤੋਂ ਪਲਵਲ, ਪਲਵਲ ਤੋਂ ਗਾਜ਼ੀਪੁਰ ਬਾਰਡਰ ‘ਤੇ ਕੱਢੇ ਗਏ ਟਰੈਕਟਰ ਮਾਰਚ ‘ਚ ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਪਹੁੰਚੇ ਹਨ ,ਓਥੇ ਕਿਸਾਨ ਬੀਬੀਆਂ ਵੀ ਦਿੱਲੀ ਬਾਰਡਰ ‘ਤੇ ਪੁੱਜ ਗਈਆਂ ਹਨ। ਕਿਸਾਨ ਇਸ ਨੂੰ 26 ਜਨਵਰੀ ਦੀ ਟਰੈਕਟਰ ਪਰੇਡ ਦੀ ਰਿਹਰਸਲ ਦੱਸਿਆ ਹੈ। ਕੇਂਦਰ ਅਤੇ ਹੁਣ ਤੱਕ ਅੰਦੋਲਨ ਕਰ ਰਹੇ 40 ਅੰਦੋਲਨਕਾਰੀ ਸੰਗਠਨਾਂ ਦੇ ਨੇਤਾਵਾਂ ਵਿਚਾਲੇ ਅੱਠ ਗੇੜ ਦੀਆਂ ਵਾਰਦਾਤਾਂ ਬੇਸਿੱਟਾ ਰਹੀਆਂ ਹਨ, ਹਾਲਾਂਕਿ 30 ਦਸੰਬਰ ਦੀ ਮੀਟਿੰਗ ਵਿਚ ਸਰਕਾਰ ਨੇ ਬਿਜਲੀ ਸਬਸਿਡੀ ਅਤੇ ਪਰਾਲੀ ਸਾੜਨ ਬਾਰੇ ਅੰਦੋਲਨਕਾਰੀ ਕਿਸਾਨਾਂ ਦੀਆਂ ਦੋ ਮੰਗਾਂ ‘ਤੇ ਸਹਿਮਤੀ ਦਿੱਤੀ ਸੀ ਪਰ ਹੁਣ 9ਵੇਂ ਗੇੜ ਦੀ ਗੱਲਬਾਤ ਤੋਂ ਪਹਿਲਾਂ ਹੀ ਭਾਰਤ ਦੇ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਪੁਰਾਣਾ ਰਾਗ ਅਲਾਪਦੇ ਹੋਏ ਕਿਹਾ ਹੈ ਕਿ ਸਰਕਾਰ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣ ਤੋਂ ਇਲਾਵਾ ਕਿਸੇ ਵੀ ਪ੍ਰਸਤਾਵ ‘ਤੇ ਵਿਚਾਰ ਕਰਨ ਲਈ ਤਿਆਰ ਹੈ। ਜਦੋਂ ਕਿ ਕਿਸਾਨਾਂ ਦੀ ਕੇਂਦਰ ਸਰਕਾਰ ਨੂੰ ਇੱਕ ਮੁੱਖ ਮੰਗ ਸਿਰਫ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਲੈਣਾ ਹੈ। ਤੋਮਰ ਨੇ ਕਿਹਾ ਕਿ ਉਹ ਫਿਲਹਾਲ ਇਹ ਨਹੀਂ ਕਹਿ ਸਕਦੇ ਕਿ 8 ਜਨਵਰੀ ਨੂੰ ਦੁਪਹਿਰ 2 ਵਜੇ ਵਿਗਿਆਨ ਭਵਨ ਵਿਖੇ 40 ਪ੍ਰਦਰਸ਼ਨਕਾਰੀ ਕਿਸਾਨ ਜਥੇਬੰਦੀਆਂ ਦੇ ਨੇਤਾਵਾਂ ਨਾਲ ਮੀਟਿੰਗ ਦਾ ਨਤੀਜਾ ਕੀ ਹੋਵੇਗਾ ਪਰ ਖੇਤੀਬਾੜੀ ਮੰਤਰੀ ਦੇ ਇਸ ਬਿਆਨ ਤੋਂ ਬਾਅਦ ਹੀ ਇਸ ਮੀਟਿੰਗ ਦਾ ਨਤੀਜਾ ਸਾਫ਼ ਹੋ ਗਿਆ ਹੈ।