Copyright & copy; 2019 ਪੰਜਾਬ ਟਾਈਮਜ਼, All Right Reserved
ਅਮਰ ਮਿਊਜ਼ਿਕ ਸੁਸਾਇਟੀ ਸਰੀ ਵਲੋਂ ਸਾਹਿਤਕ ਅਤੇ ਸੰਗੀਤ ਸਾਮਗਮ ਕਰਵਾਇਆ ਗਿਆ

ਅਮਰ ਮਿਊਜ਼ਿਕ ਸੁਸਾਇਟੀ ਸਰੀ ਵਲੋਂ ਸਾਹਿਤਕ ਅਤੇ ਸੰਗੀਤ ਸਾਮਗਮ ਕਰਵਾਇਆ ਗਿਆ

ਸਰੀ : ਬੀਤੇ ਦਿਨੀ ਅਮਰ ਮਿਊਜ਼ਿਕ ਅਕੈਡਮੀ ਸਰੀ ਵਲੋਂ ਸਾਹਿਤਕ ਸਾਮਗਮ ਕਰਵਾਇਆ ਗਿਆ ਜਿਸ ਵਿੱਚ ਵੱਖ ਵੱਖ ਸਾਹਿਤਕ ਅਤੇ ਸੰਗੀਤ ਕਲਾ ਦੇ ਖੇਤਰ ਦੀਆਂ ਅਹਿਮ ਸ਼ਖਸ਼ੀਅਤਾਂ ਸ਼ਾਮਲ ਹੋਇਆ ਜਿਨ੍ਹਾਂ ਵਿੱਚ ਉਸਤਾਦ ਕੁਲਵਿੰਦਰ ਸਿੰਘ ਤਬਲਾ ਵਾਦਕ ਪੰਜਾਬ ਘਰਾਣਾ , ਡਾ. ਵਰਸ਼ਾ ਅਗਰਵਾਲ ਸੰਤੂਰ ਵਾਦਿਕਾ , ਮੇਜਰ ਸਿੰਘ ਪੱਤਰਕਾਰ , ਜਨਮੇਜਾ ਸਿੰਘ ਜੌਹਲ , ਅਮਰਜੀਤ ਸਿੰਘ ਤਬਲਾਵਾਦਕ , ਗੁਰਜੀਤ ਸਿੰਘ ਸਿਤਾਰਵਾਦਕ , ਕੁਲਵੰਤ ਸਿੰਘ ਦਿਲਰੁਬਾਵਾਦਕ , ਬਲਜੀਤ ਕੁਮਾਰ , ਬਲਦੀਪ ਸਿੰਘ ਹੇਅਰ ਭੁਪਿੰਦਰ ਸਿੰਘ ਮਲ੍ਹੀ ਵਿਰਾਸਤ ਫਾਊਡੇਂਸ਼ਨ ਸ਼ਾਮਲ ਹੋਏ । ਇਸ ਮੌਕੇ ਡਾ. ਵਰਸ਼ਾ ਅਗਰਵਾਲ, ਅਮਰਜੀਤ ਸਿੰਘ ਤਬਲਾਵਾਦਕ , ਗੁਰਜੀਤ ਸਿੰਘ ਸਿਤਾਰਵਾਦਕ , ਕੁਲਵੰਤ ਸਿੰਘ ਦਿਲਰੁਬਾਵਾਦਕ , ਪ੍ਰੋ ਗੁਰਦੇਵ ਸਿੰਘ ਫੁੱਲ ਦੇ ਪੋਤਰਿਆਂ ਦਿਕਮਲਪ੍ਰੀਤ ਸਿੰਘ ਫੁੱਲ ਅਤੇ ਭਵਤਾਰਨ ਸਿੰਘ ਫੁੱਲ ਨੇ ਤਬਲਾ ਸੋਲੋਵਾਦਨ, ਬੱਚੀ ਹਾਈਸੈਂਥ ਕੌਰ (ਦੋਹਤਰੀ ਗੁਰਦੇਵ ਸਿੰਘ ਫੁੱਲ) ਨੇ ਆਪੋ ਆਪਣੇ ਕਲਾ ਦੇ ਜੋਹਰ ਦਿਖਾਏ ਅਤੇ ਇਸ ਮੌਕੇ ਬੱਚਿਆਂ ਨੇ ਬਹੁਤ ਹੀ ਵਧੀਆ ਕੀਰਤਨ ਕੀਤਾ । ਬਾਅਦ ਵਿੱਚ ਅਮਰੀਕ ਸਿੰਘ ਫੁੱਲ ਅਤੇ ਗੁਰਦੇਵ ਸਿੰਘ ਫੁੱਲ ਨੇ ਆਈਆਂ ਸਾਰੀਆਂ ਸ਼ਖਸ਼ੀਅਤਾਂ ਦਾ ਬੜੇ ਹੀ ਸਤਿਕਾਰ ਨਾਲ ਸਨਮਾਨ ਕੀਤਾ ਅਤੇ ਅਤੁੱਟ ਲੰਗਰ ਵਰਤਾਏ ।