Google Plus ਹੋਵੇਗਾ ਬੰਦ

Google Plus ਹੋਵੇਗਾ ਬੰਦ

ਗੂਗਲ ਨੇ ਉਪਭੋਗਤਾਵਾਂ ਦੁਆਰਾ ਵਰਤੇ ਜਾਣ ਵਾਲੇ ਸੋਸ਼ਲ ਨੈਟਵਰਕ ਗੂਗਲ ਪਲੱਸ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ। ਗੂਗਲ ਨੇ ਕਿਹਾ ਹੈ ਕਿ ਇਸ ਸੋਸ਼ਲ ਨੈਟਵਰਕਿੰਗ ਸਾਈਟ ਨੂੰ ਬੰਦ ਕਰਨ ਤੋਂ ਪਹਿਲਾਂ ਉਸਨੇ ਉਸ ਸਿਸਟਮ ਨੂੰ ਠੀਕ ਕਰ ਲਿਆ ਹੈ ਜਿਸ ਕਾਰਨ ਪੰਜ ਲੱਖ ਲੋਕਾਂ ਦੇ ਖਾਤਿਆਂ ਚ ਨਿਜੀ ਡਾਟਾ ਚ ਸੰਨ੍ਹ ਲਾਈ ਗਈ ਸੀ। ਗੂਗਲ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਯੂਜ਼ਰਜ਼ ਦੇ ਨਾਂ, ਈਮੇਲ ਦਾ ਪਤਾ, ਪੇਸ਼ਾ, ਲਿੰਗ ਅਤੇ ਉਮਰ ਦੀ ਜਾਣਕਾਰੀ ਲੀਕ ਹੋਈ ਹੈ।
ਅਮਰੀਕਾ ਦੀ ਦਿੱਗਜ ਇੰਟਰਨੈੱਟ ਕੰਪਨੀ ਨੇ ਕਿਹਾ ਹੈ ਕਿ ਉਪਭੋਜਗਤਾਵਾਂ ਲਈ ਗੂਗਲ ਪਲੱਸ ਦਾ ਸੂਰਜ ਡੁੱਬ ਗਿਆ। ਇਹ ਸੋਸ਼ਲ ਨੈਟਵਰਕਿੰਗ ਸਾਈਟ ਫ਼ੇਸਬੁੱਕ ਨੂੰ ਚੁਣੌਤੀ ਦੇਣ ਚ ਅਸਫਲ ਰਿਹਾ ਸੀ।
ਗੂਗਲ ਦੇ ਇੱਕ ਬੁਲਾਰੇ ਨੇ ਗੂਗਲ ਪਲੱਸ ਨੂੰ ਬੰਦ ਕਰਨ ਦਾ ਮੁੱਖ ਕਾਰਨ ਦੱਸਦਿਆਂ ਕਿਹਾ ਕਿ ਗੂਗਲ ਪਲੱਸ ਨੁੰ ਬਣਾਉਣ ਤੋਂ ਲੈ ਕੇ ਪ੍ਰਬੰਧਕੀ ਕਾਰਵਾਈ ਚ ਕਾਫੀ ਚੁਣੌਤੀਆਂ ਸਨ ਜਿਨ੍ਹਾਂ ਨੂੰ ਗਾਹਕਾਂ ਦੀ ਉਮੀਦ ਵਜੋਂ ਤਿਆਰ ਕੀਤਾ ਗਿਆ ਸੀ ਪਰ ਇਸਦੀ ਘੱਟ ਵਰਤੋਂ ਕੀਤੀ ਜਾਂਦੀ ਸੀ। ਇਹੀ ਗੂਗਲ ਪਲੱਸ ਦੇ ਬੰਦ ਹੋਣ ਦਾ ਕਾਰਨ ਹੈ।