ਫਸਲਾਂ ਦੀ ਨਿਗਰਾਨੀ ਕਰਨਗੇ ਖਾਸ ਰੋਬੋਟ

ਫਸਲਾਂ ਦੀ ਨਿਗਰਾਨੀ ਕਰਨਗੇ ਖਾਸ ਰੋਬੋਟ

ਫਸਲਾਂ ਦੀ ਨਿਗਰਾਨੀ ਕਰਨ ਲਈ ਹੁਣ ਇਕ ਅਜਿਹੇ ਰੋਬੋਟ ਨੂੰ ਤਿਆਰ ਕਰ ਲਿਆ ਗਿਆ ਹੈ ਜੋ ਆਉਣ ਵਾਲੇ ਸਮੇਂ ‘ਚ ਕਿਸਾਨਾਂ ਦੀ ਕਾਫ਼ੀ ਮਦਦ ਕਰੇਗਾ। ਇਸ ਨੂੰ ਕਈ ਯੂਨੀਵਰਿਸਟੀਜ਼ ਅਤੇ ਕੰਪਨੀਆਂ ਦੁਆਰਾ ਸੰਯੁਕਤ ਰੂਪ ਨਾਲ ਤਿਆਰ ਕੀਤਾ ਗਿਆ ਹੈ। ਇਸ VineScout ਨਾਂ ਦੇ ਰੋਬੋਟ ਦੀ ਸਭ ਤੋਂ ਵੱਡੀ ਖਾਸੀਅਤ ਹੈ ਕਿ ਇਹ ਆਰਟੀਫਿਸ਼ੀਅਲ ਇੰਟੈਲੀਜੈਂਸ ਸਿਸਟਮ ‘ਤੇ ਚੱਲੇਗਾ ਅਤੇ ਆਟੋਮੈਟਿਕਲੀ ਫਲਾਂ ਦੀਆਂ ਲਾਈਨਾਂ ‘ਚ ਘੁੰਮੇਗਾ ਤੇ ਇਨ੍ਹਾਂ ਦੀ ਜਾਂਚ ਕਰੇਗਾ। ਰਿਪੋਰਟ ਦੇ ਮੁਤਾਬਕ ਸਭ ਤੋਂ ਪਹਿਲਾਂ ਇਸ ਤੋਂ ਅੰਗੂਰ ਦੇ ਬਾਗ ਦੀ ਸਫਲਤਾਪੂਰਵਕ ਜਾਂਚ ਕੀਤੀ ਗਈ ਹੈ।

ਹਾਈ-ਟੈਕ ਤਕਨੀਕ ਨਾਲ ਲੈਸ ਹੈ ਇਹ ਰੋਬੋਟ
ਇਸ ਰੋਬੋਟ ‘ਚ ਇਨਪੁੱਟ ਲਈ ਇਕ 34 ਸਟੀਰਿਓਸਕੋਪਿਕ ਮਸ਼ੀਨ ਵਿਜ਼ਨ ਸਿਸਟਮ, :ਜ41ਞ (ਲਾਈਟ ਡਿਟੈਕਸ਼ਨ ਤੇ ਰੇਜਿੰਗ) ਤੇ ਅਲਟਰਾਸਾਊਂਡ ਸੈਂਸਰਸ ਲਗਾਏ ਗਏ ਹਨ। ਇਨ੍ਹਾਂ ਦੀ ਮਦਦ ਤੋਂ ਇਸ ‘ਚ ਲਗਾ ਸਿਸਟਮ ਰੋਬੋਟ ਨੂੰ ਲਾਈਨਾਂ ਦੇ ਵਿਚਕਾਰ ਅਸਾਨੀ ਨਾਲ ਬਿਲਕੁਲ ਠੀਕ ਦਿਸ਼ਾ ‘ਚ ਲੈ ਜਾਣ ‘ਚ ਮਦਦ ਕਰੇਗਾ। ਉਥੇ ਹੀ ਆਪਣੇ ਆਪ ਲਾਈਨਾਂ ਨੂੰ ਵੀ ਬਦਲ ਲਵੇਗਾ।
ਦਿਨ ਤੇ ਰਾਤ ਦੇ ਸਮੇਂ ਕਰ ਸਕਣਗੇ ਵਰਤੋਂ
VineScout ਰੋਬੋਟ ਦੀ ਇਕ ਖਾਸੀਅਤ ਇਹ ਵੀ ਹੈ ਕਿ ਇਸ ਨੂੰ ਦਿਨ ਤੋਂ ਇਲਾਵਾ ਰਾਤ ਦੇ ਸਮੇਂ ‘ਚ ਵਰਤੋਂ ‘ਚ ਲਿਆਇਆ ਜਾ ਸਕਦਾ ਹੈ। ਟੈਸਟ ਦੇ ਮੁਤਾਬਕ ਇਹ ਇਕ ਘੰਟੇ ‘ਚ 3000 ਅੰਗੂਰਾਂ ਦੇ ਬਾਰੇ ਜਾਣਕਾਰੀ ਨੂੰ ਇਕੱਠਾ ਕਰਨ ਦੀ ਸਮਰੱਥਾ ਰੱਖਦਾ ਹੈ।

ਤਾਪਮਾਨ ਤੇ ਪਾਣੀ ਦੀ ਵੀ ਕਰੇਗਾ ਜਾਂਚ
4 ਪਹੀਆਂ ਵਾਲੇ ਇਸ ਰੋਬੋਟ ‘ਚ ਇੰਫਰਾਰੈਡ ਸੈਂਸਰ ਤੇ ਮਲਟੀਸਪੈਕਟਰਲ ਕੈਮਰਾ ਲਗਾ ਹੈ ਜੋ ਬੂਟੀਆਂ ਦੀਆਂ ਪੱਤੀਆਂ ਦੇ ਤਾਪਮਾਨ ਨੂੰ ਮਿਣਨ ਤੇ ਅੰਦਰ ਰੱਖਿਆ ਹੋਇਆ ਪਾਣੀ ਦੀ ਮਾਤਰਾ ਦੀ ਜਾਂਚ ਕਰਨ ‘ਚ ਮਦਦ ਕਰੇਗਾ। ਇਸ ਰੋਬੋਟ ਦੇ ਡਿਜ਼ਾਈਨ ਨੂੰ ਕਾਫ਼ੀ ਛੋਟਾ ਬਣਾਇਆ ਗਿਆ ਹੈ ਤੇ ਇਹ ਆਊਟਡੋਰ ਮਾਹੌਲ ਦੇ ਬਦਲਨ ‘ਤੇ ਵੀ ਬਿਹਤਰ ਸੁਰੱਖਿਆ ਮੁਹੱਇਆ ਕਰਵਾਏਗਾ। ਇਸ ‘ਚ ਲਾਈਟਵੇਟ ਇੰਟਰਚੇਂਜੇਬਲ ਲੀਥੀਅਮ ਬੈਟਰੀਜ਼ ਨੂੰ ਲਗਾਇਆ ਗਿਆ ਹੈ ਜੋ ਸੋਲਰ ਪੈਨਲਸ ਦੇ ਨਾਲ ਕੁਨੈੱਕਟ ਹੋ ਕੇ ਚਾਰਜ ਹੁੰਦੀ ਹੈ।