Copyright & copy; 2019 ਪੰਜਾਬ ਟਾਈਮਜ਼, All Right Reserved
ਅਲਾਸਕਾ ਦਾ ਬਹਾਨਾ ਲਾ ਕੇ ਕੈਨੇਡਾ ‘ਚ ਦਾਖਲ ਹੋਣ ਵਾਲਿਆਂ ਦੇ ਕਸਿਆ ਜਾਵੇਗਾ ਸ਼ਿਕੰਜ਼ਾ

ਅਲਾਸਕਾ ਦਾ ਬਹਾਨਾ ਲਾ ਕੇ ਕੈਨੇਡਾ ‘ਚ ਦਾਖਲ ਹੋਣ ਵਾਲਿਆਂ ਦੇ ਕਸਿਆ ਜਾਵੇਗਾ ਸ਼ਿਕੰਜ਼ਾ

ਸਰੀ : ਬੀਤੇ ਕਈ ਹਫ਼ਤਿਆਂ ਤੋਂ ਇਹ ਖਬਰਾਂ ਲਗਾਤਾਰ ਆ ਰਹੀਆਂ ਹਨ ਕਿ ਕਈ ਅਮਰੀਕੀ ਨਾਗਰਿਕ ਅਲਾਸਕਾ ਜਾਣ ਦਾ ਬਹਾਨਾ ਲਾ ਕੇ ਕੈਨੇਡਾ ‘ਚ ਹੀ ਡੇਰੇ ਜਮਾ ਕੇ ਬੈਠ ਜਾਂਦੇ ਹਨ। ਜੋ ਕਿ ਕੋਵਿਡ-19 ਦੇ ਫੈਲਣ ਦਾ ਜੋਖਮ ਵੀ ਵਧਾਉਣਾ ਹੈ ਅਤੇ ਬਾਰਡਰ ਪਾਰ ਕਰਨ ਸਮੇਂ ਨਿਯਮਾਂ ਦੀ ਉਲੰਘਣਾ ਵੀ ਹੈ। ਇਸ ਲਈ ਹੁਣ ਕੈਨੇਡਾ ਸਰਕਾਰ ਵਲੋਂ ਇਸ ‘ਤੇ ਨਿਯਮ ਸਖ਼ਤ ਕੀਤੇ ਜਾ ਰਹੇ ਹਨ। ਬੀਤੀ 21 ਮਾਰਚ ਤੋਂ ਕੈਨੇਡਾ-ਅਮਰੀਕਾ ਵਲੋਂ ਆਪਸੀ ਸਹਿਮਤੀ ਨਾਲ ਬਾਰਡਰ ਤੋਂ ਗੈਰ-ਜ਼ਰੂਰੀ ਆਵਾਜਾਈ ਬੰਦ ਕਰ ਦਿੱਤੀ ਗਈ ਹੈ ਪਰ ਫਿਰ ਵੀ ਅਮਰੀਕੀ ਨਾਗਰਿਕ ਲਗਾਤਾਰ ਕੈਨੇਡਾ ‘ਚ ਦਾਖਲ ਹੁੰਦੇ ਰਹੇ ਹਨ। ਬੀਤੇ ਦਿਨੀਂ ਕਈਆਂ ਨੂੰ ਭਾਰੀ ਜ਼ੁਰਮਾਨੇ ਵੀ ਕੀਤੇ ਗਈ ਸੀ। ਪਰ ਹੁਣ ਅਜਿਹਾ ਨਹੀਂ ਹੋਵੇਗਾ, ਸੀ.ਬੀ.ਐਸ.ਏ. ਨੇ ਕਿਹਾ ਕਿ ਕਿ ਹੁਣ ਜੇਕਰ ਕੋਈ ਅਮਰੀਕੀ ਵਿਅਕਤੀ ਕੈਨੇਡਾ ‘ਚੋਂ ਅਲਾਸਕਾ ਲਈ ਦਾਖਲ ਹੋਵੇਗਾ ਤਾਂ ਉਸ ਨੂੰ ਸਿਰਫ਼ ”ਕੁਝ ਸ਼ਰਤਾਂ ਦੇ ਤਹਿਤ” ਹੀ ਕੈਨੇਡਾ ‘ਚੋਂ ਲੰਘਣ ਦੀ ਆਗਿਆ ਮਿਲੇਗੀ। ਅਮਰੀਕਾ ਤੋਂ ਅਲਾਸਕਾ ਜਾਣ ਵਾਲੇ ਵਿਅਕਤੀ ਦੀ ਗੱਡੀ ‘ਤੇ ਹੁਣ ਟੈਗ ਲਗਾਇਆ ਜਾਵੇਗਾ ਜਿਸ ਤੇ ਉਸ ਦਾ ਕੈਨੇਡਾ ‘ਚ ਦਾਖਲ ਹੋ ਕੇ ਅਲਾਸਕਾ ਜਾਣ ਦਾ ਸਮਾਂ ਅਤੇ ਵਾਪਸੀ ਦਾ ਸਮਾਂ ਨਿਰਧਾਰਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਉਸ ਨੂੰ ਕੈਨੇਡਾ ‘ਚ ਕਿਤੇ ਵੀ ਸੈਰ ਸਪਾਟਾ ਵਾਲੀਆਂ ਥਾਵਾਂ ‘ਤੇ ਰੁਕਣ ਦੀ ਆਗਿਆ ਨਹੀਂ ਮਿਲੇਗੀ। ਸਿਰਫ਼ ਡ੍ਰਾਇਵ ਥਰੂ ਫੂਡ ਲੈਣ ਅਤੇ ਅਤੇ ਪੰਪ ਤੋਂ ਗੈਸ ਲੈਣ ਦੀ ਆਗਿਆ ਮਿਲੇਗੀ। ਸੀ.ਬੀ.ਐਸ.ਏ. ਦੇ ਅਨੁਸਾਰ ਜੇ ਕੋਈ ਅਮਰੀਕੀ ਹੁਣ ਗਲਤ ਜਾਣਕਾਰੀ ਦੇ ਕੇ ਕੈਨੇਡਾ ‘ਚ ਦਾਖਲ ਹੁੰਦਾ ਹੈ ਤਾਂ ਕੈਨੇਡਾ ‘ਚ ਵਾਪਸੀ ‘ਤੇ ਪਾਬੰਦੀ ਲਗਾਈ ਜਾ ਸਕਦੀ ਹੈ। ਕੁਆਰੰਟੀਨ ਦੀ ਉਲੰਗਣਾ ਕਰਦਾ ਜੇ ਕੋਈ ਅਮਰੀਕੀ ਫੜਿਆ ਗਿਆ ਤਾਂ ਉਸ ਤੋਂ 750,000 ਡਾਲਰ ਜ਼ੁਰਮਾਨਾ ਵਸੂਲਿਆ ਜਾਵੇਗਾ ਜਾਂ 6 ਮਹੀਨੇ ਦੀ ਕੈਦ ਵੀ ਹੋ ਸਕਦੀ ਹੈ।