ਰੁਝਾਨ ਖ਼ਬਰਾਂ
ਜੇਕਰ 38 ਡਿਗਰੀ ਸੈਲਸੀਅਸ ਤੋਂ ਉੱਪਰ ਹੋਇਆ ਸਰੀਰਕ ਤਾਪਮਾਨ ਤਾਂ ਨਹੀਂ ਕਰ ਸਕੋਗੇ ਹਵਾਈ ਯਾਤਰਾ

ਜੇਕਰ 38 ਡਿਗਰੀ ਸੈਲਸੀਅਸ ਤੋਂ ਉੱਪਰ ਹੋਇਆ ਸਰੀਰਕ ਤਾਪਮਾਨ ਤਾਂ ਨਹੀਂ ਕਰ ਸਕੋਗੇ ਹਵਾਈ ਯਾਤਰਾ

ਕੈਨੇਡਾ ਦੇ ਵੈਨਕੁਵਰ, ਕੈਲਗਰੀ, ਟੋਰਾਂਟੋ ਅਤੇ ਮਾਂਟਰੀਅਲ ਹਵਾਈ ਅੱਡਿਆਂ ‘ਤੇ ਸਕੈਨਿੰਗ ਹੋਈ ਸ਼ੁਰੂ

ਸਰੀ : ਕੈਨੇਡਾ ਦੇ ਚਾਰ ਹਵਾਈ ਅੱਡਿਆਂ ‘ਤੇ ਸਾਰੇ ਯਾਤਰੀਆਂ ਲਈ ਯਾਤਰਾ ਕਰਨ ਤੋਂ ਪਹਿਲਾਂ ਹੁਣ ਬੁਖਾਰ ਚੈੱਕ ਕਰਨਾ ਲਾਜ਼ਮੀ ਕਰ ਦਿੱਤਾ ਗਿਆ ਹੈ। ਇਨ੍ਹਾਂ ਹਵਾਈ ਅੱਡਿਆਂ ‘ਚ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਵੀ ਸ਼ਾਮਲ ਹੈ। ਸੀ.ਓ.ਵੀ.ਡੀ.-19 ਨੂੰ ਫੈਲਣ ਤੋਂ ਰੋਕ ਲਈ ਇਹ ਜਾਂਚ ਸ਼ੁਰੂ ਕੀਤੀ ਗਈ ਹੈ। ਫੈਡਰਲ ਸਰਕਾਰ ਦੇ ਅਨੁਸਾਰ ਵੈਨਕੁਵਰ ਤੋਂ ਇਲਾਵਾ, ਕੈਲਗਰੀ, ਟੋਰਾਂਟੋ ਅਤੇ ਮਾਂਟਰੀਅਲ ਦੇ ਹਵਾਈ ਅੱਡਿਆਂ ‘ਤੇ ਬੁਖਾਰ ਚੈੱਕ ਕਰਨ ਲਈ ਸਕ੍ਰੀਨਿੰਗ ਸਟੇਸ਼ਨ ਸਥਾਪਤ ਕੀਤੇ ਗਏ ਹਨ। ਟਰਾਂਸਪੋਰਟ ਕਨੇਡਾ ਨੇ ਕਿਹਾ ਕਿ ਯਾਤਰੀਆਂ ਦਾ ਬੁਖਾਰ ਇੱਕ ਸਕੈਨਿੰਗ ਕੈਮਰੇ ਜਾਂ ਇੱਕ ਸੰਪਰਕ ਰਹਿਤ, ਹੱਥ ਨਾਲ ਚੱਲਣ ਵਾਲੇ ਥਰਮੋਮੀਟਰ ਨਾਲ ਕੀਤਾ ਜਾਵੇਗਾ। 38 ਡਿਗਰੀ ਸੈਲਸੀਅਸ ਤੋਂ ਘੱਟ ਤਾਪਮਾਨ ਵਾਲੇ ਯਾਤਰੀ ਸਫ਼ਰ ਕਰ ਸਕਦੇ ਹਨ ਅਤੇ ਜਿਨ੍ਹਾਂ ਦਾ ਤਾਪਮਾਨ 38 ਡਿਗਰੀ ਸੈਲਸੀਅਸ ਤੋਂ ਉੱਪਰ ਹੋਵੇਗਾ ਉਨ੍ਹਾਂ ਨੂੰ ਯਾਤਰਾ ਦੀ ਆਗਿਆ ਨਹੀਂ ਦਿੱਤੀ ਜਾਏਗੀ ਅਤੇ ਦੋ ਹਫ਼ਤਿਆਂ ਬਾਅਦ ਦੁਬਾਰਾ ਬੁਕਿੰਗ ਕਰਨ ਲਈ ਕਿਹਾ ਜਾਵੇਗਾ।