Copyright & copy; 2019 ਪੰਜਾਬ ਟਾਈਮਜ਼, All Right Reserved
ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਮਾਪੇ ਦੁਬਿੱਧਾ ‘ਚ

ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਮਾਪੇ ਦੁਬਿੱਧਾ ‘ਚ

ਓਨਟਾਰੀਓ : ਕੈਨੇਡਾ ਦੇ ਕਈ ਸੂਬਿਆਂ ‘ਚ ਸਕੂਲ ਸਤੰਬਰ ਤੋਂ ਖੋਲ੍ਹਣ ਦੀ ਪੂਰੀ ਤਿਆਰੀ ਕਰ ਲਈ ਗਈ ਹੈ ਪਰ ਕੈਨੇਡੀਅਨ ਮਾਪੇ ਮਹਾਂਮਾਰੀ ਦੇ ਦੌਰਾਨ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਦੁਬਿੱਧਾ ‘ਚ ਹਨ ਕਿ ਜਦੋਂ ਵੀ ਸਕੂਲ ਖੁੱਲ੍ਹਦੇ ਹਨ ਉਦੋਂ ਆਪਣੇ ਬੱਚਿਆਂ ਨੂੰ ਕਲਾਸਾਂ ਵਿੱਚ ਭੇਜਿਆ ਜਾਵੇ ਜਾਂ ਨਹੀਂ। ਲੈਜਰ ਅਤੇ ਐਸੋਸਿਏਸ਼ਨ ਫੌਰ ਕੈਨੇਡੀਅਨ ਸਟੱਡੀਜ਼ ਵੱਲੋਂ ਕਰਵਾਏ ਗਏ ਸਰਵੇਖਣ ਅਨੁਸਾਰ ਪ੍ਰੋਵਿੰਸ਼ੀਅਲ ਸਰਕਾਰਾਂ ਇਸ ਮੁੱਦੇ ਉੱਤੇ ਕੰਮ ਕਰ ਰਹੀਆਂ ਹਨ ਕਿ ਵਿਦਿਆਰਥੀਆਂ ਨੂੰ ਕਲਾਸਾਂ ਵਿੱਚ ਕਿਸ ਤਰ੍ਹਾਂ ਵਾਪਿਸ ਲਿਆਂਦਾ ਜਾਵੇ। ਕੋਵਿਡ-19 ਮਹਾਂਮਾਰੀ ਕਾਰਨ ਬਹੁਤੇ ਸਕੂਲ ਮਾਰਚ ਦੇ ਮੱਧ ਤੋਂ ਹੀ ਬੰਦ ਪਏ ਹਨ। ਸਰਵੇਖਣ ਵਿੱਚ ਹਿੱਸਾ ਲੈਣ ਵਾਲੇ 59 ਫੀ ਸਦੀ ਕੈਨੇਡੀਅਨਾਂ ਦਾ ਕਹਿਣਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਉਸ ਹਾਲ ਵਿੱਚ ਹੀ ਸਕੂਲ ਭੇਜਣਗੇ ਜੇ ਹਫਤੇ ਦੇ ਕੁੱਝ ਦਿਨ ਕਲਾਰਸਰੂਮਜ਼ ਵਿੱਚ ਕੁੱਝ ਹਦਾਇਤਾਂ ਨਾਲ ਸਕੂਲ ਖੋਲ੍ਹੇ ਜਾਣਗੇ। ਪਰ 18 ਫੀ ਸਦੀ ਨੇ ਆਖਿਆ ਕਿ ਉਹ ਆਪਣੇ ਬੱਚਿਆਂ ਨੂੰ ਘਰ ਰੱਖਣਾ ਹੀ ਪਸੰਦ ਕਰਨਗੇ ਜਦਕਿ ਬਾਕੀ ਰਹਿੰਦੇ 23 ਫੀ ਸਦੀ ਨੇ ਆਖਿਆ ਕਿ ਉਹ ਇਸ ਬਾਰੇ ਕੁੱਝ ਨਹੀਂ ਆਖ ਸਕਦੇ। ਲੈਜਰ ਦੇ ਵਾਈਸ ਪ੍ਰੈਜ਼ੀਡੈਂਟ ਕ੍ਰਿਸਚੀਅਨ ਬੌਰਕ ਨੇ ਆਖਿਆ ਕਿ ਨੌਰਮਲ ਬੈਕ ਟੂ ਸਕੂਲ ਸਮੇਂ ਨਾਲੋਂ ਅਸੀਂ ਪੰਜ ਹਫਤੇ ਦੂਰ ਹਾਂ ਤੇ ਅਜੇ ਵੀ ਇੱਕ ਤਿਹਾਈ ਮਾਪਿਆਂ ਨੂੰ ਇਹ ਨਹੀਂ ਪਤਾ ਕਿ ਉਹ ਕੀ ਕਰਨਗੇ। ਇਹ ਸਾਰੀਆਂ ਗੱਲਾਂ ਅਜੇ ਹਵਾ ਵਿੱਚ ਹੀ ਹਨ ਕਿਉਂਕਿ ਪ੍ਰੋਵਿੰਸਾਂ ਨੇ ਅਜੇ ਇਨ੍ਹਾਂ ਬਾਰੇ ਕੋਈ ਫੈਸਲਾ ਨਹੀਂ ਕੀਤਾ। ਬਹੁਤੇ ਪ੍ਰੋਵਿੰਸ ਅਜੇ ਇਹ ਫੈਸਲਾ ਹੀ ਨਹੀਂ ਕਰ ਸਕੇ ਕਿ ਉਨ੍ਹਾਂ ਵੱਲੋਂ ਅਜੇ ਸਕੂਲ ਖੋਲ੍ਹੇ ਜਾਣੇ ਹਨ ਜਾਂ ਨਹੀਂ, ਜੇ ਅਜਿਹਾ ਹੈ ਤਾਂ ਕੀ ਇਨ੍ਹਾਂ ਸਕੂਲਾਂ ਨੂੰ ਫੁੱਲ ਟਾਈਮ ਲਈ ਖੋਲ੍ਹਿਆ ਜਾਵੇਗਾ ਜਾਂ ਫਿਰ ਕਿਸੇ ਤਰ੍ਹਾਂ ਦਾ ਹਾਈਬ੍ਰਿਡ ਮਾਡਲ ਅਪਣਾਇਆ ਜਾਵੇਗਾ। ਕਿਊਬਿਕ ਦੇ ਬਹੁਤੇ ਮਾਪਿਆਂ ਵੱਲੋਂ ਇਹ ਆਖੇ ਜਾਣ ਦੀ ਸੰਭਾਵਨਾ ਹੈ ਕਿ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਤਿਆਰ ਹਨ। ਪ੍ਰੋਵਿੰਸ ਵੱਲੋਂ ਮਾਂਟਰੀਅਲ ਦੇ ਬਾਹਰਵਾਰ ਸਕੂਲ ਬਹਾਰ ਵਿੱਚ ਖੋਲ੍ਹੇ ਵੀ ਜਾ ਚੁੱਕੇ ਹਨ ਤੇ ਉਨ੍ਹਾਂ ਦੀ ਅਟੈਂਡੈਂਸ ਵਾਲੰਟੈਰੀ ਰੱਖੀ ਗਈ ਹੈ। ਪਰ ਅਲਬਰਟਾ ਦੇ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਘਰ ਵਿੱਚ ਹੀ ਰੱਖਿਆ ਜਾਵੇਗਾ ਜਦਕਿ ਬੀਸੀ ਦੇ ਬਹੁਤੇ ਮਾਪੇ ਅਜੇ ਇਸ ਬਾਰੇ ਕੋਈ ਫੈਸਲਾ ਨਹੀਂ ਕਰ ਸਕੇ ਹਨ।