ਵਾਸ਼ਿੰਗਟਨ : ਅਮਰੀਕਾ ਵਿੱਚ ਸਰਕਾਰੀ ਸ਼ਟਡਾਊਨ ਕਾਰਨ ਲੱਖਾਂ ਸਰਕਾਰੀ ਕਰਮਚਾਰੀਆਂ ਦੀ ਜੰਿਦਗੀ ਉਲਝ ਗਈ ਹੈ। ਦੇਸ਼ ਵਿੱਚ 1 ਅਕਤੂਬਰ ਤੋਂ ਲੱਗੇ ਸ਼ਟਡਾਊਨ ਦਾ ਅੱਜ 22ਵਾਂ ਦਿਨ ਹੈ ਅਤੇ ਇਸ ਦਾ ਸਿੱਧਾ ਅਸਰ 7.5 ਲੱਖ ਸਰਕਾਰੀ ਕਰਮਚਾਰੀਆਂ ਦੀ ਜੰਿਦਗੀ ‘ਤੇ ਪੈ ਰਿਹਾ ਹੈ। ਤਨਖਾਹਾਂ ਰੁਕਣ ਕਾਰਨ ਕਈ ਕਰਮਚਾਰੀ ਆਪਣੀਆਂ ਰੋਜ਼ਾਨਾ ਦੀਆਂ ਜ਼ਰੂਰਤਾਂ ਪੂਰੀ ਕਰਨ ਅਤੇ ਓੰੀ ਭਰਨ ਲਈ ਫੂਡ ਡਿਲਿਵਰੀ ਜਾਂ ਅਸਥਾਈ ਨੌਕਰੀਆਂ ਕਰ ਰਹੇ ਹਨ।
ਸੂਤਰਾਂ ਅਨੁਸਾਰ, ਅਮਰੀਕਾ ਦੀ ਸੀਨੇਟ ਵਿੱਚ 20 ਅਕਤੂਬਰ ਨੂੰ ਫੰਡਿੰਗ ਬਿੱਲ ‘ਤੇ 11ਵੀਂ ਵਾਰ ਵੋਟਿੰਗ ਹੋਈ, ਪਰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸਤਾਵ ਨੂੰ ਇੱਕ ਵਾਰ ਫਿਰ ਖਾਰਜ ਕਰ ਦਿੱਤਾ ਗਿਆ। ਇਸ ਨਾਲ ਇਹ ਅਮਰੀਕੀ ਇਤਿਹਾਸ ਦਾ ਦੂਜਾ ਸਭ ਤੋਂ ਲੰਮਾ ਸ਼ਟਡਾਊਨ ਬਣ ਗਿਆ ਹੈ।
ਅਮਰੀਕਾ ਦਾ ਫਿਸਕਲ ਯੀਅਰ (ਆਰਥਿਕ ਸਾਲ) ਹਰ ਸਾਲ 1 ਅਕਤੂਬਰ ਤੋਂ ਸ਼ੁਰੂ ਹੁੰਦਾ ਹੈ। ਇਹ ਉਹ ਸਮਾਂ ਹੁੰਦਾ ਹੈ ਜਦੋਂ ਸਰਕਾਰ ਅਗਲੇ ਸਾਲ ਲਈ ਬਜਟ ਤੇ ਖਰਚ ਦੀ ਯੋਜਨਾ ਤਿਆਰ ਕਰਦੀ ਹੈ ઠਕਿ ਸੈਨਾ, ਸਿਹਤ ਜਾਂ ਸਿੱਖਿਆ ਵਿਚ ਕਿੰਨਾ ਪੈਸਾ ਲਗਾਇਆ ਜਾਣਾ ਹੈ। ਜੇਕਰ ਇਸ ਤਾਰੀਖ ਤੱਕ ਬਜਟ ਪਾਸ ਨਾ ਹੋਵੇ, ਤਾਂ ਸਰਕਾਰੀ ਵਿਭਾਗਾਂ ਦਾ ਕੰਮਕਾਜ ਬੰਦ ਹੋ ਜਾਂਦਾ ਹੈ, ਜਿਸਨੂੰ ”ਸ਼ਟਡਾਊਨ” ਕਿਹਾ ਜਾਂਦਾ ਹੈ।
ਇਸ ਵਾਰ ਸ਼ਟਡਾਊਨ ਦਾ ਮੁੱਖ ਕਾਰਨ ਡੈਮੋਕ੍ਰੈਟ ਅਤੇ ਰਿਪਬਲਿਕਨ ਪਾਰਟੀਆਂ ਵਿਚ ਓਬਾਮਾ ਹੈਲਥ ਕੇਅਰ ਸਬਸਿਡੀ ਪ੍ਰੋਗਰਾਮ ਨੂੰ ਲੈ ਕੇ ਤਕਰਾਰ ਹੈ। ਡੈਮੋਕ੍ਰੈਟ ਚਾਹੁੰਦੇ ਹਨ ਕਿ ਹੈਲਥ ਕੇਅਰ ਸਬਸਿਡੀ ਵਧਾਈ ਜਾਵੇ, ਜਦਕਿ ਰਿਪਬਲਿਕਨ ਦਾ ਕਹਿਣਾ ਹੈ ਕਿ ਇਸ ਨਾਲ ਸਰਕਾਰੀ ਖਰਚਾ ਵੱਧੇਗਾ ਅਤੇ ਹੋਰ ਖੇਤਰ ਪ੍ਰਭਾਵਿਤ ਹੋਣਗੇ।
ਹਵਾਈ ਖੇਤਰ ‘ਚ ਸਭ ਤੋਂ ਵੱਧ ਅਸਰ: ਸੀਐਨਐਨ ਦੀ ਰਿਪੋਰਟ ਮੁਤਾਬਕ, ਸ਼ਟਡਾਊਨ ਦਾ ਸਭ ਤੋਂ ਬੁਰਾ ਅਸਰ ਏਅਰ ਟ੍ਰੈਫਿਕ ਕੰਟਰੋਲਰਾਂ ‘ਤੇ ਪੈ ਰਿਹਾ ਹੈ। ਇਨ੍ਹਾਂ ਨੂੰ ”ਅਤਿ-ਜ਼ਰੂਰੀ ਕਰਮਚਾਰੀ” ਮੰਨਿਆ ਜਾਂਦਾ ਹੈ, ਇਸ ਲਈ ਉਨ੍ਹਾਂ ਨੂੰ ਬਿਨਾਂ ਤਨਖਾਹ ਕੰਮ ਜਾਰੀ ਰੱਖਣਾ ਪੈ ਰਿਹਾ ਹੈ। ਹਜ਼ਾਰਾਂ ਕੰਟਰੋਲਰ ਆਪਣੀਆਂ ਬੁਨਿਆਦੀ ਜ਼ਰੂਰਤਾਂ ਪੂਰੀ ਕਰਨ ਲਈ ਸੰਘਰਸ਼ ਕਰ ਰਹੇ ਹਨ। ਕਈ ਕੰਟਰੋਲਰ ਆਪਣੀ ਨਿਯਮਤ ਡਿਊਟੀ ਖਤਮ ਹੋਣ ਤੋਂ ਬਾਅਦ ੂਬੲਰ ਚਲਾ ਰਹੇ ਹਨ, ਖਾਣਾ ਡਿਲਿਵਰ ਕਰ ਰਹੇ ਹਨ ਜਾਂ ਰੈਸਟੋਰੈਂਟਾਂ ਵਿੱਚ ਕੰਮ ਕਰ ਰਹੇ ਹਨ। ਨੈਸ਼ਨਲ ਏਅਰ ਟ੍ਰੈਫਿਕ ਕੰਟਰੋਲਰਜ਼ ਐਸੋਸੀਏਸ਼ਨઠ(NATCA) ਦੇ ਪ੍ਰਧਾਨ ਨਿਕ ਡੈਨਿਅਲਜ਼ ਨੇ ਕਿਹਾ ਕਿ ਹਾਲਾਤ ਕਾਫ਼ੀ ਗੰਭੀਰ ਹੋ ਗਏ ਹਨ। ਉਨ੍ਹਾਂ ਕਿਹਾ, ”ਸਾਨੂੰ ਕਿਹਾ ਜਾਂਦਾ ਹੈ ਕਿ ਸਾਡੇ ਪੈਸੇ ਜਲਦੀ ਮਿਲਣਗੇ, ਪਰ ਅਜੇ ਤਕ ਕੁਝ ਨਹੀਂ ਹੋਇਆ।”
ਮਾਹਿਰਾਂ ਦਾ ਕਹਿਣਾ ਹੈ ਕਿ ਜੇ ਇਹ ਹਾਲਾਤ ਲੰਬੇ ਸਮੇਂ ਤੱਕ ਰਹੇ ਤਾਂ ਮਨੋਵਿਗਿਆਨਕ ਦਬਾਅ ਅਤੇ ਥਕਾਵਟ ਕਾਰਨ ਉਡਾਣਾਂ ਦੀ ਸੁਰੱਖਿਆ ‘ਤੇ ਅਸਰ ਪੈ ਸਕਦਾ ਹੈ। ਫਲਾਈਟਅਵੇਅਰઠ(FlightAware) ਦੇ ਅੰਕੜਿਆਂ ਅਨੁਸਾਰ, ਪਿਛਲੇ ਐਤਵਾਰ ਨੂੰ ਹੀ 7,800 ਤੋਂ ਵੱਧ ਉਡਾਣਾਂ ਵਿੱਚ ਦੇਰੀ ਹੋਈ ਤੇ 117 ਉਡਾਣਾਂ ਰੱਦ ਹੋਈਆਂ। ਇਸ ਮਹੀਨੇ ਦੇ ਪਹਿਲੇ ਹਫ਼ਤੇ ਵਿੱਚ ਹੀ 23,000 ਉਡਾਣਾਂ ਵਿਚ ਹੋਈ ਦੇਰੀਆਂ ਵਿੱਚੋਂ ਅੱਧ ਤੋਂ ਵੱਧ ਦੀ ਵਜ੍ਹਾ ਕਰਮਚਾਰੀਆਂ ਦੀ ਘਾਟ ਸੀ।

