Tuesday, November 11, 2025

ਅਮਰੀਕੀ ਸਰਕਾਰੀ ਸ਼ਟਡਾਊਨ ਨਾਲ SNAP ਫੂਡ ਸਹਾਇਤਾ ਹੋਈ ਖ਼ਤਮ

ਸਰੀ, (ਦਿਵਰੂਪ ਕੌਰ): ਅਮਰੀਕਾ ਵਿੱਚ ਚੱਲ ਰਹੇ ਸਰਕਾਰੀ ਸ਼ਟਡਾਊਨ ਕਾਰਨ ਇਸ ਹਫ਼ਤੇ ਦੇ ਅੰਤ ਤੱਕ ਫੈਡਰਲઠSNAP ਫੂਡ ਸਹਾਇਤਾ ਪ੍ਰੋਗਰਾਮ ਦੇ ਫੰਡ ਖਤਮ ਹੋਣ ਵਾਲੇ ਹਨ, ਜਿਸ ਕਾਰਨ ਕਈ ਰਾਜ ਗਰੀਬ ਪਰਿਵਾਰਾਂ ਨੂੰ ਭੁੱਖੋਂ ਬਚਾਉਣ ਲਈ ਅੱਗੇ ਆ ਰਹੇ ਹਨ। ਬੁੱਧਵਾਰ ਨੂੰ ਲੂਜ਼ੀਆਨਾ, ਨਿਊ ਮੈਕਸੀਕੋ ਅਤੇ ਵਰਮਾਂਟ ਨੇ ਘੱਟ ਆਮਦਨ ਵਾਲੇ ਘਰਾਂ ਲਈ ਅਸਥਾਈ ਮਦਦ ਦੀ ਘੋਸ਼ਣਾ ਕੀਤੀ।
ਲੂਜ਼ੀਆਨਾ, ਜਿੱਥੇ ਕਰੀਬ ਇੱਕ ਵਿੱਚੋਂ ਇੱਕ ਵਿਅਕਤੀ ਸ਼ਂਅਫ ਲਾਭ ਲੈਂਦਾ ਹੈ, ਨੇ $150 ਮਿਲੀਅਨ ਦੇ ਰਾਜੀ ਫੰਡ ਜਾਰੀ ਕੀਤੇ ਹਨ। ਗਵਰਨਰ ਜੈਫ ਲੈਂਡਰੀ ਨੇ ਕਿਹਾ ਕਿ ਇਹ ਮਦਦ ਮੁੱਖ ਤੌਰ ‘ਤੇ ਬੱਚਿਆਂ, ਬੁਜ਼ੁਰਗਾਂ ਤੇ ਅਪਾਹਜ ਵਿਅਕਤੀਆਂ ਲਈ ਹੈ, ਹਾਲਾਂਕਿ ਲਗਭਗ 53,000 ਤੰਦਰੁਸਤ ਵਿਅਕਤੀ (ਜੋ ਪਰਿਵਾਰ ਨਹੀਂ ਚਲਾ ਰਹੇ) ਇਸ ਯੋਜਨਾ ਤੋਂ ਬਾਹਰ ਰਹਿਣਗੇ।
ਨਿਊ ਮੈਕਸੀਕੋ ਦੀ ਗਵਰਨਰ ਮਿਸ਼ੇਲ ਲੁਜਾਨ ਗ੍ਰਿਸ਼ਮ ਨੇ ਐਲਾਨ ਕੀਤਾ ਕਿ ਰਾਜ $30 ਮਿਲੀਅਨ ਦੀ ਐਮਰਜੈਂਸੀ ਫੂਡ ਸਹਾਇਤਾ ਪ੍ਰਦਾਨ ਕਰੇਗਾ। ਰਾਜ ਦੀ ਲਗਭਗ 21% ਆਬਾਦੀઠSNAP ‘ਤੇ ਨਿਰਭਰ ਹੈ ઠਜੋ ਦੇਸ਼ ‘ਚ ਸਭ ਤੋਂ ਵੱਧ ਹੈ। ਇਹ ਮਦਦ ਤਕਰੀਬਨ 10 ਦਿਨਾਂ ਲਈ ਹੀ ਕਾਫੀ ਰਹੇਗੀ, ਪਰ ਗਵਰਨਰ ਨੇ ਕਿਹਾ ਕਿ ਜਰੂਰਤ ਪੈਣ ‘ਤੇ ਹੋਰ ਫੰਡ ਦਿੱਤੇ ਜਾਣਗੇ। ”ਅਸੀਂ ਰਾਜ ਵਿੱਚ ਭੁੱਖ ਨੂੰ ਪੈਰ ਨਹੀਂ ਪਸਾਰਣ ਦੇਵਾਂਗੇ,” ਉਹਨਾਂ ਕਿਹਾ।
ਇਸੇ ਤਰ੍ਹਾਂ ਵਰਮਾਂਟ ਨੇ $6.3 ਮਿਲੀਅਨ ਜਾਰੀ ਕੀਤੇ ਹਨ ਜੋ 15 ਦਿਨਾਂ ਦੇઠSNAP ਲਾਭਾਂ ਲਈ ਹੋਣਗੇ, ਨਾਲ ਹੀ $250,000 ਫੂਡ ਬੈਂਕਾਂ ਲਈ।
ਦੂਜੇ ਪਾਸੇ, ਰੋਡ ਆਇਲੈਂਡ, ਕੋਲੋਰਾਡੋ, ਕਨੇਕਟਿਕਟ, ਮਿਨੇਸੋਟਾ ਤੇ ਹੋਰ ਰਾਜ ਫੂਡ ਪੈਨਟਰੀਆਂ ਨੂੰ ਵਾਧੂ ਸਹਾਇਤਾ ਦੇ ਰਹੇ ਹਨ। ਪਰ ਅਲਾਬਾਮਾ, ਟੈਕਸਸ, ਕੈਨਸਸ ਅਤੇ ਫਲੋਰਿਡਾ ਵਰਗੇ ਰਾਜਾਂ ਨੇ ਅਜੇ ਤੱਕ ਕੋਈ ਕਦਮ ਨਹੀਂ ਚੁੱਕਿਆ।
ਕਾਰਨੇਲ ਯੂਨੀਵਰਸਿਟੀ ਦੀ ਪ੍ਰੋਫੈਸਰ ਤਸ਼ਾਰਾ ਲੀਕ ਨੇ ਚੇਤਾਵਨੀ ਦਿੱਤੀ ਕਿઠSNAP ਫੰਡਾਂ ਦੇ ਬਿਨਾਂ ”ਬੱਚਿਆਂ ਤੇ ਬੁਜ਼ੁਰਗਾਂ ਨੂੰ ਭੁੱਖ ਦਾ ਸਾਹਮਣਾ ਕਰਨਾ ਪਵੇਗਾ।” ਉਹ ਕਹਿੰਦੀ ਹੈ ਕਿ ਕਈ ਪਰਿਵਾਰ ਪਹਿਲਾਂ ਹੀ ਖਾਣਾ ਰਾਸ਼ਨ ਕਰਨਾ ਸ਼ੁਰੂ ਕਰ ਚੁੱਕੇ ਹਨ।
ਮਾਹਿਰ ਕਹਿੰਦੇ ਹਨ ਕਿ ਰਾਜੀ ਯੋਜਨਾਵਾਂ ਫੈਡਰਲ ਪੱਧਰ ਦੀ ਸਹਾਇਤਾ ਦੀ ਪੂਰੀ ਥਾਂ ਨਹੀਂ ਲੈ ਸਕਦੀਆਂ। 2024 ਵਿੱਚઠSNAP ਦਾ ਕੁੱਲ ਖਰਚਾ $100 ਬਿਲੀਅਨ ਸੀ, ਜਿਸਨੂੰ ਰਾਜ ਖੁਦ ਨਹੀਂ ਝੇਲ ਸਕਦੇ।
ਡੈਮੋਕਰੈਟ ਨੇ ਟ੍ਰੰਪ ਪ੍ਰਸ਼ਾਸਨ ਤੋਂ ਫੰਡ ਜਾਰੀ ਕਰਨ ਦੀ ਮੰਗ ਕੀਤੀ, ਪਰ ਇਨਕਾਰ ਹੋ ਗਿਆ ਹੈ। ਹੁਣ ਕੁਝ ਰਾਜਾਂ ਨੇ ਫੈਡਰਲ ਕੋਰਟ ‘ਚ ਕੇਸ ਕੀਤਾ ਹੈ ਕਿ ਸਰਕਾਰ $5 ਬਿਲੀਅਨ ਦੇ ਐਮਰਜੈਂਸੀ ਫੰਡ ਨਾਲ ਭੁਗਤਾਨ ਜਾਰੀ ਰੱਖੇ। ਅਗਰ ਜੱਜ ਨੇ ਹੁਕਮ ਵੀ ਦਿੱਤਾ ਤਾਂ ਭੁਗਤਾਨਾਂ ਵਿੱਚ ਕਈ ਦਿਨਾਂ ਦੀ ਦੇਰੀ ਹੋ ਸਕਦੀ ਹੈ ઠਜਿਸ ਨਾਲ ਕਰੋੜਾਂ ਅਮਰੀਕੀ ਘਰਾਂ ਦੀ ਰਸੋਈ ‘ਤੇ ਸਿੱਧਾ ਅਸਰ ਪਵੇਗਾ।ઠ This report was written by Divroop Kaur as part of the Local Journalism Initiative.

 

Share post:

Popular