ਆਈਆਂ ਕੰਮ ਨਾ ਭੋਰਾ ਦਵਾ ਦੁਆਵਾਂ,
ਜੰਗ ਜ਼ਿੰਦਗੀ ਮੌਤ ਦੀ ਹਾਰ ਗਿਆ।
ਤੁਰ ਆਪ ਤਾਂ ਗਿਆ ਚੁੱਪ ਚੁਪੀਤੇ,
ਘੁੱਗ ਵੱਸਦਾ ਛੱਡ ਸੰਸਾਰ ਗਿਆ।
ਹੰਝੂ ਦੇ ਗਿਆ ਲੱਖਾਂ ਸਰੋਤਿਆਂ ਨੂੰ,
ਉਡਾਰੀ ਬਿਨ ਦੱਸੇ ਹੀ ਮਾਰ ਗਿਆ।
ਰੋਂਦੇ ਛੱਡ ਗਿਆ ਸੰਗੀਤ ਪ੍ਰੇਮੀਆਂ ਨੂੰ,
ਕਰ ਸੁੰਨਾ ਘਰ-ਬਾਰ ਗਿਆ।
ਜੀਵਨ ਸਾਥਣ ਪੱਲੇ ਪਾ ਰੋਣਾ,
ਮਾਂ ਜਿਊਂਦੀ ਨੂੰ ਹੀ ਮਾਰ ਗਿਆ।
ਛਾਂ ਠੰਢੀ ‘ਭਗਤਾ’ ਬੋਹੜ ਵਾਲੀ,
ਧੀ ਨਿਆਣੀ ਸਿਰੋਂ ਲੈ ਪਾਰ ਗਿਆ।
ਜਾ ਬੈਠਾ ਕਿਹੜੀਆਂ ਮੱਲ ਕੂਟਾਂ,
ਰੌਣਕ ਵਿਹੜਾ ਵਾਲੀ ਖਿਲਾਰ ਗਿਆ।
ਢਿੱਡੀਂ ਮੁੱਕੀਆਂ ਕੰਧੀਂ ਮਾਰ ਟੱਕਰਾਂ,
ਭੁੱਬਾਂ ਮਾਰਦਾ ਛੱਡ ਪਰਿਵਾਰ ਗਿਆ।
ਲੇਖਕ : ਸੁਖਮੰਦਰ ਸਿੰਘ ਬਰਾੜ
ਸੰਪਰਕ : 1-604-751-1113

