ਜਾਣ ਓਪਰੇ ਹੋ ਜਦ ਆਪਣੇ ਹੀ,
ਰਹੇ ਰੋਸ ਨਾ ਰੁੱਸੇ ਬਿਗਾਨਿਆਂ ‘ਤੇ।
ਮੱਤ ਨਿਆਣੀ ਹੋਣ ਨਿਸ਼ਾਨਚੀ ਜੋ,
ਲੱਗੇ ਤੀਰ ਨਾ ਸਹੀ ਨਿਸ਼ਾਨਿਆਂ ‘ਤੇ।
ਗਲਤੀ ਹੋ ਜਾਂ ਬਹਿੰਦਾ ਕਰ ਕੋਈ,
ਡਿੱਗ ਪਹਾੜ ਨ੍ਹੀ ਪੈਂਦਾ ਗਰਦਾਨਿਆਂ ‘ਤੇ।
ਚੰਗੇ ਮਾੜੇ ਸਭ ਦਾ ਰੱਬ ਰਾਖਾ,
ਕਰੀਏ ਮਾਣ ਨਾ ਚੜ੍ਹ ਉਚਾਨਿਆਂ ‘ਤੇ।
ਨਾਲ ਮਾੜਿਆਂ ਵੀ ਕੋਈ ਤੁਰ ਪੈਂਦਾ,
ਆਪਾ ਗਿਰਵੀ ਰੱਖ ਖ਼ਜ਼ਾਨਿਆਂ ‘ਤੇ।
ਖੁਸ਼ੀ ਗ਼ਮੀ ‘ਚ ਹੋ ਸ਼ਰੀਕ ਸੱਭੇ,
ਜੁੜ ਬੈਠਦੇ ਮਰਗ ਮਕਾਣਿਆਂ ‘ਤੇ,
ਸਮਾਂ ‘ਭਗਤਾ’ ਬੜਾ ਬਲਵਾਨ ਹੁੰਦਾ,
ਰੱਖੇ ਗਹਿਰੀ ਅੱਖ ਸ਼ੈਤਾਨਿਆਂ ‘ਤੇ।
ਪਏ ਅਕਲੋਂ ਥੋਥੇ ਹੋਣ ਜਿਹੜੇ,
ਲੜ ਪੈਂਦੇ ਮਿਹਣੇ ਤਾਹਨਿਆਂ ‘ਤੇ।
ਬਰਾੜ ਭਗਤਾ ਭਾਈ ਕਾ

