ਸਰੀ, (ਦਿਵਰੂਪ ਕੌਰ):ઠਕੈਨੇਡਾ ਦੀ ਉਦਯੋਗ ਮੰਤਰੀ ਮੇਲਾਨੀ ਜੋਲੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਜਨਰਲ ਮੋਟਰਜ਼ઠ(GM) ਨੂੰ 15 ਦਿਨਾਂ ਵਿੱਚ ਆਪਣੇ ਇੰਗਰਸੋਲ (ਓਨਟਾਰੀਓ) ਪਲਾਂਟ ਦੇ ਮਜ਼ਦੂਰਾਂ ਲਈ ”ਅਗਲੇ ਕਦਮ” ਬਾਰੇ ਪੂਰੀ ਜਾਣਕਾਰੀ ਪੇਸ਼ ਕਰਨ ਲਈ ਕਿਹਾ ਹੈ। ਇਹ ਕਦਮ ਘੰ ਵੱਲੋਂ ਇਸ ਹਫ਼ਤੇ ਦੇ ਸ਼ੁਰੂ ਵਿੱਚ ਪਲਾਂਟ ਵਿੱਚ ਉਤਪਾਦਨ ਬੰਦ ਕਰਨ ਦੇ ਐਲਾਨ ਤੋਂ ਬਾਅਦ ਆਇਆ ਹੈ।
ਜੋਲੀ ਨੇ ਵੀਰਵਾਰ ਨੂੰઠGM, ਯੂਨੀਫ਼ੋਰ ਯੂਨੀਅਨ ਅਤੇ ਓਨਟਾਰੀਓ ਸਰਕਾਰ ਦੇ ਪ੍ਰਤੀਨਿਧੀਆਂ ਨਾਲ ਮੀਟਿੰਗ ਤੋਂ ਬਾਅਦ ਕਿਹਾ ”ਕੈਨੇਡੀਅਨ ਮਜ਼ਦੂਰਾਂ ਨੂੰ ਅਣਿਸ਼ਚਿਤਤਾ ਨਹੀਂ, ਸਪਸ਼ਟਤਾ ਅਤੇ ਕਾਰਵਾਈ ਦੀ ਲੋੜ ਹੈ।”
ਉਨ੍ਹਾਂ ਨੇ ਕਿਹਾ ਕਿ ਸਰਕਾਰ ਇੱਕ ਖਾਸ ”ਰਿਸਪਾਂਸ ਗਰੁੱਪ” ਤਿਆਰ ਕਰ ਰਹੀ ਹੈ, ਜਿਸ ਦਾ ਮਕਸਦ ਪਲਾਂਟ ਵਿੱਚ ਨਵਾਂ ਮਾਡਲ ਤਿਆਰ ਕਰਵਾਉਣਾ ਹੋਵੇਗਾ ਤਾਂ ਜੋ ਮਜ਼ਦੂਰਾਂ ਨੂੰ ਰੁਜ਼ਗਾਰ ਮਿਲ ਸਕੇ।
ਇਸੇ ਵਿਚਕਾਰ, ਸਰਕਾਰੀ ਸਰੋਤਾਂ ਨੇ ਗਲੋਬਲ ਨਿਊਜ਼ ਨੂੰ ਦੱਸਿਆ ਕਿ ਓਟਵਾઠGM ਅਤੇ ਸਟੈਲੈਂਟਿਸ ਨੂੰ ਅਮਰੀਕਾ ਤੋਂ ਟੈਰਿਫ-ਮੁਕਤ ਵਾਹਨ ਆਯਾਤ ਕਰਨ ਦੀ ਸੀਮਾ ਘਟਾਉਣ ਜਾ ਰਹੀ ਹੈ। ਇਹ ਕਦਮ ਇਸ ਲਈ ਲਿਆ ਜਾ ਰਿਹਾ ਹੈ ਕਿਉਂਕਿ ਦੋਵਾਂ ਕੰਪਨੀਆਂ ਨੇ ਓਨਟਾਰੀਓ ਵਿੱਚ ਦੋ ਆਟੋ ਪਲਾਂਟਾਂ ਦੇ ਉਤਪਾਦਨ ਨੂੰ ਬੰਦ ਕਰਨ ਦਾ ਫ਼ੈਸਲਾ ਲਿਆ, ਜਿਸ ਨਾਲ ਹਜ਼ਾਰਾਂ ਨੌਕਰੀਆਂ ਨੂੰ ਖ਼ਤਰਾ ਹੈ।
GM ਨੇ ਮੰਗਲਵਾਰ ਨੂੰ ਕਿਹਾ ਸੀ ਕਿ ਇੰਗਰਸੋਲ ਦੇ CAMI ਪਲਾਂਟ ਵਿੱਚ ਭਰਗਿਹਟਧਰੋਪ ਇਲੈਕਟ੍ਰਿਕ ਡਿਲਿਵਰੀ ਵੈਨ ਦੀ ਉਤਪਾਦਨ ਬੰਦ ਕਰਨ ਦਾ ਫ਼ੈਸਲਾ ਮਾਂਗ ਵਿੱਚ ਕਮੀ ਕਾਰਨ ਲਿਆ ਗਿਆ ਹੈ ਅਤੇ ਇਹ ਉਤਪਾਦਨ ਕਿਤੇ ਹੋਰ ਨਹੀਂ ਲਿਜਾਇਆ ਜਾ ਰਿਹਾ। ਇਸ ਤੋਂ ਪਹਿਲਾਂ ਕੰਪਨੀ ਨੇ ਅਪ੍ਰੈਲ ਵਿੱਚ ਉਤਪਾਦਨ ਅਸਥਾਈ ਤੌਰ ‘ਤੇ ਘਟਾਇਆ ਸੀ ਅਤੇ ਮਈ ਵਿੱਚ ਪਲਾਂਟ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ, ਜਿਸ ਨਾਲ 1,200 ਤੋਂ ਵੱਧ ਯੂਨੀਅਨ ਮਜ਼ਦੂਰ ਬੇਰੁਜ਼ਗਾਰ ਹੋ ਗਏ ਸਨ।
ਦੂਜੇ ਪਾਸੇ, ਸਟੈਲੈਂਟਿਸ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਸੀ ਕਿ ਉਹ ਆਪਣੀ ਜੀਪ ਕੰਪਾਸઠ(Jeep Compass) ਦੀ ਉਤਪਾਦਨ ਓਨਟਾਰੀਓ ਦੇ ਬਰੈਂਪਟਨ ਪਲਾਂਟ ਤੋਂ ਅਮਰੀਕਾ ਦੇ ਇਲਿਨੋਇਸ ਰਾਜ ਵਿੱਚ ਤਬਦੀਲ ਕਰ ਰਹੀ ਹੈ। ਇਹ ਕਦਮ ਅਮਰੀਕਾ ਵਿੱਚ ਵੱਡੇ ਪੱਧਰ ਤੇ ਨਿਵੇਸ਼ ਦੇ ਹਿੱਸੇ ਵਜੋਂ ਉਠਾਇਆ ਗਿਆ ਹੈ।
ਜੋਲੀ ਨੇ ਕਿਹਾ ਕਿ ਸਰਕਾਰ ”ਸਾਰੇ ਵਿਕਲਪਾਂ ਸਮੇਤ ਕਾਨੂੰਨੀ ਕਾਰਵਾਈ” ਤੇ ਵੀ ਵਿਚਾਰ ਕਰ ਰਹੀ ਹੈ ਤਾਂ ਜੋ ਕੰਪਨੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਸਕੇ। ਉਨ੍ਹਾਂ ਨੇ ਇਹ ਵੀ ਦੋਸ਼ ਲਗਾਇਆ ਕਿ ਸਟੈਲੈਂਟਿਸ ਨੇ ਉਹ ਵਾਅਦੇ ਤੋੜੇ ਹਨ ਜੋ ਉਸ ਨੇ ਫੈਡਰਲ ਸਹਾਇਤਾਂ ਦੇ ਬਦਲੇ ਕੈਨੇਡੀਅਨ ਨੌਕਰੀਆਂ ਬਚਾਉਣ ਲਈ ਕੀਤੇ ਸਨ।
ਕੰਜ਼ਰਵੇਟਿਵ ਪਾਰਟੀ ਨੇ ਵੀ ਪੁੱਛਿਆ ਹੈ ਕਿ ਕੀ ਸਰਕਾਰ ਵੱਲੋਂ ਸਟੈਲੈਂਟਿਸ ਅਤੇ ਓਟਵਾ ਦੇ ਵਿਚਕਾਰ ਸਾਈਨ ਕੀਤੇ ਗਏ ਸਮਝੌਤਿਆਂ ਵਿੱਚ ਕੈਨੇਡੀਅਨ ਮਜ਼ਦੂਰਾਂ ਲਈ ਗਾਰੰਟੀਜ਼ ਸ਼ਾਮਲ ਸਨ।
ਫੈਡਰਲ ਸਰਕਾਰ ਨੇ ਇਸ ਸਾਲ ਅਪ੍ਰੈਲ ਵਿੱਚ ਐਲਾਨ ਕੀਤਾ ਸੀ ਕਿ ਜੋ ਕੰਪਨੀਆਂ ਕੈਨੇਡਾ ਵਿੱਚ ਵਾਹਨ ਤਿਆਰ ਕਰਦੀਆਂ ਰਹਿਣਗੀਆਂ, ਉਹਨਾਂ ਨੂੰ ਅਮਰੀਕਾ ਦੇ ਆਟੋ ਟੈਰਿਫਾਂ ਦੇ ਜਵਾਬ ਵਿੱਚ ਓਟਵਾ ਵੱਲੋਂ ਲਾਏ ਟੈਰਿਫਾਂ ਤੋਂ ਛੂਟ ਮਿਲੇਗੀ। ਪਰ ਹੁਣ ਓਟਵਾ ਵੱਲੋਂઠGM ਅਤੇ ਸਟੈਲੈਂਟਿਸ ਲਈ ਇਹ ਟੈਰਿਫ-ਮੁਕਤ ਛੂਟ ਹਟਾਈ ਜਾ ਸਕਦੀ ਹੈ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਇਹ ਟੈਰਿਫ ਅਮਰੀਕਾ ਵਿੱਚ ਆਟੋ ਉਤਪਾਦਨ ਵਧਾਉਣ ਲਈ ਲਗਾਏ ਗਏ ਹਨ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਵ੍ਹਾਈਟ ਹਾਊਸ ਵਿੱਚ ਹੋਈ ਮੀਟਿੰਗ ਦੌਰਾਨ ਟਰੰਪ ਅਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਦੋਨੋ ਦੇਸ਼ਾਂ ਦੀਆਂ ਆਟੋ ਉਦਯੋਗਿਕ ਚੇਨਾਂ ਨੂੰ ਸਹਿਯੋਗੀ ਅਤੇ ਮੁਕਾਬਲੇਯੋਗ ਬਣਾਏ ਰੱਖਣ ਲਈ ਸਾਂਝੇ ਫਾਰਮੂਲੇ ਤਿਆਰ ਕਰਨ ‘ਤੇ ਸਹਿਮਤੀ ਜਤਾਈ।

