ਸਰੀ, (ਦਿਵਰੂਪ ਕੌਰ): ਕਵਾਂਟਲਨ ਪੋਲੀਟੈਕਨਿਕ ਯੂਨੀਵਰਸਿਟੀઠ(KPU) ਨੇ ਤਾਮੀਰੀ ਕੰਪਨੀ ਐਲਿਸਡੌਨઠ(EllisDon) ਨਾਲ ਸਾਂਝ ਪਾਈ ਹੈ, ਜਿਸ ਦੇ ਤਹਿਤ ਨਵੇਂ ਕਲੋਵਰਡੇਲ ਹਸਪਤਾਲ ਦੇ ਨਿਰਮਾਣ ‘ਚ ਸ਼ਾਮਲ ਮਜ਼ਦੂਰਾਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਜਾ ਰਹੀ ਹੈ।ઠKPU ਦੀ ਡੀਨ ਲੌਰਾ ਮੈਕਡੌਨਲਡ ਨੇ ਦੱਸਿਆ ਕਿ ਇਹ ਭਾਈਚਾਰਕ ਸਾਂਝ ਵਿਦਿਆਰਥੀਆਂ ਅਤੇ ਮਜ਼ਦੂਰਾਂ ਲਈ ਬਹੁਤ ਲਾਭਦਾਇਕ ਹੈ। ”ਇਸ ਸਾਂਝ ਰਾਹੀਂ ਵਿਦਿਆਰਥੀਆਂ ਨੂੰ ਮੰਨਤਾ ਪ੍ਰਾਪਤ ਸਰਟੀਫਿਕੇਟ ਮਿਲਦੇ ਹਨ, ਉਹ ਆਪਣੀਆਂ ਕਾਬਲੀਆਂ ਵਧਾਉਂਦੇ ਹਨ ਅਤੇ ਅਗਲੇ ਪੱਧਰ ‘ਤੇ ਜਾਣ ਲਈ ਰਾਹ ਖੁੱਲ੍ਹਦਾ ਹੈ,” ਉਨ੍ਹਾਂ ਨੇ ਕਿਹਾ। ਇਹ ਵਿਲੱਖਣ ਪ੍ਰੋਗਰਾਮ ਕਨਸਟ੍ਰਕਸ਼ਨ ਕਰਾਫਟ ਵਰਕਰ ਟ੍ਰੇਨਿੰਗ ਲਈ ਹੈ, ਜਿਸ ਤਹਿਤ ਹਸਪਤਾਲ ਸਾਈਟ ‘ਤੇ ਕੰਮ ਕਰ ਰਹੇ ਇੱਕ ਦਰਜਨ ਤੋਂ ਵੱਧ ਮਜ਼ਦੂਰ ਖਫੂ ਵਿੱਚ ਟ੍ਰੇਨਿੰਗ ਲੈ ਰਹੇ ਹਨ। ਇਹ ਕੋਰਸ ਦੋ ਸਾਲਾਂ ਵਿੱਚ ਆਠ ਹਫਤਿਆਂ ਦੀ ਕੈਂਪਸ ਕਲਾਸਾਂ ਦੇ ਰੂਪ ਵਿੱਚ ਕਰਵਾਇਆ ਜਾਵੇਗਾ। ਐਲਿਸਡੌਨ ਦੀ ਅਧਿਕਾਰੀ ਸਟੈਫਨੀ ਮੋਰੈਂਡ ਨੇ ਕਿਹਾ ਕਿ ਇਹ ਸਾਂਝ ਉਨ੍ਹਾਂ ਦੀ ਕੰਪਨੀ ਲਈ ਪੇਸ਼ਾਵਰ ਵਿਕਾਸ ਦੇ ਖੇਤਰ ਵਿੱਚ ਵੱਡਾ ਲਾਭ ਹੈ। ”ਅਸੀਂ ਆਪਣੇ 16 ਕਰਮਚਾਰੀਆਂ ਨੂੰ ਲੈਵਲ-1 ਅਪਰੈਂਟਿਸਸਪਿ ਪ੍ਰੋਗਰਾਮ ਵਿੱਚ ਦਰਜ ਕਰਵਾ ਕੇ ਉਨ੍ਹਾਂ ਦੀ ਕਾਬਲੀਅਤ ਨੂੰ ਹੋਰ ਮਜ਼ਬੂਤ ਕੀਤਾ ਹੈ,” ਉਨ੍ਹਾਂ ਨੇ ਕਿਹਾ।ઠKPU ਦੇ ਅਨੁਸਾਰ, ਕਨਸਟ੍ਰਕਸ਼ਨ ਕਰਾਫਟ ਵਰਕਰ ਇੱਕ ਰੈੱਡ ਸੀਲ ਟ੍ਰੇਡ ਪ੍ਰੋਗਰਾਮ ਹੈ ਜੋ ਨਿਰਮਾਣ ਉਦਯੋਗ ਲਈ ਕਾਬਲ ਮਜ਼ਦੂਰ ਤਿਆਰ ਕਰਦਾ ਹੈ। ਉਧਰ, ਕਲੋਵਰਡੇਲ ਹਸਪਤਾਲ, ਜੋ ਕਿ ਕੈਨੇਡਾ ਦੇ ਪਹਿਲੇ ਪੂਰੀ ਤਰ੍ਹਾਂ ਬਿਜਲੀ-ਚਲਿਤ ਹਸਪਤਾਲਾਂ ਵਿੱਚੋਂ ਇੱਕ ਹੋਵੇਗਾ, ਦੀ ਲਾਗਤ ਹੁਣ $2.88 ਬਿਲੀਅਨ ਤੱਕ ਪਹੁੰਚ ਗਈ ਹੈ। ਪਹਿਲਾਂ ਇਹ ਪ੍ਰੋਜੈਕਟ 2027 ਤੱਕ ਪੂਰਾ ਹੋਣਾ ਸੀ, ਪਰ ਹੁਣ ਇਹ 2030 ਤੱਕ ਖੁੱਲਣ ਦੀ ਉਮੀਦ ਹੈ।

