Tuesday, November 11, 2025

ਕਾਰਨੀ ਦੇ ਬਜਟ ਦੌਰਾਨ ਕੀ ਚੋਣਾਂ ਦੀ ਸੰਭਾਨਵਾ ਵਧਾਉਣਗੀਆਂ ਵਿਰੋਧੀ ਪਾਰਟੀ ਦੀਆਂ ਕਾਰਵਾਈਆਂ?

 

ਘੱਟ ਗਿਣਤੀ ਸਰਕਾਰ ‘ਤੇ ਬੋਲੇ ਪ੍ਰਧਾਨ ਮੰਤਰੀ ਕਾਰਨੀ ”ਚੋਣਾਂ ਨਹੀਂ, ਕੰਮ ਜ਼ਰੂਰੀ”

ਸਰੀ, (ਦਿਵਰੂਪ ਕੌਰ): ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਆਉਣ ਵਾਲੀ ਬਜਟ ਪੇਸ਼ਕਸ਼ ਤੋਂ ਪਹਿਲਾਂ ਫੈਡਰਲ ਰਾਜਨੀਤੀ ਵਿੱਚ ਤਣਾਅ ਵੱਧ ਗਿਆ ਹੈ। ਲਿਬਰਲ ਹਾਊਸ ਲੀਡਰ ਸਟੀਵਨ ਮੈਕਕਿਨਨ ਨੇ ਬੁੱਧਵਾਰ ਨੂੰ ਕਿਹਾ ਕਿ ਵਿਰੋਧੀ ਪਾਰਟੀਆਂ ”ਬੇਪਰਵਾਹ” ਤਰੀਕੇ ਨਾਲ ਬਜਟ ਨੂੰ ਰੱਦ ਕਰਨ ਅਤੇ ਸੰਭਾਵਿਤ ਚੋਣ ਨੂੰ ਉਤਪੰਨ ਕਰਨ ਦੀ ਗੱਲ ਕਰ ਰਹੀਆਂ ਹਨ ઠਜਿਹੜੀ ਗੱਲ, ਉਨ੍ਹਾਂ ਦੇ ਮਤਾਬਕ, ਕੈਨੇਡੀਅਨ ਨਹੀਂ ਚਾਹੁੰਦੇ।
ਮੈਕਕਿਨਨ ਨੇ ਕਿਹਾ, ”ਸਾਡੇ ਕੋਲ ਘੱਟ ਗਿਣਤੀ ਸੰਸਦ ਹੈ, ਪਰ ਸਾਨੂੰ ਲੋਕਾਂ ਦਾ ਮੰਡੇਟ ਹੈ। ਜੇ ਚੋਣ ਆਈ ਤਾਂ ਅਸੀਂ ਆਪਣੇ ਯੋਜਨਾ ‘ਤੇ ਭਰੋਸਾ ਰੱਖਦੇ ਹਾਂ, ਪਰ ਅਸੀਂ ਸੋਚਦੇ ਹਾਂ ਕਿ ਚੋਣ ਦੀ ਲੋੜ ਨਹੀਂ।” ਉਨ੍ਹਾਂ ਦੇ ਕਹਿਣ ਅਨੁਸਾਰ, ਹੁਣ ਫੈਸਲਾ ਵਿਰੋਧੀ ਪਾਰਟੀਆਂ ਦੇ ਹੱਥ ਵਿੱਚ ਹੈ ਕਿ ਉਹ ਬਜਟ ਪਾਸ ਕਰਵਾਉਣ ਚਾਹੁੰਦੇ ਹਨ ਜਾਂ ਦੇਸ਼ ਨੂੰ ਮੁੜ ਚੋਣਾਂ ਵੱਲ ਧੱਕਣਾ ਚਾਹੁੰਦੇ ਹਨ।
ਫੈਡਰਲ ਬਜਟ, ਜੋ 4 ਨਵੰਬਰ ਨੂੰ ਵਿੱਤ ਮੰਤਰੀ ਫ੍ਰਾਂਸੋਆ-ਫਿਲਿੱਪ ਸ਼ਾਂਪੇਨ ਪੇਸ਼ ਕਰਨਗੇ, ਇੱਕ ਭਰੋਸਾ ਵੋਟ ਹੋਵੇਗਾ। ਜੇ ਬਜਟ ਪਾਸ ਨਾ ਹੋਇਆ ਤਾਂ ਸੰਸਦ ਵਿਘਟਿਤ ਹੋ ਜਾਵੇਗੀ ਅਤੇ ਛੇ ਮਹੀਨੇ ਤੋਂ ਘੱਟ ਸਮੇਂ ਵਿੱਚ ਨਵੀਂ ਚੋਣ ਹੋਵੇਗੀ।
ਬੁੱਧਵਾਰ ਨੂੰ ਪ੍ਰਧਾਨ ਮੰਤਰੀ ਕਾਰਨੀ ਨੇ ਕਨਜ਼ਰਵੇਟਿਵ ਨੇਤਾ ਪੀਅਰ ਪੁਲੀਏਵਰ ਨਾਲ ਨਿੱਜੀ ਮੁਲਾਕਾਤ ਕੀਤੀ। ਪੁਲੀਏਵਰ ਨੇ ਬਾਅਦ ਵਿਚ ਕਿਹਾ ਕਿ ਗੱਲਬਾਤ ”ਸੁਣਨ ਦੇ ਮੂਡ” ਵਿੱਚ ਹੋਈ ਅਤੇ ਉਨ੍ਹਾਂ ਨੇ ਕਾਰਨੀ ਨੂੰ ਕਿਹਾ ਕਿ ਸਰਕਾਰ ਨੂੰ ”ਮਹਿੰਗਾਈ ਵਧਾਉਣ ਵਾਲੇ ਟੈਕਸਾਂ ਅਤੇ ਘਾਟੇ” ‘ਚ ਕਮੀ ਲਿਆਉਣੀ ਚਾਹੀਦੀ ਹੈ। ”ਉਨ੍ਹਾਂ ਨੇ ਕੋਈ ਵਾਅਦਾ ਨਹੀਂ ਕੀਤਾ,” ਪੁਲੀਏਵਰ ਨੇ ਕਿਹਾ, ”ਹੁਣ ਦੇਖਦੇ ਹਾਂ ਕਿ ਉਹ ਕੀ ਲਿਆਉਂਦੇ ਹਨ।”

ਕਾਰਨੀ ਨੇ ਬਾਅਦ ਵਿੱਚ ਦੇਸ਼ ਵਾਸੀਆਂ ਲਈ ਪ੍ਰਾਇਮਟਾਈਮ ਸੰਬੋਧਨ ਕੀਤਾ ਜਿਸ ਵਿੱਚ ਉਨ੍ਹਾਂ ਨੇ ਬਜਟ ਦੇ ਮੁੱਖ ਨੁਕਤੇ ਦਰਸਾਏ ઠਗੈਰ-ਅਮਰੀਕੀ ਨਿਰਯਾਤ ਵਧਾਉਣਾ, ਘਰੇਲੂ ਨਿਵੇਸ਼ ਨੂੰ ਤਾਕਤ ਦੇਣਾ, ਰੱਖਿਆ ਖਰਚ ਵਧਾਉਣਾ, ਇਮੀਗ੍ਰੇਸ਼ਨ ਨੀਤੀ ਅਤੇ ਬੇਲੋੜੀ ਖਰਚ ਘਟਾਉਣਾ।
ਪੋਲੀਏਵਰ ਨੇ ਇਸ ਤੋਂ ਪਹਿਲਾਂ ਇਕ ਪੱਤਰ ਵਿਚ ਮੰਗ ਕੀਤੀ ਸੀ ਕਿ ਫੈਡਰਲ ਘਾਟਾ $42 ਅਰਬ ਤੋਂ ਵੱਧ ਨਾ ਹੋਵੇ ਅਤੇ ਟੈਕਸ ਕਟੌਤੀਆਂ ਸ਼ਾਮਲ ਕੀਤੀਆਂ ਜਾਣ। ਪਰ ਆਰਥਿਕ ਵਿਦਵਾਨਾਂ ਦੇ ਅਨੁਮਾਨ ਅਨੁਸਾਰ ਖਰਚੇ ਪਿਛਲੇ ਸਾਲ ਦੀਆਂ ਲਿਬਰਲ ਸਰਕਾਰ ਦੀਆਂ ਅੰਕੜਿਆਂ ਨਾਲੋਂ ਵੱਧਣਗੇ।
ਦੂਜੇ ਪਾਸੇ, ਬਲਾਕ ਕਿਊਬੇਕੋਆ ਨੇ ਆਪਣੇ ਛੇ ”ਲਾਜ਼ਮੀ ਮੰਗਾਂ” ਰੱਖੀਆਂ ਹਨ ઠਜਿਵੇਂ ਕਿ ਹੋਰ ਸੂਬਿਆਂ ਵਾਂਗ ਕਿਊਬੇਕ ਨੂੰ $814 ਮਿਲੀਅਨ ਕਾਰਬਨ ਰਿਬੇਟ ਦਿੱਤਾ ਜਾਵੇ ਅਤੇ ਸਿਹਤ ਖਰਚਾਂ ਤੇ ਹਾਊਸਿੰਗ ਸਹਾਇਤਾ ਵਿੱਚ ਵਾਧਾ ਕੀਤਾ ਜਾਵੇ।
ਐਨ.ਡੀ.ਪੀ. ਨੇ ਕਿਹਾ ਹੈ ਕਿ ਉਹ ”ਕਫ਼ਾਇਤੀ ਜਾਂ ਕਟੌਤੀ ਵਾਲੇ” ਬਜਟ ਦਾ ਸਮਰਥਨ ਨਹੀਂ ਕਰਨਗੇ, ਭਾਵੇਂ ਕਾਰਨੀ ਖੁਦ ਪਹਿਲਾਂ ਇਸੇ ਸ਼ਬਦઠ“austerity” ਨਾਲ ਆਪਣੀ ਯੋਜਨਾ ਨੂੰ ਵਰਣਨ ਕਰ ਚੁੱਕੇ ਹਨ। ਅੰਤਰਿਮ ਨੇਤਾ ਡੌਨ ਡੇਵਿਸ ਨੇ ਕਿਹਾ, ”ਕਾਰਨੀ ਇੱਕ ਘੱਟ ਗਿਣਤੀ ਸਰਕਾਰ ਦੇ ਮੁਖੀ ਹਨ ઠਹੁਣ ਉਹਨਾਂ ‘ਤੇ ਹੈ ਕਿ ਉਹ ਐਸਾ ਬਜਟ ਲਿਆਉਣ ਜੋ ਕਿਸੇ ਇਕ ਵਿਰੋਧੀ ਪਾਰਟੀ ਦੀ ਹਮਾਇਤ ਲੈ ਸਕੇ।”

ਲਿਬਰਲ ਪਾਸੇ ਮੈਕਕਿਨਨ ਨੇ ਦਲੀਲ ਦਿੱਤੀ ਕਿ ਸਰਕਾਰ ਸਭ ਪਾਰਟੀਆਂ ਨਾਲ ਸਲਾਹ ਕਰ ਚੁੱਕੀ ਹੈ ਅਤੇ ਹੁਣ ਜੰਿਮੇਵਾਰੀ ਵਿਰੋਧੀ ਧਿਰ ਦੀ ਹੈ। ”ਅਸੀਂ ਨਹੀਂ ਮੰਨਦੇ ਕਿ ਲੋਕ ਚੋਣ ਚਾਹੁੰਦੇ ਹਨ,” ਉਨ੍ਹਾਂ ਨੇ ਕਿਹਾ। ”ਉਹ ਚਾਹੁੰਦੇ ਹਨ ਕਿ ਇਹ ਸੰਸਦ ਕੰਮ ਜਾਰੀ ਰੱਖੇ ਅਤੇ 4 ਨਵੰਬਰ ਨੂੰ ਪੇਸ਼ ਹੋਣ ਵਾਲਾ ਯੋਜਨਾ ਪਾਸ ਹੋਵੇ।”

ਪੋਲੀਏਵਰ ਨੇ ਕਿਹਾ ਕਿ ”ਹੁਣ ਲੋਕਾਂ ਉੱਤੇ ਹੈ ਕਿ ਉਹ ਬਜਟ ਦੇ ਅਸਲ ਮੌਲ ਨੂੰ ਵੇਖ ਕੇ ਆਪਣਾ ਫੈਸਲਾ ਕਰਨ।” ਉਨ੍ਹਾਂ ਨੇ ਜੋੜਿਆ ਕਿ ਉਨ੍ਹਾਂ ਦੀ ਕਾਰਨੀ ਨਾਲ ਚੋਣ ਸੰਭਾਵਨਾ ਬਾਰੇ ਕੋਈ ਗੱਲਬਾਤ ਨਹੀਂ ਹੋਈ।ઠThis report was written by Divroop Kaur as part of the Local Journalism Initiative.

Share post:

Popular