ਪ੍ਰਧਾਨ ਮੰਤਰੀ ਕਾਰਨੀ ਵਲੋਂ ਅਗਲੇ ਦਸ ਸਾਲਾਂ ਵਿੱਚ ਗੈਰ-ਅਮਰੀਕੀ ਨਿਰਯਾਤ ਦੋਗੁਣੇ ਕਰਨ ਦੀ ਯੋਜਨਾ
ਸਰੀ, (ਦਿਵਰੂਪ ਕੌਰ):ઠਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਸਰਕਾਰ ਅਗਲੇ ਦਹਾਕੇ ਵਿੱਚ ਗੈਰ-ਅਮਰੀਕੀ ਨਿਰਯਾਤ ਦੋਗੁਣੇ ਕਰਨ ਦਾ ਟੀਚਾ ਰੱਖਦੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਬਜਟ ਵਿੱਚ ਦੇਸ਼ ਦੇ ਘਰੇਲੂ ਨਿਵੇਸ਼ ਅਤੇ ਢਾਂਚਾਗਤ ਵਿਕਾਸ ਨੂੰ ਵਧਾਉਣ ਲਈ ਨਵੀਆਂ ਯੋਜਨਾਵਾਂ ਸ਼ਾਮਲ ਕੀਤੀਆਂ ਜਾਣਗੀਆਂ।
ਓਟਾਵਾ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਕਾਰਨੀ ਨੇ ਕਿਹਾ ਕਿ ਅਮਰੀਕਾ ਤੋਂ ਇਲਾਵਾ ਹੋਰ ਦੇਸ਼ਾਂ ਨਾਲ ਵਪਾਰ ਵਧਾਉਣ ਨਾਲ ਕੈਨੇਡਾ ਨੂੰ ਲਗਭਗ 300 ਅਰਬ ਡਾਲਰ ਦਾ ਵਾਧੂ ਵਪਾਰ ਮਿਲੇਗਾ, ਜੋ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਵੱਲੋਂ ਲਗਾਏ ਗਏ ਟੈਰਿਫ਼ਾਂ ਨਾਲ ਪੈਦਾ ਹੋਈਆਂ ਆਰਥਿਕ ਚੁਣੌਤੀਆਂ ਨੂੰ ਸੰਤੁਲਿਤ ਕਰਨ ਵਿੱਚ ਮਦਦਗਾਰ ਹੋਵੇਗਾ।
ਉਨ੍ਹਾਂ ਨੇ ਕਿਹਾ, ”ਅਮਰੀਕਾ ਨਾਲ ਦਹਾਕਿਆਂ ਤੋਂ ਚੱਲ ਰਹੇ ਘੰਮਿਆ-ਘੰਮੀਏ ਆਰਥਿਕ ਰਿਸ਼ਤੇ ਹੁਣ ਖ਼ਤਮ ਹੋ ਰਹੇ ਹਨ। ਇਸ ਕਰਕੇ ਸਾਡੀਆਂ ਕਈ ਪੁਰਾਣੀਆਂ ਤਾਕਤਾਂ ਹੁਣ ਕਮਜ਼ੋਰੀਆਂ ਬਣ ਗਈਆਂ ਹਨ।”
ਕਾਰਨੀ ਨੇ ਚੇਤਾਵਨੀ ਦਿੱਤੀ ਕਿ ਇਹ ਬਦਲਾਅ ਤੁਰੰਤ ਨਹੀਂ ਆਵੇਗਾ। ”ਅਸੀਂ ਆਪਣੀ ਅਰਥਵਿਵਸਥਾ ਨੂੰ ਕੁਝ ਮਹੀਨਿਆਂ ਵਿੱਚ ਨਹੀਂ ਬਦਲ ਸਕਦੇ। ਇਸ ਲਈ ਕੁਰਬਾਨੀਆਂ ਅਤੇ ਸਮਾਂ ਦੋਵੇਂ ਲੱਗਣਗੇ,” ਉਨ੍ਹਾਂ ਨੇ ਕਿਹਾ।
ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਨਵੇਂ ”ਨੇਸ਼ਨ ਬਿਲਡਿੰਗ” ਪ੍ਰੋਜੈਕਟਾਂ ਦੀ ਅਗਲੀ ਸੂਚੀ ਅਗਲੇ ਮਹੀਨੇ ਗਰੇ ਕੱਪ ਤੋਂ ਪਹਿਲਾਂ ਜਾਰੀ ਕੀਤੀ ਜਾਵੇਗੀ। ਇਹ ਪ੍ਰੋਜੈਕਟ ”ਪੂਰੀ ਪੀੜ੍ਹੀ ਦੇ ਵਿਕਾਸ” ਲਈ ਮਹੱਤਵਪੂਰਨ ਹੋਣਗੇ।
ਇਹ ਭਾਸ਼ਣ ਉਸ ਸਮੇਂ ਆਇਆ ਜਦੋਂ ਦੇਜ਼ਾਰਡਿਨਜ਼ ਦੀ ਰਿਪੋਰਟ ਨੇ ਅਨੁਮਾਨ ਲਗਾਇਆ ਹੈ ਕਿ ਇਸ ਸਾਲ ਦਾ ਕੇਂਦਰੀ ਬਜਟ ਘਾਟ ਪਿਛਲੇ 30 ਸਾਲਾਂ ਵਿੱਚ ਸਭ ਤੋਂ ਵੱਧ ਹੋ ਸਕਦਾ ਹੈ ઠਮਹਾਂਮੰਦੀ ਅਤੇ ਕੋਵਿਡ-19 ਦੇ ਸਾਲਾਂ ਤੋਂ ਇਲਾਵਾ।
4 ਨਵੰਬਰ ਨੂੰ ਆਉਣ ਵਾਲੇ ਬਜਟ ਵਿੱਚ ਰੱਖਿਆ, ਬੁਨਿਆਦੀ ਢਾਂਚੇ ਅਤੇ ਘਾਟੇ ਦੀ ਅਸਲ ਸਥਿਤੀ ਬਾਰੇ ਵਿਸਥਾਰ ਦਿੱਤਾ ਜਾਵੇਗਾ। ਕਾਰਨੀ ਨੇ ਮੰਨਿਆ ਕਿ ਪਿਛਲੇ ਦਹਾਕੇ ਵਿੱਚ ਸਰਕਾਰ ਨੇ ਅਰਥਵਿਵਸਥਾ ਦੀ ਗਤੀ ਨਾਲੋਂ ਜਅਿਾਦਾ ਖਰਚਿਆ ਹੈ, ਅਤੇ ਹੁਣ ਸਰਕਾਰੀ ਖਰਚੇ ਘਟਾਉਣ ਤੇ ਸੇਵਾਵਾਂ ਸੁਧਾਰਨ ਦੀ ਯੋਜਨਾ ਪੇਸ਼ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ, ”ਅਸੀਂ ਕੁਝ ਉਹ ਕੰਮ ਘੱਟ ਕਰਨੇ ਪੈਣਗੇ ਜੋ ਅਸੀਂ ਕਰਨਾ ਚਾਹੁੰਦੇ ਹਾਂ, ਤਾਂ ਜੋ ਅਸੀਂ ਉਹ ਕਰ ਸਕੀਏ ਜੋ ਦੇਸ਼ ਲਈ ਬਹੁਤ ਜ਼ਰੂਰੀ ਹੈ ઠਇੱਕ ਵੱਡਾ, ਮਜ਼ਬੂਤ ਕੈਨੇਡਾ ਬਣਾਉਣਾ।”
ਕਾਰਨੀ ਨੇ ਇਹ ਵੀ ਭਰੋਸਾ ਦਿਵਾਇਆ ਕਿ ਡੈਂਟਲ ਕੇਅਰ, ਚਾਈਲਡ ਕੇਅਰ ਅਤੇ ਰਾਸ਼ਟਰੀ ਸਕੂਲ ਫੂਡ ਪ੍ਰੋਗਰਾਮ ਜਿਹੇ ਯੋਜਨਾਵਾਂ ਜਾਰੀ ਰਹਿਣਗੀਆਂ। ਨਾਲ ਹੀ, ਘੱਟ ਆਮਦਨ ਵਾਲੇ ਕੈਨੇਡੀਅਨਾਂ ਲਈ ਆਟੋਮੈਟਿਕ ਟੈਕਸ ਫਾਈਲਿੰਗ, ਬਾਰਡਰ ਸੁਰੱਖਿਆ ਵਿੱਚ ਨਿਵੇਸ਼, ਅਤੇ ਨਵੀਂ ਇਮੀਗ੍ਰੇਸ਼ਨ ਨੀਤੀ ਵੀ ਸ਼ਾਮਲ ਕੀਤੀ ਜਾਵੇਗੀ।
ਉਨ੍ਹਾਂ ਨੇ ਕਿਹਾ ਕਿ ਸਰਕਾਰ ਦਾ ਨਵਾਂઠBuild Canada Homes Agency ਘਰਾਂ ਦੀ ਨਿਰਮਾਣ ਦਰ ਵਧਾਉਣ ਲਈ ਕੰਮ ਕਰੇਗਾ। ”ਸਾਡੀ ਅਰਥਵਿਵਸਥਾ ਹੁਣ ਤੱਕ ਠੀਕ ਹੈ, ਪਰ ਜੇ ਅਸੀਂ ਹੁਣ ਕਾਰਵਾਈ ਨਾ ਕੀਤੀ ਤਾਂ ਦਬਾਅ ਹੋਰ ਵਧੇਗਾ,” ਕਾਰਨੀ ਨੇ ਚੇਤਾਵਨੀ ਦਿੱਤੀ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਬਜਟ ਵਿੱਚ ਨਵੇਂ ਸਕਿਲ ਡਿਵੈਲਪਮੈਂਟ ਅਤੇ ਅਪਰੈਂਟਿਸਸਪਿ ਪ੍ਰੋਗਰਾਮ, ਅਤੇ ਨਵੀਨ ਵਿਗਿਆਨਕ ਤੇ ਆਵਿਸ਼ਕਾਰਕ ਪੀੜ੍ਹੀ ਲਈ ਟੈਲੈਂਟ ਸਟ੍ਰੈਟਜੀ ਵੀ ਸ਼ਾਮਲ ਹੋਵੇਗੀ।
ਕਾਰਨੀ ਨੇ ਨੌਜਵਾਨਾਂ ਨੂੰ ਸੰਬੋਧਨ ਕਰਦੇ ਕਿਹਾ, ”ਟ੍ਰੰਪ ਦੀ ਵਪਾਰਕ ਨੀਤੀ ਅਤੇ ਵਿਸ਼ਵ ਪੱਧਰ ‘ਤੇ ਵੰਡ ਨਾਲ ਕੈਨੇਡਾ ਦੀ ਆਰਥਿਕ ਰਣਨੀਤੀ ਨੂੰ ਬੁਨਿਆਦੀ ਤੌਰ ‘ਤੇ ਬਦਲਣਾ ਪਵੇਗਾ। ਤੁਹਾਡਾ ਭਵਿੱਖ ਮੇਰੇ ਭੂਤਕਾਲ ਵਾਂਗ ਨਹੀਂ ਹੋਵੇਗਾ।”
ਅੰਤ ਵਿੱਚ ਉਨ੍ਹਾਂ ਨੇ ਕਿਹਾ, ”ਇਹ ਸਾਡਾ ਦੇਸ਼ ਹੈ, ਪਰ ਇਹ ਤੁਹਾਡਾ ਭਵਿੱਖ ਹੈ। ਅਸੀਂ ਇਹ ਤੁਹਾਨੂੰ ਵਾਪਸ ਦੇ ਰਹੇ ਹਾਂ। ਕੈਨੇਡਾ ਜਿੱਤਣ ਲਈ ਖੇਡੇਗਾ ઠਅਤੇ ਸਾਰੇ ਕੈਨੇਡੀਅਨ ਉਸ ਖੇਡ ਦਾ ਹਿੱਸਾ ਹੋਣਗੇ।”ઠThis report was written by Divroop Kaur as part of the Local Journalism Initiative.

