Tuesday, November 11, 2025

ਕਾਰਬਨ ਫਾਈਬਰ ‘ਚ ਨੁਕਸ ਕਾਰਨ ਵਾਪਰਿਆ ਸੀ ਟਾਇਟਨ ਪਨਡੁੱਬੀ ਹਾਦਸਾ : ਰਿਪੋਰਟ

ਸਰੀ, (ਦਿਵਰੂਪ ਕੌਰ): ਅਮਰੀਕਾ ਦੀ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡઠ(NTSB) ਨੇ ਬੁੱਧਵਾਰ ਨੂੰ ਜਾਰੀ ਕੀਤੀ ਆਪਣੀ ਅੰਤਿਮ ਰਿਪੋਰਟ ਵਿੱਚ ਕਿਹਾ ਹੈ ਕਿ ਟਾਇਟਨ ਸਬਮਰਸਿਬਲ ਦੀ ਤਬਾਹੀ ਦਾ ਮੁੱਖ ਕਾਰਨ ਖ਼ਰਾਬ ਇੰਜੀਨੀਅਰਿੰਗ ਅਤੇ ਸੁਰੱਖਿਆ ਮਿਆਰਾਂ ਦੀ ਅਣਦੇਖੀ ਸੀ।
ਇਹ ਉਹੀ ਪ੍ਰਯੋਗਾਤਮਕ ਸਬਮਰਸਿਬਲ ਸੀ ਜੋ ਜੂਨ 2023 ਵਿੱਚ ਟਾਇਟੈਨਿਕ ਦੇ ਮਲਬੇ ਤੱਕ ਪਹੁੰਚਣ ਦੌਰਾਨ ਸਮੁੰਦਰ ਵਿੱਚ ਭਿਆਨਕ ਧਮਾਕੇ ਨਾਲ ਫਟ ਗਈ ਸੀ, ਜਿਸ ਵਿੱਚ ਸਵਾਰ ਸਾਰੇ ਪੰਜ ਯਾਤਰੀ ਮੌਕੇ ‘ਤੇ ਹੀ ਮਾਰੇ ਗਏ ਸਨ।
ਐਨ.ਟੀ.ਐਸ.ਬੀ. ਦੀ ਰਿਪੋਰਟ ਮੁਤਾਬਕ, ਟਾਇਟਨ ਦੀ ਕਾਰਬਨ ਫਾਈਬਰ ਕਾਮਪੋਜਟਿ ਪ੍ਰੈਸ਼ਰ ਹੱਲ ਵਿੱਚ ਕਈ ਖਾਮੀਆਂ ਸਨ ਅਤੇ ਇਹ ਲੋੜੀਂਦੇ ਮਜ਼ਬੂਤੀ ਤੇ ਟਿਕਾਊਪਣ ਦੇ ਮਿਆਰਾਂ ‘ਤੇ ਪੂਰਾ ਨਹੀਂ ਉਤਰਿਆ।
ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਬਮਰਸਿਬਲ ਬਣਾਉਣ ਵਾਲੀ ਕੰਪਨੀ ਓਸ਼ਨਗੇਟઠ(OceanGate) ਨੇ ਜਹਾਜ਼ ਦੀ ਸਮਰੱਥਾ ਦਾ ਠੀਕ ਤਰੀਕੇ ਨਾਲ ਟੈਸਟ ਨਹੀਂ ਕੀਤਾ ਅਤੇ ਉਹ ਇਸ ਦੀ ਅਸਲ ਤਾਕਤ ਤੋਂ ਬੇਖ਼ਬਰ ਰਹੀ।
ਐਨ.ਟੀ.ਐਸ.ਬੀ. ਨੇ ਇਹ ਵੀ ਦਰਸਾਇਆ ਕਿ ਜੇ ਓਸ਼ਨਗੇਟ ਨੇ ਐਮਰਜੈਂਸੀ ਪ੍ਰੋਟੋਕਾਲਾਂ ਦੀ ਪਾਲਣਾ ਕੀਤੀ ਹੁੰਦੀ, ਤਾਂ ਟਾਇਟਨ ਨੂੰ ਜਅਿਾਦਾ ਤੇਜ਼ੀ ਨਾਲ ਲੱਭਿਆ ਜਾ ਸਕਦਾ ਸੀ। ਹਾਲਾਂਕਿ ਯਾਤਰੀਆਂ ਦੀ ਜਾਨ ਬਚਾਉਣ ਸੰਭਵ ਨਹੀਂ ਸੀ, ਪਰ ਇਸ ਨਾਲ ਖੋਜ ਅਤੇ ਬਚਾਅ ਕਾਰਵਾਈ ਲਈ ਸਮਾਂ ਅਤੇ ਸਰੋਤਾਂ ਦੀ ਬਚਤ ਹੋ ਸਕਦੀ ਸੀ।
ਇਹ ਨਤੀਜੇ ਅਮਰੀਕੀ ਕੋਸਟ ਗਾਰਡ ਵੱਲੋਂ ਅਗਸਤ ਵਿੱਚ ਜਾਰੀ ਕੀਤੀ ਰਿਪੋਰਟ ਨਾਲ ਮਿਲਦੇ ਹਨ, ਜਿਸ ਵਿੱਚ ਟਾਇਟਨ ਦੀ ਤਬਾਹੀ ਨੂੰ ”ਪੂਰੀ ਤਰ੍ਹਾਂ ਰੋਕੀ ਜਾ ਸਕਣ ਵਾਲੀ ਹਾਦਸਾ” ਕਿਹਾ ਗਿਆ ਸੀ।
ਕੋਸਟ ਗਾਰਡ ਨੇ ਆਪਣੀ ਜਾਂਚ ਵਿੱਚ ਕਿਹਾ ਸੀ ਕਿ ਓਸ਼ਨਗੇਟ ਦੀਆਂ ਸੁਰੱਖਿਆ ਪ੍ਰਕਿਰਿਆਵਾਂ ਬਹੁਤ ਹੀ ਖਰਾਬ ਅਤੇ ਗੈਰ-ਪ੍ਰਮਾਣਿਤ ਸਨ। ਕੰਪਨੀ ਦੇ ਅੰਦਰੂਨੀ ਸੁਰੱਖਿਆ ਨਿਯਮਾਂ ਅਤੇ ਅਸਲ ਕਾਰਵਾਈ ਵਿੱਚ ਵੱਡਾ ਫ਼ਰਕ ਪਾਇਆ ਗਿਆ।
ਇਸ ਹਾਦਸੇ ਨੇ ਵਿਸ਼ਵ ਪੱਧਰ ‘ਤੇ ਅੰਡਰਵਾਟਰ ਟੂਰਿਜ਼ਮ ਅਤੇ ਪ੍ਰਾਈਵੇਟ ਡੀਪ-ਸੀ ਖੋਜ ਪ੍ਰੋਗਰਾਮਾਂ ਦੀ ਸੁਰੱਖਿਆ ‘ਤੇ ਗੰਭੀਰ ਸਵਾਲ ਖੜੇ ਕਰ ਦਿੱਤੇ ਹਨ। ਵਿਸ਼ੇਸ਼ਗਿਆਨਾਂ ਦਾ ਮੰਨਣਾ ਹੈ ਕਿ ਹੁਣ ਇਸ ਖੇਤਰ ਵਿੱਚ ਕਠੋਰ ਨਿਯਮਾਂ ਅਤੇ ਸਰਕਾਰੀ ਨਿਗਰਾਨੀ ਦੀ ਲੋੜ ਹੈ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਐਸੇ ਖਤਰਨਾਕ ਪ੍ਰਯੋਗ ਦੁਬਾਰਾ ਨਾ ਦੁਹਰਾਏ ਜਾਣ।ઠ This report was written by Divroop Kaur as part of the Local Journalism Initiative.

Share post:

Popular