ਸਰੀ, (ਦਿਵਰੂਪ ਕੌਰ):ਹੈਲਥ ਕੈਨੇਡਾ ਨੇ ਪਹਿਲੀ ਵਾਰ ਇੱਕ ਐਸੀ ਦਵਾ ਨੂੰ ਮਨਜ਼ੂਰੀ ਦਿੱਤੀ ਹੈ ਜੋ ਅਲਜ਼ਾਈਮਰ ਦੀ ਬਿਮਾਰੀ ਦੀ ਗਿਰਾਵਟ ਨੂੰ ਧੀਮਾ ਕਰ ਸਕਦੀ ਹੈ। ਇਸ ਦਵਾ ਦਾ ਨਾਮ ਲੇਕੇਨੇਮੈਬઠ(Lecanemab) ਹੈ, ਜਿਸਨੂੰ ਵਪਾਰਕ ਤੌਰ ‘ਤੇઠLeqembi ਕਿਹਾ ਜਾਂਦਾ ਹੈ।
ਇਹ ਇਲਾਜ ਪਹਿਲਾਂ ਹੀ ਅਮਰੀਕਾ, ਬ੍ਰਿਟੇਨ, ਜਪਾਨ, ਮੈਕਸਿਕੋ ਅਤੇ ਚੀਨ ਵਿੱਚ ਮਨਜ਼ੂਰ ਹੋ ਚੁੱਕਾ ਹੈ ਅਤੇ ਹੁਣ ਕੈਨੇਡਾ ‘ਚ ਵੀ ਇਸ ਨੂੰ ਮਨਜ਼ੂਰੀ ਮਿਲ ਗਈ ਹੈ। ਇਹ ਦਵਾ ਉਨ੍ਹਾਂ ਵਿਆਸਕਾਂ ਲਈ ਹੈ ਜਿਨ੍ਹਾਂ ਨੂੰ ਅਲਜ਼ਾਈਮਰ ਕਾਰਨ ਹਲਕੀ ਡਿਮੈਂਸ਼ੀਆ (ਭੁੱਲਣ ਦੀ ਬਿਮਾਰੀ) ਦੀ ਸ਼ੁਰੂਆਤੀ ਪਛਾਣ ਹੋ ਚੁੱਕੀ ਹੈ। ਅਲਜ਼ਾਈਮਰ ਸੋਸਾਇਟੀ ਆਫ ਕੈਨੇਡਾ ਨੇ ਕਿਹਾ ਕਿ ਇਹ ਪਿਛਲੇ ਦਸ ਸਾਲਾਂ ਵਿੱਚ ਪਹਿਲੀ ਨਵੀਂ ਦਵਾ ਹੈ ਜੋ ਬਿਮਾਰੀ ਦੇ ਅਸਲੀ ਜੈਵਿਕ ਕਾਰਨਾਂ ਨੂੰ ਨਿਸ਼ਾਨਾ ਬਣਾਉਂਦੀ ਹੈ। ਕਲੀਨੀਕੀ ਅਧਿਐਨ ਦਰਸਾਉਂਦੇ ਹਨ ਕਿ ਲੇਕੇਨੇਮੈਬ ਯਾਦਦਾਸ਼ਤ, ਸੋਚ ਅਤੇ ਦਿਨਚਰੀ ਕਾਰਜਾਂ ਵਿੱਚ ਗਿਰਾਵਟ ਨੂੰ ਧੀਮਾ ਕਰ ਸਕਦੀ ਹੈ।
ਟੋਰਾਂਟੋ ਮੈਮੋਰੀ ਪ੍ਰੋਗਰਾਮ ਦੀ ਨਿਊਰੋਲੋਜਿਸਟ ਡਾ. ਸ਼ੈਰਨ ਕੋਹਨ ਦੇ ਅਨੁਸਾਰ, ਇਹ ਦਵਾ ਦਿਮਾਗ ਵਿੱਚ ਬਣਦੇ ਐਮਾਈਲੋਇਡ ਪ੍ਰੋਟੀਨ ਨੂੰ ਨਿਸ਼ਾਨਾ ਬਣਾਉਂਦੀ ਹੈ ਜੋ ਅਲਜ਼ਾਈਮਰ ਦੀ ਸ਼ੁਰੂਆਤੀ ਪੜਾਅ ਵਿੱਚ ਇਕੱਠੇ ਹੋਣ ਲੱਗਦੇ ਹਨ। ਉਹ ਕਹਿੰਦੀ ਹੈ ਕਿ ਹੁਣ ਤੱਕ ਉਪਲਬਧ ਇਲਾਜ ਸਿਰਫ਼ ਲੱਛਣਾਂ ਨੂੰ ਸੰਭਾਲਦੇ ਸਨ, ਪਰ ਇਹ ਦਵਾ ਬਿਮਾਰੀ ਦੇ ਅਸਲ ਮੂਲ ਕਾਰਨ ‘ਤੇ ਕੰਮ ਕਰਦੀ ਹੈ। ਹਾਲਾਂਕਿ, ਹੈਲਥ ਕੈਨੇਡਾ ਨੇ ਇਹ ਇਲਾਜ ਉਨ੍ਹਾਂ ਲਈ ਸੀਮਤ ਕੀਤਾ ਹੈ ਜਿਨ੍ਹਾਂ ਕੋਲઠAPOE4 ਜੀਨ ਨਹੀਂ ਹੈ, ਕਿਉਂਕਿ ਇਸ ਜੀਨ ਵਾਲੇ ਵਿਅਕਤੀਆਂ ਨੂੰ ਦਿਮਾਗੀ ਸੂਜਨ ਜਾਂ ਛੋਟੇ ਬਲੀਡ ਦਾ ਵੱਧ ਖਤਰਾ ਹੁੰਦਾ ਹੈ।
ਅਲਜ਼ਾਈਮਰ ਸੋਸਾਇਟੀ ਨੇ ਕਿਹਾ ਕਿ ਕੈਨੇਡਾ ਭਰ ਵਿੱਚ ਜੀਨ ਟੈਸਟਿੰਗ ਅਤੇ ਐਮਆਰਆਈ ਸੁਵਿਧਾਵਾਂ ਦੀ ਉਪਲਬਧਤਾ ਅਜੇ ਵੀ ਚੁਣੌਤੀ ਹੈ। ਉਹਨਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦਵਾ ਦੀ ਮਨਜ਼ੂਰੀ ਦੇ ਨਾਲ ਹੀ ਇਸ ਤੱਕ ਬਰਾਬਰ ਅਤੇ ਤੇਜ਼ ਪਹੁੰਚ ਯਕੀਨੀ ਬਣਾਈ ਜਾਵੇ, ਤਾਂ ਜੋ ਹਰ ਕੈਨੇਡੀਅਨ ਮਰੀਜ਼ ਇਸ ਨਵੇਂ ਇਲਾਜ ਦਾ ਲਾਭ ਲੈ ਸਕੇ।ઠ This report was written by Divroop Kaur as part of the Local Journalism Initiative.

