Tuesday, November 11, 2025

ਕੈਨੇਡਾ ਦੀਆਂ ਸਿੱਖ ਸੁਸਾਇਟੀਆਂ ਵੱਲੋਂ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਯੂ.ਬੀ.ਸੀ. ਨੂੰ ਨੋਟਿਸ

 

ਜਨਤਕ ਫੰਡ ਨਾਲ ਚਲ ਰਹੀ ‘ਓਵਰਕਾਸਟ’ ਪ੍ਰਦਰਸ਼ਨੀ ਵਿੱਚ ਗਲਤ ਜਾਣਕਾਰੀ ਤੇ ਧਾਰਮਿਕ ਬਖੇੜੇ ਖੜਾ ਕਰਨ ਦਾ ਮਸਲਾ
ਸਰੀ : ਵੈਨਕੂਵਰ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ (ਯੂਬੀਸੀ) ਵਿੱਚ ਜਨਤਕ ਫੰਡਾਂ ਨਾਲ ਚੱਲ ਰਹੀ ‘ਓਵਰਕਾਸਟ’ ਪ੍ਰਦਰਸ਼ਨੀ ਵਿੱਚ ਗਲਤ ਜਾਣਕਾਰੀ ਅਤੇ ਧਾਰਮਿਕ ਬਖੇੜੇ ਖੜੇ ਕਰਨ ਦੇ ਮਸਲੇ ‘ਤੇ ਕੈਨੇਡਾ ਦੀਆਂ ਸਿੱਖ ਸੰਸਥਾਵਾਂ ਨੇ ਯੂਨੀਵਰਸਿਟੀ ਨੂੰ ਨੋਟਿਸ ਭੇਜਿਆ ਹੈ। ਇਸ ਸਬੰਧ ਵਿੱਚ ਪ੍ਰਮੁੱਖ ਤੌਰ ‘ਤੇ ਅਕਾਲੀ ਸਿੰਘ ਸਿੱਖ ਸੁਸਾਇਟੀ ਗੁਰਦੁਆਰਾ ਵੈਨਕੂਵਰ, ਜੋ ਪਿਛਲੇ ਛੇ ਦਹਾਕਿਆਂ ਤੋਂ ਕੈਨੇਡਾ ਦੇ ਹਰ ਪਿਛੋਕੜ ਦੇ ਨਾਗਰਿਕਾਂ ਦੀ ਸੇਵਾ ਕਰਦੀ ਆ ਰਹੀ ਇੱਕ ਰਜਿਸਟਰਡ ਧਾਰਮਿਕ ਅਤੇ ਚੈਰੀਟੇਬਲ ਸੰਸਥਾ ਹੈ, ਵੱਲੋਂ ਯੂਨੀਵਰਸਿਟੀ ਨੂੰ ਇਤਰਾਜ਼ਯੋਗ ਓਵਰਕਾਸਟ ਸੱਭਿਆਚਾਰਕ ਪ੍ਰਦਰਸ਼ਨੀ ਵਿੱਚ ਕੀਤੀਆਂ ਗਲਤੀਆਂ ਅਤੇ ਅਣਜਾਂਚੀਆਂ ਟਿੱਪਣੀਆਂ ਬਾਰੇ ਨੋਟਿਸ ਭੇਜਿਆ ਗਿਆ ਹੈ। ਇਹ ਪੱਤਰ ਯੂਨੀਵਰਸਿਟੀ ਦੇ ਵਰਤਮਾਨ ਪ੍ਰਧਾਨ ਅਤੇ ਵਾਈਸ-ਚਾਂਸਲਰ ਡਾਕਟਰ ਬਨੋਆ ਬੈਕਨ ਅਤੇ ਹੋਰ ਸੰਬੰਧਤ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਸੰਬੋਧਤ ਕੀਤਾ ਗਿਆ ਹੈ। ਪੱਤਰ ਵਿੱਚ ਉਠਾਏ ਗਏ ਇਤਰਾਜ਼ ਇਸ ਪ੍ਰਕਾਰ ਹਨ ;
ਅਣਜਾਂਚੀਆਂ ਟਿੱਪਣੀਆਂ ਦਾ ਇਤਰਾਜ਼ਯੋਗ ਪ੍ਰਕਾਸ਼ਨ
”ਓਵਰਕਾਸਟ ਐਟ ਯੂਬੀਸੀ : ਖਾਮੋਸ਼ੀ ਤੋੜਨਾ, ਜਾਤ, ਨੀਤੀ ਤੇ ਮੁਕਤੀ” ਨਾਮਕ ਪ੍ਰਦਰਸ਼ਨੀ ਦੇ ਅੰਦਰ ਕਈ ਪੈਨਲਾਂ ਵਿੱਚ ਇਹ ਦਾਅਵਾ ਕੀਤਾ ਗਿਆ ਕਿ ਸਿੱਖ ਗੁਰਦੁਆਰਿਆਂ ਵਿੱਚ ਜਾਤ-ਆਧਾਰਿਤ ਭੇਦ-ਭਾਵ ਹੁੰਦਾ ਹੈ। ਇਨ੍ਹਾਂ ਵਿੱਚ ਖਾਸ ਤੌਰ ‘ਤੇ ਅਕਾਲੀ ਸਿੰਘ ਸਿੱਖ ਸੁਸਾਇਟੀ ਗੁਰਦੁਆਰਾ ਵੈਨਕੂਵਰ ਦਾ ਨਾਂ ਲਿਆ ਗਿਆ ਹੈ। ਇਹ ਦਾਅਵੇ ਯੂਨੀਵਰਸਿਟੀ ਦੀ ਅਧਿਕਾਰਿਕ ਮਨਜ਼ੂਰੀ ਹੇਠ ਅਤੇ ਸਰਕਾਰੀ ਫੰਡਾਂ ਦੇ ਸਹਿਯੋਗ ਨਾਲ ਜਨਤਕ ਤੌਰ ‘ਤੇ ਪ੍ਰਦਰਸਤਿ ਕੀਤੇ ਗਏ ਹਨ, ਪਰ ਅਕਾਲੀ ਸਿੰਘ ਸਿੱਖ ਸੁਸਾਇਟੀ ਨੂੰ ਕੋਈ ਪੂਰਵ ਜਾਣਕਾਰੀ ਜਾਂ ਤੁਰੰਤ ਜਵਾਬ ਦੇਣ ਦਾ ਮੌਕਾ ਨਹੀਂ ਦਿੱਤਾ ਗਿਆ।
ਇਹ ਕਾਰਵਾਈ ਕੈਨੇਡਾ ਦੇ ਕਾਨੂੰਨ ਅਨੁਸਾਰ ਬਦਨਾਮੀ ਦੇ ਸਾਰੇ ਤੱਤਾਂ ਦਾ ਪ੍ਰਤੱਖ ਰੂਪ ਹੈ, ਕਿਉਂਕਿ ਪ੍ਰਦਰਸ਼ਨੀ ‘ਚ ਜੋ ਗੱਲਾਂ ਪ੍ਰਕਾਸਤਿ ਕੀਤੀਆਂ ਗਈਆਂ, ਉਹ ਸਿੱਧੇ ਤੌਰ ‘ਤੇ ਅਕਾਲੀ ਸਿੰਘ ਸਿੱਖ ਸੰਸਥਾ ਨਾਲ ਸੰਬੰਧਿਤ ਹਨ ਅਤੇ ਉਹਨਾਂ ਦਾ ਭਾਵ ਇਹ ਹੈ ਕਿ ਇਹ ਸੰਸਥਾ ਭੇਦਭਾਵ ਕਰਦੀ ਹੈ। ਸਿੱਖ ਗੁਰਦੁਆਰਾ ਸੁਸਾਇਟੀ ਸੰਸਥਾ ਦੇ ਦਰਜ ਰਿਕਾਰਡਾਂ ਅਤੇ ਦਸਤਾਵੇਜ਼ਾਂ ਮੁਤਾਬਕ, ਇਹ ਦਾਅਵੇ ਨਿਰਾਧਾਰ, ਬਖੇੜੇ ਖੜੇ ਕਰਨ ਵਾਲੇ ਅਤੇ ਤੱਥਾਂ ਤੋਂ ਬਿਨਾਂ ਹਨ। ਇਨ੍ਹਾਂ ਵਿੱਚ ਸਿੱਖ ਧਰਮ ਦੇ ਥਿਓਲੋਜੀਕਲ ਪ੍ਰਸੰਗ ਨੂੰ ਗਲਤ ਤਰੀਕੇ ਨਾਲ, ਸਮਾਜਕ ਭੇਦਭਾਵ ਨਾਲ ਜੋੜ ਕੇ ਦਰਸਾਇਆ ਗਿਆ ਹੈ।
‘ਸਿੱਖੀ ਵਿੱਚ ਲੰਗਰ’- ਜੋ ਸਾਰੀ ਮਨੁੱਖਤਾ ਲਈ ਬਰਾਬਰੀ ਦਾ ਪ੍ਰਤੀਕ ਹੈ, ਨੂੰ ਓਵਰਕਾਸਟ ਪ੍ਰਦਰਸ਼ਨੀ ਵਿੱਚ ਵਿਵਾਦਪੂਰਨ ਢੰਗ ਨਾਲ ਬਿਆਨ ਕੀਤਾ ਗਿਆ ਹੈ। ਦਰਅਸਲ ‘ਗੁਰੂ ਕੇ ਲੰਗਰ’ ਨੂੰ ਭੇਦਭਾਵ ਨਾਲ ਜੋੜਨਾ ਪੂਰੀ ਤਰ੍ਹਾਂ ਗਲਤ ਅਤੇ ਅਪਮਾਨਜਨਕ ਹੈ। ਹੋਰ ਵੀ ਦੁੱਖ ਦੀ ਗੱਲ ਹੈ ਕਿ ਜਦੋਂ ਇਹ ਸਭ ਕੁਝ ਜਨਤਕ ਫੰਡਾਂ ਨਾਲ ਤੇ ਯੂਨੀਵਰਸਿਟੀ ਦੇ ਨਾਮ ਹੇਠ ਪੇਸ਼ ਹੁੰਦਾ ਹੈ, ਤਾਂ ਇਹ ਵਿਦਿਅਕ ਸੰਸਥਾ ਦੀ ਜੰਿਮੇਵਾਰੀ ਦੀ ਉਲੰਘਣਾ ਹੈ।
ਓਵਰਕਾਸਟ ਪ੍ਰਦਰਸ਼ਨੀ ਦੀ ਗਲਤ ਜਾਣਕਾਰੀ ਨੂੰ ਰੱਦ ਕਰਦੀਆਂ ਇਤਿਹਾਸਕ ਰਿਕਾਰਡ ਦੀਆਂ ਪ੍ਰਮਾਣਿਕ ਮਿਸਾਲਾਂ :
ਸਾਲ 1973 ਤੋਂ ਸਤਿਕਾਰਯੋਗ ਮਾਤਾ ਹਰਨਾਮ ਰਾਮ ਜੀ ਅਤੇ ਭਾਈ ਹਰਭਜਨ ਰਾਮ ਜੀ, ਅਕਾਲੀ ਸਿੰਘ ਸਿੱਖ ਸੁਸਾਇਟੀ ਗੁਰਦੁਆਰਾ ਸਾਹਿਬ ਵਿਖੇ ਲੰਗਰ ਦੀ ਤਿਆਰੀ ਅਤੇ ਸੇਵਾ ਦੀ ਜਿੰਮੇਵਾਰੀ ਨਿਭਾਉਂਦੇ ਰਹੇ ਹਨ। ਇਹ ਸੇਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤ ਦੀ ਪੂਰੀ ਜਾਣਕਾਰੀ ਅਤੇ ਸਹਿਮਤੀ ਨਾਲ ਹੋ ਰਹੀ ਸੀ। ਇਸ ਪ੍ਰਮਾਣਿਕ ਮਿਸਾਲ ਤੋਂ ਓਵਰਕਾਸਟ ਪ੍ਰਦਰਸ਼ਨੀ ਦੇ ਇਲਜ਼ਾਮ ਝੂਠੇ ਸਾਬਤ ਹੁੰਦੇ ਹਨ ਕਿ ਗੁਰਦੁਆਰਾ ਸਾਹਿਬ ਅੰਦਰ ਲੰਗਰ ਵਿੱਚ ਵਿਸ਼ੇਸ਼ ਭਾਈਚਾਰੇ ਨਾਲ ਵਿਤਕਰਾ ਹੁੰਦਾ ਹੈ।
ਦੂਜੀ ਪ੍ਰਮਾਣਿਕ ਮਿਸਾਲ ਇਹ ਹੈ ਕਿ ਅਕਾਲੀ ਸਿੰਘ ਸਿੱਖ ਸੁਸਾਇਟੀ ਗੁਰਦੁਆਰਾ ਸਾਹਿਬ ਸੰਸਥਾ ਨੇ ‘ਗੁਰੂ ਰਵਿਦਾਸ ਸਭਾ ਵੈਨਕੂਵਰ’ ਦੀ ਸਥਾਪਨਾ ਵਿੱਚ ਵੀ ਸਹਿਯੋਗ ਦਿੱਤਾ ਹੈ। ਇਹ ਸਾਰੇ ਤੱਥ ਯੂਨੀਵਰਸਿਟੀ ਦੀ ਜਾਂਚ ਲਈઠ ਉਪਲਬਧ ਹਨ ਅਤੇ ਜ਼ਰੂਰਤ ਪੈਣ ‘ਤੇ ਵਿਧੀਕ ਪ੍ਰਕਿਰਿਆ ਰਾਹੀਂ ਪੇਸ਼ ਕੀਤੇ ਜਾਣਗੇ।
ਸਿੱਖੀ ਦੀਆਂ ਸਰਬ ਸਾਂਝੀਵਾਲਤਾ ਅਤੇ ਬਰਾਬਰੀ ਦੀਆਂ ਕਦਰਾਂ-ਕੀਮਤਾਂ ਦਾ ਨੁਕਸਾਨ :
ਬਿਨਾਂ ਸਬੂਤਾਂ ਦੇ ਕਿਸੇ ਧਾਰਮਿਕ ਸੰਸਥਾ ਵਿਰੁੱਧ ਭੇਦਭਾਵ ਦੇ ਦਾਅਵੇ ਜਨਤਕ ਤੌਰ ‘ਤੇ ਪ੍ਰਕਾਸਤਿ ਕਰਨਾ ਨੈਤਿਕ ਮਾਪਦੰਡਾਂ, ਜਨਤਕ ਭਰੋਸੇ ਅਤੇ ਸਮਾਜਕ ਏਕਤਾ ਦੀ ਉਲੰਘਣਾ ਹੈ। ਅਕਾਲੀ ਸਿੰਘ ਸਿੱਖ ਸੁਸਾਇਟੀ ਗੁਰਦੁਆਰਾ ਸਾਹਿਬ ਇੱਕ ਪਵਿੱਤਰ ਤੇ ਖੁੱਲ੍ਹਾ ਧਾਰਮਿਕ ਸਥਾਨ ਹੈ, ਜਿੱਥੇ ਲੰਗਰ ਦੀ ਪ੍ਰਥਾ ਜਨਮ, ਜਾਤ, ਧਰਮ ਜਾਂ ਦਰਜੇ ਦੇ ਬਿਨਾਂ, ਹਰ ਮਨੁੱਖ ਨੂੰ ਭੋਜਨ ਪ੍ਰਦਾਨ ਕਰਦੀ ਹੈ। ਇਹ ਸਿੱਖ ਧਰਮ ਦੀ ਮਨੁੱਖੀ ਬਰਾਬਰੀ ਅਤੇ ਕੈਨੇਡਾ ਦੀਆਂ ਕਦਰਾਂ ਕੀਮਤਾਂ ; ‘ਸਮਾਨਤਾ ਅਤੇ ਧਾਰਮਿਕ ਆਜ਼ਾਦੀ’, ਦੀ ਜੀਵੰਤ ਪ੍ਰਤੀਕ ਹੈ। ਜਦੋਂ ਇਸ ਪਵਿੱਤਰ ਮਰਿਆਦਾ ਨੂੰ ਭੇਦਭਾਵ ਨਾਲ ਜੋੜ ਕੇ ਦਰਸਾਇਆ ਜਾਂਦਾ ਹੈ, ਤਾਂ ਇਹ ਹਕੀਕਤ ਨੂੰ ਪੂਰੀ ਤਰ੍ਹਾਂ ਉਲਟਾਉਂਦਾ ਹੈ।
ઠ ઠ ઠਅਜਿਹਾ ਝੂਠਾ ਪ੍ਰਾਪੋਗੰਡਾ ਸਰਬੱਤ ਦਾ ਭਲਾ ਮੰਗਣ ਵਾਲੀ ਅਤੇ ਬਰਾਬਰੀ ਤੇ ਪਹਿਰਾ ਦੇਣ ਵਾਲੀ ਸਿੱਖ ਕੌਮ ‘ਤੇ ਦੋਸ਼ ਲਾਉਂਦਾ ਹੈ, ਜੋ ਸਦਾ ਸਮਾਨਤਾ ਅਤੇ ਸਰਬ-ਸਾਂਝੀਵਾਲਤਾ ‘ਤੇ ਪਹਿਰਾ ਦੇ ਰਹੀ ਹੈ। ਯੂਨੀਵਰਸਿਟੀ ਆਫ ਬ੍ਰਿਟਿਸ਼ ਕਲੰਬੀਆ ਵੱਲੋਂ ਇਸ ਤਰ੍ਹਾਂ ਦੀ ਗਲਤ ਜਾਣਕਾਰੀ ਦੇ ਪ੍ਰਕਾਸ਼ਨ ਨਾਲ, ਮਾਮਲਾ ਕੇਵਲ ਸੰਪਾਦਕੀ ਗਲਤੀਆਂ ਤੱਕ ਸੀਮਿਤ ਨਹੀਂ ਰਹਿੰਦਾ, ਬਲਕਿ ਇਹ ਸੰਸਥਾਤਮਕ ਬਦਨਾਮੀ ਦਾ ਰੂਪ ਧਾਰ ਲੈਂਦਾ ਹੈ। ਇਸ ਦੀ ਤੁਰੰਤ ਸੋਧ, ਜਨਤਕ ਫਰਜ਼ ਅਤੇ ਸੰਸਥਾ ਦੀ ਇਮਾਨਦਾਰੀ ਦਾ ਨੈਤਿਕ ਮੁੱਦਾ ਹੈ।
ਪਹਿਲੋਂ ਰੱਦ ਕੀਤੀ ਜਾਣਕਾਰੀ ਨੂੰ ਮੁੜ ਜਾਰੀ ਰੱਖਣਾ,
ਲਾਪਰਵਾਹੀ ਦੀ ਲਗਾਤਾਰਤਾ ਦਾ ਸਬੂਤ :
ਇਹ ਦੱਸਣਾ ਜ਼ਰੂਰੀ ਹੈ ਕਿ ਇਸ ਤਰ੍ਹਾਂ ਦੇ ਬੇਬੁਨਿਆਦ ਦਾਅਵੇ ਸਾਲ 2023 ਵਿੱਚ ਵੀ ‘ਬਰਨਾਬੀ ਵਿਲੇਜ ਮਿਊਜ਼ੀਅਮ’ ਵਿੱਚ ਹੋਈ ”ਓਵਰਕਾਸਟ” ਪ੍ਰਦਰਸ਼ਨੀ ਵਿੱਚ ਵੀ ਦਰਸਾਏ ਗਏ ਸਨ, ਜੋ ਬਾਅਦ ਵਿੱਚ ਸਿੱਖਾਂ ਵੱਲੋਂ ਉਠਾਏ ਗਏ ਗੰਭੀਰ ਇਤਰਾਜ਼ਾਂ ਮਗਰੋਂ ਸੋਧੇ ਗਏ।
ਯੂਨੀਵਰਸਿਟੀ ਦੁਆਰਾ ਕਾਫੀ ਰੱਦ ਕੀਤੀ ਹੋਈ ਸਮੱਗਰੀ ਮੁੜ ਜਾਰੀ ਕਰਨਾ ਅਤੇ ਉਸਨੂੰ ਅਕਾਦਮਿਕ ਪਛਾਣ ਅਤੇ ਸਰਕਾਰੀ ਗਰਾਂਟਾਂ ਦੀ ਸਹਿਯੋਗ ਹੇਠ ਪ੍ਰਦਰਸਤਿ ਕਰਨਾ, ਲਾਪਰਵਾਹੀ ਅਤੇ ਗੈਰ ਜੰਿਮੇਵਾਰੀ ਦਾ ਸਿਲਸਿਲੇਵਾਰ ਜਾਰੀ ਰਹਿਣਾ ਹੈ।
ਸੰਵਿਧਾਨਕ ਮੁੱਲਾਂ ਅਤੇ ਮਨੁੱਖੀ ਅਧਿਕਾਰਾਂ ਦਾ ਮਸਲਾ :
ઠਸਰਕਾਰੀ ਤੌਰ ‘ਤੇ ਫੰਡ ਪ੍ਰਾਪਤ ਕਿਸੇ ਯੂਨੀਵਰਸਿਟੀ ਦੇ ਨਾਤੇ ‘ਯੂਬੀਸੀ’ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਸੰਵਿਧਾਨਿਕ ਮੁੱਲਾਂ ; ਜਿਵੇਂ ਕਿ ‘ਧਾਰਮਿਕ ਆਜ਼ਾਦੀ ਅਤੇ ਸਮਾਨਤਾ’, ઠਦੀ ਪਾਲਣਾ ਕਰੇਗੀ ਅਤੇ ਬ੍ਰਿਟਿਸ਼ ਕੋਲੰਬੀਆ ਦੇ ਮਨੁੱਖੀ ਹੱਕਾਂ ਦੇ ਕਾਨੂੰਨ ਦੇ ਅਨੁਸਾਰ ਕੰਮ ਕਰੇਗੀ। ਜਦੋਂ ਕਿਸੇ ਧਰਮ ਜਾਂ ਸੰਸਥਾ ਨੂੰ ਭੇਦਭਾਵ ਨਾਲ ਜੋੜ ਕੇ ਦਰਸਾਇਆ ਜਾਂਦਾ ਹੈ, ਤਾਂ ਇਸ ਨਾਲ ਉਸ ਧਾਰਮਿਕ ਭਾਈਚਾਰੇ ਨੂੰ ਅਪਮਾਨ ਅਤੇ ਘ੍ਰਿਣਾ ਦਾ ਨਿਸ਼ਾਨਾ ਬਣਾਉਣ ਦਾ ਖ਼ਤਰਾ ਬਣਦਾ ਹੈ। ਇਸ ਪ੍ਰਦਰਸ਼ਨੀ ਰਾਹੀਂ ਇਹ ਪ੍ਰਭਾਵ ਸਪੱਸ਼ਟ ਝਲਕਦਾ ਹੈ।
ਜਨਤਕ ਫੰਡਿੰਗ ਤੇ ਸਰਕਾਰੀ ਗਰਾਂਟਾਂ ਦੀ ਪਾਰਦਰਸ਼ਤਾ ਦਾ ਮਸਲਾ :
ਜੋ ਸੱਭਿਆਚਾਰਕ ਪ੍ਰੋਜੈਕਟ ਜਨਤਕ ਫੰਡਾਂ ਅਤੇ ਸਰਕਾਰੀ ਗਰਾਂਟਾਂ ਨਾਲ ਚਲਦੇ ਹਨ, ਉਹਨਾਂ ‘ਤੇ ਤੱਥਾਂ ਦੇ ਸਹੀਪਣ, ਨਿਰਪੱਖਤਾ ਅਤੇ ਪ੍ਰਮਾਣਿਕਤਾ ਦੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ। ਜਦੋਂ ਗਲਤ ਜਾਂ ਅਪ੍ਰਮਾਣਿਕ ਜਾਣਕਾਰੀਆਂ ਕਿਸੇ ਧਾਰਮਿਕ ਸੰਸਥਾ ਬਾਰੇ, ਜਨਤਕ ਫੰਡਾਂ ਅਤੇ ਸਰਕਾਰੀ ਗ੍ਰਾਂਟਾਂ ਨਾਲ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ, ਤਾਂ ਇਹ ਉਹਨਾਂ ਮਿਆਰਾਂ ਦੀ ਸ਼ਰੇਆਮ ਉਲੰਘਣਾ ਹੈ। ਇਸ ਲਈ, ਅਕਾਲੀ ਸਿੰਘ ਸਿੱਖ ਸੁਸਾਇਟੀ ਗੁਰਦੁਆਰਾ, ਵੈਨਕੂਵਰ ਨੇ ਬ੍ਰਿਟਿਸ਼ ਕੋਲੰਬੀਆ ਦੇ ”ਸੂਚਨਾ ਤੇ ਗੁਪਤਤਾ ਸੁਰੱਖਿਆ ਕਾਨੂੰਨ” ਦੇ ਅਧੀਨ ਯੂਨੀਵਰਸਿਟੀ ਤੋਂ ਇਸ ਪ੍ਰਦਰਸ਼ਨੀ ਨਾਲ ਸੰਬੰਧਤ ਸਾਰੇ ਦਸਤਾਵੇਜ਼ਾਂ ; ਫੰਡ ਪ੍ਰਾਪਤੀ, ਤਿਆਰੀ, ਮਨਜ਼ੂਰੀ ਅਤੇ ਮੁਲਾਂਕਣ ਦੀ ਪੂਰੀ ਜਾਣਕਾਰੀ ਮੰਗੀ ਹੈ।
ਅਕਾਦਮਿਕ ਤੇ ਅਜਾਇਬਘਰ ਸਬੰਧੀ ਨੈਤਿਕ ਮਾਪਦੰਡਾਂ ਦਾ ਮੁੱਦਾ :
ਸੰਸਥਾ ਨੀਤੀ ਦੇ ਦਿਸ਼ਾ-ਨਿਰਦੇਸ਼, ਵਿਸ਼ਵ ਅਜਾਇਬਘਰ ਸੰਘ ਦੇ ਨੈਤਿਕ ਕੋਡ ਅਤੇ ਕੈਨੇਡੀਅਨ ਅਜਾਇਬਘਰ ਸੰਘ ਦੇ ਮਾਪਦੰਡ ਇਹ ਸਪਸ਼ਟ ਕਰਦੇ ਹਨ ਕਿ ਜੀਵੰਤ ਧਾਰਮਿਕ ਭਾਈਚਾਰਿਆਂ ਦੀ ਪ੍ਰਤਿਨਿਧਤਾ ਕਰਦਿਆਂ, ਸਹੀ ਤੱਥ ਅਤੇ ਸਲਾਹ-ਮਸ਼ਵਰਾ ਲਾਜ਼ਮੀ ਹੈ। ਕਿਸੇ ਧਾਰਮਿਕ ਵਿਸ਼ੇ ‘ਤੇ ਵਿਵਾਦਿਤ ਜਾਂ ਅਣਜਾਂਚੇ ਦਾਅਵਿਆਂ ਨੂੰ ਤੱਥ ਵਜੋਂ ਦਰਸਾਉਣਾ, ਇਨ੍ਹਾਂ ਸਾਰੇ ਨੈਤਿਕ ਮਾਪਦੰਡਾਂ ਤੋਂ ਵਿਹੂਣਾ ਹੈ ਅਤੇ ਵਿਦਵਤਾ ਪੱਖੋਂ ਇਮਾਨਦਾਰੀ ਦੀ ਘਾਟ ਦਿਖਾਉਂਦਾ ਹੈ।
ਮੰਗਾਂ ਅਤੇ ਸੋਧ ਕਾਰਵਾਈ :
UBC ਵਿੱਚ ਚੱਲ ਰਹੀ ਓਵਰਕਾਸਟ ਪ੍ਰਦਰਸ਼ਨੀ ਦੇ ਮਾਮਲੇ ਨੂੰ ਲੈ ਕੇ ਅਕਾਲੀ ਸਿੰਘ ਸਿੱਖ ਸੁਸਾਇਟੀ, ਵੈਨਕੂਵਰ ਹੇਠ ਲਿਖੀਆਂ ਕਾਰਵਾਈਆਂ ਦੀ ਤੁਰੰਤ ਮੰਗ ਕਰਦੀ ਹੈ:
* ਯੂਨੀਵਰਸਿਟੀ ਇਹ ਦਰਸਾਵੇ ਕਿ ਕਿਹੜੀ ਪ੍ਰਕਿਰਿਆ ਅਤੇ ਕਿਹੜੇ ਅਧਿਕਾਰੀ ਇਸ ਪ੍ਰਦਰਸ਼ਨੀ ਵਿੱਚ ਦਰਸਾਏ ਗਏ ਬਿਆਨਾਂ ਦੀ ਮਨਜ਼ੂਰੀ ਲਈ ਜ਼ਿੰਮੇਵਾਰ ਸਨ।
* ਲਿਖਤੀ ਰਿਪੋਰਟ ਜਾਰੀ ਕੀਤੀ ਜਾਵੇ, ਜਿਸ ਵਿੱਚ ਇਹ ਦਰਸਾਇਆ ਜਾਵੇ ਕਿ ਇਹ ਬਿਆਨ ਕਿਵੇਂ ਜਾਂਚੇ ਗਏ ਅਤੇ ਅਗਲੇ ਸਮੇਂ ਲਈ ਕਿਹੜੀਆਂ ਪ੍ਰਕਿਰਿਆਵਾਂ ਅਪਣਾਈਆਂ ਜਾਣਗੀਆਂ।
* ਪ੍ਰਦਰਸ਼ਨੀ ਅਤੇ ਡਿਜੀਟਲ ਮਾਧਿਅਮਾਂ ‘ਤੇ ਦਰਸਾਏ ਗਏ ਬੇਤੁਕੇ ਕਥਨਾਂ ਨੂੰ ਉਦੋਂ ਤੱਕ ਤੁਰੰਤ ਹਟਾਇਆ ਜਾਵੇ, ਜਦ ਤਕ ਜਾਂਚ ਪੂਰੀ ਨਹੀਂ ਹੋ ਜਾਂਦੀ।
* ਸਿੱਖ ਇਤਿਹਾਸ ਜਾਂ ਸਿੱਖ ਧਰਮ ਨਾਲ ਸੰਬੰਧਤ ਭਵਿੱਖ ਦੇ ਪ੍ਰੋਜੈਕਟਾਂ ਲਈ ਸਬੰਧਤ ਸਿੱਖ ਸੰਸਥਾਵਾਂ ਨਾਲ ਸਲਾਹ-ਮਸ਼ਵਰਾ ਕੀਤਾ ਜਾਵੇ।
ਉਪਰੋਕਤ ਕਾਰਵਾਈਆਂ ਦੀ ਲਿਖਤੀ ਪੁਸ਼ਟੀ 10 ਕਾਰੋਬਾਰੀ ਦਿਨਾਂ ਵਿੱਚ ਜਾਰੀ ਕੀਤੀ ਜਾਵੇ ਜਾਂ ਲਿਖਤੀ ਤੌਰ ‘ਤੇ ਸਹਿਮਤੀ ਲਈ ਜਾਵੇ।
ਨਿਗਰਾਨੀ ਅਤੇ ਅਗਲਾ ਕਦਮ
ਜੇਕਰ ਉਪਰੋਕਤ ਕਾਰਵਾਈਆਂ ਨਿਰਧਾਰਿਤ ਸਮੇਂ ਵਿੱਚ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ, ਤਾਂ ਸਿੱਖ ਸੰਸਥਾ ਇਹ ਮਾਮਲਾ ਯੂਬੀਸੀ ਦੇ ਲੋਕ ਅਧਿਕਾਰ ਆਫਸਿ, ਬ੍ਰਿਟਿਸ਼ ਕੋਲੰਬੀਆ ਦੇ ਮਨੁੱਖੀ ਹੱਕ ਕਮਿਸ਼ਨਰ ਅਤੇ ਬ੍ਰਿਟਿਸ਼ ਕੋਲੰਬੀਆ ਦੇ ਆਡੀਟਰ ਜਨਰਲ ਕੋਲ ਭੇਜੇਗੀ, ਤਾਂ ਕਿ ਯੂਨੀਵਰਸਿਟੀ ਦੇ ਨੈਤਿਕ ਤੇ ਕਾਨੂੰਨੀ ਫਰਜ਼ਾਂ ਦੀ ਜਾਂਚ ਹੋ ਸਕੇ।
ਜੇ ਇਸ ਤੋਂ ਬਾਅਦ ਵੀ ਕੋਈ ਸੁਧਾਰ ਨਾ ਕੀਤਾ ਗਿਆ, ਤਾਂ ਸੰਸਥਾ ਆਪਣੇ ਅਧਿਕਾਰਾਂ ਦੀ ਰਾਖੀ ਲਈ ਨਿਆਇਕ ਕਾਰਵਾਈ, ਜਿਸ ਵਿੱਚ ‘ਹੱਤਕ ਦੇ ਦਾਅਵੇ’ ਵੀ ਸ਼ਾਮਲ ਹੋ ਸਕਦੇ ਹਨ, ਸ਼ੁਰੂ ਕਰਨ ਲਈ ਮਜਬੂਰ ਹੋਵੇਗੀ। ਇਹ ਰਿਕਾਰਡ ਕੈਨੇਡਾ ਦੇ ਸੰਸਦ ਦੀ ”ਸੱਭਿਆਚਾਰਕ ਵਿਰਾਸਤ ਸਥਾਈ ਕਮੇਟੀ” ਨੂੰ ਵੀ ਭੇਜਿਆ ਜਾਵੇਗਾ, ਤਾਂ ਕਿ ਜਨਤਕ ਫੰਡ ਨਾਲ ਸੱਭਿਆਚਾਰਕ ਪ੍ਰੋਜੈਕਟਾਂ ਦੀ ਨਿਰਪੱਖਤਾ ਦੀ ਸਮੀਖਿਆ ਕੀਤੀ ਜਾ ਸਕੇ।
ਸੱਚਾਈ ਤੇ ਸੰਵਾਦ ਪ੍ਰਤੀ ਵਚਨਬੱਧਤਾ
ਇਹ ਪੱਤਰ ਸੱਚਾਈ, ਪਾਰਦਰਸ਼ਤਾ ਅਤੇ ਆਪਸੀ ਆਦਰ ਦੀ ਪੁਨਰ-ਸਥਾਪਨਾ ਦੇ ਉਦੇਸ਼ ਨਾਲ ਸਤਿਕਾਰ ਸਹਿਤ ਭੇਜਿਆ ਗਿਆ ਹੈ।
ਅਕਾਲੀ ਸਿੰਘ ਸਿੱਖ ਸੁਸਾਇਟੀ ਗੁਰਦੁਆਰਾ, ਵੈਨਕੂਵਰ ਸੱਚਾਈ ਤੇ ਇਨਸਾਫ ਲਈ ਹਮੇਸ਼ਾਂ ਸੰਵਾਦ ਲਈ ਤਿਆਰ ਰਹੇਗੀ। ਜਿਵੇਂ ਹੀ ਯੂਨੀਵਰਸਿਟੀ ਵੱਲੋਂ ਵਿਧੀਕ ਜਾਂਚ ਸ਼ੁਰੂ ਕੀਤੀ ਜਾਵੇਗੀ, ਉਸ ਸਬੰਧੀ ਵਿਚਾਰ ਵਟਾਂਦਰੇ ਲਈ ਸਦਾ ਖੁੱਲਾ ਸੱਦਾ ਹੋਵੇਗਾ। ਇਸ ਸਾਰੀ ਪੜਤਾਲ ਵਿੱਚ ਸੱਚਾਈ ਦੀ ਪੁਸ਼ਟੀ ਲਈ ਜੰਿਮੇਵਾਰੀ ਅਤੇ ਤੱਥ ਦੋਵਾਂ ਲਾਜ਼ਮੀ ਹਨ।”

ઠ ઠਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਵਿੱਚ ਚੱਲ ਰਹੀ ਓਵਰਕਾਸਟ ਪ੍ਰਦਰਸ਼ਨੀ ਸਬੰਧੀ ਇਤਰਾਜ਼ਾਂ ਨੂੰ ਲੈ ਕੇ ਉਪਰੋਕਤ ਅਕਾਲੀ ਸਿੰਘ ਸਿੱਖ ਸੁਸਾਇਟੀ ਵੈਨਕੂਵਰ ਤੋਂ ਇਲਾਵਾ ਬੀਸੀ ਖਾਲਸਾ ਦਰਬਾਰ ਸਿੱਖ ਸੁਸਾਇਟੀ ਵੈਨਕੂਵਰ, ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਵੈਨਕੂਵਰ ਅਤੇ ਗੁਰੂ ਨਾਨਕ ਦਰਬਾਰ ਗੁਰਦੁਆਰਾ ਸਾਹਿਬ ਮੋਂਟਰਿਅਲ ਸਮੇਤ, ਕੈਨੇਡਾ ਦੇ ਵੱਖ ਵੱਖ ਹਿੱਸਿਆਂ ‘ਚੋਂ ਪ੍ਰਮੁੱਖ ਸਿੱਖ ਜਥੇਬੰਦੀਆਂ ਨੇ ਵੀ ਯੂਬੀਸੀ ਨੂੰ ਨੋਟਿਸ ਦਿੱਤਾ ਹੈ। ਇਸ ਮਾਮਲੇ ਨੂੰ ਲੈ ਕੇ ਸਿੱਖ ਭਾਈਚਾਰੇ ਅੰਦਰ ਇਤਰਾਜ਼ ਅਤੇ ਰੋਸ ਲਗਾਤਾਰ ਵਧ ਰਿਹਾ ਹੈ।

Share post:

Popular