Tuesday, November 11, 2025

ਕੈਨੇਡਾ ਵਿਦੇਸ਼ੀ ਨਿਵੇਸ਼ ਖਿੱਚਣ ਲਈ ਨਵੀਂ ਉਦਯੋਗਿਕ ਰਣਨੀਤੀ ਲਿਆਵੇਗਾ: ਮੈਲਨੀ ਜੋਲੀ

ਓਟਾਵਾ (ਦਿਵਰੂਪ ਕੌਰ): ઠਕੈਨੇਡਾ ਦੀ ਉਦਯੋਗ ਮੰਤਰੀ ਮੈਲਨੀ ਜੋਲੀ ਨੇ ਕਿਹਾ ਹੈ ਕਿ ਸਰਕਾਰ ਦੀ ਨਵੀਂ ਉਦਯੋਗਿਕ ਰਣਨੀਤੀ ਦੇ ਤਹਿਤ ਦੇਸ਼ ਆਪਣੀ ਸਥਿਰਤਾ ਅਤੇ ਭਰੋਸੇਯੋਗਤਾ ਦੀ ਦਿਖ ਦਾ ਲਾਭ ਲੈ ਕੇ ਹੋਰ ਵਿਦੇਸ਼ੀ ਨਿਵੇਸ਼ ਖਿੱਚੇਗਾ।
ਜੋਲੀ ਨੇ ਵੀਰਵਾਰ ਨੂੰ ਟੋਰਾਂਟੋ ਦੇ ਕਨੇਡੀਅਨ ਕਲੱਬ ਵਿੱਚ ਸਰਕਾਰ ਦੀ ਉਦਯੋਗਿਕ ਨੀਤੀ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਓਟਾਵਾ ਹੁਣ ਅਜਿਹੇ ਕਦਮ ਚੁੱਕ ਰਿਹਾ ਹੈ ਜਿਨ੍ਹਾਂ ਨਾਲ ਕੈਨੇਡਾ ਦੇ ਮੁੱਖ ਖੇਤਰਾਂ ઠਜਿਵੇਂ ਕਿ ਸਟੀਲ, ਆਟੋਮੋਬਾਈਲ, ਰੱਖਿਆ ਉਤਪਾਦਨ ਅਤੇ ਨਵੀਨ ਤਕਨਾਲੋਜੀ ઠਦੀ ਸੁਰੱਖਿਆ ਅਤੇ ਵਿਕਾਸ ਕੀਤਾ ਜਾ ਸਕੇ।
ਉਸਨੇ ਕਿਹਾ ਕਿ ਜਿਵੇਂ ਸੰਯੁਕਤ ਰਾਜ ਅਮਰੀਕਾ ਵੱਲੋਂ ਸ਼ੁਰੂ ਕੀਤੀ ਗਈ ਟੈਰੀਫ਼ ਮੁਹਿੰਮ ਨੇ ਵਿਸ਼ਵ ਵਪਾਰ ਪ੍ਰਵਾਹਾਂ ਨੂੰ ਪ੍ਰਭਾਵਿਤ ਕੀਤਾ ਹੈ, ਉਸ ਨਾਲ ਬਹੁਤ ਸਾਰੇ ਨਿਵੇਸ਼ਕ ਹੁਣ ਭਰੋਸੇਯੋਗ ਥਾਵਾਂ ਦੀ ਭਾਲ ਕਰ ਰਹੇ ਹਨ। ਜੋਲੀ ਨੇ ਕਿਹਾ ਕਿ ”ਕੈਨੇਡਾ ਦੀ ਚੰਗੀ ਸ਼ਾਸਨ ਪ੍ਰਣਾਲੀ ਅਤੇ ਨੀਤੀਗਤ ਸਥਿਰਤਾ ਸਾਨੂੰ ਵਿਦੇਸ਼ੀ ਨਿਵੇਸ਼ ਲਈ ਸਭ ਤੋਂ ਆਕਰਸ਼ਕ ਦੇਸ਼ਾਂ ‘ਚੋਂ ਇੱਕ ਬਣਾਉਂਦੀ ਹੈ,”

ਉਸਨੇ ਦੱਸਿਆ ਕਿ ਕੇਂਦਰੀ ਸਰਕਾਰ ਰੈੱਡ ਟੇਪ ਘਟਾਉਣ ਅਤੇ ਪ੍ਰੋਜੈਕਟ ਮਨਜ਼ੂਰੀ ਦੀ ਗਤੀ ਤੇਜ਼ ਕਰਨ ਦੀ ਯੋਜਨਾ ‘ਤੇ ਕੰਮ ਕਰ ਰਹੀ ਹੈ, ਤਾਂ ਜੋ ਵਿਦੇਸ਼ੀ ਕੰਪਨੀਆਂ ਲਈ ਕੈਨੇਡਾ ਵਿੱਚ ਲੰਬੇ ਸਮੇਂ ਲਈ ਨਿਵੇਸ਼ ਕਰਨਾ ਹੋਰ ਆਕਰਸ਼ਕ ਬਣੇ।
ਜੋਲੀ ਨੇ ਇਹ ਵੀ ਕਿਹਾ ਕਿ ਸਰਕਾਰ ਦੇਸ਼ ਦੇ ਘਰੇਲੂ ਉਦਯੋਗਾਂ ਲਈ ਵੱਡੇ ਖਰੀਦਦਾਰ ਦੇ ਤੌਰ ‘ਤੇ ਕੰਮ ਕਰੇਗੀ ਅਤੇ ਨਵੀਆਂ ਵਿਦੇਸ਼ੀ ਮਾਰਕੀਟਾਂ ਖੋਲ੍ਹਣ ਦੀ ਕੋਸਸ਼ਿ ਕਰੇਗੀ ઠਖ਼ਾਸ ਕਰਕੇ ਉਹ ਮਾਰਕੀਟਾਂ ਜਿੱਥੇ ਰੱਖਿਆ ਉਤਪਾਦਾਂ ਦੀ ਮੰਗ ਵਧ ਰਹੀ ਹੈ, ਜਿਵੇਂ ਕਿ ਂਅਠੌ ਦੇ ਸਹਿਯੋਗੀ ਦੇਸ਼ਾਂ ਵਿੱਚ।
ਉਸਨੇ ਇਹ ਵੀ ਜੋੜਿਆ ਕਿ ”ਅਸੀਂ ਚਾਹੁੰਦੇ ਹਾਂ ਕਿ ਕੈਨੇਡਾ ਦੇ ਉਦਯੋਗ ਨਾ ਸਿਰਫ਼ ਅੰਦਰੂਨੀ ਮੰਗ ਨੂੰ ਪੂਰਾ ਕਰਨ, ਸਗੋਂ ਵਿਸ਼ਵ ਮਾਰਕੀਟ ਵਿੱਚ ਵੀ ਆਪਣੀ ਮਜ਼ਬੂਤ ਪਹੁੰਚ ਬਣਾਉਣ।”

ਮੈਲਨੀ ਜੋਲੀ ਇਸ ਹਫ਼ਤੇ ਦੇ ਸ਼ੁਰੂ ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੇ ਨਾਲ ਵਾਸ਼ਿੰਗਟਨ ‘ਚ ਸਨ, ਜਿੱਥੇ ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਅਮਰੀਕਾ ਵੱਲੋਂ ਕੈਨੇਡਾ ਦੇ ਸਟੀਲ ਅਤੇ ਆਟੋ ਉਦਯੋਗਾਂ ‘ਤੇ ਲਗਾਈਆਂ ਗਈਆਂ ਟੈਰੀਫ਼ਾਂ ਦੇ ਮੱਦੇਨਜ਼ਰ ਬਹੁਤ ਮਹੱਤਵਪੂਰਣ ਮੰਨੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ”ਸਾਡਾ ਧਿਆਨ ਅਮਰੀਕੀ ਟੈਰੀਫ਼ਾਂ ਕਾਰਨ ਪ੍ਰਭਾਵਿਤ ਉਦਯੋਗਾਂ ਦੀ ਰੱਖਿਆ ਕਰਨ ‘ਤੇ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੇ ਕੈਨੇਡੀਅਨ ਮਜ਼ਦੂਰਾਂ ਅਤੇ ਕੰਪਨੀਆਂ ਨੂੰ ਨਿਆਂ ਮਿਲੇ ਅਤੇ ਉਨ੍ਹਾਂ ਲਈ ਵਿਸ਼ਵ ਪੱਧਰੀ ਮੌਕੇ ਖੁਲ੍ਹਣ।” ਜੋਲੀ ਨੇ ਇਹ ਵੀ ਸਪੱਸ਼ਟ ਕੀਤਾ ਕਿ ਕੈਨੇਡਾ ਆਪਣੀ ਉਦਯੋਗਿਕ ਰਣਨੀਤੀ ਵਿੱਚ ”ਸਮਾਰਟ ਇਨਵੈਸਟਮੈਂਟ” ਮਾਡਲ ਅਪਣਾਏਗਾ ઠਜਿਸਦਾ ਮਤਲਬ ਹੈ ਕਿ ਹਰ ਨਵਾਂ ਪ੍ਰੋਜੈਕਟ ਰੋਜ਼ਗਾਰ, ਤਕਨਾਲੋਜੀ ਅਤੇ ਸਥਿਰ ਵਿਕਾਸ ਦੇ ਤਿੰਨ ਮੁੱਖ ਮਾਪਦੰਡਾਂ ‘ਤੇ ਖਰਾ ਉਤਰਨਾ ਚਾਹੀਦਾ ਹੈ। ਉਸਨੇ ਕਿਹਾ, ”ਸਾਡੇ ਉਦਯੋਗਿਕ ਖੇਤਰ ਸਿਰਫ਼ ਆਰਥਿਕ ਵਿਕਾਸ ਦਾ ਹਿੱਸਾ ਨਹੀਂ, ਸਗੋਂ ਰਾਸ਼ਟਰੀ ਸੁਰੱਖਿਆ ਅਤੇ ਨਵੀਨਤਾ ਦਾ ਅਹਿਮ ਅੰਗ ਹਨ। ਕੈਨੇਡਾ ਨੂੰ ਵਿਸ਼ਵ ਭਰ ਵਿੱਚ ਇੱਕ ਭਰੋਸੇਯੋਗ ਸਾਥੀ ਦੇ ਤੌਰ ‘ਤੇ ਦੇਖਿਆ ਜਾ ਰਿਹਾ ਹੈ, ਅਤੇ ਅਸੀਂ ਇਸ ਮੌਕੇ ਨੂੰ ਪੂਰੀ ਤਰ੍ਹਾਂ ਭੁਣਾ ਰਹੇ ਹਾਂ।”ઠ This report was written by Divroop Kaur as part of the Local Journalism Initiative.

Share post:

Popular