ਕੌਣ ਜਿੱਤ ਤੇ ਗਿਆ ਹਾਰ ਕਿਹੜਾ,
ਗਿਣਤੀ ਕਰਕੇ ਦੱਸੀਂ ਨਾਂ ਬਾਬਾ।
ਕਿਹੜੇ ਮੇਰੇ ਤੇ ਦੱਸੀਂ ਕਿਹੜੇ ਤੇਰੇ,
ਚੜ੍ਹੇ ਤਾਂਹਾਂ ਤੇ ਡਿੱਗੇ ਠਾਂਹ ਬਾਬਾ।
ਜਿੱਤ ਗਏ ਨੇ ਪੂਜਾ ਕਰੀ ਕਿਹੜੀ,
ਕੀਤੀ ਪੁੰਨ ਕੀ ਕਪਲਾ ਗਾਂ ਬਾਬਾ।
ਗਈ ਬੋਲ ਕੀ ਘਿਆਕੋ ਹਾਰਿਆਂ ਦੀ,
ਜ਼ਰਾ ਸੋਚ ਕੇ ਦੱਸੀਂ ਖਾਂਹ ਬਾਬਾ।
ਪੈ ਕੀਹਦੇ ਗੁੱਲੀ ਦਣ ਗਿਆ,
ਗਈ ਕੀਹਨੂੰ ਮਾਰ ਕੀ ਹਾਂ ਬਾਬਾ।
ਮੋਰ ਕਲਹਿਰੀ ਮੱਲ ਬਾਗ ਲਿਆ,
ਰਹਿ ਕੁਰਲਾਉਂਦੇ ਗਏ ਕਾਂ ਬਾਬਾ।
ਕਰਕੇ ਗੁਣਾਂ ਘਟਾਓ ਦੇ ਜਰ੍ਹਬਾਂ,
ਬਣੀ ਗੱਲ ਜੇ ਦੱਸੀਂ ਤਾਂ ਬਾਬਾ।
ਗਿਆ ਕਿਹੜਾ ਬਾਜ਼ੀ ਮਾਰ ‘ਭਗਤਾ’,
ਰਹਿ ਕਿਹੜਾ ਗਿਆ ਪਿਛਾਂਹ ਬਾਬਾ।
ਲੇਖਕ : ਬਰਾੜ-ਭਗਤਾ ਭਾਈ ਕਾ 1-604-751-1113

