Thursday, March 5, 2026

ਜੱਟ, ਬ੍ਰਾਹਮਣ ਅਤੇ ਸ਼ੂਦਰ

ਲੇਖਕ : ਗੁਰਦੇਵ ਸਿੰਘ

ਬ੍ਰਾਹਮਣ ਵਕੀਲ ਨੇ ਕੋਰਟ ਵਿਚ ਸ਼ੂਦਰ ਜੱਜ ਦੇ ਛਿੱਤਰ ਮਾਰੇ। ਯਾਦ ਰਹੇ ਉਹ ਮਾਰ ਸਕਦਾ, ਉਹ ਸਦੀਆਂ ਤੋਂ ਮਾਰਦਾ ਆ ਰਿਹਾ, ਉਸ ਦਾ ਹੱਥ ਖੁੱਲ੍ਹਾ ਕਿ ਉਹ ਛਿੱਤਰ ਮਾਰੇ, ਉਹ ਤਾਂ ਵਕੀਲ ਨੇ ਮਾਰੇ ਬ੍ਰਾਹਮਣ ਅਰਦਲੀ ਵੀ ਮਾਰ ਜਾਂਦਾ, ਤਾਂ ਵੀ ਕਿਸੇ ਨਹੀਂ ਸੀ ਪੁੱਛਣਾ, ਕਿਉਂਕਿ ਛਿੱਤਰ ਖਾਣ ਵਾਲੇ ਇਸ ਨੂੰ ਉੱਚਿਤ ਮੰਨਦੇ ਨੇ। ਜੇ ਨਾ ਮੰਨਦੇ ਹੁੰਦੇ, ਜਿੰਨੀ ਇਨ੍ਹਾਂ ਦੀ ਗਿਣਤੀ ਐ ਪੂਰੇ ਮੁਲਕ ਨੂੰ ਕੱਚਾ ਨਾ ਚੱਬ ਜਾਂਦੇ। ਅੱਜ ਦੇ ਯੁੱਗ ‘ਚ ਜੇ ਬ੍ਰਾਹਮਣ ਇਉਂ ਕਰ ਸਕਦਾ ਤਾਂ ਉਸ ਸਮੇਂ ਵਿਚ ਪੈਰ ਪਾ ਕੇ ਦੇਖੋ, ਓਦੋਂ ਕੀ ਨਹੀਂ ਕਰਦਾ ਰਿਹਾ ਹੋਵੇਗਾ ‘ਸੋ ਕਾਲ’ ਸ਼ੂਦਰ ਨਾਲ। ਮੂੰਹਾਂ ਵਿਚ ਥੁੱਕਣ ਤੋਂ ਲੈ ਕੇ ਜ਼ਲੀਲ ਕਰਨ ਤੱਕ। ਮੌਰਾਂ ਪਿੱਛੇ ਮੋੜ੍ਹੀਆਂ ਬੰਨ੍ਹਣ ਤੇ ਲੈ ਕੇ ਸ਼ੂਦਰ ਔਰਤਾਂ ਦੀਆਂ ਛਾਤੀਆਂ ਨੰਗੀਆਂ ਰੱਖਣ ਤੱਕ। ਪਰ ਸ਼ੂਦਰ ਹੁਣ ਤੱਕ ਜੇ ਨਹੀਂ ਉੱਠਿਆ ਤਾਂ ਇਸ ਦਾ ਜ਼ਲੀਲ ਹੋਣਾ ਜਮਾਂਦਰੂ ਹੱਕ ਐ। ਇਸ ਨੂੰ ਹੋਣਾ ਚਾਹੀਦਾ ਜ਼ਲੀਲ, ਜਿਹੜਾ ਹਾਲਾਂ ਵੀ ਤੀਜੇ ਦਿਨ ਹਾਲ ਪਾਹਰਿਆ ਕਰ ਰਿਹਾ ਹੁੰਦਾ ਕਿ ਮੈਨੂੰ ਮੰਦਰ ਨਹੀਂ ਵੜਨ ਦਿੱਤਾ ਪੰਡੀਏ ਨੇ। ਕਦੇ ਸ਼ੂਦਰ ਨੇ ਹਿੱਕ ਤਾਣ ਕੇ ਕਿਹਾ ਹੋਵੇ ਕਿ ਮੈਂ ਮਕਾਣ ਨਹੀਂ ਜਾਂਦਾ ਮੰਦਰ ਵਾਲਿਆਂ ਦੀ ਨਾ ਅਜਿਹੇ ਭਗਵਾਨਾਂ ਦੀ ਜਿਨ੍ਹਾਂ ਮੇਰੇ ਵਡੇਰਿਆਂ ਦਾ ਖ਼ੁਦ ਹੱਥੀਂ ਸਿਰ ਵੱਢਿਆ, ਕਿਉਂਕਿ ਉਹ ਸ਼ੂਦਰ ਸੀ ਅਤੇ ਕਿਉਂਕਿ ਉਹ ਪੜ੍ਹਨਾ ਚਾਹੁੰਦਾ ਸੀ। ਉਲਟਾ ਦੀਵਾਲੀ ‘ਤੇ ਦੇਖ ਲਇਓ ਉਸੇ ਸਿਰ ਵੱਢਣ ਵਾਲੇ ਰਾਮ ਬਾਰੇ ਸਭ ਤੋਂ ਜ਼ਿਆਦਾ ਅੱਤ ਸ਼ੂਦਰ ਨੇ ਹੀ ਚੁੱਕੀ ਹੁੰਦੀ ਹੈ। ਵਕੀਲ ਨੇ ਤਾਂ ਯਾਦ ਹੀ ਕਰਾਇਆ, ਕਿਤੇ ਭੁੱਲ ਨਾ ਜਾਣ ਕਿ ਜੱਜ ਬਣ ਕੇ ਖੌਰੇ ਬ੍ਰਾਹਮਣ ਹੋ ਜਾਈਦਾ। ਹੈਰਾਨੀ ਇਸ ਗੱਲ ਦੀ ਕਿ ਵਕੀਲ ਵਾਲਾ ਪਾਸਾ ਉਸ ਨਾਲ ਡਟ ਕੇ ਖੜੋਤਾ ਪਰ ਜੱਜ ਵਾਲੇ ਪੰਜਾਬ ‘ਚ ਹੀ ਜੱਟ-ਚੂਹੜਾ ਕਰੀ ਜਾਂਦੇ। ਕੋਈ ਖੜੋਤਾ ਹੋਵੇ ਦੱਸਣਾ? ਸ਼ੂਦਰ ਹਾਲਾਂ ਤੱਕ ਬ੍ਰਾਹਮਣ ਤੋਂ ਕਿਉਂ ਦਹਿਲਿਆ ਹੋਇਆ ਜਦਕਿ ਸਿਰਾਂ ਦੀ ਤਾਕਤ ਉਸ ਦੇ ਹੱਥ ਹੈ! ਸਾਰੇ ਮੁਲਕ ਵਿਚ ਕੇਵਲ ਪੰਜਾਬ ਹੈ ਜਿਹੜਾ ਬ੍ਰਾਹਮਣ ਦੀ ਸਰਵਉੱਚਤਾ ਨੂੰ ਚੈਲੰਜ ਕਰਦਾ ਰਿਹਾ ਅਤੇ ਬ੍ਰਾਹਮਣ ਨੂੰ ‘ਓਏ ਬਾਹਮਣਾ!’ ਕਹਿਣ ਦੀ ਜੁਰੱਅਤ ਰੱਖਦਾ ਰਿਹਾ ਹੈ ਕਿਉਂਕਿ ਗੁਰਾਂ ਨੇ ਪੰਜਾਬ ਦੇ ਗਲੋਂ ਜਾਤੀ ਉੱਚਤਾ ਦਾ ਫਸਤਾ ਵੱਢ ਦਿੱਤਾ ਹੋਇਆ ਸੀ। ਸਮਾਂ ਪਾ ਕੇ ਸ਼ੂਦਰ ਨੇ ਖ਼ੁਦ ਹੀ ਹੀਣ-ਭਾਵਨਾ ਨੂੰ ਦੁਬਾਰਾ ਗਲ ਪਾ ਲਿਆ ਹੈ ਅਤੇ ਦੋਸ਼ ਦੂਜਿਆਂ ਨੂੰ ਦੇ ਰਿਹਾ ਹੈ। ਹਰਾਸਿਆ ਹੋਇਆ ਸ਼ੂਦਰ ਬਦੀ ਦੀ ਜੜ੍ਹ ਬ੍ਰਾਹਮਣ ਨੂੰ ਫੜਨ ਦੀ ਬਜਾਇ ਜੱਟਾਂ ਨੂੰ ਫੜ ਕੇ ਬੈਠ ਗਿਆ। ਮੰਨੂੰ ਸਿਮਰਤੀ ਅੱਜ ਵੀ ਮੌਜੂਦ ਐ ਜਿਹੜੀ ਜੱਟ ਨੇ ਨਹੀਂ ਬ੍ਰਾਹਮਣ ਨੇ ਲਿਖੀ ਐ, ਜੋ ਸ਼ੂਦਰ ਨੂੰ ਕਾਂ ਕੁੱਤੇ ਅਤੇ ਕੀੜਿਆਂ ਬਰਾਬਰ ਰਖਦੀ ਆ ਰਹੀ ਹੈ। ਸੋਚਦਾ ਹਾਂ ਕਿ ਸ਼ੂਦਰ ਦੇ ਹੋਰ ਛਿੱਤਰ ਪੈਣੇ ਚਾਹੀਦੇ ਨੇ, ਸ਼ਾਇਦ ਅੱਖ ਖੁੱਲ੍ਹ ਜਾਏ ਇਸ ਦੀ, ਪਰ ਫਿਰ ਤਰਸ ਆਉਣ ਲਗਦਾ ਕਿ ਇੰਨੀਆਂ ਸਦੀਆਂ ਜ਼ਲੀਲ ਹੋ ਕੇ ਅੱਖ ਨਹੀਂ ਖੁੱਲ੍ਹੀ ਹੁਣ ਖ਼ਾਕ ਖੁੱਲ੍ਹਣੀ ਹੈ। ਪੰਜਾਬ ਦੀ ਸਰ ਜ਼ਮੀਨ ਉਪਰ ਗੁਰਾਂ ਹੇਠਲੀ ਉੱਤੇ ਕਰ ਮਾਰੀ ਅਤੇ ਬ੍ਰਾਹਮਣ ਦਾ ਆਖਿਆ ਜਾਂਦਾ ਸਭ ਚੂਹੜਾ-ਚਮਾਰ ਬਾਦਸ਼ਾਹ ਬਣਾ ਕੇ ਰੱਖ ਦਿੱਤਾ। ਸਮਾਂ ਪਾ ਕੇ ਉਸੇ ਬ੍ਰਾਹਮਣ ਦੀ ਖੱਡ ਵਿਚ ਖ਼ੁਦ ਜਾ ਡਿੱਗਾ। ਸ਼ੂਦਰ ਮੰਦਰਾਂ ਵਿਚ ਵੜਨ ਲਈ ਤਰਲੇ ਕਰਦਾ ਫਿਰਦਾ ਪਰ ਜਿਹੜੇ ਗੁਰੂ ਸਾਹਿਬਾਨ ਨੇ ਚੁਪੱਟ ਦਰਵਾਜ਼ੇ ਖੋਲ੍ਹ ਰੱਖੇ ਸਨ, ਉਸ ਦੇ ਦਰ ਦੇ ਪ੍ਰਸ਼ਾਦ ਨਾਲ ਵੀ ਨਫ਼ਰਤ ਕਰੀ ਬੈਠਾ। ਹੋਰ ਹੈਰਾਨੀ ਹੈ ਕਿ ਆਪਣੀ ਹੀਣ-ਭਾਵਨਾ ਦਾ ਦੋਸ਼ ਜੱਟਾਂ ‘ਤੇ ਲਾ ਕੇ ਖ਼ੁਦ ਪਾਖੰਡੀ ਬਾਬੇ ਬਣੇ ਜੱਟਾਂ ਦੇ ਹੀ ਪੈਰਾਂ ਵਿਚ ਬੈਠਦਾ ਫਿਰਦਾ। ਦਲਿਤਾਂ ਦਾ ‘ਸੋ ਕਾਲਡ’ ਸੁਕਰਾਤ ਗੁਰਨਾਮ ਸਿੰਘ ਮੁਕਤਸਰ ਵੀ ਮਰਨ ਲੱਗਿਆਂ ਕਹਿ ਗਿਆ ਕਿ ‘ਜਿੱਥੇ ਮਰਜ਼ੀ ਭੱਜ ਲਓ ਸਿੱਖ ਹੋਏ ਬਿਨਾ ਬ੍ਰਾਹਮਣ ਨਾਲ ਲੜਿਆ ਨਹੀਂ ਜਾਣਾ ਥੋਤੋਂ।’ ਈਸਾਈ ਬਣ ਜਾਓ, ਬੁੱਧ ਬਣ ਜਾਓ, ਜੱਜ ਬਣ ਜਾਓ, ਬ੍ਰਾਹਮਣ ਦੀ ਨਿਗ੍ਹਾ ਵਿਚ ਉਹੀ ਪੁਰਾਣੇ ਸ਼ੂਦਰ ਹੀ ਰਹਿਣਾ ਜਿਨ੍ਹਾਂ ਨੂੰ ਉਹ ਹੁਣ ਤੱਕ ਥੜ੍ਹੇ ਨਹੀਂ ਚੜ੍ਹਨ ਦਿੰਦਾ। ਤੁਹਾਡੇ ਵਡੇਰਿਆਂ ਕੁੱਝ ਲਾਭਾਂ ਦੇ ਲੋਭਾਂ ਦੀ ਖ਼ਾਤਰ ਹੱਥੀਂ ਲਿਖ ਕੇ ਦੇ ਦਿੱਤਾ ਹੋਇਆ ਕਿ ਅਸੀਂ ਸ਼ੂਦਰ ਹਾਂ।

Share post:

Popular