ਟਰਾਂਟੋ : ਟੋਰਾਂਟੋ ਦੇ ਕ੍ਰਿਸਟੀ ਪਿਟਸ ਪਾਰਕ ਵਿੱਚ ਆਸਟ੍ਰੇਲੀਆ ਤੋਂ ਬਾਅਦ ਹੋਈ ਇਮੀਗ੍ਰੇਸ਼ਨ ਵਿਰੋਧੀ ਰੈਲੀ ਨੇ ਕੈਨੇਡਾ ਵਿੱਚ ਵੀ ਵੱਡੀ ਚਰਚਾ ਛੇੜ ਦਿੱਤੀ। ਰੈਲੀ ਅਤੇ ਜਵਾਬੀ ਪ੍ਰਦਰਸ਼ਨ ਦੌਰਾਨ ਟੋਰਾਂਟੋ ਪੁਲਿਸ ਨੇ 9 ਵਿਅਕਤੀਆਂ ਨੂੰ ਚਾਰਜ ਲਗਾਏ। ਮਾਹਿਰਾਂ ਮੁਤਾਬਿਕ, ਕੈਨੇਡਾ ਵਿੱਚ ਇਮੀਗ੍ਰੇਸ਼ਨ ਵਿਰੋਧੀ ਰੁਝਾਨ ਦੇ ਪਿੱਛੇ ਆਰਥਿਕ ਮੰਦਗੀ ਅਤੇ ਕੋਵਿਡ ਤੋਂ ਬਾਅਦ ਦੇਸ਼ ਦੀ ਮਾੜੀ ਆਰਥਿਕ ਹਾਲਤ ਹੈ। ਮੈਕਗਿੱਲ ਯੂਨੀਵਰਸਿਟੀ ਦੇ ਪਰਲ ਏਲੀਅਡਿਸ ਨੇ ਕਿਹਾ ਕਿ ਸੱਜੇ ਪੱਖੀ ਲੋਕ ਇਮੀਗ੍ਰੈਂਟਸ ਅਤੇ ਬਲੈਕ ਭਾਈਚਾਰੇ ਵਿਰੋਧੀ ਹੋ ਰਹੇ ਹਨ। ਵੈਸਟਰਨ ਯੂਨੀਵਰਸਿਟੀ ਦੇ ਹਾਵਰਡ ਰਾਮੋਸ ਨੇ ਕਿਹਾ ਕਿ ਇਮੀਗ੍ਰੇਸ਼ਨ ਵਿਰੋਧੀ ਪ੍ਰਦਰਸ਼ਨ ਪੂਰੇ ਵਿਸ਼ਵ ਵਿੱਚ ਹੋ ਰਹੀਆਂ ਰੈਲੀਆਂ ਦਾ ਹਿੱਸਾ ਹਨ। ਨਵੇਂ ਸਰਵੇਖਣ ਮੁਤਾਬਿਕ, ਤਿੰਨ-ਚੌਥਾਈ ਕੈਨੇਡੀਅਨਜ਼ ਇਮੀਗ੍ਰੇਸ਼ਨ ਘਟਾਉਣ ਦੀ ਸਿਫਾਰਿਸ਼ ਕਰ ਰਹੇ ਹਨ ਅਤੇ 60% ਲੋਕ ਮਹਿਸੂਸ ਕਰਦੇ ਹਨ ਕਿ ਬਹੁਤ ਜਅਿਾਦਾ ਇਮੀਗ੍ਰੈਂਟ ਆ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਪ੍ਰਵਾਸੀਆਂ ਨੂੰ ਦੇਸ਼ ਦੀ ਆਰਥਿਕ ਹਕੀਕਤਾਂ ਤੋਂ ਜਾਣੂ ਹੋਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਵਸੀਲੇ ਵੰਡਣ ਵਿੱਚ ਸੁਧਾਰ ਕਰਨਾ ਚਾਹੀਦਾ ਹੈ। ਇਮੀਗ੍ਰੈਂਟਸ ਲਈ ਸਲਾਹ ਦਿੱਤੀ ਗਈ ਕਿ ਉਹ ਕਾਨੂੰਨੀ ਤਰੀਕੇ ਨਾਲ ਹੀ ਕੈਨੇਡਾ ਆਉਣ ਅਤੇ ਯੋਗ ਅਧਿਕਾਰੀਆਂ ਤੋਂ ਹੀ ਜਾਣਕਾਰੀ ਪ੍ਰਾਪਤ ਕਰਨ। ਕੈਨੇਡੀਅਨ ਐਂਡ ਕਲਚਰ ਮਨਿਸਟਰ ਨਾਲ ਟਿੱਪਣੀ ਲਈ ਸੰਪਰਕ ਕੀਤਾ, ਪਰ ਮਨਿਸਟਰ ਦੇ ਦਫ਼ਤਰ ਵੱਲੋਂ ਟਿੱਪਣੀ ਦੇਣ ਤੋਂ ਇਨਕਾਰ ਕੀਤਾ ਗਿਆ।

