Sunday, February 15, 2026

ਟਰੰਪ ਨਾਟ ਵੈਲਕਮ” ਦੇ ਨਾਰੇ ਨਾਲ ਗੂੰਜੀਆਂ ਲੰਡਨ ਦੀਆਂ ਗਲੀਆਂ, ਟਰੰਪ ਵਿਰੋਧੀ ਰੈਲੀ ‘ਚ 50 ਤੋਂ ਵੱਧ ਯੂਨੀਅਨਾਂ ਅਤੇ ਸੰਸਥਾਵਾਂ ਹੋਈਆਂ ਸ਼ਾਮਲ

ਲੰਡਨ (ਪਰਮਜੀਤ ਸਿੰਘ): ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਰਾਜਕੀ ਦੌਰੇ ਦੇ ਵਿਰੋਧ ਵਿੱਚ ਹਜ਼ਾਰਾਂ ਲੋਕਾਂ ਨੇ ਲੰਡਨ ਦੀਆਂ ਸੜਕਾਂ ‘ਤੇ ਉਤਰ ਕੇ ਵੱਡਾ ਪ੍ਰਦਰਸ਼ਨ ਕੀਤਾ। ਇਹ ਰੈਲੀ ‘ਸਟਾਪ ਟਰੰਪ ਕੋਅਲਿਸ਼ਨ’ ਨਾਮਕ ਸੰਗਠਨ ਵੱਲੋਂ ਕਰਵਾਈ ਗਈ, ਜਿਸ ਵਿੱਚ 50 ਤੋਂ ਵੱਧ ਯੂਨੀਅਨਾਂ ਅਤੇ ਸਮਾਜਿਕ ਸੰਸਥਾਵਾਂ ਨੇ ਹਿੱਸਾ ਲਿਆ। ਲੰਡਨ ਮੈਟਰੋਪੋਲੀਟਨ ਪੁਲਿਸ ਦੇ ਅਨੁਸਾਰ ਲਗਭਗ 5000 ਲੋਕ ਇਸ ਵਿਰੋਧ ਵਿੱਚ ਸ਼ਾਮਲ ਹੋਏ। ਸੁਰੱਖਿਆ ਲਈ 1600 ਤੋਂ ਵੱਧ ਪੁਲਿਸਕਰਮੀ ਤੈਨਾਤ ਕੀਤੇ ਗਏ ਸਨ। ਰੈਲੀ ਲੰਡਨ ਦੇ ਪੋਰਟਲੈਂਡ ਪਲੇਸ ਤੋਂ ਸੰਸਦ ਭਵਨ ਚੌਂਕ ਤੱਕ ਨਿਕਾਲੀ ਗਈ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਵੱਖ-ਵੱਖ ਨਾਅਰੇ ਲਿਖੀਆਂ ਤਖ਼ਤੀਆਂ ਹੱਥਾਂ ਵਿੱਚ ਫੜੀਆਂ ਹੋਈਆਂ ਸਨ, ਜਿਨ੍ਹਾਂ ‘ਤੇ ”ਟਰੰਪ ਨਾਟ ਵੈਲਕਮ”, ”ਨੋ ਟੂ ਰੇਸਿਜ਼ਮ” ਅਤੇ ”ਸਟਾਪ ਆਰਮਿੰਗ ਇਜ਼ਰਾਇਲ” ਵਰਗੇ ਸਨੇਹੇ ਲਿਖੇ ਸਨ। ਪ੍ਰਦਰਸ਼ਨ ਵਿੱਚ ਕਈ ਲੋਕ ‘ਟਰੰਪ ਬੇਬੀ ਬਲਿਮਪ’ ਵਾਲੇ ਕੌਸਟਿਊਮ ਪਹਿਨ ਕੇ ਵੀ ਪਹੁੰਚੇ। ਇਹ ਕੌਸਟਿਊਮ ਪਹਿਲਾਂ 2019 ਵਿੱਚ ਮਸ਼ਹੂਰ ਹੋਇਆ ਸੀ ਅਤੇ ਹੁਣ ਟਰੰਪ ਵਿਰੋਧ ਦਾ ਪ੍ਰਤੀਕ ਬਣ ਗਿਆ ਹੈ। ਰੈਲੀ ਵਿੱਚ ਸ਼ਾਮਲ ਲੋਕਾਂ ਨੇ ਦਾਅਵਾ ਕੀਤਾ ਕਿ ਟਰੰਪ ਦੀਆਂ ਨੀਤੀਆਂ ਵੰਸ਼ਵਾਦੀ ਅਤੇ ਵੰਡ ਪੈਦਾ ਕਰਨ ਵਾਲੀਆਂ ਹਨ। ਇਸ ਲਈ ਉਨ੍ਹਾਂ ਦੇ ਦੌਰੇ ਨੂੰ ਲੈ ਕੇ ਬ੍ਰਿਟੇਨ ਦੇ ਲੋਕਾਂ ਵਿੱਚ ਨਾਰਾਜ਼ਗੀ ਵੱਧ ਰਹੀ ਹੈ।

Share post:

Popular