Wednesday, April 15, 2026

ਤੇਲੀ ਚਮੜੀ ਨੂੰ ਬਣਾਓ ਦੇਸੀ ਨੁਸਖਿਆਂ ਨਾਲ ਸੁੰਦਰ

 

ਇਕ ਕੱਪ ਦਹੀਂ ਵਿਚ 2 ਚਮਚ ਹਲਦੀ, ਦੋ ਚਮਚ ਸ਼ਹਿਦ ਅਤੇ 2 ਚਮਚ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਪੇਸਟ ਨੂੰ ਚਿਹਰੇ ‘ਤੇ ਲਗਾ ਕੇ ਥੋੜ੍ਹੀ ਦੇਰ ਬਾਅਦ ਚਿਹਰੇ ਨੂੰ ਸਾਫ਼-ਤਾਜ਼ੇ ਪਾਣੀ ਨਾਲ ਧੋ ਦਿਓ। ਇਸ ਨਾਲ ਚਮੜੀ ਦਾ ਤੇਲੀਪਨ ਖ਼ਤਮ ਹੋ ਜਾਵੇਗਾ ਅਤੇ ਚਿਹਰੇ ਵਿਚ ਨਿਖਾਰ ਆ ਜਾਵੇਗਾ।
ਤਿਲ, ਸੁੱਕੇ ਪੁਦੀਨੇ ਦੇ ਪੱਤੇ ਅਤੇ ਸ਼ਹਿਦ ਲਓ। ਤਿਲ ਦੇ ਬੀਜ ਨੂੰ ਬਰੀਕ ਪੀਸ ਕੇ ਸੁੱਕੇ ਪੁਦੀਨੇ ਦੇ ਪੱਤਿਆਂ ਦਾ ਪਾਊਡਰ ਬਣਾ ਲਓ। ਉਨ੍ਹਾਂ ਨੂੰ ਮਿਲਾਓ ਅਤੇ ਥੋੜ੍ਹਾ ਸ਼ਹਿਦ ਮਿਲਾਓ ਅਤੇ ਚਮੜੀ ‘ਤੇ ਲਗਾ ਕੇ 15 ਮਿੰਟ ਲਈ ਛੱਡ ਦਿਓ। ਹੌਲੀ ਜਿਹੇ ਰਗੜੋ ਅਤੇ ਤਾਜ਼ੇ ਪਾਣੀ ਨਾਲ ਧੋ ਲਓ।
ਗਰਮੀਆਂ ਦੌਰਾਨ ਕੱਚੇ ਆਲੂ ਦੇ ਸਲਾਈਸ ਨਾਲ ਚਮੜੀ ਨੂੰ ਰਗੜਨ ਨਾਲ ਚਮੜੀ ਨੂੰ ਸਾਫ਼ ਕਰਨ ਵਿਚ ਮਦਦ ਮਿਲਦੀ ਹੈ।
ਪੀਸੀਆਂ ਹੋਈਆਂ ਨਿੰਬੂ ਦੀਆਂ ਛਿੱਲਾਂ ਅਤੇ ਜਈ ਨੂੰ ਮਿਲਾਓ। ਥੋੜ੍ਹਾ ਗੁਲਾਬ ਜਲ ਮਿਲਾ ਕੇ ਚਿਹਰੇ ‘ਤੇ ਲਗਾਓ ਅਤੇ 15 ਮਿੰਟ ਬਾਅਦ ਤਾਜ਼ੇ ਸਾਫ਼ ਪਾਣੀ ਨਾਲ ਧੋ ਦਿਓ।
ਤਰਬੂਜ਼ ਦਾ ਰਸ ਵੀ ਇਕ ਚੰਗਾ ਸਕਿਨ ਟੋਨਰ ਹੈ ਅਤੇ ਗਰਮੀਆਂ ਦੀ ਖੁਸ਼ਕੀ ਤੋਂ ਰਾਹਤ ਦਿੰਦਾ ਹੈ।
ਤੇਲੀ ਚਮੜੀ ਲਈ ਪਪੀਤੇ ਦੇ ਗੁੱਦੇ ਨੂੰ ਮਾਸਕ ਵਾਂਗ ਚਿਹਰੇ ‘ਤੇ ਲਗਾਓ। ਇਸ ਵਿਚ ਸ਼ਾਮਿਲ ਹੈ ਇੰਜ਼ਾਇਮ ਜੋ ਇਕ ਸ਼ਕਤੀਸ਼ਾਲੀ ਕਲੀਂਜਰ ਹੈ। ਇਹ ਚਮੜੀ ਨੂੰ ਚਮਕਦਾਰ ਬਣਾਉਣ ਵਿਚ ਮਦਦ ਕਰਦਾ ਹੈ।
ਤੇਲੀ ਚਮੜੀ ਲਈ ਟਮਾਟਰ ਦਾ ਰਸ ਜਾਂ ਗੁੱਦਾ ਵੀ ਚੰਗਾ ਹੈ। ਇਹ ਚਮੜੀ ਦੀ ਕਾਲਿਮਾ/ਦਾਗ-ਧੱਬੇ ਨੂੰ ਹਟਾਉਣ ਵਿਚ ਮਦਦ ਕਰਦਾ ਹੈ। ਇਸ ਨੂੰ ਚਿਹਰੇ ‘ਤੇ ਲਗਾ ਕੇ 15 ਮਿੰਟ ਬਾਅਦ ਧੋ ਲਓ।
ਪਪੀਤੇ ਦਾ ਗੁੱਦਾ ਚਮੜੀ ‘ਤੇ ਲਗਾ ਕੇ ਇਸ ਨੂੰ 20 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋ ਦਿਓ। ਪਪੀਤੇ ਵਿਚ ਅੰਜਾਇਮ ਹੁੰਦਾ ਹੈ। ਇਹ ਮ੍ਰਿਤ ਚਮੜੀ ਕੋਸ਼ਿਕਾਵਾਂ ਨੂੰ ਨਰਮ ਅਤੇ ਸਾਫ਼ ਕਰਨ ਵਿਚ ਮਦਦ ਕਰਦਾ ਹੈ। ਇਸ ਵਿਚ ਨਿੰਬੂ ਦਾ ਰਸ ਵੀ ਮਿਲਾਇਆ ਜਾ ਸਕਦਾ ਹੈ।
ਨਾਰੀਅਲ ਪਾਣੀ ਨਾਲ ਚਮੜੀ ਨੂੰ ਟੋਨ ਕਰਨ ਦੀ ਕੋਸ਼ਿਸ਼ ਕਰੋ। ਨਾਰੀਅਲ ਪਾਣੀ ਨੂੰ ਚਮੜੀ ‘ਤੇ ਲਗਾਓ ਅਤੇ 20 ਤੋਂ 30 ਮਿੰਟ ਬਾਅਦ ਪਾਣੀ ਨਾਲ ਧੋ ਦਿਓ।
ਇਕ ਕੱਪ ਪਾਣੀ ਵਿਚ ਅੱਧਾ ਨਿੰਬੂ ਨਿਚੋੜੋ। ਇਸ ਨੂੰ ਚਿਹਰੇ ‘ਤੇ ਹੌਲੀ-ਹੌਲੀ ਲਗਾਓ। ਜੇ ਚਮੜੀ ‘ਤੇ ਧੱਬਾ ਜਾਂ ਕੋਈ ਜਲਣ ਹੋਵੇ ਤਾਂ ਇਸ ਦੀ ਮਾਤਰਾ ਵਧਾ ਦਿਓ। ਇਹ ਤੇਲੀ ਦਿੱਖ ਨੂੰ ਨਿਖਾਰਨ ਵਿਚ ਮਦਦ ਕਰਦਾ ਹੈ।
ਆਂਡੇ ਦਾ ਸਫੈਦ ਭਾਗ ਅਤੇ ਸ਼ਹਿਦ ਮਿਲਾਓ ਅਤੇ ਇਸ ਨੂੰ ਮਾਸਕ ਵਾਂਗ ਚਿਹਰੇ ‘ਤੇ ਲਗਾਓ। 20 ਮਿੰਟ ਬਾਅਦ ਪਾਣੀ ਨਾਲ ਧੋ ਲਓ। ਆਂਡੇ ਦੀ ਸਫੈਦੀ ਵਿਚ ਕਲੀਂਜ਼ਿੰਗ ਪ੍ਰਭਾਵ ਹੁੰਦਾ ਹੈ। ਇਹ ਚਿਹਰੇ ਦੇ ਵਾਧੂ ਤੇਲ ਨੂੰ ਘੱਟ ਕਰਦਾ ਹੈ ਅਤੇ ਚਮੜੀ ਨੂੰ ਕੱਸਦਾ ਹੈ, ਸ਼ਹਿਦ ਇਕ ਸ਼ਕਤੀਸ਼ਾਲੀ ਕੁਦਰਤੀ ਮਾਇਸਚਰਾਈਜ਼ਰ ਹੈ।
ਫਰਿੱਜ ਵਿਚ ਰੱਖਿਆ ਗੁਲਾਬ ਜਲ ਇਕ ਕਟੋਰੀ ਵਿਚ ਕੱਢ ਲਓ। ਇਸ ਵਿਚ ਰੂੰ ਦੇ ਫਹੇ ਭਿਉਂ ਦਿਓ। ਫਿਰ ਇਨ੍ਹਾਂ ਫਹਿਆਂ ਨੂੰ ਹਲਕਾ ਨਿਚੋੜ ਕੇ ਇਸ ਵਿਚ ਆਪਣਾ ਚਿਹਰਾ ਸਾਫ਼ ਕਰ ਲਓ। ਇਸ ਨਾਲ ਚਿਹਰੇ ਤੋਂ ਵਾਧੂ ਤੇਲ ਅਤੇ ਅਸ਼ੁੱਧੀਆਂ ਨਿਕਲ ਜਾਣਗੀਆਂ ਅਤੇ ਚਮੜੀ ਤਾਜ਼ਗੀ ਵਾਲੀ ਅਤੇ ਸੁੰਦਰ ਬਣ ਜਾਵੇਗੀ।
ਇਕ ਚਮਚ ਪੀਸੇ ਬਦਾਮ ਵਿਚ ਇਕ ਚਮਚ ਸੰਤਰੇ ਦਾ ਰਸ ਅਤੇ ਇਕ ਵੱਡਾ ਚਮਚ ਗੁਲਾਬ ਜਲ ਮਿਲਾ ਕੇ ਪੇਸਟ ਬਣਾਓ। ਫਿਰ ਇਸ ਪੇਸਟ ਨੂੰ ਚਿਹਰੇ ਅਤੇ ਧੌਣ ‘ਤੇ ਲਗਾਓ। ਅੱਧੇ ਘੰਟੇ ਬਾਅਦ ਇਸ ਨੂੰ ਧੋ ਲਓ। ਇਹ ਸਾਰੇ ਤਰ੍ਹਾਂ ਦੀ ਚਮੜੀ ਲਈ ਚੰਗਾ ਹੈ।
ਤੇਲੀ ਚਮੜੀ ਲਈ ਦੋ ਵੱਡੇ ਨਿੰਬੂਆਂ ਦਾ ਰਸ ਲਓ। ਇਸ ਵਿਚ ਕੁਚਲੇ ਪੁਦੀਨੇ ਦੇ ਪੱਤੇ ਮਿਲਾਓ। ਇਸ ਪੇਸਟ ਨੂੰ ਇਕ ਘੰਟੇ ਤੱਕ ਲੱਗਾ ਰਹਿਣ ਦਿਓ। ਇਹ ਤਣਾਅ ਨੂੰ ਘੱਟ ਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਤੇਲ ਨੂੰ ਘੱਟ ਕਰਦਾ ਹੈ ਅਤੇ ਮੁਸਾਮ ਬੰਦ ਕਰਦਾ ਹੈ।
ਗੁਲਾਬ ਜਲ ਨਾਲ ਇਕ ਚਮਚ ਮੁਲਤਾਨੀ ਮਿੱਟੀ ਨੂੰ ਮਿਲਾਓ। ਪ੍ਰਭਾਵਿਤ ਹਿੱਸੇ ‘ਤੇ ਲਗਾਉਣ ਤੋਂ 15-20 ਮਿੰਟ ਬਾਅਦ ਇਸ ਨੂੰ ਤਾਜ਼ੇ ਪਾਣੀ ਨਾਲ ਧੋ ਦਿਓ, ਜਿਸ ਨਾਲ ਚਮੜੀ ਵਿਚ ਠੰਢਕ ਦਾ ਅਹਿਸਾਸ ਹੋਵੇਗਾ।

Popular