ਵਾਸ਼ਿੰਗਟਨ ઠਅਮਰੀਕਾ ਦੀ ਸੈਨੇਟ ਜੂਡੀਸ਼ਰੀ ਕਮੇਟੀ ਦੇ ਚੇਅਰਮੈਨ ਚੱਕ ਗਰਾਸਲੀ ਵੱਲੋਂ ਕੀਤੀ ਪੁੱਛਗਿੱਛ ਦੇ ਜਵਾਬ ਵਿੱਚ ਦੋ ਫੈਡਰਲ ਜੱਜਾਂ ਨੇ ਇਹ ਮੰਨਿਆ ਹੈ ਕਿ ਉਨ੍ਹਾਂ ਦੇ ਸਟਾਫ ਨੇ ਹਾਲ ਹੀ ਵਿੱਚ ਕੁਝ ਅਦਾਲਤੀ ਹੁਕਮ ਤਿਆਰ ਕਰਨ ਸਮੇਂ ਕ੍ਰਿਤ੍ਰਿਮ ਬੁੱਧੀઠ(AI) ਦੀ ਵਰਤੋਂ ਕੀਤੀ ਸੀ, ਜਿਸ ਕਾਰਨ ਉਨ੍ਹਾਂ ਵਿੱਚ ਕਈ ਗੰਭੀਰ ਗਲਤੀਆਂ ਪਾਈਆਂ ਗਈਆਂ।
ਗਰਾਸਲੀ ਦੇ ਦਫ਼ਤਰ ਵੱਲੋਂ ਵੀਰਵਾਰ ਨੂੰ ਜਾਰੀ ਕੀਤੀਆਂ ਚਿੱਠੀਆਂ ਵਿੱਚ ਮਿਸਿਸਿਪੀ ਦੇ ਜੱਜ ਹੈਨਰੀ ਵਿੰਗੇਟ ਅਤੇ ਨਿਊ ਜਰਸੀ ਦੇ ਜੱਜ ਜੂਲੀਅਨ ਜ਼ੇਵਿਅਰ ਨੀਲਜ਼ ਨੇ ਮੰਨਿਆ ਕਿ ਇਹ ਫੈਸਲੇ ਉਨ੍ਹਾਂ ਦੇ ਦਫ਼ਤਰ ਦੀ ਆਮ ਸਮੀਖਿਆ ਪ੍ਰਕਿਰਿਆ ਤੋਂ ਬਿਨਾਂ ਜਾਰੀ ਹੋ ਗਏ ਸਨ।
ਦੋਵੇਂ ਜੱਜਾਂ ਨੇ ਕਿਹਾ ਕਿ ਹੁਣ ਉਨ੍ਹਾਂ ਨੇ ਸਮੀਖਿਆ ਪ੍ਰਕਿਰਿਆ ਨੂੰ ਸੁਧਾਰਨ ਲਈ ਨਵੇਂ ਕਦਮ ਚੁੱਕੇ ਹਨ।
ਜੱਜ ਨੀਲਜ਼, ਜੋ ਨਿਊਆਰਕ ਵਿੱਚ ਤੈਨਾਤ ਹਨ, ਨੇ ਆਪਣੇ ਪੱਤਰ ਵਿੱਚ ਦੱਸਿਆ ਕਿ ਇੱਕ ਸੁਰੱਖਿਆ ਮਾਮਲੇ ਵਿੱਚ ਡਰਾਫਟ ਫੈਸਲਾ ”ਮਾਨਵ ਗਲਤੀ” ਨਾਲ ਜਾਰੀ ਹੋ ਗਿਆ ਸੀ ਅਤੇ ਜਦੋਂ ਇਹ ਗਲਤੀ ਸਾਹਮਣੇ ਆਈ ਤਾਂ ਤੁਰੰਤ ਵਾਪਸ ਲਿਆ ਗਿਆ। ਉਨ੍ਹਾਂ ਨੇ ਕਿਹਾ ਕਿ ਇੱਕ ਲਾਅ ਸਕੂਲ ਇੰਟਰਨ ਨੇ ਬਿਨਾਂ ਅਨੁਮਤੀ ਤੇ ਬਿਨਾਂ ਖੁਲਾਸੇ ਦੇઠOpenAI ਦੇઠChatGPT ਨਾਲ ਖੋਜ ਕੀਤੀ ਸੀ। ਨੀਲਜ਼ ਨੇ ਕਿਹਾ ਕਿ ਹੁਣ ਉਨ੍ਹਾਂ ਦੇ ਦਫ਼ਤਰ ਨੇ ਇੱਕ ਲਿਖਤੀ ਅੀ ਨੀਤੀ ਤਿਆਰ ਕੀਤੀ ਹੈ ਅਤੇ ਸਮੀਖਿਆ ਪ੍ਰਕਿਰਿਆ ਨੂੰ ਹੋਰ ਸਖ਼ਤ ਕੀਤਾ ਹੈ। ਰਾਇਟਰਜ਼ ਦੇ ਮੁਤਾਬਕ, ਉਸ ਫੈਸਲੇ ਵਿੱਚઠChatGPT ਦੁਆਰਾ ਤਿਆਰ ਕੀਤੀ ਜਾਣਕਾਰੀ ਸ਼ਾਮਲ ਸੀ।
ਦੂਜੇ ਪਾਸੇ, ਜੱਜ ਵਿੰਗੇਟ, ਜੋ ਜੈਕਸਨ (ਮਿਸਿਸਿਪੀ) ਵਿੱਚ ਤੈਨਾਤ ਹਨ, ਨੇ ਆਪਣੇ ਪੱਤਰ ਵਿੱਚ ਕਿਹਾ ਕਿ ਇੱਕ ਲਾਅ ਕਲਰਕ ਨੇઠPerplexity ਨਾਮਕઠAI ਟੂਲ ਦੀ ਵਰਤੋਂ ਕਰਕੇ ਮਾਮਲੇ ਦੀ ਜਨਤਕ ਜਾਣਕਾਰੀ ਦਾ ਸੰਖੇਪ ਤਿਆਰ ਕੀਤਾ ਸੀ। ਉਨ੍ਹਾਂ ਨੇ ਕਿਹਾ ਕਿ ਉਸ ਡਰਾਫਟ ਫੈਸਲੇ ਨੂੰ ਪੋਸਟ ਕਰਨਾ ”ਮਾਨਵੀ ਨਿਗਰਾਨੀ ਦੀ ਕਮੀ” ਸੀ।
ਵਿੰਗੇਟ ਨੇ ਪਹਿਲਾਂ ਉਸ ਫੈਸਲੇ ਨੂੰ ਹਟਾ ਕੇ ਨਵਾਂ ਹੁਕਮ ਜਾਰੀ ਕੀਤਾ ਸੀ ਅਤੇ ਉਸ ਵੇਲੇ ਕਿਹਾ ਸੀ ਕਿ ਇਹ ਸਿਰਫ਼ ”ਲਿਖਤੀ ਗਲਤੀਆਂ” ਕਾਰਨ ਸੀ। ਹੁਣ ਉਨ੍ਹਾਂ ਨੇ ਸਵੀਕਾਰਿਆ ਹੈ ਕਿ ਅੀ ਦੀ ਸਹਾਇਤਾ ਨਾਲ ਤਿਆਰੀ ਇਸ ਦੀ ਮੁੱਖ ਵਜ੍ਹਾ ਸੀ।
ਗਰਾਸਲੀ ਨੇ ਇਹ ਪੁੱਛਗਿੱਛ ਇਸ ਲਈ ਕੀਤੀ ਸੀ ਕਿਉਂਕਿ ਵਕੀਲਾਂ ਨੇ ਇਨ੍ਹਾਂ ਫੈਸਲਿਆਂ ਵਿੱਚ ਤੱਥਾਤਮਕ ਗਲਤੀਆਂ ਅਤੇ ਹੋਰ ਗੰਭੀਰ ਖਾਮੀਆਂ ਦੀ ਸਕਿਾਇਤ ਕੀਤੀ ਸੀ।
ਗਰਾਸਲੀ ਨੇ ਆਪਣੇ ਬਿਆਨ ਵਿੱਚ ਕਿਹਾ, ”ਮੈਂ ਜੱਜਾਂ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਗਲਤੀਆਂ ਮੰਨੀਆਂ। ਹੁਣ ਨਿਆਂ ਪ੍ਰਣਾਲੀ ਨੂੰ ਲੋੜ ਹੈ ਕਿ ਅੀ ਦੀ ਵਰਤੋਂ ਲਈ ਸਪਸ਼ਟ ਤੇ ਮਜ਼ਬੂਤ ਦਿਸ਼ਾ-ਨਿਰਦੇਸ਼ ਤਿਆਰ ਕੀਤੇ ਜਾਣ।” ਉਨ੍ਹਾਂ ਨੇ ਕਿਹਾ, ”ਹਰ ਫੈਡਰਲ ਜੱਜ ਅਤੇ ਪੂਰੀ ਨਿਆਂ ਪ੍ਰਣਾਲੀ ਦੀ ਜੰਿਮੇਵਾਰੀ ਹੈ ਕਿ ਅੀ ਦੀ ਵਰਤੋਂ ਮਾਮਲਿਆਂ ਵਿੱਚ ਪੱਖਕਾਰਾਂ ਦੇ ਅਧਿਕਾਰਾਂ ਦੀ ਉਲੰਘਣਾ ਨਾ ਕਰੇ ਅਤੇ ਨਿਆਂ ਪ੍ਰਕਿਰਿਆ ਨਿਰਪੱਖ ਰਹੇ।”
ਅਮਰੀਕਾ ਭਰ ਵਿੱਚ ਪਿਛਲੇ ਕੁਝ ਸਾਲਾਂ ਦੌਰਾਨ ਕਈ ਵਕੀਲਾਂ ‘ਤੇ ਵੀ ਅੀ ਦੇ ਗਲਤ ਇਸਤੇਮਾਲ ਲਈ ਜੁਰਮਾਨੇ ਤੇ ਹੋਰ ਸਜ਼ਾਵਾਂ ਲਗਾਈ ਗਈਆਂ ਹਨ। ਕਈ ਮਾਮਲਿਆਂ ਵਿੱਚ ਵਕੀਲਾਂ ਨੇ ਅੀ ਦੁਆਰਾ ਤਿਆਰ ਕੀਤੀ ਜਾਣਕਾਰੀ ਦੀ ਜਾਂਚ ਨਾ ਕਰਕੇ ਗਲਤ ਤੱਥ ਪੇਸ਼ ਕੀਤੇ, ਜਿਸ ਕਰਕੇ ਉਨ੍ਹਾਂ ਨੂੰ ਸਜ਼ਾ ਮਿਲੀ। ਇਹ ਘਟਨਾਵਾਂ ਅਮਰੀਕੀ ਨਿਆਂ ਪ੍ਰਣਾਲੀ ਵਿੱਚ ਇੱਕ ਨਵੀਂ ਚਰਚਾ ਸ਼ੁਰੂ ਕਰ ਰਹੀਆਂ ਹਨ ઠਕਿ ਅੀ ਦੀ ਸਹਾਇਤਾ ਨਾਲ ਕੀਤੀ ਜਾਣ ਵਾਲੀ ਖੋਜ ਜਾਂ ਡਰਾਫਟਿੰਗ ਨੂੰ ਕਿਵੇਂ ਨਿਯਮਿਤ ਤੇ ਜ਼ਿੰਮੇਵਾਰ ਬਣਾਇਆ ਜਾਵੇ।

