Wednesday, April 15, 2026

ਪ੍ਰਧਾਨ ਮੰਤਰੀ ਕਾਰਨੀ ਵੱਲੋਂ ਵੱਡੇ ਪ੍ਰੋਜੈਕਟਾਂ ਦੀ ਨਵੀਂ ਸੂਚੀ ਦਾ ਐਲਾਨ

ਕਈ ਖਣਿਜ਼, ਊਰਜਾ ਅਤੇ ਬੁਨਿਆਦੀ ਢਾਂਚੇ ਦੇ ਪ੍ਰੋਜੈਕਟ ਫਾਸਟ-ਟਰੈਕ ਲਈ ਤਿਆਰ

ਸਰੀ, (ਦਿਵਰੂਪ ਕੌਰ): ਪ੍ਰਧਾਨ ਮੰਤਰੀ ਮਾਰਕ ਕਾਰਨੀ ਵੀਰਵਾਰ ਨੂੰ ਟੈਰਸ, ਬ੍ਰਿਟਿਸ਼ ਕੋਲੰਬੀਆ ਵਿੱਚ ਹਨ, ਜਿੱਥੇ ਉਹ ਉਹਨਾਂ ਵੱਡੇ ਪ੍ਰੋਜੈਕਟਾਂ ਦੀ ਦੂਜੀ ਸੂਚੀ ਦਾ ਐਲਾਨ ਕਰਨ ਜਾ ਰਹੇ ਹਨ, ਜਿਨ੍ਹਾਂ ਨੂੰ ਫੈਡਰਲ ਸਰਕਾਰ ਵੱਲੋਂ ਸੰਭਾਵਤ ਫਾਸਟ-ਟਰੈਕ ਮਨਜ਼ੂਰੀ ਲਈ ਮੇਜਰ ਪ੍ਰੋਜੈਕਟਸ ਆਫਿਸ (MPO) ਨੂੰ ਭੇਜਿਆ ਜਾਵੇਗਾ। ਇਹ ਕਾਰਵਾਈ ਕੈਨੇਡਾ ਦੀ ਆਰਥਿਕਤਾ ਨੂੰ ਵਧਾਉਣ, ਸੰਸਾਧਨਾਂ ਦੇ ਵਿਕਾਸ ਨੂੰ ਤੇਜ਼ ਕਰਨ ਅਤੇ ਊਰਜਾ ਸੁਰੱਖਿਆ ਮਜ਼ਬੂਤ ਕਰਨ ਦੇ ਫੈਡਰਲ ਯਤਨਾਂ ਦਾ ਮੁੱਖ ਹਿੱਸਾ ਹੈ।
ਓਨਟੇਰਿਓ ਸਰਕਾਰ ਦੇ ਇੱਕ ਸੀਨੀਅਰ ਸਰੋਤ ਨੇ ਦੱਸਿਆ ਹੈ ਕਿ ਕ੍ਰਾਫ਼ਰਡ ਨਿਕਲ ਪ੍ਰੋਜੈਕਟ ਉਹਨਾਂ ਵਿੱਚੋਂ ਇੱਕ ਹੋਵੇਗਾ ਜਿਸਦਾ ਐਲਾਨ ਕਾਰਨੀ ਕਰਨਗੇ। ਇਹ ਪ੍ਰੋਜੈਕਟ ਉੱਤਰੀ ਓਨਟੇਰਿਓ ਦੇ ਭਵਿੱਖਲੇ ਖਣਿਜ਼ ਵਿਕਾਸ ਖ਼ਾਸ ਤੌਰ ‘ਤੇ “Ring of Fire” ਦਾ ਕੇਂਦਰੀ ਹਿੱਸਾ ਮੰਨਿਆ ਜਾ ਰਿਹਾ ਹੈ। ਓਨਟੇਰਿਓ ਪ੍ਰੀਮੀਅਰ ਡਗ ਫੋਰਡ ਨੇ ਐਲਾਨ ਤੋਂ ਇੱਕ ਦਿਨ ਪਹਿਲਾਂ ਕਿਹਾ ਕਿ ਕ੍ਰਾਫ਼ਰਡ ਨਿਕਲ ਪ੍ਰੋਜੈਕਟ ਚੁਣਿਆ ਗਿਆ ਹੈ, ਇਸ ਗੱਲ ‘ਤੇ ਉਹ ਖੁਸ਼ ਹਨ, ਪਰ ਇਹ ਵੀ ਸਕਿਾਇਤ ਕੀਤੀ ਕਿ “Ring of Fire” ਦੇ ਹੋਰ ਪ੍ਰੋਜੈਕਟਾਂ ‘ਤੇ ਤਰੱਕੀ ਸ਼ੀਘ੍ਰ ਨਹੀਂ ਹੋ ਰਹੀ। ਫੋਰਡ ਨੇ ਇਹ ਵੀ ਕਿਹਾ: ”ਸਾਨੂੰ ਵੱਡੇ ਪੱਧਰ ‘ਤੇ ਨਿਊਕਲੀਅਰ ਪ੍ਰੋਜੈਕਟਾਂ ਬਾਰੇ ਵੀ ਗੱਲ ਕਰਨ ਦੀ ਲੋੜ ਹੈ। ਨਿਵੇਸ਼ ਦੀ ਬਹੁਤ ਜ਼ਰੂਰਤ ਹੈ।” ਫੈਡਰਲ ਸਰਕਾਰ ਦੀ ਯੋਜਨਾ ਨਾਲ ਜਾਣੂ ਇੱਕ ਹੋਰ ਸਰੋਤ ਮੁਤਾਬਕ ਇਕਾਲੂਇਤ ਵਿੱਚ ਇੱਕ ਹਾਈਡ੍ਰੋਇਲੈਕਟ੍ਰਿਕ ਪ੍ਰੋਜੈਕਟ ਨੂੰ ਵੀ ਫਾਸਟ-ਟਰੈਕ ਲਈ ਭੇਜਿਆ ਜਾ ਰਿਹਾ ਹੈ। ਇਹ ਪ੍ਰੋਜੈਕਟ, ਜਿਸਨੂੰ ਇੰਜੀਨੀਅਰਿੰਗ ਅਤੇ ਡਿਜ਼ਾਈਨ ਲਈ ਪਹਿਲਾਂ ਹੀ ਸੰਘੀ ਫੰਡਿੰਗ ਮਿਲ ਚੁੱਕੀ ਹੈ, ਨੂਨਾਵਟ ਦੀ ਰਾਜਧਾਨੀ ਨੂੰ ਡੀਜ਼ਲ-ਆਧਾਰਿਤ ਬਿਜਲੀ ‘ਤੇ ਨਿਰਭਰਤਾ ਘਟਾਉਣ ਵਿੱਚ ਮਦਦ ਕਰੇਗਾ।
ਰਿਪੋਰਟ ਅਨੁਸਾਰ, ਕਾਰਨੀ ਵੱਲੋਂ ਐਲਾਨੇ ਜਾਣ ਵਾਲੇ ਹੋਰ ਪ੍ਰੋਜੈਕਟਾਂ ਵਿੱਚ ਸ਼ਾਮਲ ਹਨ:
ਨਿਊ ਬ੍ਰਨਜ਼ਵਿਕ ਵਿੱਚ Sisson ਮਾਈਨ, ਕਿਊਬੈਕ ਵਿੱਚ Nouveau Monde Graphite  ਫੇਜ਼ 2 ਪ੍ਰੋਜੈਕਟ, ਅਤੇ ਬੀਸੀ ਵਿੱਚ Ksi Lisims LNG ਪ੍ਰੋਜੈਕਟ, ਜਿੱਥੇ ਕਾਰਨੀ ਅੱਜ ਐਲਾਨ ਕਰ ਰਹੇ ਹਨ।
Ksi Lisims LNG ਪ੍ਰੋਜੈਕਟ ਤੋਂ ਹਰ ਸਾਲ 12 ਮਿਲੀਅਨ ਟਨ LNG ਉਤਪਾਦਨ ਦੀ ਉਮੀਦ ਹੈ, ਜੋ ਮੁੱਖ ਤੌਰ ‘ਤੇ ਏਸ਼ੀਆਈ ਮਾਰਕੀਟਾਂ ਲਈ ਨਿਰਯਾਤ ਕੀਤਾ ਜਾਵੇਗਾ। ਜਿੱਥੇ LNG ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ।
ਪਹਿਲੀ ਸੂਚੀ ਦੇ ਪ੍ਰੋਜੈਕਟ
ਕਾਰਨੀ ਨੇ ਦੋ ਮਹੀਨੇ ਪਹਿਲਾਂ ਪਹਿਲੀ ਸੂਚੀ ਜਾਰੀ ਕੀਤੀ ਸੀ, ਜਿਸ ‘ਤੇ ਕਨਜ਼ਰਵੇਟਿਵ ਧਿਰ ਨੇ ਟਿੱਪਣੀ ਕੀਤੀ ਸੀ ਕਿ ਇਹ ”ਸਭ ਤੋਂ ਆਸਾਨ ਚੋਣਾਂ” ਹਨ ਕਿਉਂਕਿ ਉਹਨਾਂ ਦੀ ਤਰੱਕੀ ਪਹਿਲਾਂ ਹੀ ਕਾਫੀ ਅੱਗੇ ਸੀ। ਉਹਨਾਂ ਪ੍ਰੋਜੈਕਟਾਂ ਵਿੱਚ ਸ਼ਾਮਲ ਸਨ:
ਮੌਂਟਰੀਅਲ ਬੰਦਰਗਾਹ ਦਾ ਵਿਸਥਾਰ,
ਓਨਟੇਰਿਓ ਵਿੱਚ ਛੋਟੇ ਮੋਡਿਊਲਰ ਰਿਐਕਟਰਾਂ ਵਾਲਾ ਨਿਊਕਲੀਅਰ ਪ੍ਰੋਜੈਕਟ,
ਬੀਸੀ ਵਿੱਚ LNG ਵਿਸਥਾਰ, ਅਤੇ ਸਕਾਚੀਵਨ ਅਤੇ ਬੀ. ਸੀ. ਵਿੱਚ ਦੋ ਵੱਡੀਆਂ ਖਾਣਾਂ।
ਪ੍ਰੋਜੈਕਟ ਕਿਵੇਂ ਚੁਣੇ ਜਾਣਗੇ?

ਪਿਛਲੇ ਮਹੀਨੇ ਸੰਸਦ ਦੀ ਕਮੇਟੀ ਸਾਹਮਣੇ ਪੇਸ਼ ਹੋਏ MPO ਦੇ ਸੀਈਓ ਡਾਨ ਫੈਰਲ ਨੇ ਕਿਹਾ ਕਿ ਪ੍ਰੋਜੈਕਟ ਦੀ ਮੌਜੂਦਾ ਸਥਿਤੀਔਚਾਹੇ ਉਹ ਸ਼ੁਰੂਆਤੀ ਦੌਰ ਵਿੱਚ ਹੈ ਜਾਂ ਤਿਆਰੀ ਦੇ ਅੰਤਿਮ ਪੜਾਅ ਵਿਚ-ਇਹ ਇੱਕ ਮਹੱਤਵਪੂਰਨ ਮਾਪਦੰਡ ਹੋਵੇਗਾ।
ਉਨ੍ਹਾਂ ਕਿਹਾ: ”ਕਈ ਪ੍ਰੋਜੈਕਟ ਅਜੇ ਲੰਬੇ ਸਮੇਂ ਬਾਅਦ ਤਿਆਰ ਹੋਣਗੇ। ਸਾਨੂੰ ਉਹ ਪ੍ਰੋਜੈਕਟ ਲੋੜੀਂਦੇ ਹਨ ਜਿਨ੍ਹਾਂ ‘ਤੇ ਛੋਟੇ ਸਮੇਂ ਵਿੱਚ ਕੰਮ ਸ਼ੁਰੂ ਕੀਤਾ ਜਾ ਸਕੇ।”

ਹੁਣ ਤੱਕ ਕਿਸੇ ਵੀ ਪ੍ਰੋਜੈਕਟ ਨੂੰ ਨੈਸ਼ਨਲ ਇੰਟਰੈਸਟ ਡਿਜਗਿਨੇਸ਼ਨ ਨਹੀਂ ਦਿੱਤੀ ਗਈਔਜੋ ਕੁਝ ਮਹੱਤਵਪੂਰਨ ਕਾਨੂੰਨਾਂ (Fisheries Act, Species at Risk Act, Impact Assessment Act) ਤੋਂ ਛੂਟ ਦੇ ਕੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਅੱਗੇ ਵਧਾ ਸਕਦਾ ਹੈ। ਇਹ ਫੈਸਲਾ ਸਰਕਾਰ ਦੇ ਅੰਤਿਮ ਮੰਜੂਰ ਨਾਲ ਹੀ ਹੁੰਦਾ ਹੈ।
MPO ਬਣਾਉਣਾ ਕਾਰਨੀ ਦਾ ਪਹਿਲਾ ਵੱਡਾ ਕਦਮ
ਸਾਲ ਦੀ ਸ਼ੁਰੂਆਤ ਵਿੱਚ ਚੋਣ ਜਿੱਤਣ ਤੋਂ ਬਾਅਦ, ਪ੍ਰਧਾਨ ਮੰਤਰੀ ਕਾਰਨੀ ਨੇ MPO ਸਥਾਪਿਤ ਕੀਤਾ। ਪਿਛਲੇ ਹਫ਼ਤੇ ਪੇਸ਼ ਹੋਏ ਫੈਡਰਲ ਬਜਟ ਵਿੱਚ ਇਸ ਦਫ਼ਤਰ ਲਈ 5 ਸਾਲਾਂ ਲਈ $213.8 ਮਿਲੀਅਨ ਦੇ ਪ੍ਰਬੰਧ ਕੀਤੇ ਗਏ ਹਨ। ਸਰਕਾਰ ਯੋਜਨਾ ਬਣਾ ਰਹੀ ਹੈ ਕਿ MPO ਨੂੰ ਪੂਰੀ ਤਰ੍ਹਾਂ ਇੱਕ ਅਲੱਗ Crown corporation ਦੇ ਰੂਪ ਵਿੱਚ ਕਾਇਮ ਕੀਤਾ ਜਾਵੇ।  This report was written by Divroop Kaur as part of the Local Journalism Initiative.

Popular