ਸਰੀ, (ਦਿਵਰੂਪ ਕੌਰ): ਜਦੋਂ ਕਈ ਲੋਕ ਚਾਹੁੰਦੇ ਹਨ ਕਿ ਗਰਮੀ ਦਾ ਮੌਸਮ ਹੋਰ ਚਲੇ, ਬੀ.ਸੀ. ਹਾਈਵੇ ਪੈਟਰੋਲ (BCHP) ਦੇ ਅਕਤੂਬਰ ਮਹੀਨੇ ਦੇ ਅੰਕੜੇ ਦਰਸਾਉਂਦੇ ਹਨ ਕਿ ਲਗਭਗ 7,888 ਡਰਾਈਵਰ ਹਾਲਾਤਾਂ ਨੂੰ ਨਜ਼ਰਅੰਦਾਜ਼ ਕਰਕੇ ਉਹੀ ਰਫ਼ਤਾਰ ਨਾਲ ਗੱਡੀਆਂ ਚਲਾ ਰਹੇ ਸਨ ਜਿਵੇਂ ਮੌਸਮ ਬਿਲਕੁਲ ਆਦਰਸ਼ ਹੋਵੇ। ਛੋਟੇ ਦਿਨ, ਘੱਟ ਵੇਖਾਈ, ਬਾਰਿਸ਼ ਤੇ ਬਦਲਦੇ ਮੌਸਮੀ ਹਾਲਾਤਾਂ ਕਾਰਨ ਰਫ਼ਤਾਰ ਹੁਣ ਪਹਿਲਾਂ ਨਾਲੋਂ ਕਈ ਗੁਣਾ ਜਅਿਾਦਾ ਖਤਰਨਾਕ ਹੋ ਗਈ ਹੈ।
ਅਕਤੂਬਰ ਦੌਰਾਨ, BCHP ਨੇ ਦੋ ਵੱਡੀਆਂ ਮੁਹਿੰਮਾਂ ਚਲਾਈਆਂ Drive Relative to Conditions ਅਤੇ Pedestrian Awareness ਅਤੇ ਨਤੀਜੇ ਚਿੰਤਾਜਨਕ ਰਹੇ। ਮੁੱਖ ਸੁਨੇਹਾ ਸਾਫ਼ ਹੈ: ਬੀ.ਸੀ. ਦੇ ਡਰਾਈਵਰਾਂ ਨੂੰ ਹਜੇ ਵੀ ਪੈਦਲ ਯਾਤਰੀਆਂ, ਨਾਜ਼ੁਕ ਸੜਕ ਉਪਭੋਗਤਾਵਾਂ ਅਤੇ ਆਮ ਟ੍ਰੈਫਿਕ ਸੁਰੱਖਿਆ ਬਾਰੇ ਹੋਰ ਜ਼ਿੰਮੇਵਾਰੀ ਦੀ ਲੋੜ ਹੈ।
ਇਲਾਕਾਵਾਰ ਜਾਰੀ ਕੀਤੀਆਂ ਰਫ਼ਤਾਰ ਟਿਕਟਾਂ:
ਨਾਰਦਰਨ ਬੀ.ਸੀ. (100 ਮਾਈਲ ਹਾਊਸ ਤੋਂ ਉੱਤਰ): 1,486
ਸੈਂਟਰਲ ਬੀ.ਸੀ. (ਕੈਮਲੂਪਸ, ਮੈਰਿਟ, ਕੇਲੋਨਾ): 1,443
ਕੂਟਨੇ ਖੇਤਰ (ਰੈਵਲਸਟੋਕ, ਨੇਲਸਨ, ਕਰੈਨਬਰੂਕ): 1,171
ਵੈਂਕੂਵਰ ਆਈਲੈਂਡ: 1,598
ਸਾਊਥ ਕੋਸਟ (ਮੈਟਰੋ ਵੈਂਕੂਵਰ, ਸੀ-ਟੂ-ਸਕਾਈ, ਫ੍ਰੇਜ਼ਰ ਵੈਲੀ): 2,167
ਖ਼ਾਸ ਟ੍ਰੈਫਿਕ ਯੂਨਿਟਾਂ: 23
BCHP ਦੇ ਕਾਰਪੋਰਲ ਮਾਈਕਲ ਮੈਕਲਾਫਲਿਨ ਨੇ ਕਿਹਾ, ”ਅਸੀਂ ਡਰਾਈਵਰ ਅਕਸਰ ਸੋਚਦੇ ਹਾਂ ਕਿ ਅਸੀਂ ਵਿਲੱਖਣ ਹਾਂ। ਅਸੀਂ ਨਿਯਮਾਂ ਲਈ ਬਹਾਨੇ ਬਣਾਉਂਦੇ ਹਾਂ, ਪਰ ਜਦੋਂ ਕਿਸੇ ਇਨਸਾਨ ਜਾਂ ਜਾਨਵਰ ਨੂੰ ਟੱਕਰ ਲੱਗਦੀ ਹੈ ਜਾਂ ਖ਼ੁਦ ਨੂੰ ਹੀ ਚੋਟ ਆ ਜਾਂਦੀ ਹੈ, ਉਸ ਵੇਲੇ ਸਮਝ ਆਉਂਦੀ ਹੈ ਪਰ ਬਹੁਤ ਦੇਰ ਹੋ ਚੁੱਕੀ ਹੁੰਦੀ ਹੈ।” ਉਨ੍ਹਾਂ ਯਾਦ ਦਿਵਾਇਆ ਕਿ ਸੜਕਾਂ ‘ਤੇ ਲੱਗੇ ਰਫ਼ਤਾਰ ਸੀਮਾ ਦੇ ਬੋਰਡ ਸਾਫ਼, ਸੁੱਕੇ ਅਤੇ ਰੌਸ਼ਨੀ ਵਾਲੇ ਹਾਲਾਤਾਂ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਜਾਂਦੇ ਹਨ। ਜੇ ਮੌਸਮ ਖਰਾਬ ਹੈ, ਟ੍ਰੈਫਕਿ ਭਾਰੀ ਹੈ ਜਾਂ ਰਾਤ ਹੋ ਗਈ ਹੈਔਡਰਾਈਵਰਾਂ ਨੂੰ ਰਫ਼ਤਾਰ ਘਟਾਉਣ ਦੀ ਕਾਨੂੰਨੀ ਅਤੇ ਨੈਤਿਕ ਜੰਿਮੇਵਾਰੀ ਹੈ। ਮੈਕਲਾਫਲਿਨ ਨੇ ਕਿਹਾ, ”ਨਾ ਅਸੀਂ ਕੋਈ ਖ਼ਾਸ ਡਰਾਈਵਰ ਹਾਂ ਨਾ ਅਟੁੱਟ ਪੈਦਲ ਯਾਤਰੀ। ਮੌਸਮ ਬਦਲ ਗਿਆ ਹੈ ਅਤੇ ਜ਼ਿਆਦਾਤਰ ਸਮਾਂ ਹਨੇਰਾ ਰਹਿੰਦਾ ਹੈ। ਰਫ਼ਤਾਰ ਘਟਾਓ ਅਤੇ ਜੁਰਮਾਨੇ ਜਾਂ ਇਸ ਤੋਂ ਵੀ ਵੱਡੀ ਮੁਸੀਬਤ ਤੋਂ ਬਚੋ।” BCHP ਨੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਸਰਦੀ ਦੇ ਮੌਸਮ ਵਿੱਚ ਹੋਰ ਸਾਵਧਾਨੀ ਬਰਤੋ ਤਾਂ ਜੋ ਸੜਕਾਂ ਨੂੰ ਜ਼ਿਆਦਾ ਸੁਰੱਖਿਅਤ ਬਣਾਇਆ ਜਾ ਸਕੇ।

