Wednesday, April 15, 2026

ਬੀ. ਸੀ. ਤਟ ਉੱਤੇ ਆਇਲ ਟੈਂਕਰ ਪਾਬੰਦੀ ਹਟਾਉਣ ਲਈ ਅਲਬਰਟਾ ਦੀ ਫੈਡਰਲ ਸਰਕਾਰ ਨੂੰ ਅਪੀਲ

ਕੈਲਗਰੀ, (ਪਰਮਜੀਤ ਸਿੰਘ): ਅਲਬਰਟਾ ਦੀ ਪ੍ਰੀਮੀਅਰ Danielle Smith ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਵੈਸਟ ਕੋਸਟ ਉੱਤੇ ਲਾਗੂ ਆਇਲ ਟੈਂਕਰ ਬੈਨ ਨੂੰ ਰੱਦ ਕਰੇ, ਕਿਉਂਕਿ ਓਟਾਵਾ ਇਸ ਸਮੇਂ ਅਲਬਰਟਾ ਨਾਲ ਇੱਕ ਨਵੇਂ ਊਰਜਾ ਸਮਝੌਤੇ ਦੀਆਂ ਸ਼ਰਤਾਂ ਨੂੰ ਅੰਤਿਮ ਰੂਪ ਦੇਣ ਦੀ ਤਿਆਰੀ ਕਰ ਰਹੀ ਹੈ। ਇਸ ਮਾਮਲੇ ਨੇ ਇਕ ਵਾਰ ਫਿਰ ਕੈਨੇਡਾ ਵਿਚ ਤੇਲ ਦੀ ਆਵਾਜਾਈ, ਵਾਤਾਵਰਣੀ ਸੁਰੱਖਿਆ ਅਤੇ ਪ੍ਰਾਂਤੀ ਅਧਿਕਾਰਾਂ ਨੂੰ ਲੈ ਕੇ ਵੱਡਾ ਸਿਆਸੀ ਵਾਦ ਵਿਵਾਦ ਛੇੜ ਦਿੱਤਾ ਹੈ।
ਆਇਲ ਟੈਂਕਰ ਬੈਨ ਕੀ ਹੈ?
ਆਇਲ ਟੈਂਕਰ ਬੈਨ ਕਾਨੂੰਨ, ਜਿਸਨੂੰ ਆਇਲ ਟੈਂਕਰ ਮੋਰਾਟੋਰੀਅਮ ਐਕਟ ਵੀ ਕਿਹਾ ਜਾਂਦਾ ਹੈ, ਜੂਨ 2019 ਵਿਚ ਪਾਸ ਕੀਤਾ ਗਿਆ ਸੀ। ਇਸ ਕਾਨੂੰਨ ਤਹਿਤ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਤਟ ਦੇ ਨਾਲ ਨਾਲ ਵੱਡੇ ਆਇਲ ਟੈਂਕਰਾਂ ਨੂੰ ਕੱਚਾ ਤੇਲ ਲਿਜਾਣ ਦੀ ਮਨਾਹੀ ਹੈ। ਇਹ ਪਾਬੰਦੀ ਵੈਨਕੂਵਰ ਆਈਲੈਂਡ ਦੇ ਉੱਤਰੀ ਸਿਰੇ ਤੋਂ ਲੈ ਕੇ ਅਲਾਸਕਾ ਦੀ ਸਰਹੱਦ ਤੱਕ ਲਾਗੂ ਹੈ। ਇਸ ਕਾਨੂੰਨ ਅਧੀਨ 12,500 ਮੈਟ੍ਰਿਕ ਟਨ ਤੋਂ ਵੱਧ ਕੱਚਾ ਤੇਲ ਲਿਜਾਣ ਵਾਲੇ ਟੈਂਕਰਾਂ ਉੱਤੇ ਪੂਰਨ ਰੋਕ ਹੈ।
ਇਹ ਬੈਨ ਸਾਬਕਾ ਪ੍ਰਧਾਨ ਮੰਤਰੀ ਝੁਸਟਨਿ ਠਰੁਦੲਉ ਦੇ ਸਮੇਂ ਲਾਗੂ ਕੀਤਾ ਗਿਆ ਸੀ। ਉਸ ਸਮੇਂ ਇਸ ਦਾ ਮਕਸਦ ਬੀ ਸੀ ਦੇ ਨਾਜ਼ੁਕ ਤਟ ਅਤੇ ਸਮੁੰਦਰੀ ਵਾਤਾਵਰਣ ਨੂੰ ਤੇਲ ਰਿਸਾਅ ਤੋਂ ਬਚਾਉਣਾ ਦੱਸਿਆ ਗਿਆ ਸੀ। ਪਰ ਅਲਬਰਟਾ ਸਰਕਾਰ ਇਸ ਕਾਨੂੰਨ ਦਾ ਲਗਾਤਾਰ ਵਿਰੋਧ ਕਰਦੀ ਆ ਰਹੀ ਹੈ।
ਅਲਬਰਟਾ ਬੈਨ ਦਾ ਵਿਰੋਧ ਕਿਉਂ ਕਰਦਾ ਹੈ
ਡੈਨਿਅਲ ਸਮਿਥ ਕਈ ਵਾਰ ਕੇਂਦਰ ਸਰਕਾਰ ਦੀਆਂ ਮੌਸਮੀ ਅਤੇ ਵਾਤਾਵਰਣੀ ਨੀਤੀਆਂ ਦੀ ਆਲੋਚਨਾ ਕਰ ਚੁੱਕੀ ਹੈ। ਉਹ ਓਟਾਵਾ ਉੱਤੇ ਦੋਸ਼ ਲਗਾਉਂਦੀ ਆ ਰਹੀ ਹੈ ਕਿ ਉਹ ਪ੍ਰਾਂਤੀ ਅਧਿਕਾਰਾਂ ਵਿਚ ਦਖ਼ਲ ਦੇ ਰਹੀ ਹੈ। ਸਮਿਥ ਦਾ ਕਹਿਣਾ ਹੈ ਕਿ ਇਹ ਟੈਂਕਰ ਬੈਨ ਅਲਬਰਟਾ ਦੇ ਤੇਲ ਨੂੰ ਵਿਦੇਸ਼ੀ ਮਾਰਕੀਟਾਂ ਤੱਕ ਪਹੁੰਚਣ ਤੋਂ ਰੋਕਦਾ ਹੈ, ਜਿਸ ਨਾਲ ਸੂਬੇ ਦੀ ਅਰਥਵਿਵਸਥਾ ਨੂੰ ਵੱਡਾ ਨੁਕਸਾਨ ਹੋ ਰਿਹਾ ਹੈ।
ਉਨ੍ਹਾਂ ਨੇ ਖੁੱਲ੍ਹੇ ਤੌਰ ਉੱਤੇ ਇਸ ਬੈਨ ਨੂੰ ”ਮਾੜਾ ਕਾਨੂੰਨ” ਕਰਾਰ ਦਿੱਤਾ ਹੈ ਅਤੇ ਇਸਨੂੰ ਤੁਰੰਤ ਖਤਮ ਕਰਨ ਦੀ ਮੰਗ ਕੀਤੀ ਹੈ। ਅਲਬਰਟਾ ਸਰਕਾਰ ਦਾ ਮੰਨਣਾ ਹੈ ਕਿ ਜੇ ਸਮੁੰਦਰੀ ਰਸਤਾ ਖੁੱਲ੍ਹੇ ਤਾਂ ਕੈਨੇਡਾ ਦਾ ਤੇਲ ਏਸ਼ੀਆ ਸਮੇਤ ਕਈ ਅੰਤਰਰਾਸ਼ਟਰੀ ਮਾਰਕੀਟਾਂ ਤੱਕ ਪਹੁੰਚ ਸਕਦਾ ਹੈ।
ਬੀ ਸੀ ਦਾ ਰੁਖ
ਦੂਜੇ ਪਾਸੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਧੳਵਦਿ ਓਬੇ ਨੇ ਓਟਾਵਾ ਨੂੰ ਅਪੀਲ ਕੀਤੀ ਹੈ ਕਿ ਉਹ ਟੈਂਕਰ ਬੈਨ ਨੂੰ ਬਰਕਰਾਰ ਰੱਖੇ। ਉਹ ਕਹਿੰਦੇ ਹਨ ਕਿ ਇਸ ਬੈਨ ਨੂੰ ਹਟਾਉਣ ਨਾਲ ਸੂਬੇ ਵਿਚ ਸਰੋਤ ਵਿਕਾਸ ਸਬੰਧੀ ਬਣੀ ਇਕ ਨਾਜ਼ੁਕ ਸਹਿਮਤੀ ਟੁੱਟ ਸਕਦੀ ਹੈ। ਉਨ੍ਹਾਂ ਮੁਤਾਬਕ ਬੀ ਸੀ ਦੀਆਂ ਤਟਵਰਤੀ ਕਮਿਊਨਿਟੀਆਂ ਅਤੇ ਆਦਿਵਾਸੀ ਲੋਕ ਇਸ ਬੈਨ ਨੂੰ ਆਪਣੀ ਸੁਰੱਖਿਆ ਨਾਲ ਜੋੜ ਕੇ ਦੇਖਦੇ ਹਨ।
ਕੀ ਓਟਾਵਾ ਬੈਨ ਹਟਾਉਣ ਬਾਰੇ ਸੋਚ ਰਿਹਾ ਹੈ
ਊਰਜਾ ਅਤੇ ਕੁਦਰਤੀ ਸਰੋਤਾਂ ਦੇ ਮੰਤਰੀ ਠਮਿ ੍ਹੋਦਗਸੋਨ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਜਲਦ ਹੀ ਇਸ ਬੈਨ ਬਾਰੇ ਸਪਸ਼ਟਤਾ ਦੇ ਸਕਦੀ ਹੈ। ਇਸਦੇ ਨਾਲ ਹੀ ਬੀ ਸੀ ਦੇ ਲਿਬਰਲ ਐਮ ਪੀ ਅਤੇ ਸਾਬਕਾ ਵਾਤਾਵਰਣ ਮੰਤਰੀ Jonathan Wilkinson ਨੇ ਕਿਹਾ ਕਿ ਬੈਨ ਹਟਾਉਣ ਤੋਂ ਪਹਿਲਾਂ ਬੀ ਸੀ ਸਰਕਾਰ ਅਤੇ ਕੋਸਟਲ ਫਰਸਟ ਨੇਸ਼ਨ ਨਾਲ ਵਿਸਥਾਰਪੂਰਕ ਗੱਲਬਾਤ ਜ਼ਰੂਰੀ ਹੈ।
ਖ਼ਬਰਾਂ ਮੁਤਾਬਕ ਕੇਂਦਰ ਸਰਕਾਰ ਅਲਬਰਟਾ ਨਾਲ ਨਵੀਂ ਪਾਈਪਲਾਈਨ ਸੰਭਾਵਨਾ ਉੱਤੇ ਗੱਲਬਾਤ ਕਰ ਰਹੀ ਹੈ ਅਤੇ ਇਸ ਤਹਿਤ ਕਈ ਕਿਸਮ ਦੀਆਂ ਛੋਟਾਂ ਵੀ ਵਿਚਾਰਧੀਨ ਹਨ।
ਪਾਈਪਲਾਈਨ ਤੇ ਟੈਂਕਰ ਬੈਨ ਦਾ ਸਬੰਧ
ਡੈਨਿਅਲ ਸਮਿਥ ਨੇ ਕਿਹਾ ਹੈ ਕਿ ਅਗਲੇ ਬਸੰਤ ਵਿਚ ਅਲਬਰਟਾ ਸਰਕਾਰ ਕੇਂਦਰ ਦੇ ਮੇਜਰ ਪ੍ਰੋਜੈਕਟਸ ਦਫ਼ਤਰ ਵਿਚ ਬੀ ਸੀ ਤੱਕ ਆਇਲ ਪਾਈਪਲਾਈਨ ਦਾ ਪ੍ਰਸਤਾਵ ਰੱਖੇਗੀ। ਖ਼ਬਰਾਂ ਹਨ ਕਿ ਕੈਲਗਰੀ ਦੌਰੇ ਦੌਰਾਨ ਪ੍ਰਧਾਨ ਮੰਤਰੀ Mark Carney ਅਲਬਰਟਾ ਨਾਲ ਇਕ ਸਮਝੌਤਾ ਐਲਾਨ ਸਕਦੇ ਹਨ, ਜਿਸ ਵਿਚ ਪਾਈਪਲਾਈਨ ਅਤੇ ਉਤਸਰਜਨ ਘਟਾਉਣ ਦੇ ਕਦਮ ਸ਼ਾਮਲ ਹੋ ਸਕਦੇ ਹਨ।
ਊਰਜਾ ਉਦਯੋਗ ਦੇ ਮਾਹਿਰਾਂ ਮੁਤਾਬਕ, ਸਿਰਫ਼ ਟੈਂਕਰ ਬੈਨ ਹਟਾਉਣਾ ਹੀ ਕਾਫ਼ੀ ਨਹੀਂ ਹੋਵੇਗਾ। ਢੁਕਵੇਂ ਪਰਮਿਟ, ਨਿਵੇਸ਼ਕਾਂ ਦਾ ਭਰੋਸਾ, ਆਦਿਵਾਸੀ ਸਮਰਥਨ ਅਤੇ ਸਥਾਨਕ ਸਹਿਮਤੀ ਵੀ ਬਰਾਬਰ ਜ਼ਰੂਰੀ ਹੈ। Greg Ebel ਪਹਿਲਾਂ ਹੀ ਕਹਿ ਚੁੱਕੇ ਹਨ ਕਿ ਬਿਨਾਂ ਟੈਂਕਰ ਬੈਨ ਹਟਾਏ ਕੋਈ ਵੀ ”ਨੋਵੈਰ ਵਾਲੀ ਪਾਈਪਲਾਈਨ” ਅਰਥਾਤ ਬੇਮਕਸਦ ਪਾਈਪਲਾਈਨ ਨਹੀਂ ਬਣਾਈ ਜਾਵੇਗੀ।
ਕੇ ਪੀ ਐਮ ਜੀ ਕੈਨੇਡਾ ਦੇ ਬੁਨਿਆਦੀ ਢਾਂਚਾ ਮਾਹਿਰ Zach Parston ਦਾ ਕਹਿਣਾ ਹੈ ਕਿ ਬੈਨ ਹਟਾਉਣਾ ਸਿਰਫ਼ ਪ੍ਰਤੀਕਾਤਮਕ ਕਦਮ ਹੋ ਸਕਦਾ ਹੈ, ਪਰ ਨਿਵੇਸ਼ ਲਈ ਇਸ ਤੋਂ ਕਈ ਵੱਧ ਗਾਰੰਟੀਆਂ ਚਾਹੀਦੀਆਂ ਹਨ।

Popular