Wednesday, April 15, 2026

ਬੀ.ਸੀ. ਸਰਕਾਰ ਤੇ ਯੂਨੀਅਨਾਂ ਵਿਚਾਲੇ ਟਕਰਾਅ ਜਾਰੀ, ਹਜ਼ਾਰਾਂ ਕਰਮਚਾਰੀ ਸੜਕਾਂ ‘ਤੇ

ਸਰੀ, (ਦਿਵਰੂਪ ਕੌਰ): ਬ੍ਰਿਟਿਸ਼ ਕੋਲੰਬੀਆ ਜਨਰਲ ਕਰਮਚਾਰੀ ਯੂਨੀਅਨઠ(BCGEU) ਨੇ ਆਪਣੀ ਹੜਤਾਲ ਦਾ ਦਾਇਰਾ ਵਧਾਉਂਦੇ ਹੋਏ ਪ੍ਰਾਂਤ ਦੀਆਂ ਸਾਰੀਆਂ ਲਿਕਰ ਅਤੇ ਕੈਨੇਬਿਸ ਰਿਟੇਲ ਦੁਕਾਨਾਂ ਨੂੰ ਵੀ ਸ਼ਾਮਲ ਕਰ ਲਿਆ ਹੈ। ਇਸ ਫੈਸਲੇ ਨਾਲ ਬੁੱਧਵਾਰ, 8 ਅਕਤੂਬਰ ਤੋਂ ਸਾਰੀਆਂ ਸਰਕਾਰੀ ਲਿਕਰ ਅਤੇ ਕੈਨੇਬਿਸ ਦੁਕਾਨਾਂ ਬੰਦ ਰਹਿਣਗੀਆਂ।ઠBCGEU ਅਤੇ ਪ੍ਰੋਫੈਸ਼ਨਲ ਐਮਪਲਾਇਜ਼ ਐਸੋਸੀਏਸ਼ਨ ਨਾਲ ਸੰਬੰਧਤ ਕਰਮਚਾਰੀ ਨਵੀਂ ਕਲੇਕਟਿਵ ਬਾਰਗੇਨਿੰਗ ਐਗਰੀਮੈਂਟ ਤਹਿਤ ਤਨਖ਼ਾਹ ਵਿੱਚ ਵਾਧੇ ਦੀ ਮੰਗ ਕਰ ਰਹੇ ਹਨ, ਜਿਸਦੀ ਮਿਆਦ ਪਿਛਲੇ ਅਪ੍ਰੈਲ ਤੋਂ ਲਾਗੂ ਮੰਨੀ ਜਾਵੇਗੀ। ਇਹ ਹੜਤਾਲ 2 ਸਤੰਬਰ ਨੂੰ ਸ਼ੁਰੂ ਹੋਈ ਸੀ ਅਤੇ ਹੁਣ ਤੱਕ ਕਈ ਪੱਧਰਾਂ ‘ਤੇ ਤੀਬਰ ਹੋ ਚੁੱਕੀ ਹੈ। ਸਰਕਾਰ ਨੇ ਹੁਣ ਤੱਕ ਦੋ ਸਾਲਾਂ ਵਿੱਚ ਚਾਰ ਫ਼ੀਸਦੀ ਵਾਧੇ ਦੀ ਪੇਸ਼ਕਸ਼ ਕੀਤੀ ਹੈ, ਜਦਕਿ ਯੂਨੀਅਨ ਆਠ ਫ਼ੀਸਦੀ ਵਾਧੇ ਦੀ ਮੰਗ ‘ਤੇ ਅੜੀ ਹੋਈ ਹੈ। ਸਰਕਾਰ ਨੇ ਇਸਦੇ ਨਾਲ ਹੀ ਘੱਟ-ਤਨਖ਼ਾਹ ਵਾਲੇ ਕਰਮਚਾਰੀਆਂ ਲਈ ਇੱਕ ਫ਼ੀਸਦੀ ਹੋਰ ਭੱਤਾ ਅਤੇ ਵਜੇ ਕਲਾਸੀਫਿਕੇਸ਼ਨਾਂ ਵਿੱਚ ਤਬਦੀਲੀ ਦੀ ਪੇਸ਼ਕਸ਼ ਵੀ ਕੀਤੀ ਹੈ।
BCGEU ਅਤੇઠPEA ਮਿਲ ਕੇ 35,000 ਤੋਂ ਵੱਧ ਕਰਮਚਾਰੀਆਂ ਦਾ ਪ੍ਰਤੀਨਿਧਿਤਵ ਕਰਦੀਆਂ ਹਨ। ਲਗਭਗ 23,000 ਕਰਮਚਾਰੀ ਹੜਤਾਲ ‘ਤੇ ਹਨ, ਜਦਕਿ ਕਰੀਬ 5,000 ਅਤਿ-ਜ਼ਰੂਰੀ ਕਰਮਚਾਰੀ ਹੜਤਾਲ ‘ਚ ਸ਼ਾਮਲ ਨਹੀਂ ਹੋ ਸਕਦੇ।
ਯੂਨੀਅਨ ਦੇ ਪ੍ਰਧਾਨ ਪੌਲ ਫਿੰਚ ਨੇ ਕਿਹਾ, ”ਅਸੀਂ ਇਸ ਹੜਤਾਲ ਦਾ ਵਿਸਥਾਰ ਹੱਲਕਾ ਨਹੀਂ ਲੈਂਦੇ। ਸਾਨੂੰ ਪਤਾ ਹੈ ਕਿ ਇਸ ਨਾਲ ਜਨਤਕ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ, ਪਰ ਸਰਕਾਰ ਦੀ ਲੰਬੀ ਚੁੱਪ ਦੇ ਮੱਦੇਨਜ਼ਰ ਸਾਡੇ ਕੋਲ ਹੋਰ ਕੋਈ ਵਿਕਲਪ ਨਹੀਂ।”
ਸਰਕਾਰ ਵੱਲੋਂ ਆਖਰੀ ਪੇਸ਼ਕਸ਼ 29 ਸਤੰਬਰ ਨੂੰ ਕੀਤੀ ਗਈ ਸੀ, ਜਿਸ ਵਿੱਚ ਸਿਰਫ਼ 0.5 ਫ਼ੀਸਦੀ ਵਾਧਾ ਕੀਤਾ ਗਿਆ ਸੀ ઠਜੋ ਭਛਘਓੂ ਨੇ ਤੁਰੰਤ ਰੱਦ ਕਰ ਦਿੱਤਾ।
ਵਿੱਤ ਮੰਤਰੀ ਬ੍ਰੈਂਡਾ ਬੇਲੀ ਨੇ ਕਿਹਾ ਕਿ ਇਹ ਪੇਸ਼ਕਸ਼ ”ਉਚਿਤ” ਹੈ ਅਤੇ ਸਰਕਾਰ ਵਾਰਤਾਵਾਂ ਵਾਪਸ ਸ਼ੁਰੂ ਕਰਨ ਲਈ ਤਿਆਰ ਹੈ। ਉਹਨਾਂ ਕਿਹਾ, ”ਅਸੀਂ ਜਾਣਦੇ ਹਾਂ ਕਿ ਇਸ ਨਾਲ ਕਾਰੋਬਾਰਾਂ ਅਤੇ ਲੋਕਾਂ ‘ਤੇ ਅਸਰ ਪੈ ਰਿਹਾ ਹੈ, ਇਸ ਲਈ ਵਾਰਤਾਵਾਂ ਵਾਪਸ ਸ਼ੁਰੂ ਹੋਣ ਬਹੁਤ ਜ਼ਰੂਰੀ ਹਨ।”
ਬੇਲੀ ਨੇ ਇਹ ਵੀ ਕਿਹਾ ਕਿ ਲਿਕਰ ਸਟੋਰਾਂ ਦੇ ਬੰਦ ਹੋਣ ਨਾਲ ਸਰਕਾਰ ਨੂੰ ਕੁਝ ਰੈਵਿਨਿਊ ਦਾ ਨੁਕਸਾਨ ਹੋਵੇਗਾ, ਪਰ ਤਨਖ਼ਾਹਾਂ ‘ਤੇ ਖਰਚ ਘਟਣ ਨਾਲ ਕੁਝ ਬਚਤ ਵੀ ਹੋਵੇਗੀ।

ਰੇਸਟੋਰੈਂਟਸ ਕੈਨੇਡਾ ਦੇ ਵੈਸਟਰਨ ਕੈਨੇਡਾ ਵਾਈਸ ਪ੍ਰਧਾਨ ਮਾਰਕ ਵੌਨ ਸ਼ੈਲਵਿਟਜ਼ ਨੇ ਚੇਤਾਵਨੀ ਦਿੱਤੀ ਕਿ ਲਿਕਰ ਸਪਲਾਈ ਰੁਕਣ ਨਾਲ ਖਾਣ-ਪੀਣ ਉਦਯੋਗ, ਜੋ 1.83 ਲੱਖ ਲੋਕਾਂ ਨੂੰ ਰੋਜ਼ਗਾਰ ਦਿੰਦਾ ਹੈ, ਗੰਭੀਰ ਸੰਕਟ ਦਾ ਸਾਹਮਣਾ ਕਰ ਸਕਦਾ ਹੈ।

Popular