Sunday, December 7, 2025

ਬੈਂਕ ਆਫ਼ ਕੈਨੇਡਾ ਵੱਲੋਂ ਵਿਆਜ਼ ਦਰਾਂ ‘ਚ ਕੀਤੀ ਚੌਥੀ ਵਾਰ 0.25% ਦੀ ਕਟੌਤੀ

 

ਕਟੌਤੀ ਤੋਂ ਬਾਅਦ ਵਿਆਜ਼ ਦਰ 2.25% ‘ਤੇ ਆਈ
ਸਰੀ, (ਦਿਵਰੂਪ ਕੌਰ): ਬੈਂਕ ਆਫ਼ ਕੈਨੇਡਾ ਨੇ ਬੁੱਧਵਾਰ ਨੂੰ ਵਿਆਜ ਦਰਾਂ ‘ਚ 0.25 ਪ੍ਰਤੀਸ਼ਤ (25 ਬੇਸਿਸ ਪੌਇੰਟ) ਦੀ ਹੋਰ ਕਟੌਤੀ ਕਰ ਦਿੱਤੀ ਹੈ, ਜਿਸ ਨਾਲ ਹੁਣ ਕੇਂਦਰੀ ਬੈਂਕ ਦੀ ਓਵਰਨਾਈਟ ਦਰ 2.25 ਪ੍ਰਤੀਸ਼ਤ ‘ਤੇ ਆ ਗਈ ਹੈ। ਇਹ 2025 ਵਿੱਚ ਬੈਂਕ ਦੀ ਚੌਥੀ ਕਟੌਤੀ ਹੈ ਅਤੇ ਮਾਰਚ ਤੋਂ ਬਾਅਦ ਦੂਜੀ ਵਾਰ ਕਟੌਤੀ ਕੀਤੀ ਗਈ ਹੈ।
ਬੈਂਕ ਆਫ਼ ਕੈਨੇਡਾ ਦੀ ਬੈਂਚਮਾਰਕ ਦਰ ਘਟਣ ਦਾ ਸਿੱਧਾ ਅਸਰ ਵਪਾਰਕ ਬੈਂਕਾਂ ਦੀ ਲੈਂਡਿੰਗ ਰੇਟ ‘ਤੇ ਪਵੇਗਾ। ਇਸ ਨਾਲ ਉਹ ਕੈਨੇਡੀਅਨ ਜੋ ਵੈਰੀਏਬਲ ਰੇਟ ਲੋਨ ਜਾਂ ਮਾਰਗੇਜ ਰੱਖਦੇ ਹਨ, ਉਹਨਾਂ ਦੀ ਮਾਸਿਕ ਕਿਸ਼ਤਾਂ ਘਟਣ ਦੀ ਸੰਭਾਵਨਾ ਹੈ। ਨਵੇਂ ਕਰਜ਼ੇ ਲੈਣ ਵਾਲਿਆਂ ਨੂੰ ਵੀ ਸਸਤੇ ਰੇਟ ਵਿਕਲਪ ਮਿਲ ਸਕਦੇ ਹਨ।
ਬੈਂਕ ਨੇ ਦਰ ਘਟਾਉਂਦੇ ਹੋਏ ਕਿਹਾ ਕਿ ਵਿਸ਼ਵ ਆਰਥਿਕਤਾ ਇਸ ਸਮੇਂ ਵਪਾਰਕ ਤਣਾਅ ਅਤੇ ਟੈਰਿਫ਼ ਜੰਗਾਂ ਦੇ ਪ੍ਰਭਾਵ ਨਾਲ ਅਣਿਸ਼ਚਿਤਤਾ ਦੇ ਦੌਰ ‘ਚੋਂ ਗੁਜ਼ਰ ਰਹੀ ਹੈ। ਇਹ ਹਾਲਾਤ ਮੋਨੇਟਰੀ ਪਾਲਿਸੀ ਨੂੰ ਸੰਤੁਲਿਤ ਰੱਖਣ ਲਈ ਚੁਣੌਤੀਪੂਰਨ ਬਣਾ ਰਹੇ ਹਨ।
ਬੈਂਕ ਆਫ਼ ਕੈਨੇਡਾ ਨੇ 2024 ਦੇ ਅਪਰੈਲ ਵਿੱਚ ਦਰਾਂ ਨੂੰ 5 ਪ੍ਰਤੀਸ਼ਤ ਤੱਕ ਵਧਾ ਦਿੱਤਾ ਸੀ ਤਾਂ ਜੋ ਬੇਕਾਬੂ ਹੋ ਰਹੀ ਮਹਿੰਗਾਈ ઠ’ਤੇ ਕਾਬੂ ਪਾਇਆ ਜਾ ਸਕੇ। ਪਰ ਹੁਣ, ਆਰਥਿਕ ਮੰਦੀ ਦੇ ਸੰਕੇਤਾਂ ਕਾਰਨ, ਬੈਂਕ ਨੇ ਦਰਾਂ ‘ਚ ਧੀਰੇ-ਧੀਰੇ ਕਟੌਤੀਆਂ ਕਰਨੀ ਸ਼ੁਰੂ ਕਰ ਦਿੱਤੀਆਂ ਹਨ।
ਬੈਂਕ ਨੇ ਆਪਣੇ ਬਿਆਨ ਵਿੱਚ ਕਿਹਾ, ”ਅਮਰੀਕੀ ਟੈਰਿਫ਼ਾਂ ਵਿੱਚ ਇਤਿਹਾਸਕ ਵਾਧੇ ਦੇ ਬਾਵਜੂਦ, ਵਿਸ਼ਵ ਆਰਥਿਕਤਾ ਹੁਣ ਤੱਕ ਟਿਕੀ ਹੋਈ ਹੈ, ਪਰ ਇਸਦਾ ਅਸਰ ਹੁਣ ਵੱਧ ਸਪੱਸ਼ਟ ਹੋ ਰਿਹਾ ਹੈ। ਵਿਸ਼ਵ ਵਪਾਰਕ ਸੰਬੰਧ ਨਵੇਂ ਸਿਰੇ ਤੋਂ ਬਣ ਰਹੇ ਹਨ ਅਤੇ ਨਿਵੇਸ਼ਕ ਤਣਾਅ ਕਾਰਨ ਕਈ ਦੇਸ਼ਾਂ ਵਿੱਚ ਨਿਵੇਸ਼ ਘਟਾ ਰਹੇ ਹਨ।”

ਕੈਨੇਡਾ ਦੀ ਆਰਥਿਕਤਾ ਵੀ ਇਸ ਪ੍ਰਭਾਵ ਤੋਂ ਬਚ ਨਹੀਂ ਸਕੀ। ਬੈਂਕ ਦੇ ਅਨੁਸਾਰ, ਦੂਜੇ ਤਿਮਾਹੀઠ(Q2) ਵਿੱਚ ਦੇਸ਼ ਦੀ ਅਰਥਵਿਵਸਥਾ 1.6 ਪ੍ਰਤੀਸ਼ਤ ਘਟ ਗਈ। ਇਹ ਕਮੀ ਮੁੱਖ ਤੌਰ ‘ਤੇ ਨਿਰਯਾਤઠ(exports) ਵਿੱਚ ਗਿਰਾਵਟ ਅਤੇ ਕਮਜ਼ੋਰ ਕਾਰੋਬਾਰੀ ਨਿਵੇਸ਼ ਕਾਰਨ ਆਈ ਹੈ।
ਇਸ ਤੋਂ ਇਲਾਵਾ, ਮਜ਼ਦੂਰ ਬਾਜ਼ਾਰ ਵੀ ਨਰਮ ਹੋ ਰਿਹਾ ਹੈ। ਟ੍ਰੇਡ ਨਾਲ ਜੁੜੇ ਖੇਤਰਾਂ ‘ਚ ਰੋਜ਼ਗਾਰ ਘਟ ਰਿਹਾ ਹੈ, ਅਤੇ ਨਵੀਆਂ ਭਰਤੀਆਂ ਵੀ ਧੀਰੀਆਂ ਪਈਆਂ ਹਨ।
ਬੈਂਕ ਆਫ਼ ਕੈਨੇਡਾ ਦੇ ਗਵਰਨਰ ਟਿਫ਼ ਮੈਕਲਮઠ(Tiff Macklem) ਨੇ ਕਿਹਾ ਕਿ ”ਅਸੀਂ ਵਿੱਤੀ ਸਥਿਤੀ ਨੂੰ ਧਿਆਨ ਨਾਲ ਦੇਖ ਰਹੇ ਹਾਂ, ਪਰ ਵਿਸ਼ਵ ਪੱਧਰੀ ਅਣਿਸ਼ਚਿਤਤਾ ਕਾਰਨ ਅਜੇ ਕਹਿਣਾ ਮੁਸ਼ਕਲ ਹੈ ਕਿ ਅਗਲੀ ਰੇਟ ਕਟੌਤੀ ਕਦੋਂ ਹੋ ਸਕਦੀ ਹੈ।”

ਮੈਕਲਮ ਬੁੱਧਵਾਰ ਸਵੇਰੇ 10:30 ਵਜੇઠ(Eastern Time) ਮੀਡੀਆ ਨਾਲ ਗੱਲਬਾਤ ਕਰਦੇ ਹੋਏ ਹੋਰ ਜਾਣਕਾਰੀ ਸਾਂਝੀ ਕਰਨਗੇ।ઠ This report was written by Divroop Kaur as part of the Local Journalism Initiative.

 

Share post:

Popular