ਸਰੀ, (ਦਿਵਰੂਪ ਕੌਰ): ਬੈਂਕ ਆਫ਼ ਕੈਨੇਡਾ ਨੇ ਬੁੱਧਵਾਰ ਨੂੰ ਆਪਣੀ ਨੀਤੀ ਵਿਆਜ ਦਰ (ੋਵੲਰਨਗਿਹਟ ਬੲਨਚਹਮੳਰਕ ਰੳਟੲ) ਵਿੱਚ 25 ਬੇਸਿਸ ਪੌਇੰਟ ਦੀ ਕਟੌਤੀ ਦਾ ਐਲਾਨ ਕੀਤਾ। ਇਸ ਕਦਮ ਨਾਲ ਦਰ 2.75 ਪ੍ਰਤੀਸ਼ਤ ਤੋਂ ਘਟਾ ਕੇ 2.5 ਪ੍ਰਤੀਸ਼ਤ ਕਰ ਦਿੱਤੀ ਗਈ ਹੈ। ਇਹ ਮਾਰਚ ਤੋਂ ਬਾਅਦ ਬੈਂਕ ਦੀ ਪਹਿਲੀ ਕਟੌਤੀ ਹੈ।
ਕੇਂਦਰੀ ਬੈਂਕ ਦੇ ਇਸ ਫ਼ੈਸਲੇ ਨਾਲ ਕਈ ਕੈਨੇਡੀਅਨਾਂ ਲਈ ਕਰਜ਼ੇ ਲੈਣ ਦੀ ਲਾਗਤ ਘੱਟ ਹੋਵੇਗੀ। ਖ਼ਾਸਕਰ ਘਰ ਖਰੀਦਣ ਲਈ ਮੋਰਗੇਜ ਲੈਣ ਵਾਲੇ ਅਤੇ ਉਹ ਜੋ ਵੈਰੀਏਬਲ ਲੋਨ ਤੇ ਹਨ, ਉਨ੍ਹਾਂ ਨੂੰ ਸਿੱਧਾ ਲਾਭ ਮਿਲ ਸਕਦਾ ਹੈ। ਨਿੱਜੀ ਬੈਂਕ ਅਤੇ ਹੋਰ ਕਰਜ਼ਾ ਦਾਤਾ ਸੰਸਥਾਵਾਂ ਆਪਣੀਆਂ ਦਰਾਂ ਦਾ ਆਧਾਰ ਇਸ ਨੀਤੀ ਦਰ ‘ਤੇ ਹੀ ਰੱਖਦੀਆਂ ਹਨ।
ਬੈਂਕ ਆਫ਼ ਕੈਨੇਡਾ ਨੇ ਆਪਣੇ ਬਿਆਨ ਵਿੱਚ ਕਿਹਾ ਹੈ ਕਿ ਵਪਾਰਕ ਯੁੱਧ, ਘਟਦੀ ਘਧਫ ਵਿਕਾਸ ਦਰ ਅਤੇ ਬੇਰੁਜ਼ਗਾਰੀ ਦੀ ਦਰ 7 ਪ੍ਰਤੀਸ਼ਤ ਤੋਂ ਵੱਧ ਹੋ ਜਾਣ ਕਾਰਨ ਅਰਥਵਿਵਸਥਾ ਕਮਜ਼ੋਰ ਹੋਈ ਹੈ। ਇਨ੍ਹਾਂ ਹਾਲਾਤਾਂ ਵਿਚ ਵਿਆਜ ਦਰ ਘਟਾਉਣ ਨੂੰ ”ਉਚਿਤ” ਕਦਮ ਮੰਨਿਆ ਗਿਆ।
ਬੈਂਕ ਆਫ਼ ਕੈਨੇਡਾ ਦੇ ਗਵਰਨਰ ਟਿਫ ਮੈਕਲਮ ਨੇ ਕਿਹਾ, ”ਇਸ ਵਾਰੀ ਵਿਆਜ ਦਰ ਘਟਾਉਣ ਲਈ ਗਵਰਨਿੰਗ ਕੌਂਸਲ ਵਿੱਚ ਪੂਰੀ ਸਹਿਮਤੀ ਸੀ। ਮਜ਼ਦੂਰ ਬਾਜ਼ਾਰ ਕਮਜ਼ੋਰ ਹੋ ਰਿਹਾ ਹੈ ਅਤੇ ਮਹਿੰਗਾਈ ਵਿੱਚ ਕੋਈ ਵੱਡਾ ਵਾਧਾ ਨਹੀਂ ਹੋਇਆ। ਇਸ ਲਈ 25 ਬੇਸਿਸ ਪੌਇੰਟ ਦੀ ਕਟੌਤੀ ਕਰਨ ਦਾ ਫ਼ੈਸਲਾ ਲਿਆ ਗਿਆ।”
ਬੈਂਕ ਦੇ ਅਨੁਸਾਰ ਮਹਿੰਗਾਈ 1 ਤੋਂ 3 ਪ੍ਰਤੀਸ਼ਤ ਦੇ ਟਾਰਗਟ ਰੇਂਜ ਵਿੱਚ ਹੀ ਰਹੀ ਹੈ। ਉਪਭੋਗਤਾਵਾਂ ਅਤੇ ਕਾਰੋਬਾਰਾਂ ਲਈ ਕੀਮਤਾਂ ਵਿੱਚ ਵਾਧਾ ਇਸ ਸਮੇਂ ਕਾਬੂ ਵਿੱਚ ਹੈ। ਇਸ ਲਈ ਕੇਂਦਰੀ ਬੈਂਕ ਦਾ ਮੰਨਣਾ ਹੈ ਕਿ ਕਟੌਤੀ ਕਰਨ ਨਾਲ ਕੀਮਤਾਂ ‘ਤੇ ਕੋਈ ਵੱਡਾ ਖ਼ਤਰਾ ਨਹੀਂ ਬਣੇਗਾ।
ਫੈਡਰਲ ਰਿਕਾਰਡਾਂ ਅਨੁਸਾਰ ਘਰ ਖਰੀਦਣ ਦੀ ਸਮਰੱਥਾ ਕੈਨੇਡਾ ਵਿੱਚ ਹੌਲੀ-ਹੌਲੀ ਬਿਗੜ ਰਹੀ ਹੈ। ਪਰ ਕਈ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਕਟੌਤੀ ਘਰ ਖਰੀਦਣ ਦੇ ਇੱਛੁਕ ਲੋਕਾਂ ਲਈ ਮੌਕੇ ਪੈਦਾ ਕਰ ਸਕਦੀ ਹੈ।
ਨਰਡਵਾਲੇਟ ਕੈਨੇਡਾ ਦੀ ਫਾਇਨੈਂਸ ਮਾਹਰ ਸ਼ੈਨਨ ਟੇਰਲ ਨੇ ਕਿਹਾ, ”ਅੱਜ ਦੀ ਕਟੌਤੀ ਕਿਸੇ ਲਈ ਹੈਰਾਨੀਜਨਕ ਨਹੀਂ ਹੈ। ਇਹ ਨੌਕਰੀਆਂ ਗੁਆਉਣ ਤੋਂ ਪੀੜਤ ਮਜ਼ਦੂਰ ਬਾਜ਼ਾਰ ਨੂੰ ਮੁੜ ਜ਼ਿੰਦਾ ਕਰਨ ਲਈ ਲਿਆ ਗਿਆ ਕਦਮ ਹੈ।”
੍ਰੳਟੲਹੁਬ.ਚੳ ਦੀ ਮੋਰਗੇਜ ਮਾਹਰ ਪੈਨੇਲੋਪੀ ਗ੍ਰੇਹਮ ਨੇ ਕਿਹਾ, ”ਇਹ ਕਟੌਤੀ ਉਹਨਾਂ ਖਰੀਦਦਾਰਾਂ ਨੂੰ ਮੁੜ ਮਾਰਕੀਟ ਵੱਲ ਖਿੱਚ ਸਕਦੀ ਹੈ ਜੋ ਉੱਚੇ ਵਿਆਜ ਦਰਾਂ ਅਤੇ ਅਨਿਸ਼ਚਿਤਤਾ ਕਾਰਨ ਪਿੱਛੇ ਹਟ ਗਏ ਸਨ। ਹੁਣ ਉਹਨਾਂ ਲਈ ਮੌਕਾ ਹੋ ਸਕਦਾ ਹੈ।”
ਉਸਨੇ ਇਹ ਵੀ ਕਿਹਾ ਕਿ ਜੇ ਭਵਿੱਖ ਵਿੱਚ ਵਿਆਜ ਦਰਾਂ ਘਟਣ ਦਾ ਰੁਝਾਨ ਜਾਰੀ ਰਿਹਾ ਤਾਂ ਵੈਰੀਏਬਲ ਮੋਰਗੇਜ ਕੀਮਤ-ਸੰਵੇਦਨਸ਼ੀਲ ਕਰਜ਼ੇਦਾਰਾਂ ਲਈ ਵਧੀਆ ਵਿਕਲਪ ਹੋ ਸਕਦਾ ਹੈ, ਪਰ ਇਸ ਨਾਲ ਜੋਖਮ ਵੀ ਜੁੜਿਆ ਹੈ।
ਮੈਕਲਮ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸਵੀਕਾਰਿਆ ਕਿ ਅਮਰੀਕਾ ਨਾਲ ਵਪਾਰਕ ਤਣਾਅ ਅਤੇ ਟੈਰਿਫ਼ਾਂ ਨੇ ਕੈਨੇਡਾ ਦੀ ਅਰਥਵਿਵਸਥਾ ਨੂੰ ਕਮਜ਼ੋਰ ਕੀਤਾ ਹੈ।
ਉਨ੍ਹਾਂ ਨੇ ਕਿਹਾ, ”ਟੈਰਿਫ਼ਾਂ ਕਾਰਨ ਵਪਾਰ ਵਿੱਚ ਰੁਕਾਵਟਾਂ ਵਧੀਆਂ ਹਨ, ਜਿਸ ਨਾਲ ਕੁਝ ਖੇਤਰਾਂ ‘ਚ ਸਿੱਧਾ ਨੁਕਸਾਨ ਹੋਇਆ ਹੈ। ਮਾਨੇਟਰੀ ਪਾਲਸੀ ਇਨ੍ਹਾਂ ਟੈਰਿਫ਼ਾਂ ਨੂੰ ਖਤਮ ਨਹੀਂ ਕਰ ਸਕਦੀ, ਪਰ ਇਹ ਯਕੀਨੀ ਬਣਾ ਸਕਦੀ ਹੈ ਕਿ ਅਰਥਵਿਵਸਥਾ ਸਮੇਂ ਨਾਲ ਢਲਦੀ ਰਹੇ।”
ਦੂਜੇ ਪਾਸੇ ਅਰਥਸ਼ਾਸਤਰੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਵਪਾਰਕ ਯੁੱਧ ਦੇ ਚਲਦਿਆਂ ਮੰਦੀ ਆ ਸਕਦੀ ਹੈ। ਪਰ ਮੈਕਲਮ ਨੇ ਕਿਹਾ ਕਿ ਮੌਜੂਦਾ ਡਾਟਾ ਦੇ ਅਨੁਸਾਰ ਕੈਨੇਡਾ ਅਜੇ ਮੰਦੀ ਵੱਲ ਨਹੀਂ ਜਾ ਰਿਹਾ।
ਉਨ੍ਹਾਂ ਨੇ ਕਿਹਾ, ”ਦੂਜੇ ਕਵਾਰਟਰ ਵਿੱਚ ਵਿਕਾਸ ਦਰ ਨਕਾਰਾਤਮਕ ਸੀ, ਪਰ ਸਾਲ ਦੇ ਦੂਜੇ ਅੱਧ ਵਿੱਚ ਲਗਭਗ 1 ਪ੍ਰਤੀਸ਼ਤ ਵਿਕਾਸ ਦੀ ਉਮੀਦ ਹੈ। ਇਹ ਹੌਲੀ ਗਤੀ ਹੈ, ਲੋਕਾਂ ਨੂੰ ਚੰਗਾ ਨਹੀਂ ਲੱਗੇਗਾ, ਪਰ ਇਹ ਵਿਕਾਸ ਹੈ, ਮੰਦੀ ਨਹੀਂ।”
ਹਾਲਾਂਕਿ ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇ ਟੈਰਿਫ਼ਾਂ ਵਿੱਚ ਵਾਧਾ ਹੁੰਦਾ ਹੈ ਤਾਂ ਹਾਲਾਤ ਬਦਤਰ ਹੋ ਸਕਦੇ ਹਨ।

