Tuesday, November 11, 2025

ਮਹਿੰਗਾਈ ਅਤੇ ਅਰਥਵਿਵਸਥਾ ਦੀ ਮਾਰ ઠਕਾਰਨ ਆਮ ਕੈਨੇਡੀਅਨ ਲਈ ਘਰ ਖਰੀਦਣਾ ਸੁਪਨਾ ਬਣਿਆ

 

ਰੋਜ਼ਾਨਾਂ ਦੀਆਂ ਵਧਦੀਆਂ ਲਾਗਤਾਂ ਨੇ ਕੈਨੇਡੀਅਨਜ਼ ਦੇ ਘਰ, ਵਿਆਹ ਤੇ ਰਿਟਾਇਰਮੈਂਟ ਦੇ ਸੁਪਨੇ ਕੀਤੇ ਧੁੰਦਲੇ : ਸਰਵੇਖਣ

ਸਰੀ, (ਦਿਵਰੂਪ ਕੌਰ): ਕੈਨੇਡਾ ਵਿੱਚ ਵਧ ਰਹੀ ਮਹਿੰਗਾਈ ਅਤੇ ਉੱਚ ਜੀਵਨ ਖਰਚ ਨੇ ਲੋਕਾਂ ਦੇ ਲੰਬੇ ਸਮੇਂ ਵਾਲੇ ਸੁਪਨਿਆਂ ਨੂੰ ਝਟਕਾ ਦਿੱਤਾ ਹੈ। ਇੱਕ ਨਵੇਂ ਅਧਿਐਨ ਅਨੁਸਾਰ, ਬਹੁਤ ਸਾਰੇ ਕੈਨੇਡੀਅਨ ਹੁਣ ਘਰ ਖਰੀਦਣ, ਰਿਟਾਇਰਮੈਂਟ ਲਈ ਬਚਤ ਕਰਨ ਜਾਂ ਵਿੱਤੀ ਯੋਜਨਾਵਾਂ ਨੂੰ ਅਮਲ ‘ਚ ਲਿਆਂਦਾ ਟਾਲ ਰਹੇ ਹਨ।
ਇਹ ਤਾਜ਼ਾ ਰਿਪੋਰਟઠWillful, ਇੱਕ ਕੈਨੇਡੀਅਨ ਆਨਲਾਈਨ ਇਸਟੇਟ ਪਲੈਨਿੰਗ ਪਲੇਟਫਾਰਮ ਵੱਲੋਂ ਜਾਰੀ ਕੀਤੀ ਗਈ ਹੈ। ਰਿਪੋਰਟ ਅਨੁਸਾਰ, 58 ਪ੍ਰਤੀਸ਼ਤ ਕੈਨੇਡੀਅਨ ਕਹਿੰਦੇ ਹਨ ਕਿ ਅਰਥਵਿਵਸਥਾ ਦੀ ਮੌਜੂਦਾ ਹਾਲਤ ਨੇ ਉਨ੍ਹਾਂ ਨੂੰ ਵੱਡੇ ਵਿੱਤੀ ਟੀਚਿਆਂ ਨੂੰ ਪਿੱਛੇ ਧੱਕਣ ਲਈ ਮਜਬੂਰ ਕੀਤਾ ਹੈ।
ਐਰਨ ਬਰੀઠ(Erin Bury), ਜੋઠWillful ਦੀ ਸਹਿ-ਸੰਸਥਾਪਕ ਅਤੇઠCEO ਹੈ, ਦਾ ਕਹਿਣਾ ਹੈ ਕਿ ”ਅਧਿਐਨ ਇਹ ਦਰਸਾਉਂਦਾ ਹੈ ਕਿ ਸਾਡੀਆਂ ਨੀਤੀਆਂ ਅਤੇ ਹਕੀਕਤ ਵਿਚਕਾਰ ਵੱਡਾ ਅੰਤਰ ਹੈ। ਅਸੀਂ ਸਾਰੇ ਵਿੱਤੀ ਯੋਜਨਾਵਾਂ ਬਣਾਉਣ ਦਾ ਇਰਾਦਾ ਰੱਖਦੇ ਹਾਂ, ਪਰ ਅਕਸਰ ਉਹ ਪੂਰੇ ਨਹੀਂ ਹੋ ਪਾਉਂਦੇ, ਕਿਉਂਕਿ ਬਹੁਤ ਸਾਰਿਆਂ ਕੋਲ ਇਹ ਕਰਨ ਲਈ ਆਰਥਿਕ ਸਮਰੱਥਾ ਹੀ ਨਹੀਂ ਹੁੰਦੀ।”

ਉਸ ਨੇ ਕਿਹਾ ਕਿ ਬਹੁਤ ਸਾਰੇ ਲੋਕઠRESPs, ਰਿਟਾਇਰਮੈਂਟ ਫੰਡਾਂ, ਘਰ ਖਰੀਦਣ, ਕਰਜ਼ਾ ਚੁਕਾਉਣ ਅਤੇ ਵਿਆਹ ਵਰਗੇ ਟੀਚਿਆਂ ਨੂੰ ਟਾਲ ਰਹੇ ਹਨ। ઠWillful ਵੱਲੋਂઠAngus Reid Institute ਦੀ ਮਦਦ ਨਾਲ ਅਕਤੂਬਰ 2025 ਦੀ ਸ਼ੁਰੂਆਤ ਵਿੱਚ 1,500 ਤੋਂ ਵੱਧ ਕੈਨੇਡੀਅਨਾਂ ਨਾਲ ਸਰਵੇਖਣ ਕੀਤਾ ਗਿਆ। ਇਹਨਾਂ ਨਤੀਜਿਆਂ ਤੋਂ ਪਹਿਲਾਂ ੀਪਸੋਸ ਵੱਲੋਂ ਕੀਤੇ ਗਏ ਅਧਿਐਨ ਨੇ ਵੀ ਦਰਸਾਇਆ ਸੀ ਕਿ ਮਹਿੰਗਾਈ ਅਤੇ ਜੀਵਨ ਦੇ ਖਰਚ ਲੋਕਾਂ ਦੀਆਂ ਸਭ ਤੋਂ ਵੱਡੀਆਂ ਚਿੰਤਾਵਾਂ ਵਿੱਚ ਸ਼ਾਮਲ ਹਨ। 46 ਪ੍ਰਤੀਸ਼ਤ ਉੱਤਰਦਾਤਾਵਾਂ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਰੋਜ਼ਾਨਾ ਦੀਆਂ ਲੋੜਾਂ ਪੂਰੀਆਂ ਕਰਨ ਲਈ ਬਚਤਾਂ ਵਿੱਚੋਂ ਪੈਸਾ ਕੱਢਣਾ ਪਿਆ, ਜਿਸ ਨਾਲ ਉਨ੍ਹਾਂ ਦੇ ਲੰਬੇ ਸਮੇਂ ਵਾਲੇ ਟੀਚੇ ਹੋਰ ਦੂਰ ਹੋ ਗਏ।
ਫੈਡਰਲ ਸਰਕਾਰ ਦੇ ਦਸਤਾਵੇਜ਼ਾਂ ਵਿੱਚ ਵੀ ਦਰਸਾਇਆ ਗਿਆ ਹੈ ਕਿ ਘੱਟ ਆਮਦਨ ਵਾਲੇ ਪਰਿਵਾਰਾਂ ਨੂੰ ਕਿਫ਼ਾਇਤੀ ਆਵਾਸ ਦੀ ਘਾਟ ਨਾਲ ਸੰਘਰਸ਼ ਕਰਨਾ ਪੈ ਰਿਹਾ ਹੈ। ਇਸੇ ਤਰ੍ਹਾਂ, ਮੱਧ ਵਰਗ ਦੇ ਕੈਨੇਡੀਅਨ, ਜੋ ਘਰ ਖਰੀਦਣ ਦੀ ਉਮੀਦ ਰੱਖਦੇ ਸਨ, ਉਹ ਵੀ ਹੁਣ ਲੰਬੇ ਸਮੇਂ ਲਈ ਕਿਰਾਏ ‘ਤੇ ਰਹਿਣ ‘ਤੇ ਮਜਬੂਰ ਹਨ। ਉੱਚ ਕੀਮਤਾਂ ਨੇ ਸਿਰਫ਼ ਘਰ ਹੀ ਨਹੀਂ, ਸਗੋਂ ਬੱਚੇ ਪਾਲਣ, ਸਿੱਖਿਆ ਅਤੇ ਰਿਟਾਇਰਮੈਂਟ ਬਚਤਾਂ ਨੂੰ ਵੀ ਪ੍ਰਭਾਵਿਤ ਕੀਤਾ ਹੈ। ਸਰਵੇਖਣ ਅਨੁਸਾਰ, ਜਦੋਂ ਉੱਤਰਦਾਤਾਵਾਂ ਨੂੰ ਆਪਣੀ ਵਿੱਤੀ ਆਸ਼ਾਵਾਦੀ ਦਰ ਦਰਸਾਉਣ ਲਈ ਕਿਹਾ ਗਿਆ, ਤਦ ਇਸ ਸਾਲ ਇਹ ਦਰ 46 ਪ੍ਰਤੀਸ਼ਤ ਰਹੀ ઠਜੋ ਕਿ ਪਿਛਲੇ ਸਾਲ 2024 ਦੀ 52 ਪ੍ਰਤੀਸ਼ਤ ਦਰ ਨਾਲੋਂ ਘੱਟ ਹੈ। ਉਸ ਨੇ ਜੋੜਿਆ ਕਿ ਜਦੋਂ ਕਿ ਕੁਝ ਦਬਾਅ ਘੱਟ ਹੋਏ ਹਨ ઠਖ਼ਾਸ ਤੌਰ ‘ਤੇ ਬੈਂਕ ਆਫ ਕੈਨੇਡਾ ਵੱਲੋਂ ਇਸ ਹਫ਼ਤੇ ਵਿਆਜ ਦਰਾਂ ਘਟਾਉਣ ਨਾਲ ઠਫਿਰ ਵੀ ਨਵੇਂ ਦਬਾਅ ਅਤੇ ਅਣਿਸ਼ਚਿਤਤਾਵਾਂ ਨੇ ਉਨ੍ਹਾਂ ਦੀ ਜਗ੍ਹਾ ਲੈ ਲਈ ਹੈ।ઠ This report was written by Divroop Kaur as part of the Local Journalism Initiative.

 

Share post:

Popular