Wednesday, April 15, 2026

ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਮਾਰ: ਨੌਜਵਾਨ TFSA ਵਿੱਚ ਪੈਸਾ ਨਿਵੇਸ਼ਣ ਤੋਂ ਕਤਰਾਅ ਰਹੇ

 

ਨੌਵਜਾਨ ਬੇਰੁਜ਼ਗਾਰੀ 14% ਤੋਂ ਵੱਧ, TFSA ਨਿਵੇਸ਼ ਘਟਿਆ, 39% ਕੈਨੇਡੀਅਨ TFSA ਰਕਮ ਨਿਵੇਸ਼ ਨਹੀਂ ਕਰ ਰਹੇ
ਸਰੀ, (ਦਿਵਰੂਪ ਕੌਰ): ਜਿਵੇਂ-ਜਿਵੇਂ ਮਹਿੰਗਾਈ ਦਾ ਦਬਾਅ ਵਧ ਰਿਹਾ ਹੈ ਅਤੇ ਰੋਜ਼ਗਾਰ ਬਜ਼ਾਰ ਜਵਾਨ ਕੈਨੇਡੀਅਨਾਂ ਲਈ ਹੋਰ ਮੁਸ਼ਕਲ ਬਣਦਾ ਜਾ ਰਿਹਾ ਹੈ, ਠਧ ਬੈਂਕ ਦੇ ਇੱਕ ਤਾਜ਼ਾ ਸਰਵੇਖਣ ਨੇ ਚਿੰਤਾਜਨਕ ਰੁਝਾਨ ਉਜਾਗਰ ਕੀਤਾ ਹੈ। ਸਰਵੇਖਣ ਅਨੁਸਾਰ, ਘੲਨ ਗ਼ ਅਤੇ ਮਿਲੇਨਿਅਲ ਪੀੜ੍ਹੀ ਦੇ ਵੱਡੇ ਹਿੱਸੇ ਕੋਲ TFSA (Tax-Free Savings Account) ਤਾਂ ਹੈ, ਪਰ ਉਹ ਇਸ ਖਾਤੇ ਵਿੱਚ ਪਈ ਰਕਮ ਦਾ ਨਿਵੇਸ਼ ਨਹੀਂ ਕਰ ਰਹੇ। ਉਹ ਇਸ ਪੈਸੇ ਨੂੰ ਹਰ ਵੇਲੇ ਵਰਤੋਂ ਲਈ ਤਿਆਰ ਰੱਖਣਾ ਚਾਹੁੰਦੇ ਹਨ। ਇਹ ਦਰਸਾਉਂਦਾ ਹੈ ਕਿ ਨੌਜਵਾਨ ਆਪਣੇ ਵਿੱਤੀ ਭਵਿੱਖ ਬਾਰੇ ਇਕ ਅਸੁਰੱਖਿਆ ਭਰੀ ਸਥਿਤੀ ਵਿੱਚ ਹਨ।
ਨੌਜਵਾਨਾਂ ਵਿੱਚ TFSA ਨੂੰ ਨਿਵੇਸ਼ ਨਾ ਕਰਨ ਦੀ ਰੁਝਾਨ ਕਿਉਂ ਵੱਧੀ?

TD ਸਰਵੇਖਣ ਮੁਤਾਬਕ, Gen Z ਅਤੇ ਮਿਲੇਨਿਅਲ TFSA ਧਾਰਕਾਂ ਵਿੱਚੋਂ 41 ਫ਼ੀਸਦੀ ਲੋਕ TFSA ਵਿੱਚ ਪਈ ਰਕਮ ਨੂੰ ਕਿਸੇ ਵੀ ਨਿਵੇਸ਼ ਵਿਚ ਨਹੀਂ ਲਗਾ ਰਹੇ। ਇਹ ਰੁਝਾਨ ਸਿਰਫ਼ ਜਵਾਨਾਂ ਤੱਕ ਸੀਮਿਤ ਨਹੀਂ। ਕੁੱਲ ਕੈਨੇਡੀਅਨਾਂ ਵਿੱਚੋਂ 65 ਫ਼ੀਸਦੀ ਕੋਲ ਠਢਸ਼ਅ ਹੈ, ਪਰ ਉਹਨਾਂ ਵਿੱਚੋਂ 39 ਫ਼ੀਸਦੀ ਇਸ ਵਿੱਚ ਪਿਆ ਪੈਸਾ ਨਿਵੇਸ਼ ਨਹੀਂ ਕਰ ਰਹੇ।
TFSA 2009 ਵਿੱਚ “Great Recession” ਦੌਰਾਨ ਲਾਂਚ ਕੀਤਾ ਗਿਆ ਸੀ, ਤਾਂ ਜੋ ਕੈਨੇਡੀਅਨਾਂ ਨੂੰ ਲੰਬੇ ਸਮੇਂ ਲਈ ਨਿਵੇਸ਼ ਕਰਨ ਲਈ ਪ੍ਰੋਤਸਾਹਨ ਮਿਲੇ। TFSA ਇੱਕ ਟੈਕਸ-ਸ਼ੈਲਟਰ ਵਜੋਂ ਕੰਮ ਕਰਦਾ ਹੈ। ਇਸਦੇ ਰਾਹੀਂ ਸ਼ੇਅਰ, ਬਾਂਡ, GIC, ਮਿਊਚੁਅਲ ਫੰਡ ਜਾਂ ਹੋਰ ਨਿਵੇਸ਼ਾਂ ਤੋਂ ਹੋਈ ਕਮਾਈ ‘ਤੇ ਕੈਪਿਟਲ ਗੇਨਜ਼ ਟੈਕਸ ਨਹੀਂ ਲੱਗਦਾ, ਜੇਕਰ ਨਿਵੇਸ਼ TFSA ਤੋਂ ਹੀ ਕੀਤਾ ਗਿਆ ਹੋਵੇ।
ਕੈਨੇਡਾ ਰੈਵਿਨਿਊ ਏਜੰਸੀ ਮੁਤਾਬਕ 2025 ਲਈ TFSA ਯੋਗਦਾਨ ਸੀਮਾ $7,000 ਹੈ। ਇਹ ਰਕਮ ਪੂਰੀ ਤਰ੍ਹਾਂ ਨਿਵੇਸ਼ ਲਈ ਵਰਤੀ ਜਾ ਸਕਦੀ ਹੈ। ਪੂਰੀ ਤਰ੍ਹਾਂ ਟੈਕਸ-ਮੁਕਤ।
ਨੌਜਵਾਨਾਂ ਨੂੰ ਨਿਵੇਸ਼ ਕਰਨ ਤੋਂ ਕੀ ਰੋਕ ਰਿਹਾ ਹੈ?

ਅਕਤੂਬਰ 2024 ਨਾਲ ਤੁਲਨਾ ਕਰਨ ‘ਤੇ, ਅਕਤੂਬਰ 2025 ਵਿੱਚ ਯੂਥ ਬੇਰੋਜ਼ਗਾਰੀ 14% ਤੋਂ ਵੱਧ ਸੀ, ਜੋ ਕਿ ਰਾਸ਼ਟਰੀ । ਸਤ ਨਾਲੋਂ ਦੋਗੁਣਾ ਹੈ। ਭਾਵੇਂ ਸਤੰਬਰ ਨਾਲ ਮੁਕਾਬਲੇ ਥੋੜ੍ਹਾ ਸੁਧਾਰ ਆਇਆ ਹੈ, ਪਰ ਵਿਗਿਆਨੀ ਕਹਿੰਦੇ ਹਨ ਕਿ 14% ਦੀ ਬੇਰੋਜ਼ਗਾਰੀ ਉਹ ਪੱਧਰ ਹੈ ਜੋ ਆਮ ਤੌਰ ‘ਤੇ ਮੰਦੀ (Recession) ਵਾਲੇ ਦੌਰ ਵਿੱਚ ਵੇਖਿਆ ਜਾਂਦਾ ਹੈ। ਮਹਿੰਗਾਈ ਅਤੇ ਰੋਜ਼ਾਨਾ ਖਰਚਿਆਂ ਨੇ ਨੌਜਵਾਨਾਂ ਦੀ ਜੇਬ ‘ਤੇ ਵੱਡਾ ਦਬਾਅ ਪਾਇਆ ਹੈ।
Ipsos ਸਰਵੇਖਣ ਮੁਤਾਬਕ:

69% ਕੈਨੇਡੀਅਨਾਂ ਦਾ ਮੰਨਣਾ ਹੈ ਕਿ ਸਰਕਾਰ ਅੱਗੇ ਆਉਂਦੇ ਸਾਲਾਂ ਵਿੱਚ ਉਹਨਾਂ ਦੀ ਆਰਥਿਕ ਮਦਦ ਲਈ ਕਾਫ਼ੀ ਨਹੀਂ ਕਰੇਗੀ। ਇਹ ਅੰਕੜਾ 70% ਤੋਂ ਵੱਧ ਨੌਜਵਾਨਾਂ ਵਿੱਚ ਹੈ। ਅਕਤੂਬਰ ਵਿੱਚ Willful ਵੱਲੋਂ ਕਰਵਾਏ ਅਨਗੁਸ Reid ਸਰਵੇਖਣ ਵਿੱਚ 46% ਲੋਕਾਂ ਨੇ ਦੱਸਿਆ ਕਿ ਉਹਨਾਂ ਨੂੰ ਰੋਜ਼ਾਨਾ ਖਰਚੇ ਪੂਰੇ ਕਰਨ ਲਈ ਆਪਣੀਆਂ ਬਚਤਾਂ ਵਿੱਚੋਂ ਪੈਸਾ ਕੱਢਣਾ ਪਿਆ।
ਇਹ ਸਾਰੇ ਤੱਥ ਇਸ ਗੱਲ ਵੱਲ ਇਸ਼ਾਰਾ ਕਰਦੇ ਹਨ ਕਿ ਨੌਜਵਾਨ ਕੈਨੇਡੀਅਨ TFSA ਨੂੰ ਇੱਕ ਲੰਬੇ ਸਮੇਂ ਦੇ ਨਿਵੇਸ਼ ਖਾਤੇ ਦੀ ਬਜਾਏ ਐਮਰਜੰਸੀ ਬਚਤ ਖਾਤੇ ਵਜੋਂ ਵਰਤ ਰਹੇ ਹਨ।
TFSA ਵਿੱਚ ਪੈਸਾ ਬਿਨਾਂ ਨਿਵੇਸ਼ ਰੱਖਣ ਦੇ ਨੁਕਸਾਨ

TD ਦੇ ਸੇਵਿੰਗ ਅਤੇ ਇਨਵੈਸਟਮੈਂਟ ਵਿਭਾਗ ਦੇ ਵਾਈਸ-ਪ੍ਰੈਜ਼ੀਡੈਂਟ ਪੈਟ ਗਾਇਲਜ਼ ਕਹਿੰਦੇ ਹਨ:
”ਸਿਰਫ਼ ਨਕਦ ਰਕਮ TFSA ਵਿੱਚ ਪਾਰਕ ਕਰਨਾ ਇਸਦੀ ਪੂਰੀ ਸਮਰੱਥਾ ਨੂੰ ਸੀਮਿਤ ਕਰਦਾ ਹੈ। ਕੁਝ ਮਾਮਲਿਆਂ ਵਿੱਚ, ਇਸਨੂੰ ਆਮ ਬਚਤ ਖਾਤੇ ਵਾਂਗ ਵਰਤਣ ਨਾਲ ਯੋਗਦਾਨ ਸੀਮਾਵਾਂ ਦੇ ਉਲੰਘਣ ਦੇ ਦੰਡ ਵੀ ਲੱਗ ਸਕਦੇ ਹਨ।”

ਇਸਦਾ ਮਤਲਬ ਹੈ ਕਿ TFSA ਨੂੰ ਸਿਰਫ਼ ਬਚਤ ਲਈ ਰੱਖਣਾ ਲੰਬੇ ਸਮੇਂ ਲਈ ਨਿਵੇਸ਼ਕਾਂ ਦੇ ਹਿੱਤ ਵਿੱਚ ਨਹੀਂ ਹੈ। ਜੇ TFSA ਦੀ ਰਕਮ ਨਿਵੇਸ਼ਾਂ ਤੋਂ ਕਮਾਈ ਨਹੀਂ ਕਰਦੀ, ਤਾਂ ਇਹ ਮਹਿੰਗਾਈ ਦੀ ਮਾਰ ਨਾਲ ਕਈ ਸਾਲਾਂ ਵਿੱਚ ਆਪਣੀ ਕੀਮਤ ਗੁਆ ਬੈਠਦੀ ਹੈ।
ਵਿੱਤੀ ਮਾਹਰਾਂ ਦਾ ਮੰਨਣਾ ਹੈ ਕਿ TFSA ਦਾ ਪੂਰਾ ਲਾਭ ਲੈਣ ਲਈ ਨੌਜਵਾਨ ਕੈਨੇਡੀਅਨਾਂ ਨੂੰ ਵਿੱਤੀ ਸਿੱਖਿਆ ਦੀ ਲੋੜ ਹੈ। ਤਾਂ ਜੋ ਉਹ ਸਮਝ ਸਕਣ ਕਿ ਕੁਝ ਰਕਮ ਨੂੰ ਤਰਲ ਬਚਤ ਵਜੋਂ ਰੱਖਣ ਦੇ ਨਾਲ-ਨਾਲ TFSA ਦਾ ਇੱਕ ਹਿੱਸਾ ਲੰਬੇ ਸਮੇਂ ਦੇ ਨਿਵੇਸ਼ਾਂ ਵੱਲ ਮੋੜਨਾ ਕਿਵੇਂ ਫਾਇਦੇਮੰਦ ਹੈ।

 

Popular