Sunday, February 15, 2026

ਮਹਿੰਗਾਈ ਘਟਣ ਬਾਵਜੂਦ ਬੀ.ਸੀ. ‘ਚ ਨਿਰਮਾਣ ਖਰਚੇ ਦੋ ਗੁਣਾ ਤੇਜ਼ੀ ਨਾਲ ਵਧੇ

ਸਰੀ, (ਦਿਵਰੂਪ ਕੌਰ): ਭਾਵੇਂ ਦੇਸ਼ ਭਰ ਵਿੱਚ ਮਹਿੰਗਾਈ ਵਿੱਚ ਕੁਝ ਰਾਹਤ ਆਈ ਹੈ, ਪਰ ਬ੍ਰਿਟਿਸ਼ ਕੋਲੰਬੀਆ ਦਾ ਨਿਰਮਾਣ ਖੇਤਰઠ(Construction Industry) ਅਜੇ ਵੀ ਵਧ ਰਹੀਆਂ ਲਾਗਤਾਂ ਅਤੇ ਆਰਥਿਕ ਅਣਿਸ਼ਚਿਤਤਾ ਦਾ ਸਾਹਮਣਾ ਕਰ ਰਿਹਾ ਹੈ।
ਬੀ.ਸੀ. ਕਨਸਟਰਕਸ਼ਨ ਐਸੋਸੀਏਸ਼ਨઠ(BCCA) ਵੱਲੋਂ ਜਾਰੀ ਅੱਧ-ਸਾਲਾਨਾ ਰਿਪੋਰਟ ਮੁਤਾਬਕ, ਪਿਛਲੇ ਸਾਲ ਦੇ ਮੁਕਾਬਲੇ ਨਿਰਮਾਣ ਸਮੱਗਰੀ ਦੀਆਂ ਕੀਮਤਾਂ ਮਹਿੰਗਾਈ ਦਰ ਨਾਲੋਂ ਦੋ ਗੁਣਾ ਤੇਜ਼ੀ ਨਾਲ ਵਧੀਆਂ ਹਨ।
ਬੈਂਕ ਆਫ ਕੈਨੇਡਾ ਦੀ ਨਿਸ਼ਾਨਾ ਦਰ ਮੁਤਾਬਕ, ਸਮਾਨਾਂ ਅਤੇ ਸੇਵਾਵਾਂ ਦੀਆਂ ਕੀਮਤਾਂ ਵਿਚ ਸਾਲਾਨਾ 2% ਵਾਧਾ ਆਦਰਸ਼ ਮੰਨਿਆ ਜਾਂਦਾ ਹੈ, ਪਰ ਨਿਰਮਾਣ ਖਰਚੇ ਇਸ ਤੋਂ ਲਗਭਗ 4% ਤੱਕ ਵਧ ਗਏ ਹਨ।
ਐਸੋਸੀਏਸ਼ਨ ਦੇ ਪ੍ਰਧਾਨ ਕ੍ਰਿਸ ਐਚਿਸਨ ਨੇ ਕਿਹਾ ਕਿ ਇਹ ਦਬਾਅ ਪਹਿਲਾਂ ਹੀ ਮੌਜੂਦ ਆਰਥਿਕ ਸਮੱਸਿਆਵਾਂ ‘ਤੇ ਹੋਰ ਬੋਝ ਪਾ ਰਹੇ ਹਨ।
ਉਨ੍ਹਾਂ ਨੇ ਕਿਹਾ, ”ਇਹ ਵਧ ਰਹੀਆਂ ਲਾਗਤਾਂ ਨਿਵੇਸ਼ਕਾਂ ਨੂੰ ਨਵੇਂ ਪ੍ਰੋਜੈਕਟਾਂ ਲਈ ਹਿਚਕਚਾਉਣ ‘ਤੇ ਮਜਬੂਰ ਕਰ ਰਹੀਆਂ ਹਨ, ਜਿਸ ਨਾਲ ਉਦਯੋਗ ਵਿੱਚ ਦੂਸਰਾ ਪ੍ਰਭਾਵ ਪੈਦਾ ਹੋ ਰਿਹਾ ਹੈ।”

ਹਾਲਾਂਕਿ ਵਿੱਤੀ ਜੋਖਮ ਵਧਣ ਦੇ ਬਾਵਜੂਦ ਨਿਰਮਾਣ ਖੇਤਰ ਵਿੱਚ ਗਤੀਵਿਧੀ ਜਾਰੀ ਹੈ। ਰਿਪੋਰਟ ਅਨੁਸਾਰ, ਪਿਛਲੇ ਸਾਲ ਦੇ ਮੁਕਾਬਲੇ ਕਮਰਸ਼ੀਅਲ ਪਰਮਿਟਾਂ ‘ਚ 9% ਅਤੇ ਰਿਹਾਇਸ਼ੀ ਪਰਮਿਟਾਂ ‘ਚ 10% ਵਾਧਾ ਦਰਜ ਕੀਤਾ ਗਿਆ ਹੈ। ਜੁਲਾਈ ਵਿੱਚ ਪ੍ਰਾਂਤੀ ਸਰਕਾਰ ਨੇ ਬਿਲਡਰਾਂ ਲਈ ਭੁਗਤਾਨ ਸਮਾਂ-ਸੀਮਾਵਾਂ ‘ਚ ਲਚਕ ਦੇਣ ਦੀ ਘੋਸ਼ਣਾ ਕੀਤੀ ਸੀ ਤਾਂ ਜੋ ਨਵੇਂ ਘਰਾਂ ਦੀ ਨਿਰਮਾਣ ਪ੍ਰਕਿਰਿਆ ਵਿੱਚ ਦੇਰੀ ਨਾ ਹੋਵੇ।

ਬੀ.ਸੀ. ਦਾ ਨਿਰਮਾਣ ਖੇਤਰ ਪਿਛਲੇ ਪੰਜ ਸਾਲਾਂ ਤੋਂ ਪ੍ਰਾਂਤ ਦੇ ਸਭ ਤੋਂ ਵੱਡੇ ਰੋਜ਼ਗਾਰਦਾਤਾ ਖੇਤਰਾਂ ‘ਚੋਂ ਇੱਕ ਹੈ।
ਇਸ ਖੇਤਰ ਦੇ 2.67 ਲੱਖ ਕਰਮਚਾਰੀ ਪ੍ਰਾਂਤ ਦੇ ਘਧਫ ਦਾ 9.2% (ਲਗਭਗ $28.5 ਬਿਲੀਅਨ) ਯੋਗਦਾਨ ਪਾ ਰਹੇ ਹਨ।

ਤਾਜ਼ਾ ਮਹੀਨਿਆਂ ‘ਚ ਸਰਕਾਰ ਨੇ ”ਫਰੋਮਪਟ ਫੳੇਮੲਨਟ ਲ਼ੲਗਸਿਲੳਟੋਿਨ” ਲਾਗੂ ਕੀਤੀ ਹੈ, ਜਿਸ ਨਾਲ ਨਿਰਮਾਣ ਮਜ਼ਦੂਰਾਂ ਨੂੰ ਸਮੇਂ ‘ਤੇ ਤੇ ਨਿਆਇਪੂਰਣ ਤਰੀਕੇ ਨਾਲ ਭੁਗਤਾਨ ਯਕੀਨੀ ਬਣਾਇਆ ਜਾਵੇਗਾ।

ਐਚਿਸਨ ਨੇ ਕਿਹਾ, ”ਅਸੀਂ ਹਰ ਚੀਜ਼ ‘ਤੇ ਕਾਬੂ ਨਹੀਂ ਰੱਖ ਸਕਦੇ, ਪਰ ਉਦਯੋਗ ਵਿੱਚ ਨਿਆਂ ਤੇ ਤੁਰੰਤ ਭੁਗਤਾਨ ਲਈ ਆਵਾਜ਼ ਉਠਾਉਣਾ ਸਾਡੇ ਹੱਥ ਵਿੱਚ ਹੈ।”

 

Share post:

Popular