Tuesday, March 10, 2026

ਮਾਂ ਬੋਲੀ ਨੂੰ ਭੁੱਲ ਜਾਣਾ ਗੁਲਾਮੀ ਦੀ ਨਿਸ਼ਾਨੀ

ਡਾ.ਸੰਦੀਪ ਘੰਡ, 9478231000
ਵਿਸ਼ਵ ਦੇ ਸਾਰੇ ਦੇਸ਼ਾਂ ਵੱਲੋਂ ਹਰ ਸਾਲ 21 ਫਰਵਰੀ ਨੂੰ ਆਪਣਾ ਆਪਣਾ ਮਾਤ ਭਾਸ਼ਾ ਦਿਵਸ ਮਨਾਇਆ ਜਾਦਾਂ ਹੈ।ਅੰਤਰ-ਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਉਣ ਦਾ ਪ੍ਰਸਤਾਵ ਬੰਗਲਾ ਦੇਸ਼ ਦੇ ਨਾਗਰਿਕ ਰਫੀਕ ਵੱਲੋਂ ਸਯੁਕੰਤ ਰਾਂਸਟਰ ਸੰਘ ਨੂੰ ਭੇਜਿਆ ਗਿਆ ਜਿਸ ਵੱਲੋਂ 1999 ਵਿੱਚ ਇਸ ਨੂੰ ਰਸਮੀ ਪ੍ਰਵਾਨਗੀ ਦੇਣ ਤੋਂ ਬਾਅਦ ਪਹਿਲੀ ਵਾਰ 21 ਫਰਵਰੀ 2000 ਨੂੰ ਅੰਤਰ ਰਾਸ਼ਟਰੀ ਮਾਤ ਭਾਸ਼ਾ ਦਿਵਸ ਮਨਾਇਆ ਗਿਆ।ਅੰਤਰ-ਰਾਸ਼ਟਰੀ ਪੱਧਰ ਤੇ ਅਜਿਹੇ ਦਿਨਾਂ ਦਾ ਮਨਾਇਆ ਜਾਣਾ ਸਾਡੀ ਮਾਤ ਭਾਸ਼ਾ ਦੀ ਮਹੱਤਤਾ ਨੂੰ ਬਿਆਨ ਕਰਦਾ ਹੈ।
ਇਸ ਦਿਵਸ ਨੂੰ ਮਨਾਏ ਜਾਣ ਦਾ ਇਤਹਾਸ ਅਤੇ ਇਸ ਦੀ ਸ਼ੁਰਆਤ ਕਿਵੇਂ ਕੀਤੀ ਗਈ ਬਾਰੇ ਇਤਿਹਾਸ ਹੈ ਕਿ ਇਸ ਦਿਵਸ ਨੂੰ ਮਨਾਉਣ ਹਿੱਤ ਸ਼ੁਰੂਆਤ ਬੇਸ਼ਕ ਬੰਗਲਾ ਦੇਸ਼ ਦੇ ਮਾਤ ਭਾਸ਼ਾ ਪ੍ਰੇਮੀਆਂ ਵੱਲੋਂ ਕੀਤੀ ਗਈ।ਜਿਵੇਂ ਹਰ ਦੇਸ਼ ਦੇ ਨਾਗਰਿਕ ਆਪਣੇ ਦੇਸ਼ ਦੀ ਅਜਾਦੀ ਲਈ ਕੁਰਬਾਨੀਆਂ ਦਿੰਦੇ ਹਨ ਉਸੇ ਤਰਾਂ ਆਪਣੀ ਮਾਤ ਭਾਸ਼ਾ ਲਈ ਵੀ ਆਪਣੀ ਜਾਨ ਦੇਣ ਤੋਂ ਨਹੀ ਡਰਦੇ।ਅਸਲ ਵਿੱਚ ਜਦੋਂ ਭਾਰਤ ਪਾਕਿਸਤਾਨ ਦੀ 1947 ਵਿੱਚ ਵੰਡ ਹੋਈ ਤਾਂ ਪਾਕਿਸਤਾਨ ਦੀ ਸੰਵਿਧਾਨ ਸਭਾ ਨੇ 1948 ਵਿੱਚ ਕੇਵਲ ਉਰਦੂ ਭਾਸ਼ਾ ਨੂੰ ਰਾਸ਼ਟਰੀ ਭਾਸ਼ਾ ਵੱਜੋਂ ਮਾਨਤਾ ਦੇ ਦਿੱਤੀ।ਜਦੋਂ ਕਿ ਈਸਟ ਪਾਕਿਸਤਾਨ ਵਿੱਚ ਰਹਿਣ ਵਾਲੇ ਬਹੁਗਿਣਤੀ ਲੋਕਾਂ ਵੱਲੋਂ ਬੰਗਾਲੀ/ਬੰਗਲਾ ਭਾਸ਼ਾ ਬੋਲੀ ਜਾਂਦੀ ਸੀ ੳਥੇ ਉਹਨਾਂ ਦਾ ਸਭਿਆਚਾਰ ਅਤੇ ਰਹਿਣ ਸਹਿਣ ਵੀ ਪੱਛਮੀ ਪਾਕਿਸਤਾਨ ਦੇ ਲੋਕਾਂ ਨਾਲ ਵੱਖ ਸੀ।ਇਸ ਸਬੰਧੀ ਧੀਰੇਦਰਨਾਥ ਦੱਤਾ ਨੇ 23 ਫਰਵਰੀ 1948 ਨੂੰ ਪਾਕਿਸਤਾਨ ਦੀ ਸੰਵਿਧਾਨ ਸਭਾ ਵਿੱਚ ਵੀ ਇਸ ਮੁੱਦੇ ਨੂੰ ਚੱੁਕਿਆ ਗਿਆ।ਉਹਨਾਂ ਦੀ ਮੰਗ ਸੀ ਕਿ ਘੱਟ ਤੋਂ ਘੱਟ ਬੰਗਲਾ ਭਾਸ਼ਾ ਨੂੰ ਰਾਸ਼ਟਰੀ ਭਸ਼ਾਵਾ ਵਿੱਚ ਹੀ ਸ਼ਾਮਲ ਕਰ ਲਿਆ ਜਾਵੇ।ਪੂਰਬੀ ਪਾਕਿਸਤਾਨ ਜੋ ਬਾਅਦ ਵਿੱਚ ਬੰਗਲਾ ਦੇਸ਼ ਬਣਿਆ ਵੱਲੋਂ ਆਪਣੀ ਮਾਤ ਭਾਸ਼ਾ ਨੂੰ ਦਰਜਾ ਦਿਵਾਉਣ ਹਿੱਤ ਪਾਕਿਸਤਾਨ ਵਿੱਚ ਲਗਾਤਾਰ ਸਘਰੰਸ਼ ਅਤੇ ਜਨਤਕ ਰੈਲੀਆਂ ਕੀਤੀਆਂ ਗਈਆ।21 ਫਰਵਰੀ 1952 ਨੂੰ ਬੰਗਲਾਦੇਸ਼ ਦੀ ਮੁੱਖ ਢਾਕਾ ਯੂਨੀਵਰਸਿਟੀ ਵਿੱਚ ਵਿਿਦਆਰਥੀਆਂ ਅਤੇ ਆਮ ਲੋਕਾਂ ਵੱਲੋਂ ਜਬਰਦਸਤ ਪ੍ਰਦਸ਼ਨ ਕੀਤਾ ਗਿਆ।ਇਹ 21 ਫਰਵਰੀ 1952 ਵਿੱਚ ਇਤਹਾਸ ਦੀ ਇੱਕ ਦੁਰਲੱਭ ਘਟਨਾ ਸੀ ਜਿਸ ਵਿੱਚ ਲੋਕਾਂ ਨੇ ਮਾਂ-ਬੋਲੀ ਲਈ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਹੋਣ।ਪੁਲੀਸ ਵੱਲੋਂ ਚਲਾਈਆਂ ਗਈਆਂ ਗੋਲੀਆਂ ਵਿੱਚ ਬੰਗਲਾ ਭਾਸ਼ਾ ਦੇ ਮੁੱਖ ਆਗੂ ਰਫੀਕ ਉਦੀਨ ਅਹਿਮਦ,ਅਬਦਲ ਸਲਾਮ,ਅਬੁਲ ਬਰਕਤ,ਅਬਦੁਲ ਜਬਾਰ ਅਤੇ ਸਫੀਉਰ ਰਹਿਮਾਨ ਦੀ ਮੌਤ ਹੋ ਗਈ।ਜੋ ਬਾਅਦ ਵਿੱਚ ਵੱਖਰੇ ਬੰਗਲਾ ਦੇਸ਼ ਬਣਨ ਦਾ ਕਾਰਣ ਬਣਿਆ।ਉਹਨਾਂ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦੀ ਸ਼ਮਾਰਕ ਅਤੇ ਸ਼ਹੀਦ ਮੀਨਾਰ ਬਣਾਏ ਗਏ ਹਨ ਜਿਥੇ 21 ਫਰਵਰੀ ਵਾਲੇ ਦਿਨ ਲੋਕ ਇਕੱਠੇ ਹੁੰਦੇ ਹਨ ਅਤੇ ਮਾਂ ਬੋਲੀ ਲਈ ਆਪਣੀ ਸ਼ਹੀਦੀ ਦੇਣ ਵਾਲੇ ਪ੍ਰਤੀ ਸਤਿਕਾਰ ਦਾ ਪ੍ਰਗਟਾਵਾ ਕੀਤਾ ਜਾਂਦਾ।
ਸਮੁੱਚੇ ਵਿਸ਼ਵ ਵਿੱਚ ਸੱਤ ਹਜਾਰ ਦੇ ਕਰੀਬ ਭਸ਼ਾਵਾਂ ਬੋਲੀਆਂ ਜਾਂਦੀਆਂ ਹਨ ਸਾਡੇ ਭਾਰਤ ਦੇਸ਼ ਵਿੱਚ ਹੀ 160-70 ਦੇ ਕਰੀਬ ਵੱਖ ਵੱਖ ਭਸ਼ਾਵਾ ਬੋਲੀਆਂ ਜਾਂਦੀਆਂ ਜਿੰਨਾਂ ਵਿੱਚੋਂ 28 ਭਸ਼ਾਵਾਂ ਨੂੰ ਤਾਂ ਸੰਵਿਧਾਨਕ ਤੋਰ ਤੇ ਵੀ ਮਾਨਤਾ ਦਿੱਤੀ ਗਈ ਹੈ ਜਿੰਨਾ ਵਿੱਚੋਂ ਪੰਜਾਬੀ ਵੀ ਇੱਕ ਭਾਸ਼ਾ ਹੈ।ਸ਼ਹਿਰਾਂ ਵਿੱਚ ਖੁੱਲੇ ਪ੍ਰਾਈਵੇਟ ਕਾਨਵੈਂਟ ਸਕੂਲ ਪੰਜਾਬੀ ਭਾਸ਼ਾ ਦੇ ਸਬ ਤੋਂ ਵੱਡੇ ਦੁਸ਼ਮਨ ਹਨ।
ਇਹਨਾਂ ਸਕੂਲਾਂ ਵਿੱਚ ਪੰਜਾਬੀ ਪੜਾਉਣ ਵਾਲੇ ਅਧਿਆਪਕ ਵੀ ਹਿੰਦੀ ਖੇਤਰ ਦੇ ਹਨ ਜਿਸ ਕਾਰਨ ਉਹ ਪੰਜਾਬੀ ਭਾਸ਼ਾ ਦਾ ਗਲਤ ਉਚਾਰਣ ਕਰਦੇ ਹਨ।ਸਾਡੇ ਸਮਾਜ ਅਤੇ ਮਾਪਿਆਂ ਨੂੰ ਇਸ ਬਾਰੇ ਸੋਚਣ ਦੀ ਜਰੂਰਤ ਹੈ।ਪੰਜਾਬੀ ਸਾਡੀ ਮਾਂ-ਬੋਲੀ ਹੈ ਅਤੇ ਇਸ ਨੂੰ ਸਨਮਾਨ ਦੇਣ ਦੀ ਜਰੂਰਤ ਹੈ।ਮਾਂ-ਬਾਪ ਨੂੰ ਆਪਣੇ ਬੱਚਿਆਂ ਨਾਲ ਰੋਜਾਨਾ ਕੀਤੀ ਜਾਣ ਵਾਲੀ ਗੱਲਬਾਤ ਪੰਜਾਬੀ ਭਾਸ਼ਾ ਵਿੱਚ ਕੀਤੀ ਜਾਣੀ ਚਾਹੀਦੀ ਹੈ ਅਤੇ ਉਨਾਂ ਨੂੰ ਇਹ ਸਮਝਣਾ ਚਾਹੀਦਾ ਹੈ ਕਿ ਮਾਂ-ਬੋਲੀ ਸਿਰਫ ਸਿੱਖਣ ਲਈ ਨਹੀ ਸਗੋਂ ਜੀਵਨ ਦਾ ਹਿੱਸਾ ਬਣਾਉਣ ਲਈ ਹੈ।
ਪੰਜਾਬੀ ਭਾਸ਼ਾ ਸਾਡੇ ਵਿਰਸੇ ਦੀ ਅਹਿਮ ਭਾਗੀਦਾਰ ਹੈ ਇਸ ਲਈ ਮਾਪਿਆਂ,ਸਕੂਲਾਂ ਅਤੇ ਸਮਾਜ ਦੇ ਸਹਿਯੌਗ ਨਾਲ ਅਸੀਂ ਪੰਜਾਬੀ ਦੀ ਖੂਬਸੂਰਤੀ ਨੂੰ ਦੁਨੀਆਂ ਵਿੱਚ ਪ੍ਰਸਿੱਧ ਕਰ ਸਕਦੇ ਹਾਂ।ਜਦੋਂ ਅਸੀ ਪਹਿਲਾ ਸ਼ਬਦ ਮਾਂ ਬੋਲਿਆ ਤਾਂ ਉਹ ਮਾਂ ਬੋਲੀ ਪੰਜਾਬੀ ਵਿੱਚ।ਪੰਜਾਬੀ ਲੋਕ ਮੁਹਾਵਰਾ ਹੈ ਕਿ ਮਾਵਾਂ ਮੁੱਕਣ ਤੇ ਹੀ ਚੇਤੇ ਆਉਦੀਆਂ।ਕਈ ਵਾਰੀ ਅਸੀ ਮਾਂ ਤੇ ਮਾਂ ਬੋਲੀ ਦਾ ਰੁਤਬਾ ਤੇ ਪ੍ਰਭਾਵ ਨਹੀ ਵੀ ਜਾਣਦੇ ਹੁੰਦੇ।
ਮਾਂ-ਬੋਲੀ ਦੀ ਮੁਹਾਰਤ ਨਾਲ ਵਿਅਕਤੀ ਬਾਕੀ ਭਸ਼ਾਵਾਂ ਵੀ ਸਿੱਖ ਸਕਦਾ।ਮਾਂ ਇੱਕ ਹੀ ਹੁੰਦੀ ਹੈ ਪਰ ਮਾਸੀਆਂ ਕਈ ਹੋ ਸਕਦੀਆਂ।ਇਸ ਲਈ ਬੱਸ ਇਹ ਮਾਂ ਬੋਲੀ ਅਤੇ ਬਾਕੀ ਭਸ਼ਾਵਾਂ ਦਾ ਸਬੰਧ ਹੁੰਦਾ।ਬਹੁਤ ਭਾਸ਼ਾ ਸਿੱਖਣਾ ਚੰਗੀ ਗੱਲ ਹੈ ਪਰ ਮਾਂ ਬੋਲੀ ਤਿਆਗ ਕੇ ਨਹੀ।ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਹਿਬਾਨ ਅਤੇ ਸਾਰੇ ਸ਼੍ਰਮੋਣੀ ਭਗਤਾਂ ਵੱਲੋਂ ਰਚੀ ਗਈ ਬਾਣੀ ਗੁਰਮਖੀ ਵਿੱਚ ਹੋਣਾ ਪੰਜਾਬੀ ਭਾਸ਼ਾ ਦੀ ਮਹੱਤਤਾ ਨੂੰ ਬਿਆਨ ਕਰਦੀ ਹੈ।ਕਿਉਕਿ ਅਸੀਂ ਜਾਣਦੇ ਹਾਂ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਰੇ ਧਰਮਾਂ ਅਤੇ ਸਾਰੀ ਲੋਕਾਈ ਵਿੱਚ ਸਰਬ ਪ੍ਰਮਾਣਿਤ ਹੈ।ਗੁਰਮੁਖੀ ਦੇ ਗਿਆਨ ਤੋਂ ਬਗੈਰ ਅਸੀ ਆਪਣੇ ਵਿਰਸੇ ਤੇ ਵਿਰਾਸਤ ਦਾ ਮਾਣ ਨਹੀ ਕਰ ਸਕਦੇ।ਇਸ ਦੇ ਗਿਆਨ ਤੋ ਬਗੈਰ ਸਾਡਾ ਗਿਆਨ ਅਧੂਰਾ ਹੈ।
ਮਾਤ ਭਾਸ਼ਾ ਨਾਲ ਪਿਆਰ ਨੂੰ ਦੇਖਣਾ ਹੋਵੇ ਤਾਂ ਸਾਡੇ ਦੇਸ਼ ਵਿੱਚ ਹੀ ਕੁਝ ਦੱਖਣੀ ਰਾਜਾਂ ਤੋਂ ਸਾਨੂੰ ਸਿੱਖਣਾ ਚਾਹੀਦਾ ਜੋ ਹਮੇਸ਼ਾਂ ਆਪਣੇ ਰਾਜ ਵਿੱਚ ਬੋਲੀ ਜਾਣ ਵਾਲੀ ਭਾਸ਼ਾ ਤੋਂ ਬਿੰਨਾਂ ਹੋਰ ਕੋਈ ਭਾਸ਼ਾ ਨਹੀ ਬੋਲਦੇ।ਇਸੇ ਤਰਾਂ ਪਿਛਲੇ ਦਿਨੀ ਮੈਂ ਕੈਨੇਡਾ ਦੇ ਕਿਊਬਕ ਰਾਜ ਦੇ ਮੌਟਰੀਅਲ ਸ਼ੀਹਰ ਵਿੱਚ ਜਾਣ ਦਾ ਮੌਕਾ ਮਿਲਿਆ ਅਤੇ ਦੇਖਿਆਂ ਕਿ ਉਥੇ ਫਰੈਂਚ ਭਾਸ਼ਾ ਤੋਂ ਬਿੰਨਾਂ ਕੋਈ ਹੋਰ ਭਾਸ਼ਾ ਨਹੀ ਬੋਲੀ ਜਾਦੀ।ਪੰਜਾਬੀ ਭਾਸ਼ਾ ਦੀ ਅਮੀਰੀ ਸ਼ਬਦ ਸਮੱਰਥਾ ਅਤੇ ਸਿਰਜਣਾ ਨੂੰ ਦੇਖਣਾ ਹੋਵੇ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਬ ਤੋਂ ਵੱਡੀ ਉਦਰਾਹਣ ਹੈ।ਇਹ ਠੀਕ ਹੈ ਕਿ ਵੱਧ ਤੋਂ ਵੱਧ ਭਸਾਵਾਂ ਦਾ ਗਿਆਨ ਸਾਡੇ ਗਿਆਨ ਦੇ ਪੱਧਰ ਵਿੱਚ ਵਾਧਾ ਕਰਦਾ ਪਰ ਮਾਂ ਬੋਲੀ ਦਾ ਭੁੱਲਣਾ ਜਾਂ ਉਸ ਨੂੰ ਅਣਡਿੱਠ ਕਰਨਾ ਸਾਡੇ ਨਿਘਾਰ ਦਾ ਕਾਰਣ ਬਣ ਸਕਦਾ ਹੈ।ਰਾਸ਼ਟਰ ਪਿਤਾ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਲੱਖਾਂ ਲੋਕਾਂ ਨੂੰ ਅੰਗਰੇਜੀ ਭਾਸ਼ਾ ਦਾ ਗਿਆਨ ਦੇਣਾ ਉਹਨਾਂ ਨੂੰ ਗੁਲਾਮ ਬਣਾਉਣਾ ਹੈ।ਕੀ ਇਹ ਦੁੱਖ ਵਾਲੀ ਗੱਲ ਨਹੀ ਕਿ ਇੰਨਸਾਫ ਲੈਣ ਲਈ ਅਦਾਲਤ ਵਿੱਚ ਮੈਨੂੰ ਉਸ ਭਾਸ਼ਾ ਵਿੱਚ ਗੱਲ ਕਰਨੀ ਪਵੇ ਜਿਸ ਭਾਸ਼ਾ ਬਾਰੇ ਮੈਂ ਨਹੀ ਜਾਣਦਾ।
ਇਸ ਵਿੱਚ ਕੋਈ ਸ਼ੱਕ ਨਹੀ ਕਿ ਪੰਜਾਬ ਸਰਕਾਰ ਵੱਲੋਂ ਪਿਛਲ਼ੇ ਸਮੇਂ ਤੋਂ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਭਾਸ਼ਾ ਵਿਭਾਗ ਨੂੰ ਦੁਬਾਰਾ ਗਤੀਸ਼ੀਲ ਕਰਕੇ ਉਸ ਵਿੱਚ ਨਵੀਂ ਭਰਤੀ ਕੀਤੀ ਗਈ ਹੈ ਅਤੇ ਪਿਛਲੇ ਦਿਨੀ ਭਾਸ਼ਾ ਵਿਭਾਗ ਦੇ ਯਤਨਾਂ ਨਾਲ ਸਰਕਾਰੀ/ਗੈਰ ਸਰਕਾਰੀ,ਪ੍ਰਾਈਵੇਟ ਵਿਭਾਗਾਂ ਦੇ ਨਾਲ ਨਾਲ ਸਾਰੀਆਂ ਵਿਿਦੱਅਕ ਸੰਸ਼ਥਾਵਾਂ ਅਤੇ ਸ਼ੀਹਰ ਵਿੱਚ ਆਮ ਵਪਾਰਕ ਸੰਸ਼ਥਾਵਾਂ ਦੇ ਸਾਈਨ ਬੋਰਡ ਪੰਜਾਬੀ ਭਾਸ਼ਾ ਵਿੱਚ ਕੀਤੇ ਗਏ ਹਨ ਜੋ ਇੱਕ ਚੰਗਾਂ ਸੰਕੇਤ ਹੈ।ਇਸ ਲਈ ਸਰਕਾਰੀ ਯਤਨਾਂ ਦੇ ਨਾਲ ਨਾਲ ਸਾਡੇ ਸਮਾਜ ਅਤੇ ਮਾਪਿਆਂ ਨੂੰ ਵੀ ਇਸ ਬਾਰੇ ਸੋਚਣ ਦੀ ਜਰੂਰਤ ਹੈ।
ਪੰਜਾਬੀ ਭਾਸ਼ਾ ਸਾਡੇ ਵਿਰਸੇ ਦੀ ਅਹਿਮ ਭਾਗੀਦਾਰ ਹੈ ਜਿਸ ਨੂੰ ਸਾਭਣਾ ਅਤੇ ਸੰਵਾਰਨਾ ਸਾਡੀ ਜਿੰਮੇਵਾਰੀ ਦਾ ਹਿੱਸਾ ਹੈ।ਮਾਪਿਆਂ,ਸਕੂਲਾਂ ਅਤੇ ਸਮਾਜ ਦੇ ਸਹਿਯੋਗ ਨਾਲ ਅਸੀਂ ਪੰਜਾਬੀ ਦੀ ਖੂਬਸੂਰਤੀ ਨੂੰ ਵਿਸ਼ਵ ਭਰ ਵਿੱਚ ਪ੍ਰਸਿੱਧ ਕਰ ਸਕਦੇ ਹਾਂ।ਇਸ ਲਈ ਸਾਨੂੰ ਪ੍ਰਣ ਕਰਨਾ ਚਾਹੀਦਾ ਹੈ ਕਿ ਅਸੀ ਮਾਂ-ਬੋਲੀ ਵਿਸਾਰਾਂਗੇ ਨਹੀ ਬਲਿਕ ਸਤਿਕਾਰਾਂਗੇ।ਅਸੀ ਆਪਣੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਯੋਗਦਾਨ ਪਾ ਸਕਦੇ ਹਾਂ।
ਆਖੀਰ ਵਿੱਚ ਕਹਿ ਸਕਦੇ ਹਾਂ ਕਿ ਸਾਨੂੰ ਮਾਂ-ਬੋਲੀ ਜੋ ਭਾਸ਼ਾ ਸਾਡੇ ਗੁਰੁ ਸਹਿਬਾਨ ਗੁਰੁ ਨਾਨਕ ਦੇਵ ਜੀ ਨੇ ਖਸਮ ਕੀ ਬਾਣੀ ਦੀ ਬਖਸ਼ਿਸ਼ ਕੀਤੀ ਹੋਵੇ ਉਸ ਤੋਂ ਵੱਧ ਅਮੀਰ ਵਿਸ਼ਵ ਦੀ ਕਿਹੜੀ ਭਾਸ਼ਾ ਹੋ ਸਕਦੀ ਹੈ।

Share post:

Popular