ਵਿਕੇ ਪੰਜੀਂ ਨਾ ਜਦ ਪੰਜਾਹ ਵਾਲੀ,
ਘੁੰਮੇ ਚੱਕਰ ਦਿਨਾਂ ਮਾੜਿਆਂ ਦਾ।
ਸਾੜ੍ਹਸਤੀ ਵੀ ਦੇਵੇ ਜਦ ਪਹਿਰਾ,
ਰਹੇ ਕੱਖ ਨਾ ਗ੍ਹੀਰੇ ਗੁਹਾਰਿਆਂ ਦਾ।
ਜਾਂਦਾ ਸੋਨਾ ਵੀ ਹੋ ਮਿੱਟੀ,
ਜਦ ਸਾਥ ਨਾ ਰਹੇ ਸਹਾਰਿਆਂ ਦਾ।
ਅੱਧ ਵਿਚਕਾਰੇ ਹੁੰਦਾ ਤਹਿ ਡੁੱਬਣਾ,
ਸਿਰਾ ਦਿਸੇ ਨਾ ਜਦ ਕਿਨਾਰਿਆਂ ਦਾ।
ਪੈਂਦਾ ਭੋਗਣਾ ਲਿਖੇ ਮੁਕੱਦਰਾਂ ਦਾ,
ਮਾਣ ਕਾਹਦਾ ਮਹਿਲ ਮੁਨਾਰਿਆਂ ਦਾ,
ਏਥੇ ਵੱਖ ਵੱਖ ਉੱਥੇ ਇੱਕ ਸੱਭੇ,
ਜਿੱਥੇ ਅੰਤ ਨੂੰ ਜਾਣਾ ਸਾਰਿਆਂ ਦਾ।
ਹਿੱਲੇ ਪੱਤ ਨਾ ਉਹਦੇ ਹੁਕਮ ਬਿਨਾਂ,
ਪੈਂਦਾ ਚਾਨਣ ਜੀਹਦੇ ਚਮਕਾਰਿਆਂ ਦਾ.
ਐਵੇਂ ਮਾਣ ਨਾ ‘ਭਗਤਾ’ ਕਰ ਬੈਠੀਂ,
ਸੂਰਜ ਮੂਹਰੇ ਕੀ ਉਜ਼ਰ ਤਾਰਿਆਂ ਦਾ।
ਲੇਖਕ : ਬਰਾੜ-ਭਗਤਾ ਭਾਈ ਕਾઠ
ਸੰਪਰਕ : +1-604-751-1113,

