ਸਰੀ, (ਦਿਵਰੂਪ ਕੌਰ): ਲਾਟੋ ਮੈਕਸ ਦਾ ਤਾਜ਼ਾ 15 ਮਿਲੀਅਨ ਡਾਲਰ ਦਾ ਜੈਕਪਾਟ ਜਿੱਤਣ ਵਾਲੇ ਨਿਊ ਬ੍ਰਨਜ਼ਵਿਕ ਦੇ ਰਹਿਣ ਵਾਲੇ ਗੈਰੀ ਵੈਸਟਹੇਵਰઠ(Gary Westhaver) ਨੇ ਆਪਣੀ ਜ਼ਿੰਦਗੀ ਬਦਲ ਦੇਣ ਵਾਲੀ ਇਹ ਖੁਸ਼ਖਬਰੀ ਸਾਂਝੀ ਕੀਤੀ ਹੈ। ਪਰ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਆਪਣੀ ਪਹਿਚਾਣ ਜਨਤਕ ਕਰਨ ਦੀ ਬਜਾਏ ਗੁਪਤ ਰਹਿਣਾ ਚਾਹੁੰਦੇ ਹਨ ઠਅਤੇ ਇਸ ਦੌਲਤ ਦਾ ਵੱਡਾ ਹਿੱਸਾ ਹੋਰਾਂ ਦੀ ਮਦਦ ਲਈ ਵਰਤਣ ਦਾ ਮਨ ਬਣਾਇਆ ਹੈ।
ਗੈਰੀ ਵੈਸਟਹੇਵਰ ਸੈਂਟ ਮਾਰਗਰੇਟਸ, ਨਿਊ ਬ੍ਰਨਜ਼ਵਿਕ ਦੇ ਰਹਿਣ ਵਾਲੇ ਹਨ ਅਤੇ ਸਿਟੀ ਆਫ ਮਿਰਾਮਿਚੀ ਦੇ ਰਿਟਾਇਰਡ ਕਰਮਚਾਰੀ ਹਨ। ਉਹ ਕਈ ਸਾਲਾਂ ਤੋਂ ਲਾਟੋ ਮੈਕਸ ਅਤੇ ਲਾਟੋ 6/49 ਦੇ ਟਿਕਟ ਖੇਡਦੇ ਆ ਰਹੇ ਸਨ, ਪਰ ਕਦੇ ਕੋਈ ਵੱਡੀ ਜਿੱਤ ਹਾਸਲ ਨਹੀਂ ਹੋਈ।
ਉਹ ਦੱਸਦੇ ਹਨ ਕਿ ਇੱਕ ਦਿਨ, ਹਮੇਸ਼ਾਂ ਦੀ ਤਰ੍ਹਾਂ, ਉਨ੍ਹਾਂ ਨੇ ਆਪਣਾ ਲਾਟੋ ਮੈਕਸ ਟਿਕਟ ਖਰੀਦਿਆ ਅਤੇ ਡਰਾਅ ਤੋਂ ਬਾਅਦ ਮੋਬਾਈਲ ਐਪ ਨਾਲ ਸਕੈਨ ਕੀਤਾ। ਅਚਾਨਕ ਸਕ੍ਰੀਨ ‘ਤੇઠMajor Win ਦੇ ਸ਼ਬਦ ਚਮਕੇ।
ਸ਼ੁਰੂ ਵਿੱਚ ਉਹ ਵਿਸ਼ਵਾਸ ਨਹੀਂ ਕਰ ਸਕੇ ਕਿ ਇਹ ਸਚ ਹੈ। ਇਸ ਲਈ ਉਨ੍ਹਾਂ ਨੇ ਐਟਲਾਂਟਿਕ ਲਾਟਰੀ ਦਫ਼ਤਰ ‘ਤੇ ਕਾਲ ਕੀਤੀ ਤਾਕਿ ਪੁਸ਼ਟੀ ਕਰ ਸਕਣ। ਉੱਥੋਂ ਮਿਲੀ ਜਾਣਕਾਰੀ ਨੇ ਉਨ੍ਹਾਂ ਦੀ ਜੰਿਦਗੀ ਬਦਲ ਦਿੱਤੀ ઠਉਨ੍ਹਾਂ ਨੇ $15 ਮਿਲੀਅਨ ਡਾਲਰ ਦਾ ਜੈਕਪਾਟ ਜਿੱਤਿਆ ਸੀ।
ਗੈਰੀ ਵੈਸਟਹੇਵਰ ਹਮੇਸ਼ਾਂ ਤੋਂ ਆਪਣੇ ਭਾਈਚਾਰੇ ਵਿੱਚ ਸਰਗਰਮ ਰਹੇ ਹਨ, ਅਤੇ ਹੁਣ ਉਹ ਕਹਿੰਦੇ ਹਨ ਕਿ ਇਹ ਜਿੱਤ ਉਨ੍ਹਾਂ ਨੂੰ ਵੱਡੇ ਪੱਧਰ ‘ਤੇ ਭਲਾਈ ਦੇ ਕੰਮ ਕਰਨ ਦਾ ਮੌਕਾ ਦੇਵੇਗੀ।
ਗੈਰੀ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਆਪਣੇ ਦੋ ਪੋਤਿਆਂ ਦਾ ਭਵਿੱਖ ਸੁਰੱਖਿਅਤ ਕਰਨ ਦਾ ਮਨ ਬਣਾ ਰਹੇ ਹਨ। ਨਾਲ ਹੀ ਉਹ ਉਸੇ ਇਲਾਕੇ ਵਿੱਚ ਇੱਕ ਨਵਾਂ ਘਰ ਖਰੀਦਣਾ ਚਾਹੁੰਦੇ ਹਨ, ਜਿੱਥੇ ਉਹ ਹਮੇਸ਼ਾਂ ਰਹੇ ਹਨ।
ਇਹ ਜਿੱਤਣ ਵਾਲਾ ਲਾਟੋ ਮੈਕਸ ਟਿਕਟ ਮਿਰਾਮਿਚੀ ਦੇઠDeals 4 Uઠਸਟੋਰ ਤੋਂ ਖਰੀਦਿਆ ਗਿਆ ਸੀ। ਐਟਲਾਂਟਿਕ ਲਾਟਰੀ ਨੇ ਪੁਸ਼ਟੀ ਕੀਤੀ ਹੈ ਕਿ ਸਟੋਰ ਮਾਲਕ ਨੂੰ ਇਕ ਪ੍ਰਤੀਸ਼ਤ ਕਮਿਸ਼ਨ ਦੇ ਤੌਰ ‘ਤੇ ਮਿਲੇਗਾ ઠਲਗਭਗ $150,000।
ਗੈਰੀ ਵੈਸਟਹੇਵਰ ਦੀ ਇਹ ਕਹਾਣੀ ਸਿਰਫ਼ ਕਿਸਮਤ ਦੀ ਨਹੀਂ, ਸਗੋਂ ਨਿਮਰਤਾ ਅਤੇ ਮਨੁੱਖਤਾ ਦੀ ਮਿਸਾਲ ਹੈ। ਜਿੱਥੇ ਕਈ ਲੋਕ ਐਸੀ ਜਿੱਤ ਤੋਂ ਬਾਅਦ ਆਪਣੀ ਜੀਵਨ ਸ਼ੈਲੀ ਬਦਲ ਲੈਂਦੇ ਹਨ, ਉੱਥੇ ਗੈਰੀ ਅਤੇ ਉਨ੍ਹਾਂ ਦੀ ਪਤਨੀ ਨੇ ਸਾਦਗੀ ਤੇ ਸੇਵਾ ਦਾ ਰਾਹ ਚੁਣਿਆ ਹੈ।ઠ This report was written by Divroop Kaur as part of the Local Journalism Initiative.

