Sunday, February 15, 2026

ਰੌਜਰਸ ਗ੍ਰਾਹਕਾਂ ਨੂੰ ਮਿਲ ਸਕਦਾ ਹੈ ਮੁਆਵਜ਼ਾ ਅਦਾਲਤ ਨੇ ਕੇਸ ਅੱਗੇ ਵਧਾਉਣ ਦੀ ਇਜਾਜ਼ਤ ਦਿੱਤੀ

ਸਰੀ : ਕੈਨੇਡਾ ਭਰ ਵਿੱਚ ਲੋਕਾਂ ਨੂੰ ਹਾਲ ਹੀ ਵਿੱਚ ਇੱਕ ਟੈਕਸਟ ਮੈਸੇਜ ਮਿਲ ਰਿਹਾ ਹੈ ਜਿਸ ਵਿੱਚ ਰੌਜਰਸ ਕਮਿਊਨੀਕੇਸ਼ਨਜ਼ ਖਲਿਾਫ਼ ਚੱਲ ਰਹੇ ਕਲਾਸ ਐਕਸ਼ਨ ਮੁਕੱਦਮੇ ਬਾਰੇ ਜਾਣਕਾਰੀ ਦਿੱਤੀ ਜਾ ਰਹੀ ਹੈ। ਕਈਆਂ ਨੇ ਇਸਨੂੰ ਠੱਗੀ ਸਮਝਿਆ, ਪਰ ਇਹ ਅਸਲ ਕਾਨੂੰਨੀ ਕਾਰਵਾਈ ਹੈ, ਜਿਸ ਨੂੰ ਕਿਊਬੈਕ ਦੀ ਅਦਾਲਤ ਵੱਲੋਂ ਮਨਜ਼ੂਰੀ ਮਿਲ ਚੁੱਕੀ ਹੈ।
ਅਦਾਲਤ ਨੇ ਰੌਜਰਸ ਕਮਿਊਨੀਕੇਸ਼ਨ ਇੰਕ., ਰੌਜਰਸ ਕਮਿਊਨੀਕੇਸ਼ਨ ਕੈਨੇਡਾ ਇੰਕ. ਅਤੇ ਫਾਇਡੋ ਸੋਲਿਊਸ਼ਨਜ਼ ਇੰਕ. ਖਲਿਾਫ਼ ਰਾਸ਼ਟਰੀ ਪੱਧਰ ‘ਤੇ ਕਲਾਸ ਐਕਸ਼ਨ ਮੁਕੱਦਮੇ ਨੂੰ ਅੱਗੇ ਵਧਾਉਣ ਦੀ ਇਜਾਜ਼ਤ ਦਿੱਤੀ ਹੈ। ਇਹ ਮਾਮਲਾ ਅਪ੍ਰੈਲ 19, 2021 ਨੂੰ ਹੋਈ ਵੱਡੀ ਵਾਇਰਲੈੱਸ ਸੇਵਾ ਆਉਟੇਜ ਨਾਲ ਸਬੰਧਤ ਹੈ, ਜਿਸ ਨੇ ਲੱਖਾਂ ਕੈਨੇਡੀਅਨ ਗ੍ਰਾਹਕਾਂ ਨੂੰ ਪ੍ਰਭਾਵਿਤ ਕੀਤਾ ਸੀ।
ਮੌਂਟਰੀਅਲ ਅਧਾਰਿਤ ਕਾਨੂੰਨੀ ਫ਼ਰਮ ਲੈਕਸ ਗਰੁੱਪ ਇੰਕ. ਵੱਲੋਂ ਦਰਜ ਕੀਤੇ ਗਏ ਇਸ ਕੇਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਉਸ ਦਿਨ ਕਈ ਗ੍ਰਾਹਕ ਕਾਲ ਕਰਨ, ਮੈਸੇਜ ਭੇਜਣ ਜਾਂ ਮੋਬਾਈਲ ਡਾਟਾ ਵਰਤਣ ਤੋਂ ਅਸਮਰੱਥ ਸਨ ઠਜਦ ਤੱਕ ਕਿ ਉਹઠWi-Fi ਨਾਲ ਨਹੀਂ ਜੁੜੇ। ਇਸ ਕਾਰਨ ਕਈਆਂ ਨੂੰ ਕੰਮ ਦੀ ਆਮਦਨ ਵਿੱਚ ਘਾਟਾ ਅਤੇ ਤੁਰੰਤ ਸਿਹਤ ਸੇਵਾਵਾਂ ਨਾਲ ਸੰਪਰਕ ਨਾ ਕਰ ਪਾਉਣ ਕਾਰਨ ਹੋਰ ਨੁਕਸਾਨ ਵੀ ਹੋਏ।
ਉਸ ਸਮੇਂ, ਰੌਜਰਸ ਨੇ ਆਪਣੇ ਗ੍ਰਾਹਕਾਂ ਨੂੰ ਇੱਕ ਦਿਨ ਦਾ ਕ੍ਰੈਡਿਟ ਦਿੱਤਾ ਸੀ। ਪਰ ਹੁਣ ਕਾਨੂੰਨੀ ਟੀਮ ਦਾ ਮਤਲਬ ਹੈ ਕਿ ਇਹ ਮੁਆਵਜ਼ਾ ਕਾਫ਼ੀ ਨਹੀਂ ਸੀ।
ਇਹ ਕਲਾਸ ਐਕਸ਼ਨ ਉਹਨਾਂ ਸਭ ਲੋਕਾਂ ‘ਤੇ ਲਾਗੂ ਹੁੰਦਾ ਹੈ ਜਿਨ੍ਹਾਂ ਕੋਲ ਰੌਜਰਸ, ਫਾਇਡੋ, ਚੈਟਰ ਜਾਂ ਰੌਜਰਸ ਫ਼ਾਰ ਬਿਜ਼ਨਸ ਦੀ ਵਾਇਰਲੈੱਸ ਸੇਵਾ ਦਾ ਕਰਾਰ 2021 ਦੀ ਆਉਟੇਜ ਦੌਰਾਨ ਸੀ।
ਇਸਦਾ ਮਤਲਬ ਹੈ ਕਿ ਜੇਕਰ ਤੁਸੀਂ ਉਸ ਸਮੇਂ ਇਹਨਾਂ ਸੇਵਾਵਾਂ ਦੇ ਗ੍ਰਾਹਕ ਸਨ, ਤਾਂ ਤੁਸੀਂ ਆਪੋ-ਆਪ ਕਲਾਸ ਦੇ ਮੈਂਬਰ ਹੋ, ਜੇਕਰ ਤੁਸੀਂ ਬਾਹਰ ਹੋਣ ਦੀ ਅਰਜ਼ੀ ਨਹੀਂ ਦਿੰਦੇ।
ਜੇਕਰ ਅਦਾਲਤ ਅੰਤ ਵਿੱਚ ਰੌਜਰਸ ਨੂੰ ਜੰਿਮੇਵਾਰ ਠਹਿਰਾਉਂਦੀ ਹੈ ਜਾਂ ਕੋਈ ਸੈਟਲਮੈਂਟ ਹੁੰਦਾ ਹੈ, ਤਾਂ ਇਹ ਗ੍ਰਾਹਕ ਮੁਆਵਜ਼ੇ ਦੇ ਹੱਕਦਾਰ ਹੋ ਸਕਦੇ ਹਨ।

Share post:

Popular