Wednesday, April 15, 2026

ਲੈਂਗਲੀ ਦੀ ਔਰਤ ਨੇ ਨਸ਼ੇ ਵੇਚਨ ਲਈ ਗਲਤ ਨੰਬਰ ‘ਤੇ ਭੇਜਿਆ ਮੈਸਜ ਪੁਲਿਸ ਕੋਲ ਜਾ ਪਹੁੰਚਿਆ, 2 ਸਾਲ ਦੀ ਕੈਦ ਹੋਈ

ਸਰੀ, (ਪਰਮਜੀਤ ਸਿੰਘ): ਲੈਂਗਲੀ ਦੀ ਇੱਕ ਔਰਤ, Helen Marie Mercieca, ਗਲਤ ਨੰਬਰ ‘ਤੇ ਟੈਕਸਟ ਭੇਜਣ ਕਾਰਨ ਦੋ ਸਾਲ ਦੀ ਜੇਲ੍ਹ ਦੀ ਸਜ਼ਾ ਭੁਗਤਣੀ ਪਈ ਗਈ, ਕਿਉਂਕਿ ਨੰਬਰ ਕਿਸੇ ਪੁਲਿਸ ਅਧਿਕਾਰੀ ਦਾ ਜਾ ਨਿਕਲਿਆ।
ਜੱਜઠChristopher Greenwood ਨੇ ਸਜ਼ਾ ਸੁਣਾਉਂਦੇ ਹੋਏ ਕਿਹਾ, ”ਇਹ ਅਪਰਾਧ ਗੰਭੀਰ ਸੀ ਅਤੇ ਇਸ ਵਿੱਚ $18,500 ਦੇ ਮੁੱਲ ਲਈ ਇੱਕ ਕਿਲੋ ਮੈਥ ਐਮਫੈਟਾਮਾਈਨ ਸਮੱਗਲਿੰਗ ਕਰਨ ਦਾ ਟੈਕਸਟ ਸ਼ਾਮਲ ਸੀ, ਜੋ Lower Mainland ਤੋਂ Quesnel ਤੱਕ ਭੇਜਣੀ ਸੀ।”

Helen Mercieca ਨੇ ਜੂਨ ਦੀ ਸ਼ੁਰੂਆਤ ਵਿੱਚ ਦੋਸ਼ ਸਵੀਕਾਰਿਆ। ਕ੍ਰਾਊਨ ਨੇ ਦੋ ਸਾਲ ਦੀ ਸਜ਼ਾ ਦੀ ਮੰਗ ਕੀਤੀ, ਜਦਕਿ ਡਿਫ਼ੈਂਸ ਨੇ ਕਿਹਾ ਕਿ 57 ਸਾਲਾਂ ਦੀ ਹੇਲਨ ਆਪਣੀ ਜ਼ਿੰਦਗੀ ਬਦਲ ਰਹੀ ਹੈ ਅਤੇ ਉਹ ਜੇਲ੍ਹ ਨਹੀਂ ਜਾਵੇਗੀ। ਡਿਫ਼ੈਂਸ ਨੇ ਘਰ ਵਿੱਚ ਛੇ ਮਹੀਨੇ ਦੀ ਹਿਰਾਸਤ, ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਕਲੋਜ਼, ਨੋ-ਕਾਂਟੈਕਟ ਆਰਡਰ, ਕਮਿਊਨਿਟੀ ਵਰਕ ਸਰਵਿਸ ਅਤੇ ਕੌਂਸਲਿੰਗ ਦੀ ਸਿਫਾਰਸ਼ ਕੀਤੀ।
2021 ਦੇ ਫਰਵਰੀ ਵਿੱਚ Quesnel RCMP ਦੇ ਕਾਂਸਟੇਬਲઠHundial ਨੂੰ ਅਣਚਾਹੇ ਟੈਕਸਟ ਮਿਲੇ, ਜਿਸ ਵਿੱਚ ਇੱਕ ਵਿਅਕਤੀ Les ਦੀ ਮੰਗ ਕੀਤੀ ਗਈ ਸੀ ਜੋ ਨਸ਼ੇ ਦੀ ਖਰੀਦਾਰੀ ਕਰੇਗਾ। RCMP ਨੇ ਅੰਡਰਕਵਰ ਕਾਰਵਾਈ ਸ਼ੁਰੂ ਕੀਤੀ ਅਤੇ Mercieca ਨੂੰ ਇੱਕ McDonald’s ਪਾਰਕਿੰਗ ਲਾਟ ਵਿੱਚ ਗ੍ਰਿਫਤਾਰ ਕੀਤਾ। ਕਾਰ ਦੀ ਜਾਂਚ ਵਿੱਚ ਇੱਕ ਕਿਲੋ ਮੈਥ ਐਮਫੈਟਾਮਾਈਨ ਮਿਲੀ। ਜੱਜ ਨੇઠMercieca ਦੇ ਜੀਵਨ ਦੇ ਪਿੱਛੋਕੜ ਨੂੰ ਧਿਆਨ ਵਿੱਚ ਰੱਖਿਆ, ਜਿਸ ਵਿੱਚ 20 ਸਾਲ ਪਹਿਲਾਂ ਕ੍ਰੈਕ ਆਡੀਕਸ਼ਨ, ਇੱਕ ਪੁੱਤਰ ਦੀ ਮੌਤ, ਧੀ ਦੇ ਗਵਰਨਮੈਂਟ ਵੱਲੋਂ ਜ਼ਬਤ ਹੋਣਾ ਅਤੇ ਆਰਥਿਕ ਅਤੇ ਰਹਾਇਸ਼ੀ ਮੁਸ਼ਕਲਾਂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਉਸ ਨੇ ਆਪਣੇ ਨੌਜਵਾਨ ਪੁੱਤਰ ਲਈ ਪੈਸਾ ਪ੍ਰਾਪਤ ਕਰਨ ਲਈ ਅਪਰਾਧ ਕੀਤਾ।
ਜੱਜ ਨੇ ਕਿਹਾ ਕਿ ਸਜ਼ਾ ਦੀ ਲੋੜ ਸੀ ਕਿਉਂਕਿ ਅਪਰਾਧ ਵਿੱਚ ਕਿਲੋ-ਪੱਧਰੀ ਮੈਥ ਟ੍ਰੈਫਿਕਿੰਗ ਸ਼ਾਮਲ ਸੀ, ਅਤੇ ਥੁੲਸਨੲਲ ਵਰਗੇ ਛੋਟੇ ਸਮੁਦਾਇ ‘ਤੇ ਇਸਦਾ ਪ੍ਰਭਾਵ ਗੰਭੀਰ ਹੋਵੇਗਾ।
ਉਨ੍ਹਾਂ ਨੇ 10 ਸਾਲ ਦੀ ਹਥਿਆਰਾਂ ਤੇ ਪਾਬੰਦੀ ਅਤੇ ਸਜ਼ਾ ਪੂਰੀ ਹੋਣ ਤੋਂ ਬਾਅਦ ਪਾਬੰਦੀ ਵਾਲੇ ਹਥਿਆਰਾਂ ਅਤੇ ਗੋਲੀ ਦੀ ਉਮਰ-ਭਰ ਪਾਬੰਦੀ ਲਗਾਈ।

Popular