Wednesday, April 15, 2026

ਵਿਸ਼ਵ ਦੀਆਂ ਸਭ ਤੋਂ ਸਾਫ਼ ਹਵਾ ’ਚ ਸਾਹ ਲੈਂਦੇ ਨੇ ਕੈਨੇਡੀਅਨ

ਫਰੇਜ਼ਰ ਇੰਸਟੀਚਿਊਟ ਰਿਪੋਰਟ ਵਿੱਚ ਕੈਨੇਡਾ ਨੂੰ ਮਿਲਿਆ 8ਵਾਂ ਸਥਾਨ, ਸਿਰਫ਼ 2% ਲੋਕ ਪ੍ਰਦੂਸ਼ਨ ਤੋਂ ਪ੍ਰਭਾਵਿਤ
ਸਰੀ, (ਦਿਵਰੂਪ ਕੌਰ): ਫਰੇਜ਼ਰ ਇੰਸਟੀਚਿਊਟ ਦੀ ਨਵੀਂ ਰਿਪੋਰਟ ਅਨੁਸਾਰ ਕੈਨੇਡੀਅਨਾਂ ਨੂੰ ਆਪਣੀ ਹਵਾ ਦੁਨੀਆ ਭਰ ਦੇ ਖੁਸ਼ਨਸੀਬ ਦੇਸ਼ਾਂ ‘ਚੋਂ ਇੱਕ ਹਨ। ਕੈਨੇਡਾ ਨੂੰ ਵਿਸ਼ਵ ਦੇ 31 ਅਮੀਰ ਦੇਸ਼ਾਂ ਵਿੱਚ ਹਵਾ ਦੀ ਗੁਣਵੱਤਾ ਵਿੱਚ 8ਵੇਂ ਸਥਾਨ ਹਾਸਲ ਹੋਇਆ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਦੀ ਹਵਾ ਗੁਣਵਤਾ ਸਕੋਰ 84 ਹੈ ਜਦਕਿ ਆਈਸਲੈਂਡ 97.7 ਨਾਲ ਪਹਿਲੇ ਸਥਾਨ ਤੇ ਹੈ। ਅਮਰੀਕਾ 75.7 ਨਾਲ 12ਵੇਂ ਤੇ ਇਟਲੀ 47.4 ਨਾਲ ਆਖਰੀ ਸਥਾਨ ਤੇ ਹੈ।
ਫਰੇਜ਼ਰ ਇੰਸਟੀਚਿਊਟ ਨੇ 2022 ਦੇ ਡਾਟੇ (ਸਭ ਤੋਂ ਤਾਜ਼ਾ ਉਪਲਬਧ ਡਾਟਾ) ਨਾਲ 31 OECD ਦੇਸ਼ਾਂ ਦੀ ਤੁਲਨਾ ਕੀਤੀ ਹੈ। ਜਾਂਚ ਵਿੱਚ ਤਿੰਨ ਮੁੱਖ ਗੱਲਾਂ ਵੇਖੀਆਂ ਗਈਆਂ – ਔਸਤ ਐਕਸਪੋਜ਼ਰ, ਖ਼ਤਰੇ ਵਿੱਚ ਆਬਾਦੀ ਦਾ ਹਿੱਸਾ ਤੇ ਪ੍ਰਦੂਸ਼ਨ ਨਾਲ ਹੋਣ ਵਾਲੇ ਸਿਹਤ ਤੇ ਅਸਰ। ਇਸ ਵਿੱਚ WHO ਤੇ ਕੈਨੇਡੀਅਨ ਕੌਂਸਲ ਆਫ਼ ਮਿਨਿਸਟਰਜ਼ ਆਫ਼ ਐਨਵਾਇਰਨਮੈਂਟ (CCME) ਦੇ ਮਾਪਦੰਡ ਵੀ ਵਰਤੇ ਗਏ ਹਨ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਕੈਨੇਡਾ ਨੇ ਜ਼ਿਆਦਾਤਰ ਅਮੀਰ ਦੇਸ਼ਾਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ। ਸਿਰਫ਼ 2 ਫੀਸਦੀ ਕੈਨੇਡੀਅਨ ਉਹਨਾਂ ਫਾਈਨ ਪ੍ਰਦੂਸ਼ਤ ਇਲਾਕਿਆਂ ‘ਚ ਰਹਿ ਰਹੇ ਹਨ ਜੋ WHO ਗਾਈਡਲਾਈਨ ਤੋਂ ਵੱਧ ਹਨ। ਪ੍ਰਦੂਸ਼ਨ ਨਾਲ ਹੋਣ ਵਾਲੀਆਂ ਮੌਤਾਂ ਤੇ ਬਿਮਾਰੀਆਂ ਵਿੱਚ ਵੀ ਕੈਨੇਡਾ 5ਵੇਂ ਸਭ ਤੋਂ ਘੱਟ ਸਥਾਨ ਤੇ ਹੈ।
ਪਾਰਟੀਕਲ ਮੈਟਰ (PM2.5) – ਉਹ ਬਾਰੀਕ ਕਣ ਜੋ ਫੇਫੜਿਆਂ ਵਿੱਚ ਜਾ ਕੇ ਖੂਨ ਵਿੱਚ ਘੁਲ ਸਕਦੇ ਹਨ, ਨੂੰ ਹਵਾ ਦੀ ਗੁਣਵੱਤਾ ਦਾ ਸਭ ਤੋਂ ਵੱਡਾ ਮਾਪਦੰਡ ਮੰਨਿਆ ਜਾਂਦਾ ਹੈ। ਇਹ ਕਣ ਪ੍ਰਦੂਸ਼ਨ ਜਾਂ ਜੰਗਲੀ ਅੱਗ, ਧੂੜ ਦੇ ਤੂਫ਼ਾਨ ਜਾਂ ਜਵਾਲਾਮੁਖੀ ਫਟਣ ਨਾਲ ਵੀ ਆ ਸਕਦੇ ਹਨ। ਪਰ ਕੈਨੇਡਾ ਵਿੱਚ ਇਹਨਾਂ ਦਾ ਪੱਧਰ ਬਹੁਤ ਘੱਟ ਹੈ। ਫਰੇਜ਼ਰ ਇੰਸਟੀਚਿਊਟ ਨੇ ਕਿਹਾ ਕਿ “ਕੈਨੇਡਾ ਨੇ ਜ਼ਿਆਦਾਤਰ ਅਮੀਰ ਦੇਸ਼ਾਂ ਨਾਲੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ, ਜੋ ਦਿਖਾਉਂਦਾ ਹੈ ਕਿ ਜਨਤਕ ਧਾਰਨਾ ਤੇ ਅਸਲੀਅਤ ਵਿੱਚ ਫਰਕ ਹੈ।” 2023 ਦੇ ਇੱਕ ਸਰਵੇਅ ਅਨੁਸਾਰ 70 ਫੀਸਦੀ ਕੈਨੇਡੀਅਨ ਵਾਤਾਵਰਨ ਤੇ ਸਾਫ਼ ਹਵਾ ਬਾਰੇ ਚਿੰਤਤ ਹਨ, ਪਰ ਰਿਪੋਰਟ ਦੱਸਦੀ ਹੈ ਕਿ ਉਹਨਾਂ ਨੂੰ ਸਾਫ਼ ਹਵਾ ਲੈ ਰਹੇ ਹਨ। ਟੌਪ-10 ਵਿੱਚ ਆਈਸਲੈਂਡ, ਐਸਟੋਨੀਆ, ਫਿਨਲੈਂਡ, ਸਵੀਡਨ, ਨੌਰਵੇ, ਸਵਿਟਜ਼ਰਲੈਂਡ ਤੇ ਆਸਟ੍ਰੇਲੀਆ ਵੀ ਹਨ। ਅਮਰੀਕਾ 12ਵੇਂ ਤੇ ਇਟਲੀ ਆਖਰੀ ਸਥਾਨ ਤੇ ਹੈ।
ਇਹ ਰਿਪੋਰਟ ਦਿਖਾਉਂਦੀ ਹੈ ਕਿ ਕੈਨੇਡਾ ਵਿੱਚ ਹਵਾ ਦੀ ਗੁਣਵੱਤਾ ਵਿਸ਼ਵ ਪੱਧਰ ਤੇ ਬਹੁਤ ਚੰਗੀ ਹੈ ਤੇ ਲੋਕਾਂ ਨੂੰ ਇਸ ਬਾਰੇ ਬਿਨਾਂ ਚਿੰਤਾ ਕੀਤੇ ਸਾਹ ਲੈਣਾ ਚਾਹੀਦਾ ਹੈ। ਪੂਰੀ ਰਿਪੋਰਟ ਫਰੇਜ਼ਰ ਇੰਸਟੀਚਿਊਟ ਦੀ ਵੈੱਬਸਾਈਟ ਤੇ ਉਪਲਬਧ ਹੈ। This report was written by Divroop Kaur as part of the Local Journalism Initiative.

Popular