ਸਰੀ : ਸਰੀ ਦੇ ਨਿਊਟਨ ਇਲਾਕੇ ਵਿੱਚ ਸਥਿਤ ਮਸ਼ਹੂਰ ਭਾਰਤੀ ਕੌਮੇਡੀਅਨ ਅਤੇ ਟੀਵੀ ਹੋਸਟ ਕਪਿਲ ਸ਼ਰਮਾ ਦੇ ਕੈਫੇઠ’Kap’s Cafe’ ‘ਤੇ ਵੀਰਵਾਰ ਸਵੇਰੇ ਦੁਬਾਰਾ ਗੋਲੀਆਂ ਚਲਾਈਆਂ ਗਈਆਂ। ਇਹ ਘਟਨਾ ਸਵੇਰੇ ਲਗਭਗ 4 ਵਜੇ ਵਾਪਰੀ।
ਸਰੀ ਪੁਲਿਸ ਸਰਵਿਸઠ(SPS) ਨੇ ਪੁਸ਼ਟੀ ਕੀਤੀ ਹੈ ਕਿ ਕੈਫੇ ਨੂੰ ਗੋਲੀਆਂ ਨਾਲ ਨੁਕਸਾਨ ਹੋਇਆ ਹੈ, ਪਰ ਖੁਸ਼ਕਿਸਮਤੀ ਨਾਲ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਘਟਨਾ ਸਮੇਂ ਕੁਝ ਸਟਾਫ ਮੈਂਬਰ ਮੌਕੇ ‘ਤੇ ਮੌਜੂਦ ਸਨ, ਪਰ ਕਿਸੇ ਨੂੰ ਚੋਟ ਨਹੀਂ ਆਈ।
ਇਹઠKap’s Cafe ‘ਤੇ ਤੀਜਾ ਹਮਲਾ ਹੈ, ਜਿਸ ਕਾਰਨ ਇਲਾਕੇ ਦੇ ਦੂਜੇ ਕਾਰੋਬਾਰੀ ਵੀ ਡਰੇ ਹੋਏ ਹਨ। ਪੁਲਿਸ ਹਾਲਾਂਕਿ ਇਸ ਘਟਨਾ ਨੂੰ ਅਜੇ ਜਬਰਨ ਵਸੂਲੀઠ(extortion) ਨਾਲ ਸਿੱਧਾ ਨਹੀਂ ਜੋੜ ਰਹੀ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਪਿਛਲੇ ਕਈ ਮਾਮਲੇ ਇਕ ਹੀ ਪੈਟਰਨ ‘ਤੇ ਆਧਾਰਤ ਹਨ।
ਸਾਲ 2025 ਵਿੱਚ ਹੁਣ ਤੱਕ ਸਰੀ ਸ਼ਹਿਰ ਵਿੱਚ ਜਬਰਨ ਵਸੂਲੀ ਦੇ 65 ਮਾਮਲੇ ਅਤੇ ਗੋਲੀਆਂ ਚਲਣ ਦੀਆਂ 35 ਘਟਨਾਵਾਂ ਦਰਜ ਕੀਤੀਆਂ ਗਈਆਂ ਹਨ। ਸ਼ਫਸ਼ ਦੇ ਅਨੁਸਾਰ, ਇਨ੍ਹਾਂ ਵਿਚੋਂ ਬਹੁਤੇ ਮਾਮਲਿਆਂ ਵਿੱਚ ਸਾਊਥ ਏਸ਼ੀਅਨ ਭਾਈਚਾਰੇ ਦੇ ਕਾਰੋਬਾਰੀ ਨਿਸ਼ਾਨਾ ਬਣ ਰਹੇ ਹਨ। ਉਹਨਾਂ ਨੂੰ ਧਮਕੀ ਭਰੇ ਪੱਤਰ, ਫੋਨ ਕਾਲਾਂ, ਮੈਸੇਜਾਂ ਜਾਂ ਸੋਸ਼ਲ ਮੀਡੀਆ ਰਾਹੀਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ।
ਇਸ ਹਫ਼ਤੇ ਦੀ ਸ਼ੁਰੂਆਤ ਵਿੱਚ ਹੀ ਇਕ ਔਰਤ ਨੂੰ ਜਬਰਨ ਵਸੂਲੀ ਨਾਲ ਜੁੜੀ ਗੋਲੀਬਾਰੀ ਵਿੱਚ ਜ਼ਖ਼ਮੀ ਕੀਤਾ ਗਿਆ ਸੀ ઠਇਹ ਸਾਲ ਦੀ ਪਹਿਲੀ ਅਜਿਹੀ ਘਟਨਾ ਸੀ ਜਿਸ ‘ਚ ਕਿਸੇ ਨੂੰ ਸਰੀਰਕ ਨੁਕਸਾਨ ਹੋਇਆ।

