Tuesday, November 11, 2025

ਸਰੀ ਵਿੱਚ ਖੁੱਲਣਗੇ ਸੱਤ ਨਵੇਂ ਫਾਰਮੇਸੀ ਕੇਅਰ ਕਲੀਨਿਕ

ਸਰੀ, (ਦਿਵਰੂਪ ਕੌਰ):  ਸਰੀ ਦੇ ਨਿਵਾਸੀਆਂ ਲਈ ਸਿਹਤ ਸੇਵਾਵਾਂ ਤੱਕ ਪਹੁੰਚ ਹੋਰ ਆਸਾਨ ਬਣਾਉਣ ਵਾਸਤੇ ਸ਼ਾਪਰਜ਼ ਡਰੱਗ ਮਾਰਟ ਵੱਲੋਂ ਇੱਕ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਬੀ.ਸੀ. ਐਨ.ਡੀ.ਪੀ. ਦੇ ਵਿਧਾਇਕ ਜਗਰੂਪ ਬਰਾਰ (ਸਰੀ૶ਫਲੀਟਵੁੱਡ) ਅਤੇ ਗੈਰੀ ਬੈੱਗ (ਸਰੀ૶ਗਿਲਡਫੋਰਡ) ਨੇ ਸਰੀ ਵਿੱਚ ਸੱਤ ਨਵੀਆਂ ਫਾਰਮੇਸੀ ਕੇਅਰ ਕਲੀਨਿਕਾਂ ਦੇ ਅਧਿਕਾਰਕ ਉਦਘਾਟਨ ਦਾ ਸਵਾਗਤ ਕੀਤਾ।

ਇਹ ਕਲੀਨਿਕਾਂ, ਜਿਨ੍ਹਾਂ ਦੀ ਘੋਸ਼ਣਾ ਇਸ ਸਾਲ ਦੇ ਸ਼ੁਰੂ ਵਿੱਚ ਕੀਤੀ ਗਈ ਸੀ, ਹੁਣ ਪੂਰੀ ਤਰ੍ਹਾਂ ਕਾਰਗਰ ਹੋ ਗਈਆਂ ਹਨ ਅਤੇ ਸਮੇਂ ਤੋਂ ਪਹਿਲਾਂ ਖੁੱਲ੍ਹ ਗਈਆਂ ਹਨ। ਸਰੀ, ਜੋ ਕਿ ਬ੍ਰਿਟਿਸ਼ ਕੋਲੰਬੀਆ ਦਾ ਸਭ ਤੋਂ ਤੇਜ਼ੀ ਨਾਲ ਵਧ ਰਿਹਾ ਸ਼ਹਿਰ ਹੈ, ਉਥੇ ਪ੍ਰਾਇਮਰੀ ਹੈਲਥਕੇਅਰ ਤੱਕ ਪਹੁੰਚ ਦਾ ਸੁਧਾਰ ਵੱਡੀ ਲੋੜ ਸੀ।

ਸਰੀ૶ਫਲੀਟਵੁੱਡ ਤੋਂ ਐਨ.ਡੀ.ਪੀ. ਵਿਧਾਇਕ ਜਗਰੂਪ ਬਰਾਰ ਨੇ ਕਿਹਾ, ”ਮੈਂ ਫਲੀਟਵੁੱਡ ਵਿੱਚ ਨਵੀਂ ਫਾਰਮੇਸੀ ਕੇਅਰ ਕਲੀਨਿਕ ਦਾ ਸਵਾਗਤ ਕਰਦਾ ਹਾਂ। ਇਹ ਪਹਿਲ ਸਮੇਂ-ਸਿਰ, ਸਮੁਦਾਇ ਅਧਾਰਿਤ ਸਿਹਤ ਸੇਵਾਵਾਂ ਤੱਕ ਪਹੁੰਚ ਸੁਨਿਸ਼ਚਿਤ ਕਰੇਗੀ ਅਤੇ ਸਰੀ ਦੇ ਪਰਿਵਾਰਾਂ ਦੀ ਖੁਸ਼ਹਾਲੀ ਵਧਾਏਗੀ। ਅਜਿਹੀਆਂ ਭਾਈਵਾਲੀਆਂ ਦੇਖ ਕੇ ਉਤਸ਼ਾਹ ਮਿਲਦਾ ਹੈ, ਜਿਹੜੀਆਂ ਨਵੀਂ ਸੇਵਾਵਾਂ ਸਾਡੇ ਘਰਾਂ ਦੇ ਨੇੜੇ ਲਿਆ ਰਹੀਆਂ ਹਨ।”

ਸਰੀ૶ਗਿਲਡਫੋਰਡ ਤੋਂ ਐਨ.ਡੀ.ਪੀ. ਵਿਧਾਇਕ ਗੈਰੀ ਬੈੱਗ ਨੇ ਵੀ ਇਸ ਪਹਿਲ ਦਾ ਸਵਾਗਤ ਕੀਤਾ ਅਤੇ ਜ਼ੋਰ ਦਿੱਤਾ ਕਿ ਸਰੀ ਵਾਸੀਆਂ ਲਈ ਸਿਹਤ ਸੇਵਾਵਾਂ ਦੇ ਵਿਕਲਪ ਵਧਾਉਣ ਬਹੁਤ ਜ਼ਰੂਰੀ ਹਨ। ਉਨ੍ਹਾਂ ਕਿਹਾ ਕਿ ਇਹ ਕਲੀਨਿਕਾਂ ਸਰੀ ਦੇ ਵੱਡੇ ਅਤੇ ਤੇਜ਼ੀ ਨਾਲ ਵਧ ਰਹੇ ਆਬਾਦੀ ਵਾਲੇ ਖੇਤਰਾਂ ਵਿੱਚ ਲੋਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣਗੀਆਂ। ਇਨ੍ਹਾਂ ਸੱਤ ਨਵੀਆਂ ਕਲੀਨਿਕਾਂ ਦੇ ਖੁੱਲ੍ਹਣ ਨਾਲ ਸਰੀ ਦੇ ਲੋਕਾਂ ਨੂੰ ਆਪਣੇ ਘਰਾਂ ਦੇ ਨੇੜੇ ਹੀ ਆਸਾਨ ਸਿਹਤ ਸੇਵਾਵਾਂ ਮਿਲਣਗੀਆਂ। ਇਸ ਨਾਲ ਨਾ ਸਿਰਫ਼ ਪ੍ਰਾਇਮਰੀ ਕੇਅਰ ਡਾਕਟਰਾਂ ਉੱਤੇ ਭਾਰ ਘਟੇਗਾ, ਸਗੋਂ ਐਮਰਜੈਂਸੀ ਵਿਭਾਗਾਂ ਵਿੱਚ ਵੀ ਦਬਾਅ ਘਟਣ ਦੀ ਸੰਭਾਵਨਾ ਹੈ। ਜਿਵੇਂ ਸਰੀ ਦੀ ਆਬਾਦੀ ਵੱਧ ਰਹੀ ਹੈ, ਅਜਿਹੀਆਂ ਨਵੀਂਆਂ ਸੇਵਾਵਾਂ ਦੀ ਲੋੜ ਵੀ ਵੱਧ ਰਹੀ ਹੈ। ਫਾਰਮੇਸੀ ਕੇਅਰ ਕਲੀਨਿਕਾਂ ਦਾ ਇਹ ਜਾਲ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰੇਗਾ ਅਤੇ ਪਰਿਵਾਰਾਂ ਨੂੰ ਯਕੀਨ ਦੇਵੇਗਾ ਕਿ ਜਦੋਂ ਵੀ ਲੋੜ ਹੋਵੇ, ਉਨ੍ਹਾਂ ਨੂੰ ਆਪਣੇ ਹੀ ਪੜੋਸ ਵਿੱਚ ਸਮੇਂ-ਸਿਰ ਸਹਾਇਤਾ ਮਿਲੇਗੀ।

Share post:

Popular